Constipation home remedies: ਕਬਜ਼ ਦੀ ਸਮੱਸਿਆ ਤੋਂ ਲਗਭਗ ਹਰ ਕੋਈ ਕਦੇ ਨਾ ਕਦੇ ਪ੍ਰੇਸ਼ਾਨ ਹੁੰਦਾ ਹੈ। ਉੱਥੇ ਹੀ ਕੁੱਝ ਲੋਕ ਅਜਿਹੇ ਵੀ ਹਨ ਜੋ ਨਿਯਮਿਤ ਰੂਪ ਨਾਲ ਜਾਂ ਹਫਤੇ ‘ਚ ਇਕ ਜਾਂ ਦੋ ਵਾਰ ਇਸ ਸਮੱਸਿਆ ਨਾਲ ਜੂਝਦੇ ਹਨ। ਅਜਿਹਾ ਇਸ ਲਈ ਹੋ ਸਕਦਾ ਹੈ ਕਿਉਂਕਿ ਅਜਿਹੇ ਲੋਕ ਜਿਸ ਪ੍ਰਕਾਰ ਦੀ ਡਾਇਟ ਦਾ ਸੇਵਨ ਕਰਦੇ ਹਨ ਅਸਲ ਵਿੱਚ ਉਨ੍ਹਾਂ ‘ਚ ਫਾਈਬਰ ਦੀ ਮਾਤਰਾ ਦੀ ਕਮੀ ਹੁੰਦੀ ਹੈ। ਉੱਥੇ ਹੀ ਕੁੱਝ ਹੋਰ ਕਾਰਨਾਂ ਕਰਕੇ ਭੋਜਨ ਨਾ ਪਚਣ ਦੇ ਕਾਰਨ ਵੀ ਕਬਜ਼ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਸਾਨੂੰ ਆਪਣੇ ਖਾਣ ਪੀਣ ਦੀ ਮਾਤਰਾ ‘ਤੇ ਬਹੁਤ ਦੇਣ ਦੀ ਜ਼ਰੂਰਤ ਹੁੰਦੀ ਹੈ।ਇਸ ਲਈ ਅੱਜ ਤੁਹਾਨੂੰ ਕਬਜ਼ ਦੀ ਸਮੱਸਿਆ ਤੋਂ ਬਚਣ ਲਈ ਘਰੇਲੂ ਨੁਸਖ਼ਾ ਦੱਸਣ ਜਾ ਰਹੇ ਹਾਂ ਜਿਸ ਦੀ ਵਰਤੋਂ ਨਾਲ ਤੁਸੀਂ ਕਬਜ਼ ਦੀ ਸਮੱਸਿਆ ਤੋਂ ਕਾਫ਼ੀ ਹੱਦ ਤੱਕ ਛੁਟਕਾਰਾ ਪਾ ਸਕਦੇ ਹੋ। ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਘਰ ‘ਚ ਮੌਜੂਦ ਸਮੱਗਰੀ ਨਾਲ ਡ੍ਰਿੰਕ ਨੂੰ ਤਿਆਰ ਕਰ ਸਕਦੇ ਹੋ। ਆਓ ਹੁਣ ਜਾਣਦੇ ਹਾਂ ਡ੍ਰਿੰਕ ਬਣਾਉਣ ਦਾ ਤਰੀਕਾ….
ਸਮੱਗਰੀ
- 1 ਚੱਮਚ ਜੀਰਾ
- 2 ਗਲਾਸ ਪਾਣੀ
- 1 ਚੱਮਚ ਸ਼ਹਿਦ
ਬਣਾਉਣ ਦਾ ਤਰੀਕਾ
- ਸਭ ਤੋਂ ਪਹਿਲਾਂ ਪਾਣੀ ਨੂੰ ਉਬਾਲਣ ਲਈ ਇੱਕ ਪੈਨ ‘ਚ ਰੱਖੋ।
- ਹੁਣ ਇਸ ‘ਚ ਜੀਰੇ ਪਾਓ।
- ਜੀਰਾ ਨੂੰ 2 ਮਿੰਟ ਉਬਾਲਣ ਤੋਂ ਬਾਅਦ ਇਸ ਵਿਚ ਸ਼ਹਿਦ ਮਿਲਾਓ।
- ਹੁਣ ਇਸ ਮਿਸ਼ਰਣ ਨੂੰ 1 ਮਿੰਟ ਲਈ ਉਬਾਲੋ।
- ਫਿਰ ਇਸ ਨੂੰ ਇਕ ਗਿਲਾਸ ‘ਚ ਛਾਣ ਕੇ ਅਲੱਗ ਕਰੋ।
- ਹੁਣ ਥੋੜਾ ਜਿਹਾ ਠੰਡਾ ਹੋਣ ਤੋਂ ਬਾਅਦ ਇਸ ਨੂੰ ਘੁੱਟ ਘੁੱਟ ਕਰਕੇ ਪੀਓ।
ਕਿਵੇਂ ਮਿਲੇਗਾ ਅਰਾਮ : ਇਸ ਡਰਿੰਕ ਦਾ ਸੇਵਨ ਤੁਹਾਨੂੰ ਕੁਝ ਘੰਟਿਆਂ ਵਿੱਚ ਆਰਾਮ ਦੇ ਸਕਦਾ ਹੈ। USDA ( United States Department Of Agriculture) ਦੇ ਅਨੁਸਾਰ ਜੀਰਾ ਵਿਚ ਬਹੁਤ ਮਾਤਰਾ ਵਿੱਚ ਫਾਈਬਰ ਵਿੱਚ ਪਾਇਆ ਜਾਂਦਾ ਹੈ। ਇਸ ਲਈ ਜੇ ਤੁਹਾਨੂੰ ਫਾਈਬਰ ਦੀ ਕਮੀ ਕਾਰਨ ਕਬਜ਼ ਦੀ ਸਮੱਸਿਆ ਹੈ ਤਾਂ ਇਹ ਡਰਿੰਕ ਤਾਹਨੂੰ ਨੂੰ ਠੀਕ ਕਰਨ ਵਿਚ ਬਹੁਤ ਫਾਇਦੇਮੰਦ ਹੋਵੇਗੀ। ਸਿਰਫ ਇਹ ਹੀ ਨਹੀਂ ਇਹ ਡਰਿੰਕ ਪਾਚਨ ਕਿਰਿਆ ਨੂੰ ਵੀ ਬੁਸਟ ਕਰਦੀ ਹੈ। ਇਸ ਦੇ ਨਾਲ ਹੀ ਜੇ ਤੁਹਾਨੂੰ ਇਸ ਡ੍ਰਿੰਕ ਜਾਂ ਕਿਸੇ ਹੋਰ ਘਰੇਲੂ ਨੁਸਖ਼ੇ ਦੀ ਸਹਾਇਤਾ ਨਾਲ ਤੁਹਾਨੂੰ ਅਰਾਮ ਨਹੀਂ ਮਿਲਦਾ ਤਾਂ ਤੁਹਾਨੂੰ ਬਿਨਾਂ ਦੇਰੀ ਦੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।