Copper utensils water benefits: ਪੁਰਾਣੇ ਸਮੇਂ ਵਿੱਚ ਲੋਕ ਪਾਣੀ ਪੀਣ ਅਤੇ ਭੋਜਨ ਖਾਣ ਲਈ ਤਾਂਬੇ ਦੇ ਭਾਂਡਿਆਂ ਦੀ ਵਰਤੋਂ ਕਰਦੇ ਸਨ। ਤਾਂਬੇ ਦੇ ਭਾਂਡੇ ਵਿੱਚ ਰੱਖਿਆ ਪਾਣੀ ਪੀਣ ਨਾਲ ਗਠੀਆ, ਸ਼ੂਗਰ, ਇੰਫੈਕਸ਼ਨ, ਮੋਟਾਪਾ ਜਿਹੀਆਂ ਕਈ ਸਮੱਸਿਆਵਾਂ ਦੂਰ ਰਹਿੰਦੀਆਂ ਹਨ। ਸਿਰਫ ਆਯੁਰਵੈਦ ਹੀ ਨਹੀਂ ਬਲਕਿ ਵਿਗਿਆਨ ਵੀ ਤਾਂਬੇ ਦੇ ਭਾਂਡਿਆਂ ਨੂੰ ਸਿਹਤ ਲਈ ਲਾਭਕਾਰੀ ਮੰਨਦਾ ਹੈ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤਾਂਬੇ ਦੇ ਭਾਂਡੇ ਵਿੱਚ ਪਾਣੀ ਪੀਣ ਜਾਂ ਭੋਜਨ ਖਾਣ ਨਾਲ ਤੁਹਾਨੂੰ ਕੀ-ਕੀ ਫਾਇਦੇ ਹੋ ਸਕਦੇ ਹਨ। ਪਹਿਲਾਂ ਜਾਣੋ ਕਿਉਂ ਤਾਂਬੇ ਦੇ ਭਾਂਡੇ ਲਾਭਕਾਰੀ ਹੁੰਦੇ ਹਨ…
ਆਯੁਰਵੈਦ ਦੇ ਅਨੁਸਾਰ ਤਾਂਬਾ ਸਰੀਰ ਦੇ ਵਾਤ, ਕਫ਼ ਅਤੇ ਪਿਤ ਦੋਸ਼ਾ ਨੂੰ ਸੰਤੁਲਿਤ ਕਰਦਾ ਹੈ। ਦਰਸਅਲ ਇਸ ‘ਚ ਸਟਰਲਾਈਜਿੰਗ ਗੁਣ ਹਨ ਜੋ ਭੋਜਨ ਵਿਚ ਮੌਜੂਦ ਕੀਟਾਣੂਆਂ ਨੂੰ ਨਸ਼ਟ ਕਰ ਦਿੰਦੇ ਹਨ। ਉੱਥੇ ਹੀ ਤਾਂਬਾ ਪਾਣੀ ਨਾਲ ਮਿਲ ਕੇ ਵੀ ਰਸਾਇਣਕ ਪ੍ਰਤੀਕ੍ਰਿਆ ਕਰਦਾ ਹੈ ਜਿਸ ਨਾਲ ਸਰੀਰ ਨੂੰ ਬੈਕਟੀਰੀਆ, ਇੰਫੈਕਸ਼ਨ ਨਾਲ ਲੜਨ ਵਿੱਚ ਸਹਾਇਤਾ ਮਿਲਦੀ ਹੈ।
ਕਿਵੇਂ ਕਰੀਏ ਇਸਤੇਮਾਲ ?
- ਰਾਤ ਨੂੰ ਤਾਂਬੇ ਦੇ ਜੱਗ ਵਿਚ ਪਾਣੀ ਪਾ ਕੇ ਰੱਖ ਦਿਓ ਅਤੇ ਸਵੇਰੇ ਖਾਲੀ ਪੇਟ ਇਸ ਨੂੰ ਪੀਓ। ਅੱਜ ਕੱਲ ਤਾਂ ਤਾਂਬੇ ਦੀ ਬੋਤਲ ਵੀ ਮਾਰਕੀਟ ਵਿੱਚ ਮਿਲ ਜਾਂਦੀ ਹੈ ਜਿਸ ਨਾਲ ਤੁਸੀਂ ਦਿਨ ਭਰ ਪਾਣੀ ਪੀ ਸਕਦੇ ਹੋ।
- ਤੁਸੀਂ ਤਾਂਬੇ ਦੇ ਭਾਂਡੇ ਵਿਚ ਖਾਣਾ ਖਾ ਸਕਦੇ ਹੋ ਪਰ ਇਸ ਵਿਚ ਸਿਟ੍ਰਿਕ ਫੂਡਜ਼, ਦਹੀਂ, ਨਿੰਬੂ ਦਾ ਰਸ, ਛਾਛ, ਅਚਾਰ ਖਾਣ ਤੋਂ ਪਰਹੇਜ਼ ਕਰੋ। ਇਸ ਵਿਚ ਮੌਜੂਦ ਰਸਾਇਣ ਖੱਟੀਆਂ ਚੀਜ਼ਾਂ ਨਾਲ ਗਲਤ ਪ੍ਰਤੀਕ੍ਰਿਆ ਕਰਦੇ ਹਨ ਜਿਸ ਨਾਲ ਘਬਰਾਹਟ, ਜੀ ਮਚਲਾਉਣਾ ਅਤੇ Food Poisoning ਹੋ ਸਕਦਾ ਹੈ।
ਹੁਣ ਜਾਣੋ ਤਾਂਬੇ ਦੇ ਭਾਂਡੇ ‘ਚ ਪਾਣੀ ਪੀਣ ਦੇ ਫ਼ਾਇਦੇ
- ਤਾਂਬੇ ਦੇ ਭਾਂਡੇ ਵਿਚ ਪਾਣੀ ਪੀਣਾ ਅਤੇ ਖਾਣਾ ਇਮਿਊਨ ਵਧਾਉਂਦਾ ਹੈ ਜਿਸ ਨਾਲ ਸਰੀਰ ਨੂੰ ਵਾਇਰਸਾਂ, ਕੀਟਾਣੂਆਂ, ਬੈਕਟਰੀਆ ਨਾਲ ਲੜਨ ਦੀ ਤਾਕਤ ਮਿਲਦੀ ਹੈ।
- ਤਾਂਬੇ ਵਿਚ ਪਾਏ ਜਾਣ ਵਾਲੇ ਤੱਤ ਮੈਟਾਬੋਲਿਜ਼ਮ ਨੂੰ ਵਧਾਉਂਦੇ ਹਨ ਜੋ ਫੈਟ ਬਰਨ ਵਿਚ ਸਹਾਇਤਾ ਕਰਦੇ ਹਨ। ਇਸਦੇ ਨਾਲ ਹੀ ਭਾਰ ਵੀ ਕੰਟਰੋਲ ਵਿੱਚ ਰਹਿੰਦਾ ਹੈ।
- ਦਰਅਸਲ ਤਾਂਬਾ ਥਾਇਰਾਇਡ ਗਲੈਂਡ ਦੇ ਕੰਮ ਨੂੰ ਸਹੀ ਕਰਦਾ ਹੈ ਜਿਸ ਨਾਲ ਬਿਮਾਰੀ ਦਾ ਕਾਰਕ ਥੈਰੋਕਸਿਨ ਹਾਰਮੋਨ ਕੰਟਰੋਲ ਰਹਿੰਦਾ ਹੈ।
- ਇਹ ਨਾ ਸਿਰਫ ਸਰੀਰ ਵਿਚ ਖ਼ਰਾਬ ਕੋਲੇਸਟ੍ਰੋਲ ਨੂੰ ਘੱਟ ਕਰਦਾ ਹੈ ਬਲਕਿ ਬਲੱਡ ਪ੍ਰੈਸ਼ਰ ਨੂੰ ਵੀ ਸਹੀ ਰੱਖਦਾ ਹੈ। ਇਹ ਦਿਲ ਨੂੰ ਤੰਦਰੁਸਤ ਰੱਖਦਾ ਹੈ ਅਤੇ ਦਿਲ ਦੇ ਦੌਰੇ ਦੇ ਖ਼ਤਰੇ ਨੂੰ ਵੀ ਘਟਾਉਂਦਾ ਹੈ।
- ਤਾਂਬੇ ਦੇ ਭਾਂਡੇ ਵਿੱਚ ਰੱਖਿਆ ਪਾਣੀ ਪੂਰੀ ਤਰ੍ਹਾਂ ਸ਼ੁੱਧ ਹੁੰਦਾ ਹੈ ਜੋ ਪੇਟ ਦੀਆਂ ਸਮੱਸਿਆਵਾਂ ਜਿਵੇਂ ਪੀਲੀਆ, ਦਸਤ, ਕਬਜ਼ ਤੋਂ ਬਚਾਉਂਦਾ ਹੈ। ਉੱਥੇ ਹੀ ਪਾਚਨ ਪ੍ਰਣਾਲੀ ਵੀ ਸਹੀ ਤਰੀਕੇ ਨਾਲ ਕੰਮ ਕਰਦੀ ਹੈ।
- ਇਹ ਸਰੀਰ ਵਿਚ ਸਿੱਧੇ ਤਰੀਕੇ ਨਾਲ ਆਇਰਨ ਦੀ ਕਮੀ ਨੂੰ ਪੂਰਾ ਕਰਦਾ ਹੈ ਜਿਸ ਨਾਲ ਖੂਨ ਅਤੇ ਸੈੱਲ ਵੱਧਦੇ ਹਨ। ਜੇ ਤੁਹਾਨੂੰ ਵੀ ਅਨੀਮੀਆ ਹੈ ਤਾਂ ਤਾਂਬੇ ਦੇ ਭਾਂਡੇ ਵਿਚ ਪਾਣੀ ਪੀਓ।
- ਖੋਜ ਦੇ ਅਨੁਸਾਰ ਇਸ ਭਾਂਡੇ ‘ਚ ਰੋਜ਼ਾਨਾ ਪਾਣੀ ਪੀਣ ਨਾਲ ਸਰੀਰ ਵਿੱਚ ਕੈਂਸਰ ਸੈੱਲਾਂ ਦੇ ਵਾਧੇ ਨੂੰ ਹੌਲੀ ਕਰ ਦਿੰਦਾ ਹੈ। ਇਸਦੇ ਨਾਲ ਤੁਸੀਂ ਇਸ ਮਾਰੂ ਬਿਮਾਰੀ ਤੋਂ ਬਚੇ ਰਹਿੰਦੇ ਹੋ।
- ਇਸ ਵਿਚ ਐਂਟੀ-ਇੰਫਲਾਮੇਟਰੀ ਗੁਣ ਹੁੰਦੇ ਹਨ, ਜੋ ਆਰਥਰਾਇਟਿਸ, ਗਠੀਏ, ਜੋੜਾਂ ਦੇ ਦਰਦ, ਸਰੀਰ ‘ਚ ਦਰਦ, ਏਂਠਨ ਅਤੇ ਸੋਜ ਦੀ ਸਮੱਸਿਆ ਤੋਂ ਬਚਾਉਂਦੇ ਹਨ।
- ਇਹ ਲੀਵਰ ਅਤੇ ਕਿਡਨੀ ਦੇ ਨਾਲ-ਨਾਲ ਸਰੀਰ ਦੇ ਸਾਰੇ ਅੰਦਰੂਨੀ ਅੰਗਾਂ ਨੂੰ ਡੀਟੌਕਸ ਕਰਦਾ ਹੈ।
- ਇਹ ਪਾਣੀ ਅਤੇ ਭੋਜਨ ਵਿਚ ਮੌਜੂਦ ਸਾਰੇ ਬੈਕਟੀਰੀਆ ਨੂੰ ਮਾਰ ਦਿੰਦਾ ਹੈ ਜਿਸ ਨਾਲ ਫੋੜੇ-ਫਿਨਸੀਆਂ, ਮੁਹਾਸੇ, ਐਕਜਿਮਾ ਅਤੇ ਸਕਿਨ ਦੀਆਂ ਹੋਰ ਸਮੱਸਿਆਵਾਂ ਦੂਰ ਹੁੰਦੀਆਂ ਹਨ।