Corn Health benefits: ਸਨੈਕਸ ਵਿਚ Corn, ਜਿਸ ਨੂੰ ਛੱਲੀ ਜਾਂ ਮੱਕੀ ਵੀ ਕਹਿੰਦੇ ਹਨ ਸਭ ਤੋਂ ਵਧੀਆ ਆਪਸ਼ਨ ਹੈ। ਇਹ ਸੁਆਦ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਵਿਟਾਮਿਨ, ਖਣਿਜ ਅਤੇ ਹੋਰ ਪੌਸ਼ਟਿਕ ਤੱਤ ਨਾਲ ਭਰਪੂਰ corn ਦਾ ਸੇਵਨ ਕਰਨ ਨਾਲ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਦੇ ਹੋ। ਇਸ ਤੋਂ ਇਲਾਵਾ ਇਹ ਭਾਰ ਵੀ ਘਟਾਉਂਦਾ ਹੈ। ਤੁਸੀਂ ਇਸ ਨੂੰ ਘਰ ‘ਚ ਭੁੰਨ ਕੇ ਵੀ ਖਾ ਸਕਦੇ ਹੋ। ਤਾਂ ਆਓ ਅੱਜ ਅਸੀਂ ਤੁਹਾਨੂੰ corn ਨਾਲ ਸਰੀਰ ਨੂੰ ਮਿਲਣ ਵਾਲੇ ਫਾਇਦਿਆਂ ਬਾਰੇ ਦੱਸਦੇ ਹਾਂ…
ਵਜ਼ਨ ਨੂੰ ਕਰੇ ਕੰਟਰੋਲ: ਇਸ ਵਿਚ ਬਹੁਤ ਕੈਲੋਰੀ ਮੌਜੂਦ ਹੁੰਦੀ ਹੈ। ਜੋ ਭਾਰ ਘਟਾਉਣ ਵਿਚ ਮਦਦਗਾਰ ਸਾਬਤ ਹੁੰਦੀ ਹੈ। ਜੇ ਤੁਸੀਂ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਇਸ ਦਾ ਸੇਵਨ ਦਿਨ ਵਿਚ ਤਿੰਨ ਵਾਰ ਕਰੋ। ਪਰ ਜੇ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਸਿਰਫ ਨਾਸ਼ਤੇ ਵਿਚ ਇਸ ਦਾ ਸੇਵਨ ਕਰੋ।
ਹੱਡੀਆਂ ਨੂੰ ਬਣਾਏ ਮਜ਼ਬੂਤ: ਕੈਲਸ਼ੀਅਮ ਪੌਸ਼ਟਿਕ ਤੱਤਾਂ ਨਾਲ ਭਰਪੂਰ ਮੱਕੀ ਹੱਡੀਆਂ ਨੂੰ ਮਜ਼ਬੂਤ ਬਣਾਉਂਦੀ ਹੈ। ਇਸ ਲਈ ਜੇ ਤੁਸੀਂ ਵੀ ਆਪਣੀਆਂ ਹੱਡੀਆਂ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ corn ਦਾ ਸੇਵਨ ਕਰੋ। ਇਸ ਦੇ ਨਾਲ ਹੀ ਮੱਕੀ ਦੇ ਦਾਣਿਆਂ ਦਾ ਸੇਵਨ ਅੱਖਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਮੌਜੂਦ ਕੈਰੋਟੀਨੋਇਡ ਅਤੇ ਵਿਟਾਮਿਨ ਏ ਦੀ ਮਾਤਰਾ ਅੱਖਾਂ ਨਾਲ ਜੁੜੀ ਹਰ ਸਮੱਸਿਆ ਨੂੰ ਦੂਰ ਕਰਦੀ ਹੈ। ਮੱਕੀ ਵਿਚ ਵਿਟਾਮਿਨ ਸੀ, ਕੈਰੋਟਿਨੋਇਡ ਅਤੇ ਫਾਈਬਰ ਹੁੰਦੇ ਹਨ, ਜੋ ਸਰੀਰ ਵਿਚ ਕੋਲੇਸਟ੍ਰੋਲ ਘਟਾ ਕੇ ਖੂਨ ਦੇ ਸੈੱਲਾਂ ਨੂੰ ਸਾਫ ਕਰਦੇ ਹਨ। ਇਸਦੇ ਨਾਲ ਇਹ ਦਿਲ ਨੂੰ ਸਹੀ ਤਰ੍ਹਾਂ ਕੰਮ ਕਰਨ ਵਿੱਚ ਸਹਾਇਤਾ ਕਰਦਾ ਹੈ। ਇਹ ਬਲੱਡ ਸ਼ੂਗਰ ਨੂੰ ਵੀ ਕਾਬੂ ਵਿਚ ਰੱਖਦਾ ਹੈ।
ਇਮਿਊਨਿਟੀ ਨੂੰ ਕਰੇ ਮਜ਼ਬੂਤ: ਇਮਿਊਨਿਟੀ ਨੂੰ ਮਜਬੂਤ ਰੱਖਣ ਵਿਚ ਇਸ ਦਾ ਸੇਵਨ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇੱਕ ਵਿਗਿਆਨਕ ਖੋਜ ਦੇ ਅਨੁਸਾਰ ਮੱਕੀ ਦੇ ਦਾਣਿਆਂ ਵਿੱਚ ਮੌਜੂਦ ਵਿਸ਼ੇਸ਼ ਗੁਣ ਇਮਿਊਨ ਸੈੱਲਾਂ ਨੂੰ ਮਜ਼ਬੂਤ ਬਣਾਉਂਦੇ ਹਨ। ਐਂਟੀ ਆਕਸੀਡੈਂਟ ਅਤੇ ਫਲੈਵਨੋਇਡ ਗੁਣਾਂ ਨਾਲ ਭਰਪੂਰ ਮੱਕੀ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਦੇ ਖ਼ਤਰੇ ਨੂੰ ਘੱਟ ਕਰਦੀ ਹੈ। ਮੱਕੀ ਵਿਚ ਮੌਜੂਦ ਫੇਰੂਲਿਕ ਐਸਿਡ ਬ੍ਰੈਸਟ ਕੈਂਸਰ ਤੋਂ ਬਚਾਉਂਦੀ ਹੈ। ਮੱਕੀ ਦੇ ਦਾਣਿਆਂ ਵਿਚ ਮੌਜੂਦ ਐਂਟੀ ਆਕਸੀਡੈਂਟਾਂ ਦੀ ਮਾਤਰਾ ਸਕਿਨ ਨੂੰ ਨਿਖਾਰਦੀ ਹੈ। ਇਸਦੇ ਨਾਲ ਹੀ ਇਹ ਸਕਿਨ ਪਿਗਮੇਂਟੇਸ਼ਨ ਵਰਗੀਆਂ ਸਮੱਸਿਆਵਾਂ ਨੂੰ ਵੀ ਕਈ ਗੁਣਾਂ ਤੱਕ ਘੱਟ ਕਰ ਦਿੰਦੀ ਹੈ।