Corona vaccination diet: ਭਾਰਤ ‘ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ। ਇਸ ਜਾਨਲੇਵਾ ਵਾਇਰਸ ਨੂੰ ਖਤਮ ਕਰਨ ਲਈ ਦੇਸ਼ ‘ਚ ਵੈਕਸੀਨੇਸ਼ਨ ਪ੍ਰੋਗਰਾਮ ਤੇਜ਼ ਕਰ ਦਿੱਤਾ ਗਿਆ ਹੈ। ਪਰ ਵੈਕਸੀਨ ਲਗਾਉਣ ਤੋਂ ਬਾਅਦ ਲੋਕਾਂ ‘ਚ ਹਲਕਾ ਬੁਖਾਰ, ਥਕਾਵਟ, ਕਮਜ਼ੋਰੀ ਵਰਗੇ ਲੱਛਣ ਨਜਰ ਆ ਰਹੇ ਹਨ ਜੋ ਕਿ ਆਮ ਫਲੂ ਦਾ ਟੀਕਾ ਲਗਵਾਉਣ ਤੋਂ ਬਾਅਦ ਵੀ ਸਾਹਮਣੇ ਆਉਂਦੇ ਹਨ। ਹਾਲਾਂਕਿ ਟੀਕਾ ਲੱਗਣ ਤੋਂ ਬਾਅਦ ਕਿਸੇ ਵੀ ਕਿਸਮ ਦਾ ਸਾਈਡ ਇਫੈਕਟ ਨਾ ਹੋਵੇ ਇਸ ‘ਚ ਡਾਇਟ ਮਹੱਤਵਪੂਰਣ ਭੂਮਿਕਾ ਅਦਾ ਕਰਦੀ ਹੈ।
ਟੀਕਾ ਲਗਵਾਉਣ ਤੋਂ ਪਹਿਲਾਂ ਪੀਓ ਭਰਪੂਰ ਪਾਣੀ: ਗਾਈਡਲਾਈਨ ਦੇ ਅਨੁਸਾਰ ਟੀਕਾ ਲਗਾਉਣ ਤੋਂ ਪਹਿਲਾਂ ਭਰਪੂਰ ਪਾਣੀ ਪੀਓ ਤਾਂ ਜੋ ਸਰੀਰ ‘ਚ ਡੀਹਾਈਡਰੇਸਨ ਦੀ ਸਮੱਸਿਆ ਨਾ ਹੋਵੇ ਅਤੇ ਇਮਿਊਨ ਸਿਸਟਮ ਵੀ ਚੰਗੀ ਤਰ੍ਹਾਂ response ਕਰ ਪਾਵੇ। ਸਰੀਰ ‘ਚ ਪਾਣੀ ਦੀ ਕਮੀ ਨਾ ਹੋਵੇ ਇਸ ਲਈ ਤਰਬੂਜ, ਖਰਬੂਜਾ, ਖੀਰੇ, ਤਰ ਆਦਿ ਚੀਜ਼ਾਂ ਦਾ ਸੇਵਨ ਕਰੋ। ਇਸ ਨਾਲ ਸਾਈਡ ਇਫੈਕਟ ਹੋਣ ਦੀ ਸੰਭਾਵਨਾ ਘੱਟ ਕੀਤਾ ਜਾ ਸਕਦਾ ਹੈ।
ਭੁੱਲ ਕੇ ਵੀ ਨਾ ਕਰੋ ਸ਼ਰਾਬ ਦਾ ਸੇਵਨ: ਵੈਕਸੀਨ ਲਗਾਉਣ ਤੋਂ ਪਹਿਲਾਂ ਅਤੇ ਬਾਅਦ ‘ਚ ਸ਼ਰਾਬ ਨਾ ਪੀਓ ਕਿਉਂਕਿ ਇਸ ਨਾਲ ਸਰੀਰ ‘ਚ ਪਾਣੀ ਦੀ ਕਮੀ ਹੋਵੇਗੀ ਅਤੇ ਸਰੀਰ ਹਾਈਡ੍ਰਾਈਡ ਹੋ ਸਕਦਾ ਹੈ। ਉੱਥੇ ਹੀ ਇੱਕ ਖੋਜ ਦੇ ਅਨੁਸਾਰ ਅਲਕੋਹਲ ਇਮਿਊਨਿਟੀ ਨੂੰ ਘਟਾਉਂਦੀ ਹੈ ਇਸ ਲਈ ਤੁਹਾਨੂੰ ਘੱਟੋ-ਘੱਟ 3 ਮਹੀਨੇ ਤੱਕ ਸ਼ਰਾਬ ਤੋਂ ਦੂਰ ਰਹਿਣਾ ਚਾਹੀਦਾ ਹੈ। ਜ਼ਿਆਦਾ ਮਿੱਠੇ, ਖੰਡ, ਸੈਚੂਰੇਟਿਡ ਫੈਟ ਅਤੇ ਕੈਲੋਰੀ ਨਾਲ ਭਰਪੂਰ ਪ੍ਰੋਸੈਸਡ ਫ਼ੂਡ ਦਾ ਵੀ ਵੈਕਸੀਨ ਲਗਾਉਣ ਤੋਂ ਬਾਅਦ ਸੇਵਨ ਨਾ ਕਰੋ। ਦਰਅਸਲ ਇਹ ਚੀਜ਼ਾਂ ਤਣਾਅ ਅਤੇ ਚਿੰਤਾ ਨੂੰ ਟ੍ਰਿਗਰ ਕਰਦੀਆਂ ਹਨ ਜੋ ਨੀਂਦ ‘ਚ ਰੁਕਾਵਟ ਪਾਉਂਦੇ ਹਨ।
ਸਾਬਤ ਅਨਾਜ ਅਤੇ ਫਾਈਬਰ ਨਾਲ ਭਰਪੂਰ ਚੀਜ਼ਾਂ ਖਾਓ: Centers for Disease Control and Prevention ਦੇ ਅਨੁਸਾਰ ਵੈਕਸੀਨ ਲੈਣ ਤੋਂ ਬਾਅਦ ਸੰਤੁਲਿਤ ਡਾਇਟ ਲਓ। ਜਿਸ ‘ਚ ਸਾਬਤ ਅਨਾਜ, ਆਲੂ, ਬ੍ਰੋਕਲੀ, ਬੀਨਜ਼ ਅਤੇ ਕੇਲ ਆਦਿ ਚੀਜ਼ਾਂ ਸ਼ਾਮਲ ਹਨ। ਫਾਈਬਰ ਨਾਲ ਭਰਪੂਰ ਚੀਜ਼ਾਂ ਸ਼ਾਮਲ ਕਰੋ ਜੋ ਇਮਿਊਨ ਸਿਸਟਮ ਨੂੰ ਮਜਬੂਤ ਕਰਨ। ਵੈਕਸੀਨ ਲੈਣ ਤੋਂ ਬਾਅਦ ਬੇਅਰਾਮੀ ਮਹਿਸੂਸ ਹੋਵੇ ਤਾਂ ਚਿਕਨ, ਗਾਜਰ, ਚੁਕੰਦਰ, ਸਬਜ਼ੀਆਂ ਦਾ ਸੂਪ ਪੀਓ। ਸੂਪ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਅਤੇ ਵੈਕਸੀਨ ਨਾਲ ਹੋਣ ਵਾਲੇ ਸਾਈਡ ਇਫੈਕਟ ਨੂੰ ਘਟਾਉਣ ‘ਚ ਵੀ ਮਦਦਗਾਰ ਹੈ।
ਪਹਿਲੀ ਡੋਜ਼ ਤੋਂ ਬਾਅਦ ਕੋਰੋਨਾ ਹੋ ਜਾਵੇ ਤਾਂ ਦੂਜੀ ਡੋਜ਼ ਲੈਣੀ ਚਾਹੀਦੀ ਹੈ ਜਾਂ ਨਹੀਂ: ਮਾਹਰਾਂ ਦੇ ਅਨੁਸਾਰ ਜੇ ਤੁਸੀਂ ਕੋਰੋਨਾ ਦੀ ਪਹਿਲੀ ਡੋਜ਼ ਲੈਣ ਤੋਂ ਬਾਅਦ ਕੋਰੋਨਾ ਪੋਜ਼ੀਟਿਵ ਨਿਕਲਦੇ ਹੋ ਤਾਂ ਪਹਿਲਾਂ ਇਲਾਜ ਕਰਵਾਉਣਾ ਸਹੀ ਹੋਵੇਗਾ। ਰਿਪੋਰਟ ਦੇ ਨੈਗੇਟਿਵ ਆਉਣ ਤੋਂ ਬਾਅਦ ਹੀ ਤੁਸੀਂ ਡਾਕਟਰ ਦੀ ਸਲਾਹ ਨਾਲ ਦੂਜੀ ਡੋਜ਼ ਲੈ ਸਕਦੇ ਹੋ। ਕੋਰੋਨਾ ਵੈਕਸੀਨ ਲਗਵਾਉਣ ਤੋਂ ਬਾਅਦ ਵੀ ਸੰਕ੍ਰਮਣ ਹੋ ਸਕਦਾ ਹੈ ਇਸ ਲਈ ਮਾਸਕ ਪਾਉਣਾ, ਸੋਸ਼ਲ ਡਿਸਟੈਂਸਿੰਗ, ਹੱਥ ਧੋਣਾ ਜਿਹੇ ਨਿਯਮ ਦੀ ਪਾਲਣਾ ਕਰਦੇ ਰਹੋ।