Computer Vision Syndrome: ਕੋਰੋਨਾ ਵਾਇਰਸ ਦੇ ਚਲਦੇ ਲਗਭਗ 60 ਪ੍ਰਤੀਸ਼ਤ ਕੰਪਨੀਆਂ ਦੇ ਕਰਮਚਾਰੀ ਘਰ ਤੋਂ ਆਪਣਾ ਕੰਮ ਕਰ ਰਹੇ ਹਨ। ਇਹ ਵੇਖਣ ਵਿਚ ਆਇਆ ਹੈ ਕਿ ਦਫਤਰ ਜਾਣ ਨਾਲੋਂ ਘਰ ਵਿਚ ਜ਼ਿਆਦਾ ਘੰਟਿਆਂ ਤੱਕ ਕੰਮ ਕਰਨਾ ਪੈ ਰਿਹਾ ਹੈ। ਹੁਣ ਜਦੋਂ ਕੰਮ ਜ਼ਿਆਦਾ ਹੁੰਦਾ ਹੈ ਤਾਂ ਕੰਪਿਊਟਰ ਦੇ ਸਾਮ੍ਹਣੇ ਵੀ ਜ਼ਿਆਦਾ ਬੈਠਣਾ ਪਵੇਗਾ ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਸਿਰ ਦਰਦ, ਚੱਕਰ ਆਉਣ ਅਤੇ ਅੱਖਾਂ ਨਾਲ ਸਬੰਧਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਨੂੰ ਅੰਗਰੇਜ਼ੀ ਭਾਸ਼ਾ ਵਿੱਚ ‘ਕੰਪਿਊਟਰ ਵਿਜ਼ਨ ਸਿੰਡਰੋਮ’ ਕਿਹਾ ਜਾਂਦਾ ਹੈ। ਇਹ ਸਮੱਸਿਆ ਕੰਪਿਊਟਰ ‘ਤੇ 7 ਤੋਂ 8 ਘੰਟੇ ਬੈਠਕੇ ਕੰਮ ਕਰਨ ਨਾਲ ਹੁੰਦੀ ਹੈ। ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ਵਿੱਚ…
ਏਮਜ਼ ਦੇ ਡਾਕਟਰ ਦੀ ਰਾਇ: ਏਮਜ਼ ਦੇ ਪ੍ਰੋਫੈਸਰ ਡਾ: ਤੁਸ਼ਾਰ ਅਗਰਵਾਲ ਜੀ ਕਹਿੰਦੇ ਹਨ ਕਿ ਕਈ ਘੰਟੇ ਟੀ.ਵੀ. ਸਕ੍ਰੀਨ ਨੂੰ ਵੇਖਣ ਨਾਲ ਤੁਹਾਡੀ ਅੱਖਾਂ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਇਹ ਖ਼ਾਸਕਰ ਬੱਚਿਆਂ ਲਈ ਬਹੁਤ ਨੁਕਸਾਨਦੇਹ ਸਾਬਤ ਹੋ ਰਿਹਾ ਹੈ। ਬੱਚਿਆਂ ਦੀ ਆਂਨਲਾਈਨ ਸਕੂਲਿੰਗ ਜਾਰੀ ਹੈ ਜਿਸ ਕਾਰਨ ਉਨ੍ਹਾਂ ਨੂੰ ਵੀ ਕਈ ਘੰਟਿਆਂ ਤੱਕ ਮੋਬਾਈਲ ਤੇ ਆਪਣਾ ਸਮਾਂ ਬਿਤਾਉਣਾ ਪੈਂਦਾ ਹੈ। ਅਜਿਹੀ ਸਥਿਤੀ ਵਿੱਚ ਡਾਕਟਰਾਂ ਦੁਆਰਾ ਵਰਕ ਫਰੋਮ ਹੋਮ ਦੌਰਾਨ ‘ਕੰਪਿਊਟਰ ਵਿਜ਼ਨ ਸਿੰਡਰੋਮ’ ਦੀ ਵਿਸ਼ੇਸ਼ ਚੇਤਾਵਨੀ ਦਿੱਤੀ ਜਾ ਰਹੀ ਹੈ।
ਕੰਪਿਊਟਰ ਵਿਜ਼ਨ ਸਿੰਡਰੋਮ ਦੇ ਲੱਛਣ
- ਅੱਖਾਂ ‘ਚ ਦਰਦ
- ਅੱਖਾਂ ‘ਚੋਂ ਪਾਣੀ ਨਿਕਲਣਾ
- ਸਵੇਰੇ ਉੱਠਦੇ ਅੱਖਾਂ ਦਾ ਲਾਲ ਹੋਣਾ
- ਅੱਖਾਂ ‘ਚ ਪਾਣੀ ਦਾ ਸੁੱਕ ਜਾਣਾ
- ਪਿੱਠ ਦਰਦ
- ਚੱਕਰ ਆਉਣਾ
- ਸਕ੍ਰੀਨ ਦੇਖਦੇ ਸਮੇਂ ਧੁੰਦਲਾ ਦਿਖਾਈ ਦੇਣਾ
ਬਚਾਅ ਦੇ ਤਰੀਕੇ: ਅੱਖਾਂ ਦੀ ਇਸ ਸਮੱਸਿਆ ਤੋਂ ਬਚਣ ਲਈ ਡਾਕਟਰਾਂ ਦੁਆਰਾ ਕੁਝ ਉਪਾਅ ਵੀ ਦਿੱਤੇ ਗਏ ਹਨ। ਜਿਵੇਂ ਕਿ…
- ਛੋਟੀ ਸਕ੍ਰੀਨ ਦੀ ਬਜਾਏ ਵੱਡੀ ਸਕ੍ਰੀਨ ਦੀ ਵਰਤੋਂ ਕਰੋ। ਮੋਬਾਈਲ ਤੇ ਲੰਬੇ ਸਮੇਂ ਤੱਕ ਟਾਈਪਿੰਗ ਬਿਲਕੁਲ ਨਾ ਕਰੋ।
- ਕੰਮ ਕਰਦੇ ਸਮੇਂ ਆਪਣੀਆਂ ਅੱਖਾਂ ਝਪਕਾਉਣਾ ਨਾ ਭੁੱਲੋ। ਅੱਖਾਂ ਨਾ ਝਪਕਣ ਨਾਲ ਵੀ ਅੱਖਾਂ ਦਾ ਪਾਣੀ ਸੁੱਕ ਜਾਂਦਾ ਹੈ।
- ਸਕ੍ਰੀਨ ਨੂੰ ਅੱਖਾਂ ਤੋਂ ਲਗਭਗ 2-3 ਫੁੱਟ ਦੂਰ ਰੱਖੋ।
- ਹਰ ਅੱਧੇ ਘੰਟੇ ਬਾਅਦ ਸੂਰਜ ਦਾ ਪ੍ਰਕਾਸ਼ ਦੇਖੋ।
- ਸਵੇਰੇ ਚੜ੍ਹਦੇ ਸੂਰਜ ਨੂੰ ਦੇਖਣ ਨਾਲ ਕੰਪਿਊਟਰ ਵਿਜ਼ਨ ਸਿੰਡਰੋਮ ਤੋਂ ਬਚਿਆ ਜਾ ਸਕਦਾ ਹੈ।
- ਕੰਮ ਕਰਨ ਦੇ ਨਾਲ-ਨਾਲ ਪਾਣੀ ਜ਼ਰੂਰ ਪੀਂਦੇ ਰਹੋ।
- ਆਪਣੇ ਟਾਈਪਿੰਗ ਫੋਂਟ ਨੂੰ ਵੱਡਾ ਰੱਖੋ।
ਖਾਸ ਟਿਪ: ਹਰ ਅੱਧੇ ਜਾਂ 1 ਘੰਟੇ ਦੇ ਬਾਅਦ ਇੱਕ ਬਰੇਕ ਲਓ ਅਤੇ ਲਗਾਤਾਰ 20 ਸਕਿੰਟ ਲਈ 20 ਫੁੱਟ ਦੂਰ ਪਈ ਕੋਈ ਚੀਜ਼ ਵੇਖੋ। ਅਜਿਹਾ ਕਰਨ ਨਾਲ ਅੱਖਾਂ ‘ਤੇ ਸਕ੍ਰੀਨ ਦੇ ਮਾੜੇ ਪ੍ਰਭਾਵਾਂ ਖ਼ਤਮ ਹੋ ਜਾਣਗੇ। ਬੱਚਿਆਂ ਦਾ ਖਾਸ ਧਿਆਨ ਰੱਖੋ ਕਿ ਉਹ 10 ਮਿੰਟ ਤੋਂ ਵੱਧ ਸਮੇਂ ਲਈ ਮੋਬਾਈਲ ਦੀ ਵਰਤੋਂ ਨਾ ਕਰਨ। ਕੰਮ ਖ਼ਤਮ ਹੋਣ ਤੋਂ ਬਾਅਦ ਮੋਬਾਈਲ ਜਾਂ ਲੈਪਟਾਪ ਦੀ ਵਰਤੋਂ ਨਾ ਕਰਨਾ ਵਧੀਆ ਹੋਵੇਗਾ।