Corona Post Effects: ਦੁਨੀਆ ਭਰ ਦੇ ਵਿਗਿਆਨੀ ਕੋਰੋਨਾ ਵਾਇਰਸ ਦੀ ਵੈਕਸੀਨ ਬਣਾਉਣ ਲਈ ਦਿਨ-ਰਾਤ ਲੱਗੇ ਹੋਏ ਹਨ। ਬਹੁਤ ਸਾਰੇ ਵੈਕਸੀਨ ਹਿਊਮਨ ਟ੍ਰਾਯਲ (Vaccine Human Trial) ਦੇ ਪੜਾਅ ‘ਤੇ ਵੀ ਹਨ। ਪਰ ਹੁਣ ਪੋਸਟ ਕੋਰੋਨਾ ਇਫ਼ੈਕਟ (Corona Effect) ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ। ਸਵਾਲ ਇਹ ਉੱਠ ਰਹੇ ਹਨ ਕਿ ਕੀ ਠੀਕ ਹੋਏ ਮਰੀਜ਼ ਦੁਬਾਰਾ ਸਧਾਰਣ ਜ਼ਿੰਦਗੀ ਜਿਉਂ ਪਾਉਣਗੇ ਜਾਂ ਨਹੀਂ।
100 ਵਿੱਚੋਂ 90 ਲੋਕਾਂ ਦੇ ਫੇਫੜਿਆਂ ‘ਚ ਖ਼ਰਾਬੀ: ਕੋਵਿਡ-19 ਤੋਂ ਠੀਕ ਹੋ ਰਹੇ ਮਰੀਜ਼ਾਂ ਨੂੰ ਕਈ ਕਿਸਮਾਂ ਦੀਆਂ ਦੂਸਰੀਆਂ ਬਿਮਾਰੀਆਂ ਹੋ ਗਈਆਂ ਹਨ। ਅਜਿਹੇ ਲੋਕ ਜਿਨ੍ਹਾਂ ਨੇ ਕੋਰੋਨਾ ਵਾਇਰਸ ਨੂੰ ਹਰਾਇਆ ਹੈ ਹੁਣ ਉਨ੍ਹਾਂ ਨੂੰ ਸਿਰ ਦਰਦ, ਕਮਜ਼ੋਰੀ ਅਤੇ ਸਾਹ ਲੈਣ ਵਿੱਚ ਮੁਸ਼ਕਲ ਆਉਂਣ ਲੱਗੀ ਹੈ। ਜ਼ਿਆਦਾਤਰ ਮਰੀਜ਼ਾਂ ਦੇ ਫੇਫੜਿਆਂ ਉੱਤੇ ਸਭ ਤੋਂ ਬੁਰਾ ਅਸਰ ਪਿਆ ਹੈ। ਡਾਕਟਰ ਆਪਣੇ ਮਰੀਜ਼ਾਂ ਨੂੰ ਇਹ ਦੱਸ ਨਹੀਂ ਪਾ ਰਹੇ ਕਿ ਇਹ ਸਥਿਤੀ ਉਨ੍ਹਾਂ ਦੇ ਨਾਲ ਕਿੰਨੀ ਦੇਰ ਤੱਕ ਰਹੇਗੀ। ਡਾਕਟਰਾਂ ਅਨੁਸਾਰ ਕੋਰੋਨਾ ਵਾਇਰਸ ਦੇ 60 ਪ੍ਰਤੀਸ਼ਤ ਮਰੀਜ਼ ਦੋ ਮੌਤ ਫੇਫੜਿਆਂ ਦੇ ਖ਼ਰਾਬ ਹੋਣ ਕਾਰਨ ਹੁੰਦੀ ਹੈ। ਚੀਨ ਦੇ ਵੁਹਾਨ ਵਿਚ ਕੋਰੋਨਾ ਸੰਕ੍ਰਮਣ ਤੋਂ ਠੀਕ ਹੋਣ ਵਾਲੇ ਮਰੀਜ਼ਾਂ ‘ਤੇ ਇਕ ਖੋਜ ਕੀਤੀ ਗਈ। ਇਸ ਰਿਸਰਚ ਤੋਂ ਪਤਾ ਚੱਲਿਆ ਕਿ ਠੀਕ ਹੋ ਚੁੱਕੇ 100 ਵਿੱਚੋਂ 90 ਲੋਕਾਂ ਦੇ ਫੇਫੜਿਆਂ ‘ਚ ਖ਼ਰਾਬੀ ਆ ਗਈ ਸੀ। ਕੋਰੋਨਾ ਨਾਲ ਪ੍ਰਭਾਵਿਤ ਫੇਫੜਿਆਂ ਦੇ ਮਰੀਜ਼ ਆਮ ਲੋਕਾਂ ਨਾਲੋਂ ਬਹੁਤ ਕਮਜ਼ੋਰ ਸਨ। ਇਥੋਂ ਤੱਕ ਕਿ ਭਾਰਤ ਵਿੱਚ ਕੋਰੋਨਾ ਵਾਇਰਸ ਤੋਂ ਠੀਕ ਹੋਏ ਲੋਕਾਂ ਦੇ ਫੇਫੜੇ ਪਹਿਲਾਂ ਨਾਲੋਂ ਕਮਜ਼ੋਰ ਹੋ ਗਏ ਹਨ।
ਕੋਰੋਨਾ ਤੋਂ ਬਾਅਦ ਕਰਨਾ ਪਿਆ ਫੇਫੜਿਆਂ ਦਾ ਟ੍ਰਾਂਸਪਲਾਂਟ: ਹਾਲ ਹੀ ਵਿੱਚ ਅਮਰੀਕਾ ਦੇ ਸ਼ਿਕਾਗੋ ਵਿੱਚ ਕੋਰੋਨਾ ਸੰਕ੍ਰਮਿਤ ਇੱਕ 28 ਸਾਲਾ ਔਰਤ ਦਾ Lung ਟਰਾਂਸਪਲਾਂਟ ਕੀਤਾ ਗਿਆ ਸੀ। ਕੋਰੋਨਾ ਵਾਇਰਸ ਨੇ ਉਸਦੇ ਦੋਵੇਂ ਫੇਫੜਿਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ ਸੀ। ਡਾਕਟਰਾਂ ਕੋਲ ਫੇਫੜਿਆਂ ਨੂੰ ਬਦਲਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਸੀ। ਇਹ ਅਪ੍ਰੇਸ਼ਨ ਆਪਣੀ ਕਿਸਮ ਦਾ ਪਹਿਲਾ ਅਪ੍ਰੇਸ਼ਨ ਸੀ ਜੋ ਕੋਰੋਨਾ ਵਾਇਰਸ ਕਾਰਨ ਹੋਇਆ ਸੀ। ਕੋਰੋਨਾ ਵਾਇਰਸ ਫੇਫੜਿਆਂ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਉਂਦਾ ਹੈ ਅਤੇ ਇਸ ਨੁਕਸਾਨ ਦੀ ਭਰਪਾਈ ਕਰਨ ਵਿਚ ਬਹੁਤ ਲੰਮਾ ਸਮਾਂ ਲੱਗਦਾ ਹੈ। ਇਹੀ ਕਾਰਨ ਹੈ ਕਿ ਕੋਰੋਨਾ ਤੋਂ ਠੀਕ ਹੋ ਚੁੱਕੇ ਮਰੀਜ਼ ਸਾਹ ਲੈਣ ਵਿੱਚ ਮੁਸ਼ਕਲ ਕਾਰਨ ਹਸਪਤਾਲ ਪਹੁੰਚਦੇ ਹਨ।
ਮਾਨਸਿਕ ਸਮੱਸਿਆਵਾਂ ਨਾਲ ਜੂਝ ਰਹੇ ਮਰੀਜ਼: ਕੋਰੋਨਾ ਤੋਂ ਠੀਕ ਹੋ ਕੇ ਘਰ ਵਾਪਸ ਜਾ ਚੁੱਕੇ ਮਰੀਜ਼ ਹੁਣ ਫ਼ਿਰ ਵੱਖ-ਵੱਖ ਸਮੱਸਿਆਵਾਂ ਨਾਲ ਮੁੜ ਹਸਪਤਾਲ ਪਹੁੰਚ ਰਹੇ ਹਨ। ਇਹੀ ਕਾਰਨ ਹੈ ਕਿ ਸਰਕਾਰ ਨੂੰ ਪੋਸਟ ਕੋਵਿਡ ਕੇਅਰ ਸੈਂਟਰ ਖੋਲ੍ਹਣਾ ਪਿਆ ਹੈ। ਇੱਥੇ ਪਹੁੰਚਣ ਵਾਲੇ ਜ਼ਿਆਦਾਤਰ ਮਰੀਜ਼ਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ। ਇਸ ਤੋਂ ਇਲਾਵਾ ਮਰੀਜ਼ ਬਹੁਤ ਸਾਰੀਆਂ ਮਾਨਸਿਕ ਸਮੱਸਿਆਵਾਂ ਵਿਚੋਂ ਗੁਜ਼ਰ ਰਹੇ ਹਨ। ਹਸਪਤਾਲ ਵਿਚ ਬਹੁਤ ਸਾਰੇ ਮਰੀਜ਼ ਹਨ ਜਿਨ੍ਹਾਂ ਨੂੰ ਸਾਹ ਲੈਣ ਵਿਚ ਮੁਸ਼ਕਲ ਆ ਰਹੀ ਹੈ। ਕੋਰੋਨਾ ਵਾਇਰਸ ਦਾ ਸਭ ਤੋਂ ਜ਼ਿਆਦਾ ਅਸਰ ਫੇਫੜਿਆਂ ‘ਤੇ ਪਿਆ ਹੈ।
ਕੋਰੋਨਾ ਵਾਇਰਸ ਫੇਫੜਿਆਂ ਅਤੇ ਦਿਮਾਗ ਦੇ ਨਾਲ-ਨਾਲ ਦਿਲ ‘ਤੇ ਵੀ ਬੁਰਾ ਅਸਰ ਪਾਉਂਦਾ ਹੈ। ਡਾਕਟਰ ਮੰਨਦੇ ਹਨ ਕਿ ਭਾਵੇਂ ਮਰੀਜ਼ ਕੋਰੋਨਾ ਵਾਇਰਸ ਤੋਂ ਛੁਟਕਾਰਾ ਪਾ ਲੈਣ ਪਰ ਇਸ ਦੇ ਨੁਕਸਾਨ ਦੀ ਭਰਪਾਈ ਵਿਚ ਕਿੰਨਾ ਸਮਾਂ ਲੱਗੇਗਾ ਇਹ ਕਹਿਣਾ ਮੁਸ਼ਕਲ ਹੈ। ਇਸੇ ਕਰਕੇ ਕੋਰੋਨਾ ਤੋਂ ਬਚਣਾ ਹੀ ਇਕ ਉਪਚਾਰ ਹੈ। ਜੇ ਤੁਸੀਂ ਵੀ ਇਸ ਕੋਰੋਨਾ ਵਾਇਰਸ ਨਾਲ ਲੜ ਕੇ ਇਸ ਲੜਾਈ ਨੂੰ ਸਹੀ ਢੰਗ ਨਾਲ ਜਿੱਤਣਾ ਚਾਹੁੰਦੇ ਹੋ ਤਾਂ ਆਪਣੀ ਇਮਿਊਨਿਟੀ ਨੂੰ ਮਜ਼ਬੂਤ ਕਰੋ। ਇਸ ਲਈ ਘਰ ਤੋਂ ਬਾਹਰ ਸੋਸ਼ਲ ਡਿਸਟੈਂਸਿੰਗ ਦੀ ਪਾਲਣ ਕਰੋ, ਫੇਸ ਮਾਸਕ ਲਗਾਓ, ਭੀੜ ਵਾਲੀਆਂ ਥਾਵਾਂ ‘ਤੇ ਜਾਣ ਤੋਂ ਪਰਹੇਜ਼ ਕਰੋ। ਆਪਣੀ ਇਮਿਊਨਿਟੀ ਨੂੰ ਮਜ਼ਬੂਤ ਕਰਨ ਲਈ ਯੋਗਾ, ਪ੍ਰਾਣਾਯਾਮ ਅਤੇ ਕੋਈ ਕਸਰਤ ਕਰੋ।