Constipation Digestion Foods: ਗਲਤ ਖਾਣ-ਪੀਣ ਅਤੇ ਲਾਈਫਸਟਾਈਲ ਕਾਰਨ ਕਬਜ਼ ਦੀ ਸਮੱਸਿਆ ਹੋਣ ਲੱਗਦੀ ਹੈ। ਇਸ ਕਾਰਨ ਸਰੀਰ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਾਹਿਰਾਂ ਅਨੁਸਾਰ ਫਾਈਬਰ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਕਰਨ ਨਾਲ ਕਬਜ਼ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। ਫਾਈਬਰ ਨਾਲ ਭਰਪੂਰ ਫਲ ਸਰੀਰ ਦੇ ਅੰਦਰ ਪਾਣੀ ਤਾਂ ਸੋਖ ਲੈਂਦੇ ਹਨ। ਇਸ ਨਾਲ ਇਹ ਮਲ ਨੂੰ ਸਖ਼ਤ ਹੋਣ ਤੋਂ ਰੋਕਣ ‘ਚ ਮਦਦ ਕਰਦੇ ਹਨ। ਅਜਿਹੇ ‘ਚ ਇਹ ਕਬਜ਼ ਦੀ ਸਮੱਸਿਆ ਤੋਂ ਰਾਹਤ ਦਿਵਾਉਣ ‘ਚ ਮਦਦ ਕਰਦਾ ਹੈ। ਆਓ ਜਾਣਦੇ ਹਾਂ ਫਾਈਬਰ ਨਾਲ ਭਰਪੂਰ 5 ਬੈਸਟ ਫਲ…
ਸੰਤਰਾ ਵੀ ਆਵੇਗਾ ਕੰਮ: ਸੰਤਰਾ ਪਾਚਨ ਕਿਰਿਆ ਨੂੰ ਠੀਕ ਰੱਖਣ ਅਤੇ ਕਬਜ਼ ਨੂੰ ਦੂਰ ਕਰਨ ਲਈ ਵੀ ਕਾਰਗਰ ਮੰਨਿਆ ਜਾਂਦਾ ਹੈ। ਇਸ ‘ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਕੈਲੋਰੀ ਘੱਟ ਹੁੰਦੀ ਹੈ। ਮਾਹਿਰਾਂ ਅਨੁਸਾਰ ਰੋਜ਼ਾਨਾ 1 ਵੱਡਾ ਸੰਤਰਾ ਖਾਣ ਨਾਲ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ। ਅਜਿਹੇ ‘ਚ ਕਬਜ਼, ਬਦਹਜ਼ਮੀ, ਐਸੀਡਿਟੀ ਅਤੇ ਪੇਟ ਨਾਲ ਜੁੜੀਆਂ ਹੋਰ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
ਪਪੀਤਾ ਰੱਖੇਗਾ ਪੇਟ ਨੂੰ ਸਾਫ: ਪੇਟ ਨੂੰ ਸਿਹਤਮੰਦ ਰੱਖਣ ਲਈ ਪਪੀਤਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ‘ਚ ਮੌਜੂਦ ਪਪੈਨ ਐਂਜ਼ਾਈਮ ਪ੍ਰੋਟੀਨ ਨੂੰ ਹਜ਼ਮ ਕਰਨ ‘ਚ ਮਦਦ ਕਰਦਾ ਹੈ। ਅਜਿਹੇ ‘ਚ ਕਬਜ਼ ਦੀ ਸਮੱਸਿਆ ‘ਚ ਪਪੀਤਾ ਖਾਣਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਕ ਖੋਜ ਮੁਤਾਬਕ ਲਗਾਤਾਰ 40 ਦਿਨਾਂ ਤੱਕ ਪਪੀਤਾ ਖਾਣ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ ਅਤੇ ਪਾਚਨ ਕਿਰਿਆ ਮਜ਼ਬੂਤ ਰਹਿੰਦੀ ਹੈ।
ਅਨਾਨਾਸ ਪੇਟ ਨੂੰ ਰੱਖੇਗਾ ਤੰਦਰੁਸਤ: ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਨਾਸ਼ਪਾਤੀ ਦਾ ਸੇਵਨ ਕਰ ਸਕਦੇ ਹੋ। ਇਸ ‘ਚ ਮੌਜੂਦ ਮਿਸ਼ਰਿਤ ਗੁਣ ਪਾਚਨ ਕਿਰਿਆ ਨੂੰ ਵਧੀਆ ਬਣਾਉਣ ‘ਚ ਮਦਦ ਕਰਦੇ ਹਨ। ਇਸ ਦੇ ਨਾਲ ਹੀ ਇਸ ‘ਚ ਫਾਈਬਰ, ਫਰੂਟੋਜ਼ (fructose) ਅਤੇ ਸੋਰਬਿਟੋਲ (sorbitol) ਹੁੰਦਾ ਹੈ ਜੋ ਸਰੀਰ ‘ਚ ਪਾਣੀ ਦੀ ਕਮੀ ਨੂੰ ਦੂਰ ਕਰਦਾ ਹੈ। ਰੋਜ਼ਾਨਾ 1 ਨਾਸ਼ਪਾਤੀ ਖਾਣ ਨਾਲ ਕਬਜ਼, ਬਦਹਜ਼ਮੀ, ਐਸੀਡਿਟੀ ਆਦਿ ਪੇਟ ਸੰਬੰਧੀ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।
ਸੇਬ ਨਾਲ ਪੇਟ ਹੋਵੇਗਾ ਸਾਫ਼: ਮਾਹਿਰਾਂ ਅਨੁਸਾਰ ਕਬਜ਼ ਦੀ ਸਮੱਸਿਆ ਤੋਂ ਬਚਣ ਅਤੇ ਉਸ ਨੂੰ ਠੀਕ ਕਰਨ ਲਈ ਸੇਬ ਕਾਰਗਰ ਮੰਨਿਆ ਗਿਆ ਹੈ। ਸੇਬ ਪੋਸ਼ਕ ਤੱਤਾਂ, ਐਂਟੀ-ਆਕਸੀਡੈਂਟਸ, ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਸਰੀਰ ‘ਚ ਮੌਜੂਦ ਹਾਨੀਕਾਰਕ ਤੱਤ ਬਾਹਰ ਨਿਕਲ ਜਾਂਦੇ ਹਨ। ਅੰਤੜੀਆਂ ਦਾ ਕੰਮ ਵਧੀਆ ਹੁੰਦਾ ਹੈ। ਅਜਿਹੇ ‘ਚ ਰੋਜ਼ਾਨਾ ਸਵੇਰੇ 1 ਸੇਬ ਦਾ ਸੇਵਨ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਸੇਬ ਨਹੀਂ ਖਾਣਾ ਚਾਹੁੰਦੇ ਤਾਂ ਇਸ ਦਾ ਜੂਸ ਪੀ ਸਕਦੇ ਹੋ।
ਅਮਰੂਦ ਵੀ ਹੈ ਫਾਇਦੇਮੰਦ: ਸਰਦੀਆਂ ‘ਚ ਲੋਕ ਖਾਸ ਕਰਕੇ ਅਮਰੂਦ ਖਾਣਾ ਪਸੰਦ ਕਰਦੇ ਹਨ। ਇਸ ‘ਚ ਫਾਈਬਰ, ਵਿਟਾਮਿਨ ਸੀ ਦੂਜੇ ਫਲਾਂ ਨਾਲੋਂ ਜ਼ਿਆਦਾ ਹੁੰਦਾ ਹੈ। ਰੋਜ਼ਾਨਾ 1-2 ਅਮਰੂਦ ਦਾ ਸੇਵਨ ਕਰਨ ਨਾਲ ਪਾਚਨ ਕਿਰਿਆ ਤੇਜ਼ ਹੁੰਦੀ ਹੈ। ਕਬਜ਼, ਪੇਟ ‘ਚ ਏਂਠਨ, ਦਰਦ, ਐਸੀਡਿਟੀ ਆਦਿ ਤੋਂ ਰਾਹਤ ਮਿਲਦੀ ਹੈ।