Congenital Heart disease: ਪੂਰੇ ਦੇਸ਼ ਵਿੱਚ ਦਿਲ ਦੇ ਰੋਗੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਭਾਰਤ ਵਿਚ ਹੀ ਲਗਭਗ 17 ਲੱਖ ਲੋਕਾਂ ਦੀ ਮੌਤ ਦਿਲ ਦੀ ਬਿਮਾਰੀ ਕਾਰਨ ਹੋ ਜਾਂਦੀ ਹੈ। ਇੱਕ ਤਾਜ਼ਾ ਖੋਜ ਦੇ ਅਨੁਸਾਰ 1000 ਬੱਚਿਆਂ ਵਿੱਚੋਂ 10 ਬੱਚਿਆਂ ਨੂੰ ਜਮਾਂਦਰੂ ਦਿਲ ਦੀ ਬਿਮਾਰੀ ਹੁੰਦੀ ਹੈ। ਆਓ ਜਾਣਦੇ ਹਾਂ ਦਿਲ ਦੀ ਬਿਮਾਰੀ ਕੀ ਹੈ ਅਤੇ ਇਸ ਤੋਂ ਕਿਵੇਂ ਬਚਿਆ ਜਾਵੇ…
ਜਮਾਂਦਰੂ ਦਿਲ ਦਾ ਬੀਮਾਰੀ: ਜਮਾਂਦਰੂ ਦਿਲ ਦੇ ਵਿਕਾਰ ਦਾ ਅਰਥ ਹੈ ਦਿਲ ਦੀ ਬਣਾਵਟ ਸਹੀ ਨਾ ਹੋਣਾ ਜਾਂ ਦਿਲ ਵਿੱਚ ਛੇਕ ਹੋਣਾ। ਮਾਹਰਾਂ ਦੇ ਅਨੁਸਾਰ ਜਮਾਂਦਰੂ ਦਿਲ ਦਾ ਵਿਕਾਰ ਜਨਮ ਤੋਂ ਹੀ ਦਿਲ ਅਤੇ ਉਸਦੀਆਂ ਪ੍ਰਮੁੱਖ ਨਲਕੀਆਂ ਦੀ ਸੰਰਚਨਾ ‘ਚ ਮੌਜੂਦ ਇੱਕ ਖਰਾਬੀ ਹੈ। ਹਰ 1000 ਬੱਚਿਆਂ ਵਿੱਚੋਂ 10 ਬੱਚਿਆਂ ਵਿੱਚ ਜਮਾਂਦਰੂ ਦਿਲ ਦੀ ਖ਼ਰਾਬੀ ਹੁੰਦੀ ਹੈ। ਸਹੀ ਇਲਾਜ ਦੀ ਘਾਟ ਕਾਰਨ ਭਾਰਤ ਵਿਚ 10% ਆਪਣੀ ਜਾਨ ਗਵਾ ਬੈਠਦੇ ਹਨ। ਦਿਲ ‘ਚ ਛੇਕ ਹੋਣਾ, ਦਿਲ ਨਾਲ ਜੁੜੀ ਪੈਦਾਇਸ਼ੀ ਬੀਮਾਰੀਆਂ ‘ਚੋ ਸਭ ਤੋਂ ਆਮ ਬਿਮਾਰੀ ਹੈ। ਇਸ ਨੂੰ ਜਮਾਂਦਰੂ ਦਿਲ ਦੀ ਬਿਮਾਰੀ ਵੀ ਕਿਹਾ ਜਾਂਦਾ ਹੈ ਜੋ ਮਾਂ ਦੇ ਪੇਟ ਵਿਚ ਬੱਚੇ ਦੇ ਵਾਧੇ ਨਾਲ ਜੁੜੀ ਹੁੰਦੀ ਹੈ।
ਕਿਵੇਂ ਪਛਾਣ ਕਰੀਏ ਬੱਚੇ ਨੂੰ ਦਿਲ ਦੀ ਖ਼ਰਾਬੀ ?
- ਨੀਲਾਪਨ (ਸਾਈਨੋਸਿਸ)
- ਵਾਰ-ਵਾਰ ਛਾਤੀ ‘ਚ ਸੰਕ੍ਰਮਣ
- ਤੇਜ਼ ਬੁਖਾਰ ਜਾਂ ਤੇਜ਼ ਧੜਕਣ ਹੋਣਾ
- ਛਾਤੀ ‘ਚ ਗੰਭੀਰ ਦਰਦ
- ਦੁੱਧ ਚੁੰਘਾਉਣ ਦੇ ਅਯੋਗ ਹੋਣਾ
- ਦੁੱਧ ਪੀਣ ਵੇਲੇ ਪਸੀਨਾ ਆਉਣਾ
ਇਹ ਲੱਛਣ ਵੱਡੇ ਬੱਚਿਆਂ ਵਿੱਚ ਵੇਖੇ ਜਾਂਦੇ ਹਨ…
- ਵੱਡੇ ਬੱਚਿਆਂ ਵਿੱਚ ਤੇਜ਼ ਧੜਕਣ
- ਜਲਦੀ ਥੱਕ ਜਾਣਾ
- ਕਦੇ ਕਦੇ ਚੱਕਰ ਆਉਣੇ
- ਹਾਈ ਬਲੱਡ ਪ੍ਰੈਸ਼ਰ
- ਖਾਣ ਵਿੱਚ ਮੁਸ਼ਕਲ
- ਬੈਠਣ ਵਿਚ ਮੁਸ਼ਕਲ
ਜਮਾਂਦਰੂ ਦਿਲ ਦੀ ਖ਼ਰਾਬੀ ਦੇ ਕਾਰਨ
- ਜੈਨੇਟਿਕ
- ਰਿਸ਼ਤੇਦਾਰਾਂ ਦਾ ਆਪਸ ‘ਚ ਵਿਆਹ
- ਗਰਭ ਅਵਸਥਾ ਦੌਰਾਨ ਰੁਬੇਲਾ ਵਾਇਰਸ
- ਜ਼ਿਆਦਾ ਬੱਚੇ ਹੋਣ ‘ਤੇ
- ਇਸ ਤੋਂ ਇਲਾਵਾ ਗਰਭ ਅਵਸਥਾ ਦੌਰਾਨ ਮਾਂ ਨੂੰ ਦਿੱਤੀਆਂ ਜਾਣ ਵਾਲੀਆਂ ਕੁਝ ਦਵਾਈਆਂ ਦਾ ਮਾੜਾ ਪ੍ਰਭਾਵ ਬੱਚੇ ਨੂੰ ਦਿਲ ਦੀ ਬਿਮਾਰੀ ਹੋਣ ਦੀ ਸੰਭਾਵਨਾ ਵੀ ਹੈ।
ਮਾਪਿਆਂ ਨੂੰ ਕੀ ਕਰਨਾ ਚਾਹੀਦਾ ਹੈ?
- ਜੇ ਪਰਿਵਾਰ ਵਿਚ ਦਿਲ ਦੀ ਬਿਮਾਰੀ ਦਾ ਇਤਿਹਾਸ ਹੈ ਤਾਂ ਜਨਮ ਤੋਂ ਬਾਅਦ ਬੱਚੇ ਦੀ ਜਾਂਚ ਕਰਵਾਓ।
- ਆਪਣੇ ਬੱਚੇ ਦੀ ਕਾਰਡੀਓਲੋਜਿਸਟ ਤੋਂ ਜਾਂਚ ਕਰਵਾਓ।
- ਜਮਾਂਦਰੂ ਦਿਲ ਦੀ ਬਿਮਾਰੀ ਤੋਂ ਪੀੜਤ ਬੱਚਿਆਂ ਨੂੰ ਪਰਿਵਾਰਕ ਸਹਾਇਤਾ, ਪਿਆਰ ਅਤੇ ਦੇਖਭਾਲ ਦੀ ਲੋੜ ਹੁੰਦੀ ਹੈ।
- ਜੇ ਬੱਚੇ ਸਕੂਲ ਜਾ ਰਹੇ ਹਨ ਤਾਂ ਅਧਿਆਪਕਾਂ ਅਤੇ ਸਾਥੀ ਬੱਚਿਆਂ ਨੂੰ ਉਨ੍ਹਾਂ ਦਾ ਸਪੋਰਟ ਕਰਨ ਲਈ ਕਹੋ।
- ਅਧਿਆਪਕਾਂ ਨੂੰ ਦੱਸੋ ਕਿ ਬੱਚੇ ਅਪਾਹਜ ਨਹੀਂ ਹਨ। ਬੱਚੇ ਦਾ ਦਿਲ ਕਮਜ਼ੋਰ ਹੈ ਪਰ ਦਿਮਾਗ ਦੂਸਰੇ ਬੱਚਿਆਂ ਵਾਂਗ ਹੈ।
ਇਲਾਜ ਕੀ ਹੈ: ਅਮਰੀਕਾ ਵਿਚ ਜਮਾਂਦਰੂ ਦਿਲ ਦੀ ਬਿਮਾਰੀ ਨਾਲ ਪੀੜਤ ਬੱਚਿਆਂ ਦੀ ਸਰਜਰੀ ਸਿਰਫ ਉਦੋਂ ਕੀਤੀ ਜਾਂਦੀ ਹੈ ਜਦੋਂ ਉਹ 5 ਸਾਲ ਦੇ ਹੁੰਦੇ ਹਨ। ਜਦੋਂ ਕਿ ਭਾਰਤ ਵਿਚ ਇਹ ਅਕਸਰ ਦੇਰ ਨਾਲ ਕੀਤਾ ਜਾਂਦਾ ਹੈ। ਐਂਜੀਓਗ੍ਰਾਫੀ ਦੇ ਜ਼ਰੀਏ ਐਂਬਰੇਲਾ ਯੰਤਰ ਨਾਲ ਮੋਰੀ ਬੰਦ ਕੀਤੀ ਜਾਂਦੀ ਹੈ। ਜੇ ਦਿਲ ਵਿਚ ਇਕ ਤੋਂ ਵੱਧ ਸਮੱਸਿਆਵਾਂ ਹਨ ਤਾਂ ਓਪਨ ਹਾਰਟ ਦੀ ਸਰਜਰੀ ਕੀਤੀ ਜਾਂਦੀ ਹੈ। ਜੇ ਬਿਮਾਰੀ ਹਲਕੀ ਹੈ ਤਾਂ ਦਵਾਈ ਨਾਲ ਇਲਾਜ ਕੀਤਾ ਜਾਂਦਾ ਹੈ। ਇਹ ਬੱਚੇ ਦੇ ਕੇਸ ਹਿਸਟਰੀ ‘ਤੇ ਨਿਰਭਰ ਕਰਦਾ ਹੈ। ਜੇ ਸਮੇਂ ਸਿਰ ਪਤਾ ਲੱਗ ਜਾਂਦਾ ਹੈ ਤਾਂ ਇਸ ਸਮੱਸਿਆ ਦਾ ਇਲਾਜ਼ ਸਰਜਰੀ ਦੁਆਰਾ ਕੀਤਾ ਜਾ ਸਕਦਾ ਹੈ। ਇਸ ਨਾਲ ਲੋਕ ਲੰਮੀ ਉਮਰ ਜਿਉ ਸਕਦੇ ਹਨ। ਹਾਲਾਂਕਿ ਉਸ ਸਮੇਂ ਦੌਰਾਨ ਸਿਹਤਮੰਦ ਜੀਵਨ ਸ਼ੈਲੀ ਅਤੇ ਕਸਰਤ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ।