Corona Virus Symptoms: ਕੋਰੋਨਾ ਵਾਇਰਸ ਸੰਕ੍ਰਮਣ ਹੋਣ ਤੋਂ ਬਾਅਦ ਸਰੀਰ ‘ਚ ਲੱਛਣ ਕਿੰਨੇ ਦਿਨਾਂ ‘ਚ ਆਉਦੇ ਹਨ? ਇਸ ਸਵਾਲ ‘ਤੇ ਹਰ ਕਿਸੀ ਨੂੰ ਬਹੁਤ Confusion ਰਹਿੰਦੀ ਹੈ। ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਵਿਗਿਆਨੀ ਕਈ ਵਾਰ ਇਸ ਦਾ ਜਵਾਬ ਬਦਲ ਚੁੱਕੇ ਹਨ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਦੇ ਅਨੁਸਾਰ ਵਾਇਰਸ ਦੇ ਸੰਪਰਕ ‘ਚ ਆਉਣ ਦੇ 5-6 ਦਿਨਾਂ ਬਾਅਦ ਲੱਛਣਾਂ ਦਾ ਅਨੁਭਵ ਹੁੰਦਾ ਹੈ ਪਰ ਬ੍ਰਿਟੇਨ ‘ਚ ਹੋਈ ਇੱਕ ਨਵੀਂ ਖੋਜ ਕਹਿੰਦੀ ਹੈ ਕਿ ਹੁਣ ਜੇ ਇਹ ਲੱਛਣ ਸਿਰਫ 2 ਦਿਨਾਂ ‘ਚ ਹੀ ਦਿਖਾਈ ਦੇਣ ਲੱਗੇ ਹਨ।
ਖੋਜ ‘ਚ 36 ਲੋਕਾਂ ਨੂੰ ਕੀਤਾ ਗਿਆ ਵਾਇਰਸ ਨਾਲ ਸੰਕਰਮਿਤ: ਸਰਕਾਰੀ ਫੰਡਿੰਗ ਦੀ ਮਦਦ ਨਾਲ ਇਸ ਰਿਸਰਚ ਨੂੰ ਇੰਪੀਰੀਅਲ ਕਾਲਜ ਲੰਡਨ ਦੇ ਵਿਗਿਆਨੀਆਂ ਨੇ ਕੀਤਾ ਹੈ। ਇਸ ‘ਚ 18 ਤੋਂ 29 ਸਾਲ ਦੀ ਉਮਰ ਦੇ 36 ਲੋਕਾਂ ਨੂੰ ਸ਼ਾਮਿਲ ਕੀਤਾ ਗਿਆ। ਉਨ੍ਹਾਂ ਨੂੰ ਲੰਡਨ ਦੇ ਰਾਇਲ ਫ੍ਰੀ ਹਸਪਤਾਲ ‘ਚ 14 ਦਿਨ ਕੁਆਰੰਟੀਨ ਰੱਖਕੇ ਨੱਕ ਰਾਹੀਂ ਕੋਰੋਨਾ ਵਾਇਰਸ ਦਿੱਤਾ ਗਿਆ। ਇਸ ਤੋਂ ਪਹਿਲਾਂ ਇਨ੍ਹਾਂ ਵਾਲੰਟੀਅਰਾਂ ਨੂੰ ਕਦੇ ਵੀ ਸੰਕ੍ਰਮਣ ਨਹੀਂ ਹੋਇਆ ਸੀ।
ਖੋਜ ਦੇ ਅਨੁਸਾਰ, ਇਸ ਪ੍ਰਕਿਰਿਆ ਨਾਲ 53% ਵਲੰਟੀਅਰਾਂ ਨੂੰ ਕੋਰੋਨਾ ਦੀ ਬਿਮਾਰੀ ਹੋਈ। ਇਨ੍ਹਾਂ ‘ਚੋਂ 16 ਲੋਕ ਅਜਿਹੇ ਸਨ ਜਿਨ੍ਹਾਂ ‘ਚ Mild ਜ਼ੁਕਾਮ ਵਰਗੇ ਲੱਛਣ ਸਨ। ਕੋਈ ਵੀ ਮਰੀਜ਼ ਗੰਭੀਰ ਰੂਪ ਨਾਲ ਬਿਮਾਰ ਨਹੀਂ ਹੋਇਆ। ਵਿਗਿਆਨੀਆਂ ਨੇ ਪਾਇਆ ਕਿ ਮਰੀਜ਼ਾਂ ‘ਚ ਸਭ ਤੋਂ ਪਹਿਲਾਂ ਵਾਇਰਸ ਗਲੇ ‘ਚ ਡਿਟੈਕਟ ਕੀਤਾ ਜਾ ਸਕਦਾ ਹੈ। ਇਸਦੇ ਲੱਛਣ 5ਵੇਂ ਦਿਨ ਆਪਣੇ ਪੀਕ ‘ਤੇ ਹੁੰਦੇ ਹਨ ਕਿਉਂਕਿ ਉਦੋਂ ਨੱਕ ‘ਚ ਵਾਇਰਸ ਦੀ ਮਾਤਰਾ ਵੱਧ ਜਾਂਦੀ ਹੈ।
ਸਭ ਤੋਂ ਪਹਿਲਾਂ ਗਲੇ ‘ਚ ਆਉਂਦੇ ਹਨ ਕੋਰੋਨਾ ਦੇ ਲੱਛਣ: ਅਧਿਐਨ ਦੇ ਮੁੱਖ ਮਾਹਿਰ ਅਨੁਸਾਰ ਕੋਰੋਨਾ ਇੰਫੈਕਸ਼ਨ ਹੋਣ ਦੇ 2 ਦਿਨ ਦੇ ਅੰਦਰ ਹੀ ਵਾਇਰਸ ਦੇ ਲੱਛਣ ਆ ਜਾਂਦੇ ਹਨ। ਸਭ ਤੋਂ ਪਹਿਲਾਂ ਲੋਕਾਂ ਨੂੰ ਗਲੇ ‘ਚ ਪ੍ਰੇਸ਼ਾਨੀ ਹੁੰਦੀ ਹੈ ਅਤੇ ਫਿਰ ਉਸ ਤੋਂ ਬਾਅਦ ਨੱਕ ‘ਚ। ਇਸ ਤੋਂ ਬਾਅਦ ਵਾਇਰਸ ਦਾ ਲੋਡ ਬਹੁਤ ਤੇਜ਼ੀ ਨਾਲ ਵਧਦਾ ਹੈ। ਚੀਊ ਮੁਤਾਬਕ ਖੋਜ ਦੌਰਾਨ ਜਿਨ੍ਹਾਂ ਲੋਕਾਂ ‘ਚ ਵਾਇਰਸ ਦੇ ਕੋਈ ਲੱਛਣ ਨਹੀਂ ਸਨ, ਉਨ੍ਹਾਂ ਦੀ ਇਮਿਊਨਿਟੀ ਦੂਜਿਆਂ ਦੇ ਮੁਕਾਬਲੇ ਬਹੁਤ ਚੰਗੀ ਸੀ।
ਖੋਜ ‘ਚ ਵਰਤਿਆ ਗਿਆ ਕੋਰੋਨਾ ਦਾ Original ਸਟ੍ਰੇਨ: ਇਸ ਖੋਜ ‘ਚ ਵਿਗਿਆਨੀਆਂ ਨੇ ਮਰੀਜ਼ਾਂ ਨੂੰ ਕੋਰੋਨਾ ਦੇ ਮੂਲ ਰੂਪ SARS-CoV-2 ਨਾਲ ਸੰਕਰਮਿਤ ਕੀਤਾ। ਸਟੱਡੀ ‘ਚ ਸ਼ਾਮਲ ਡਾ. ਐਂਡਰਿਊ ਕੈਚਪੋਲ ਦਾ ਦਾਅਵਾ ਹੈ ਕਿ ਡੇਲਟਾ ਅਤੇ ਓਮੀਕਰੋਨ ਵੇਰੀਐਂਟ ਦੇ ਨਾਲ ਐਕਸਪੈਰੀਮੈਂਟ ਕਰਨ ‘ਤੇ ਵੀ ਕੁੱਝ ਅਜਿਹੇ ਹੀ ਨਤੀਜੇ ਸਾਹਮਣੇ ਆਉਣਗੇ। ਰਿਸਰਚ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਬਹੁਤ ਤੇਜ਼ੀ ਨਾਲ ਰੇਪਲੀਕੇਟ ਹੋਣ ਅਤੇ ਫੈਲਣ ਦੀ ਸਮਰੱਥਾ ਰੱਖਦਾ ਹੈ। ਕਿਉਂਕਿ ਇਸਦਾ ਵਾਇਰਲ ਲੋਡ ਨੱਕ ‘ਚ ਸਭ ਤੋਂ ਵੱਧ ਹੁੰਦਾ ਹੈ, ਇਸ ਲਈ ਇਸ ਦੇ ਟ੍ਰਾਂਸਫਰ ਹੋਣ ਦੀ ਸੰਭਾਵਨਾ ਨੱਕ ਅਤੇ ਮੂੰਹ ‘ਚ ਹੀ ਸਭ ਤੋਂ ਵੱਧ ਹੁੰਦੀ ਹੈ ਇਸ ਲਈ ਭੀੜ ਵਾਲੀਆਂ ਥਾਵਾਂ ਅਤੇ ਬੰਦ ਕਮਰਿਆਂ ‘ਚ ਚੰਗੀ ਕੁਆਲਿਟੀ ਵਾਲੇ ਮਾਸਕ ਪਹਿਨਣਾ ਬਹੁਤ ਜ਼ਰੂਰੀ ਹੈ।