Corona Vaccine tips: ਭਾਰਤ ‘ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ। ਇਸ ਜਾਨਲੇਵਾ ਵਾਇਰਸ ਨੂੰ ਖਤਮ ਕਰਨ ਲਈ ਦੇਸ਼ ‘ਚ ਵੈਕਸੀਨੇਸ਼ਨ ਪ੍ਰੋਗਰਾਮ ਤੇਜ਼ ਕਰ ਦਿੱਤਾ ਗਿਆ ਹੈ। ਪਰ ਵੈਕਸੀਨ ਲਗਾਉਣ ਤੋਂ ਬਾਅਦ ਲੋਕਾਂ ‘ਚ ਹਲਕਾ ਬੁਖਾਰ, ਥਕਾਵਟ, ਕਮਜ਼ੋਰੀ ਵਰਗੇ ਲੱਛਣ ਨਜਰ ਆ ਰਹੇ ਹਨ ਜੋ ਕਿ ਆਮ ਫਲੂ ਦਾ ਟੀਕਾ ਲਗਵਾਉਣ ਤੋਂ ਬਾਅਦ ਵੀ ਸਾਹਮਣੇ ਆਉਂਦੇ ਹਨ। ਹਾਲਾਂਕਿ ਇੰਜੈਕਸ਼ਨ ਲਗਵਾਉਣ ਤੋਂ ਬਾਅਦ ਕਿਸੀ ਵੀ ਤਰ੍ਹਾਂ ਦਾ ਸਾਈਡ ਇਫ਼ੇਕਟ ਨਾ ਹੋਵੇ ਉਸ ਲਈ ਕੁੱਝ ਚੀਜ਼ਾਂ ਨੂੰ ਧਿਆਨ ‘ਚ ਰੱਖਣਾ ਬਹੁਤ ਜ਼ਰੂਰੀ ਹੈ।
ਡਾਕਟਰ ਦੀ ਸਲਾਹ ਜ਼ਰੂਰੀ: ਜੇ ਤੁਹਾਡੀ ਉਮਰ 45 ਸਾਲ ਤੋਂ ਜ਼ਿਆਦਾ ਹੈ ਅਤੇ ਤੁਸੀਂ ਕਿਸੇ ਗੰਭੀਰ ਬਿਮਾਰੀ ਜਿਵੇਂ ਕਿ ਹੀਮੋਫਿਲਿਆ, ਹਾਈਪਰਟੈਨਸ਼ਨ, ਸ਼ੂਗਰ, ਦਿਲ ਦੀ ਬਿਮਾਰੀ, ਕਿਡਨੀ ਦੀ ਬਿਮਾਰੀ ਤੋਂ ਪੀੜਤ ਹੋ ਤਾਂ ਇਕ ਵਾਰ ਆਪਣੇ ਡਾਕਟਰ ਦੀ ਸਲਾਹ ਲਓ। ਵੈਕਸੀਨ ਲਗਾਉਣ ਤੋਂ ਪਹਿਲਾਂ ਭਰਪੂਰ ਪਾਣੀ ਪੀਓ ਤਾਂ ਜੋ ਸਰੀਰ ‘ਚ ਡੀਹਾਈਡਰੇਸ਼ਨ ਦੀ ਸਮੱਸਿਆ ਨਾ ਹੋਵੇ ਅਤੇ ਇਮਿਊਨ ਸਿਸਟਮ ਵੀ ਚੰਗੀ ਤਰ੍ਹਾਂ response ਕਰ ਪਾਵੇ। ਸਰੀਰ ‘ਚ ਪਾਣੀ ਦੀ ਕਮੀ ਨਾ ਹੋਵੇ ਇਸ ਲਈ ਤਰਬੂਜ, ਖਰਬੂਜਾ, ਖੀਰਾ, ਤਰ ਆਦਿ ਚੀਜ਼ਾਂ ਖਾਓ। ਇਸ ਨਾਲ ਸਾਈਡ ਇਫ਼ੇਕਟ ਹੋਣ ਦੀ ਸੰਭਾਵਨਾ ਨੂੰ ਘੱਟ ਕੀਤਾ ਜਾ ਸਕਦਾ ਹੈ।
ਫਾਈਬਰ ਨਾਲ ਭਰਪੂਰ ਭੋਜਨ ਖਾਓ: ਵੈਕਸੀਨ ਤੋਂ ਪਹਿਲਾਂ ਕੁਝ ਸਿਹਤਮੰਦ ਭੋਜਨ ਖਾਓ ਤਾਂ ਜੋ ਤੁਸੀਂ ਵੈਕਸੀਨੇਸ਼ਨ ਕਾਰਨ ਹੋਣ ਵਾਲੀ ਕਮਜ਼ੋਰੀ ਤੋਂ ਬਚ ਸਕੋ। ਵੈਕਸੀਨ ਤੋਂ ਪਹਿਲਾਂ ਪ੍ਰੋਸੈੱਸਡ, ਹਾਈ ਫੈਟ ਅਤੇ ਕੈਲੋਰੀ ਫੂਡਜ਼ ਖਾਣ ਤੋਂ ਪਰਹੇਜ਼ ਕਰੋ। ਇਸ ਦੀ ਬਜਾਏ ਦਲੀਆ, ਓਟਸ ਜਿਹੇ ਫਾਈਬਰ ਨਾਲ ਭਰਪੂਰ ਚੀਜ਼ਾਂ ਆਪਣੀ ਡਾਇਟ ‘ਚ ਸ਼ਾਮਲ ਕਰੋ। ਵੈਕਸੀਨ ਲਗਾਉਣ ਤੋਂ ਪਹਿਲਾਂ ਸੀ-ਰਿਐਕਟਿਵ ਪ੍ਰੋਟੀਨ (CRP), ਕੰਮਪਲੀਟ ਬਲੱਡ ਕਾਊਂਟ (CBC) ਜਾਂ ਇਮਿਊਨੋਗਲੋਬੂਲਿਨ-ਈ (IgE) ਲੈਵਲ ਦੀ ਜਾਂਚ ਕਰਵਾ ਲਓ। ਜੇ ਤੁਸੀਂ ਵੈਕਸੀਨ ਲੈਣ ਜਾ ਰਹੇ ਹੋ ਤਾਂ ਉਸ ਤੋਂ 3 ਤੋਂ 4 ਦਿਨ ਪਹਿਲਾਂ ਕਸਰਤ ਕਰੋ। ਆਪਣੇ ਦਿਨ ਦੀ ਸ਼ੁਰੂਆਤ ਯੋਗਾ ਜਾਂ ਕਸਰਤ ਨਾਲ ਕਰੋ। ਜੇ ਤੁਹਾਡੇ ਕੋਲ ਸਵੇਰ ਕਸਰਤ ਕਰਨ ਦਾ ਸਮਾਂ ਨਹੀਂ ਹੈ, ਤਾਂ ਸ਼ਾਮ ਨੂੰ ਸੈਰ ਕਰੋ। ਇਸ ਨਾਲ ਵੈਕਸੀਨ ਤੋਂ ਬਾਅਦ ਤੁਹਾਡੀ ਇਮਿਊਨਿਟੀ ਨੂੰ ਵਧਾਉਣ ‘ਚ ਵੀ ਸਹਾਇਤਾ ਮਿਲੇਗੀ।
ਨਾ ਕਰੋ ਇਨ੍ਹਾਂ ਦਵਾਈਆਂ ਦਾ ਸੇਵਨ: ਵੈਕਸੀਨ ਲਗਾਉਣ ਤੋਂ ਪਹਿਲਾਂ ਤੁਸੀਂ ਉਨ੍ਹਾਂ ਦਵਾਈਆਂ ਦੀ ਵਰਤੋਂ ਤੋਂ ਪਰਹੇਜ਼ ਕਰੋ ਜਿਸ ਦਾ ਸੇਵਨ ਤੁਸੀਂ ਦਰਦ, ਸੋਜ਼ ਤੋਂ ਰਾਹਤ ਪਾਉਣ ਲਈ ਕਰਦੇ ਹੋ ਕਿਉਂਕਿ ਜੇ ਤੁਸੀਂ ਇਨ੍ਹਾਂ ਦਵਾਈਆਂ ਦੀ ਵਰਤੋਂ ਵੈਕਸੀਨ ਲੈਣ ਤੋਂ ਪਹਿਲਾਂ ਕਰਦੇ ਹੋ ਤਾਂ ਉਸ ਨਾਲ ਵੈਕਸੀਨ ਦਾ ਅਸਰ ਘੱਟ ਹੋ ਸਕਦਾ ਹੈ। ਵੈਕਸੀਨ ਤੋਂ ਪਹਿਲਾਂ ਅਤੇ ਬਾਅਦ ‘ਚ ਅਲਕੋਹਲ, ਸਿਗਰੇਟ, ਹਾਈ ਸ਼ੂਗਰ ਅਤੇ ਐਨਰਜ਼ੀ ਡ੍ਰਿੰਕਸ, ਅਲਟਰਾ ਪ੍ਰੋਸੈਸਡ ਅਤੇ ਫਾਸਟ ਫੂਡ ਦਾ ਸੇਵਨ ਨਾ ਕਰੋ। ਇਸ ਨਾਲ ਇਮਿਊਨਿਟੀ ‘ਤੇ ਬੁਰਾ ਅਸਰ ਪੈ ਸਕਦਾ ਹੈ।