Corona Virus Cycle demands: ਕੋਰੋਨਾ ਵਾਇਰਸ ਕਾਰਨ ਮਾਰਚ ਮਹੀਨੇ ਤੋਂ ਸਾਰੇ ਜਿੰਮ ਅਤੇ ਫਿਟਨੈਸ ਕਲੱਬ ਬੰਦ ਹਨ ਅਜਿਹੇ ‘ਚ ਫਿੱਟਨੈੱਸ ਦਾ ਧਿਆਨ ਰੱਖਣ ਵਾਲੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਭਾਵੇਂ ਸਰਕਾਰ ਨੇ Unlock ਕਰ ਦਿੱਤਾ ਹੋਵੇ ਪਰ ਫਿਰ ਵੀ ਲੋਕ Public transport ਦੀ ਵਰਤੋਂ ਨਹੀਂ ਕਰ ਰਹੇ ਹਨ। ਹੁਣ ਅਜਿਹੇ ‘ਚ ਫਿੱਟਨੈੱਸ ਫ੍ਰੀਕ ਲੋਕਾਂ ਨੇ ਇਸ ਕੋਰੋਨਾ ਪੀਰੀਅਡ ਦੌਰਾਨ ਫਿੱਟ ਰਹਿਣ ਲਈ ਸਾਈਕਲ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਵਿਚ ਸ਼ਾਮਲ ਕਰ ਲਿਆ ਹੈ।
ਲੋਕਾਂ ‘ਤੇ ਚੜ੍ਹਿਆ ਫਿੱਟਨੈੱਸ ਦਾ ਕ੍ਰੇਜ਼: ਘਰ ਤੋਂ ਬਾਹਰ ਨਾ ਜਾਣ ਕਾਰਨ ਹੁਣ ਲੋਕਾਂ ਨੇ ਸਾਈਕਲ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਉਹ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਣ। ਜਿਸ ਕਾਰਨ ਇਸ ਕੋਰੋਨਾ ਪੀਰੀਅਡ ਦੌਰਾਨ ਸਾਈਕਲ ਦੀ ਮੰਗ ਬਹੁਤ ਜ਼ਿਆਦਾ ਵਧ ਗਈ ਹੈ। ਇਨ੍ਹੀਂ ਦਿਨੀਂ ਸਾਈਕਲ ਦੀ ਮੰਗ ਇੰਨੀ ਵਧ ਗਈ ਹੈ ਕਿ ਇਸਦਾ ਸਟਾਕ ਖ਼ਤਮ ਹੋ ਗਿਆ ਹੈ। ਸਾਈਕਲ ਵੇਚਣ ਵਾਲੀਆਂ ਆਮ ਦੁਕਾਨਾਂ ‘ਤੇ ਵੀ ਇਨ੍ਹਾਂ ਦਿਨਾਂ ਸਾਈਕਲਾਂ ਦੀ ਮੰਗ ਵਿਚ ਭਾਰੀ ਵਾਧਾ ਹੋਇਆ ਹੈ। ਖਬਰਾਂ ਅਨੁਸਾਰ ਜਿੰਨੇ ਸਾਈਕਲ ਰੋਜ਼ ਤਿਆਰ ਹੋ ਰਹੇ ਹਨ ਉਸ ਤੋਂ ਜ਼ਿਆਦਾ ਉਸ ਦੀ ਵਿਕਰੀ ਹੋ ਰਹੀ ਹੈ।
ਇਸ ਤੋਂ ਪਹਿਲਾਂ ਨਹੀਂ ਹੋਈ ਇਨ੍ਹੀ ਵਿਕਰੀ: ਜੇ ਸਾਈਕਲ ਉਤਪਾਦਕਾਂ ਦੀ ਮੰਨੀਏ ਤਾਂ ਉਨ੍ਹਾਂ ਨੇ ਸਾਈਕਲ ਦੀ ਇੰਨੀ ਵਿਕਰੀ ਪਹਿਲਾਂ ਕਦੇ ਨਹੀਂ ਵੇਖੀ ਹੈ। ਉੱਥੇ Lockdown ਵਿਚ ਮਜ਼ਦੂਰਾਂ ਦੇ ਘਰ ਜਾਣ ਕਾਰਨ ਸਾਈਕਲ ਬਣਾਉਣ ਵਿਚ ਮੁਸ਼ਕਲ ਹੋ ਰਹੀ ਹੈ ਕਿਉਂਕਿ ਇਸ ਨੂੰ ਬਣਾਉਣ ਵਾਲੇ ਕਰਮਚਾਰੀ ਘੱਟ ਹਨ ਅਤੇ ਇਸ ਨੂੰ ਲੈਣ ਵਾਲੇ ਗਾਹਕ ਜ਼ਿਆਦਾ ਹਨ। ਇਸ ਦੇ ਨਾਲ ਹੀ ਬੱਚਿਆਂ ਦੇ ਸਾਈਕਲ 1500 ਅਤੇ 4500 ਰੁਪਏ ਦੇ ਹਿਸਾਬ ਨਾਲ ਵੇਚੇ ਜਾ ਰਹੇ ਹਨ ਅਤੇ ਬਜ਼ੁਰਗਾਂ ਦੇ ਸਾਈਕਲ 8 ਹਜ਼ਾਰ ਤੋਂ 15 ਹਜ਼ਾਰ ਵਿੱਚ ਵਿਕ ਰਹੇ ਹਨ। ਸਾਈਕਲਾਂ ਦੇ ਵੱਧ ਰਹੇ ਉਤਪਾਦਨ ਤੋਂ ਕਾਰੋਬਾਰੀ ਵੀ ਖੁਸ਼ ਹਨ।
ਬੱਚਿਆਂ ਵਿੱਚ ਵੱਧ ਰਿਹਾ ਸਾਈਕਲ ਦਾ ਕ੍ਰੇਜ਼: ਉੱਥੇ ਹੀ ਬੱਚਿਆਂ ਵਿੱਚ ਸਾਈਕਲ ਨੂੰ ਲੈ ਕੇ ਤੇਜ਼ੀ ਨਾਲ ਕ੍ਰੇਜ਼ ਵੱਧ ਰਿਹਾ ਹੈ। Lockdown ਤੋਂ ਪਹਿਲਾਂ ਸਾਈਕਲ ਦੀ ਮੰਗ ਘੱਟ ਸੀ, ਜਦੋਂ ਕਿ ਪਿਛਲੇ ਕੁੱਝ ਸਮੇਂ ਤੋਂ ਸਾਈਕਲ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਲੋਕ ਬਾਜ਼ਾਰ ਜਾਣ ਲਈ ਅਤੇ ਸਮਾਨ ਖਰੀਦਣ ਲਈ ਸਾਈਕਲਾਂ ਦਾ ਇਸਤੇਮਾਲ ਕਰ ਰਹੇ ਹਨ। ਇਸ ਕਾਰਨ ਲੋਕ ਤੰਦਰੁਸਤ ਵੀ ਰਹਿ ਰਹੇ ਹਨ ਅਤੇ ਲੋਕਾਂ ਦੇ ਪੈਸੇ ਦੀ ਵੀ ਬਚਤ ਹੋ ਰਹੀ ਹੈ। ਇਸ ਦੇ ਕਾਰਨ ਸਾਈਕਲ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਸਾਈਕਲਿੰਗ ਨਾਲ ਸਰੀਰ ਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ।
ਸਾਈਕਲ ਚਲਾਉਣ ਦੇ ਫ਼ਾਇਦੇ
- ਦਿਲ ਨੂੰ ਸਿਹਤਮੰਦ ਰੱਖੋ
- ਸ਼ੂਗਰ ਰਹਿੰਦੀ ਹੈ ਕੰਟਰੋਲ
- ਤਣਾਅ ਨੂੰ ਕਰੇ ਘੱਟ
- ਵਜ਼ਨ ਹੁੰਦਾ ਹੈ ਘੱਟ
- ਐਕਟਿਵ ਰਹਿੰਦਾ ਹੈ ਸਰੀਰ
- ਬਿਮਾਰੀਆਂ ਤੋਂ ਰਹਿੰਦੇ ਹੋ ਦੂਰ
- ਇਮਿਊਨ ਸੈੱਲ ਹੁੰਦੇ ਹਨ ਐਕਟਿਵ
- Muscles ਨੂੰ ਰੱਖੇ ਸਿਹਤਮੰਦ ਅਤੇ ਮਜ਼ਬੂਤ