Corona 14 days Isolation: ਦੇਸ਼ ‘ਚ ਕੋਰੋਨਾ ਸੰਕ੍ਰਮਣ ਦੀ ਦੂਜੀ ਲਹਿਰ ਤੇਜ਼ੀ ਨਾਲ ਫੈਲ ਰਹੀ ਹੈ। ਰਾਜਧਾਨੀ ਦਿੱਲੀ ਸਣੇ ਕਈ ਰਾਜਾਂ ‘ਚ ਸਥਿਤੀ ਇਹ ਹੈ ਕਿ ਕੋਰੋਨਾ ਦੇ ਮਰੀਜ਼ਾਂ ਨੂੰ ਹਸਪਤਾਲ ‘ਚ ਬੈੱਡ ਤੱਕ ਨਹੀਂ ਮਿਲ ਪਾ ਰਹੇ। ਇਸ ਦੇ ਨਾਲ ਹੀ ਡਾਕਟਰ ਹਲਕੇ-ਫੁਲਕੇ ਲੱਛਣਾਂ ਵਾਲੇ ਮਰੀਜ਼ਾਂ ਨੂੰ ਘਰ ‘ਚ ਹੀ 14 ਦਿਨਾਂ ਲਈ ਆਈਸੋਲੇਸ਼ਨ ‘ਚ ਰਹਿਣ ਦੀ ਸਲਾਹ ਦੇ ਰਹੇ ਹਨ। ਕਿਉਂਕਿ 14 ਦਿਨਾਂ ਦੇ ਆਈਸੋਲੇਸ਼ਨ ‘ਚ ਤੁਸੀਂ ਕੋਰੋਨਾ ਨੂੰ ਹਰਾ ਸਕਦੇ ਹੋ। ਆਓ ਜਾਣਦੇ ਹਾਂ ਕਿ ਇਨ੍ਹਾਂ 14 ਦਿਨਾਂ ‘ਚ ਵਾਇਰਸ ਤੁਹਾਡੇ ਸਰੀਰ ‘ਤੇ ਕੀ ਅਸਰ ਪਾਉਂਦਾ ਹੈ। ਇਸ ਸ਼ਰਤ ਦੇ ਤਹਿਤ ਤੁਹਾਨੂੰ ਤਿੰਨ ਫੇਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ।
ਪਹਿਲਾ ਫੇਜ਼: ਕੋਰੋਨਾ ਮਰੀਜ਼ ਦੇ ਸ਼ੁਰੂਆਤੀ ਚਾਰ ਦਿਨ ਬਹੁਤ ਜ਼ਰੂਰੀ ਹੁੰਦੇ ਹਨ। ਇਨ੍ਹਾਂ ਚਾਰ ਦਿਨਾਂ ‘ਚ ਇਹ ਵਾਇਰਸ ਗਲੇ ਤੋਂ ਸਾਡੇ ਫੇਫੜਿਆਂ ਅਤੇ ਸਰੀਰ ‘ਚ ਫੈਲਣ ਦੀ ਕੋਸ਼ਿਸ਼ ਕਰਦਾ ਹੈ। ਇਨ੍ਹਾਂ ਦਿਨਾਂ ‘ਚ ਵਾਇਰਸ ਸਭ ਤੋਂ ਖਤਰਨਾਕ ਹੁੰਦਾ ਹੈ। ਅਜਿਹੇ ‘ਚ ਮਰੀਜ਼ਾਂ ਨੂੰ ਹੈਲਥੀ ਡਾਇਟ ਲੈਣੀ ਚਾਹੀਦੀ ਹੈ ਨਾਲ ਹੀ ਐਕਸਰਸਾਈਜ਼ ਕਰੋ ਤਾਂ ਕਿ ਫਿਜ਼ੀਕਲੀ ਫਿੱਟ ਰਹੋ। ਇਸ ਦੌਰਾਨ ਆਪਣਾ ਆਕਸੀਜਨ ਲੈਵਲ, ਬੀਪੀ ਅਤੇ temperature ਮੋਨੀਟਰ ਕਰਦੇ ਰਹੋ। ਇਸਦੇ ਨਾਲ ਹੀ ਡਾਕਟਰ ਦੀ ਸਲਾਹ ‘ਤੇ CRP, CBC, LFT, LDH, D-Dimer, IL-6, Serum Ferritin, Procalcitonin, Urea Creatinine and Chest HRCT scan ਜਿਹੇ ਟੈਸਟ ਵੀ ਜ਼ਰੂਰ ਕਰਵਾਓ।
ਦੂਜਾ ਫੇਜ਼: ਦੂਜਾ ਫੇਜ਼ 5 ਤੋਂ 9 ਦਿਨ ਦਾ ਹੁੰਦਾ ਹੈ। ਇਸ ਫੇਜ਼ ‘ਚ ਬੁਖ਼ਾਰ ਹੌਲੀ-ਹੌਲੀ ਘੱਟ ਹੋਣ ਲੱਗਦਾ ਹੈ। ਪਰ ਇਨ੍ਹੀਂ ਦਿਨੀਂ ਮਰੀਜ਼ਾਂ ਨੂੰ ਪਿੱਠ ‘ਚ ਬਹੁਤ ਦਰਦ ਰਹਿੰਦਾ ਹੈ। ਇਸ ਫੇਜ਼ ‘ਚ ਮਰੀਜ਼ ਨੂੰ ਜ਼ਿਆਦਾ ਪ੍ਰੋਟੀਨ ਵਾਲਾ ਭੋਜਨ ਖਾਣਾ ਚਾਹੀਦਾ ਹੈ। ਪਿੱਠ ਨੂੰ ਸਟ੍ਰੈੱਚ ਕਰਨ ਵਾਲੀ ਐਕਸਰਸਾਈਜ਼ ਕਰਨੀ ਚਾਹੀਦੀ ਹੈ। ਨਾਲ ਹੀ ਰੋਜ਼ਾਨਾ ਸਟੀਮ ਲੈਂਦੇ ਰਹੋ ਅਤੇ ਆਪਣਾ ਬੁਖਾਰ ਅਤੇ ਆਕਸੀਜਨ ਲੈਵਲ ਚੈੱਕ ਕਰਦੇ ਰਹੋ। ਇਸ ਫੇਜ਼ ‘ਚ ਤੁਸੀਂ ਸੂਪ ਅਤੇ ਚਾਹ ਦੇ ਨਾਲ ਸੱਤੂ ਵੀ ਖਾ ਸਕਦੇ ਹੋ।
ਤੀਜਾ ਫੇਜ਼: ਤੀਜਾ ਫੇਜ਼ 10 ਤੋਂ 14 ਦਿਨ ਦਾ ਹੁੰਦਾ ਹੈ। ਇਸ ਫੇਜ਼ ‘ਚ ਤੁਸੀਂ ਰਿਕਵਰੀ ਮੋਡ ‘ਚ ਹੁੰਦੇ ਹੋ। ਇਨ੍ਹਾਂ ਦਿਨਾਂ ‘ਚ ਮਰੀਜ਼ ‘ਚ ਕੋਰੋਨਾ ਦੇ ਕੋਈ ਲੱਛਣ ਨਹੀਂ ਹੁੰਦੇ। ਖੰਘ, ਜ਼ੁਕਾਮ, ਬੁਖਾਰ ਆਦਿ ਨਾ ਦੇ ਬਰਾਬਰ ਹੁੰਦਾ ਹੈ। ਉੱਥੇ ਹੀ ਤੁਹਾਨੂੰ ਇਸ ਸਮੇਂ ਇੱਕ ਚੰਗੀ ਡਾਇਟ ਲੈਣੀ ਚਾਹੀਦੀ ਹੈ। ਐਕਸਰਸਾਈਜ਼ ਬਿਲਕੁਲ ਵੀ ਨਾ ਛੱਡੋ। ਇਹ ਤੁਹਾਡੇ ਸਰੀਰ ਨੂੰ ਵੀਕ ਨਹੀਂ ਹੋਣ ਦਿੰਦਾ। ਕੋਸ਼ਿਸ਼ ਕਰੋ ਇਸ ਦੌਰਾਨ ਤੁਹਾਡੀ ਮਾਮੂਲੀ ਜਿਹੀ ਲਾਪਰਵਾਹੀ ਵੀ ਭਾਰੀ ਹੋ ਸਕਦੀ ਹੈ। 14 ਦਿਨ ਪੂਰੇ ਹੋਣ ਤੋਂ ਬਾਅਦ ਵੀ ਤੁਸੀਂ ਆਪਣੇ ਖਾਣ-ਪੀਣ ਵੱਲ ਧਿਆਨ ਜ਼ਰੂਰ ਦਿਓ।