Corona Virus through Ears: ਕੋਰੋਨਾ ਵਾਇਰਸ ਤੋਂ ਬਚਣ ਲਈ ਮਾਹਰ ਲੋਕਾਂ ਨੂੰ ਮਾਸਕ ਅਤੇ ਦਸਤਾਨੇ ਪਹਿਨਣ ਤੋਂ ਇਲਾਵਾ ਸਾਵਧਾਨੀ ਵਰਤਣ ਲਈ ਕਹਿ ਰਹੇ ਹਨ। ਦਰਅਸਲ ਵਾਇਰਸ ਦੇ ਡ੍ਰਾਪਲੇਟਸ ਹੱਥਾਂ ਤੋਂ ਮੂੰਹ ਦੇ ਜਰੀਏ ਸਰੀਰ ਵਿਚ ਦਾਖਲ ਹੋ ਕੇ ਤੁਹਾਨੂੰ ਬਿਮਾਰ ਕਰ ਸਕਦੇ ਹਨ ਇਸ ਲਈ ਲੋਕਾਂ ਨੂੰ ਮੂੰਹ ‘ਤੇ ਮਾਸਕ ਲਗਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਦੌਰਾਨ ਕੁਝ ਖ਼ਬਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ਕਿ ਕੋਰੋਨਾ ਵਾਇਰਸ ਕੰਨਾਂ ਦੇ ਜ਼ਰੀਏ ਸਰੀਰ ਵਿਚ ਦਾਖਲ ਹੋ ਸਕਦਾ ਹੈ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ‘ਤੇ ਮਾਹਰਾਂ ਦੀ ਕਿ ਹੈ ਰਾਏ?
ਕੀ ਹੈ ਮਾਹਰਾਂ ਦੀ ਰਾਏ: ਮਾਹਰਾਂ ਦੀ ਮੰਨੀਏ ਤਾਂ ਕੋਰੋਨਾ ਵਾਇਰਸ ਮੂੰਹ, ਨੱਕ ਅਤੇ ਅੱਖਾਂ ਤੋਂ ਇਲਾਵਾ ਕੰਨਾਂ ਦੇ ਰਾਹੀਂ ਵੀ ਸਰੀਰ ਵਿੱਚ ਦਾਖਲ ਹੋ ਸਕਦਾ ਹੈ। ਪਰ ਕੰਨ ਨਾਲ ਕੋਰੋਨਾ ਸੰਕ੍ਰਮਣ ਦਾ ਖ਼ਤਰਾ ਉਦੋਂ ਤੱਕ ਨਹੀਂ ਹੈ ਜਦੋਂ ਤੱਕ ਤੁਹਾਨੂੰ ਕੰਨ ਨਾਲ ਜੁੜੀ ਕੋਈ ਬਿਮਾਰੀ ਨਹੀਂ ਹੈ। ਇਸ ਦੇ ਨਾਲ ਹੀ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਹੈ ਜਿਸ ਵਿੱਚ ਪਤਾ ਚਲਦਾ ਹੋਵੇ ਕਿ ਕਿ ਕੋਰੋਨਾ ਵਾਇਰਸ ਵਿੱਚ ਕੋਈ ਬਦਲਾਅ ਆਇਆ ਹੋਵੇ ਜਾਂ ਇਸਦਾ ਅਸਰ ਘੱਟ ਹੋ ਰਿਹਾ ਹੋਵੇ। ਹਾਲਾਂਕਿ ਭਾਰਤ ਵਿੱਚ 80 ਪ੍ਰਤੀਸ਼ਤ ਲੋਕਾਂ ਨੂੰ ਇਲਾਜ਼ ਦੀ ਜ਼ਰੂਰਤ ਨਹੀਂ ਹੈ ਜਿਸ ਦੀ ਵਜ੍ਹਾ ਉਨ੍ਹਾਂ ਦਾ ਮਜ਼ਬੂਤ ਇਮਿਊਨ ਸਿਸਟਮ ਹੈ। ਉੱਥੇ ਹੀ ਬਾਕੀ ਮਰੀਜ਼ਾਂ ਨੂੰ ਹਸਪਤਾਲ ਦੀ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਹੈ।
ਵਾਇਰਸ ਦੇ ਪ੍ਰਤੀ ਨਾ ਰੱਖੋ ਨਕਾਰਾਤਮਕ ਸੋਚ: ਕੋਰੋਨਾ ਵਾਇਰਸ ਹੱਥ ਮਿਲਾਉਣ, ਖੰਘਣ ਅਤੇ ਛਿੱਕਣ ਨਾਲ ਫੈਲਦਾ ਜ਼ਰੂਰ ਹੈ ਪਰ ਇਹ ਕੋਈ ਅਜਿਹੀ ਬਿਮਾਰੀ ਨਹੀਂ ਹੈ ਜੋ ਠੀਕ ਨਹੀਂ ਹੋ ਸਕਦੀ। ਅਜਿਹੇ ‘ਚ ਵਧੀਆ ਹੋਵੇਗਾ ਕਿ ਤੁਸੀਂ ਇਸ ਵਾਇਰਸ ਪ੍ਰਤੀ ਆਪਣੀ ਨਕਾਰਾਤਮਕ ਸੋਚ ਬਦਲੋ। ਇਸ ਦੇ ਨਾਲ ਹੀ ਕਿਸੇ ਕੋਰੋਨਾ ਮਰੀਜ਼ ਜਾਂ ਕਿਸੇ ਠੀਕ ਹੋਏ ਮਰੀਜ਼ ਨਾਲ ਭੇਦ-ਭਾਵ ਨਾ ਕਰੋ। ਅਸੀਂ ਵਾਇਰਸ ਨਾਲ ਲੜਨਾ ਹੈ ਲੋਕਾਂ ਨਾਲ ਨਹੀਂ। ਦੁਨੀਆ ਭਰ ਦੇ ਵਿਗਿਆਨੀ ਕੋਰੋਨਾ ਵੈਕਸੀਨ ਬਣਾਉਣ ਵਿਚ ਲੱਗੇ ਹੋਏ ਹਨ ਪਰ ਫਿਲਹਾਲ ਇਸ ਦੀ ਵੈਕਸੀਨ ਤਿਆਰ ਨਹੀਂ ਹੋਈ ਹੈ। ਕਲੀਨਿਕਲ ਟ੍ਰਾਇਲ ਦੀ ਪ੍ਰਕਿਰਿਆ ਲੰਬੀ ਹੋਣ ਦੇ ਕਾਰਨ ਦਵਾਈ ਬਣਨ ਵਿੱਚ ਕੁਝ ਹੋਰ ਸਮਾਂ ਲੱਗ ਸਕਦਾ ਹੈ। ਇਸ ਸਮੇਂ ਤੁਹਾਨੂੰ ਕੋਰੋਨਾ ਵਾਇਰਸ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ।
ਕਿਵੇਂ ਰੱਖੀਏ ਬਚਾਅ?
- ਘਰ ਤੋਂ ਨਿਕਲਦੇ ਸਮੇਂ ਮਾਸਕ ਪਾਉਣਾ ਨਾ ਭੁੱਲੋ। ਬਚਾਅ ਲਈ ਐਨਕਾਂ ਜਾਂ ਸ਼ੀਲਡ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
- ਅੱਖਾਂ ਦੀ ਸਫਾਈ ਵੱਲ ਧਿਆਨ ਦਿਓ ਅਤੇ ਵਾਰ-ਵਾਰ ਅੱਖਾਂ ਨੂੰ ਛੂਹਣ ਤੋਂ ਬਚੋ। ਨਾਲ ਹੀ ਕੱਪੜਾ, ਤੌਲੀਆ ਜਾਂ ਰੁਮਾਲ ਵੀ ਕਿਸੇ ਨਾਲ ਸ਼ੇਅਰ ਨਾ ਕਰੋ।
- ਚਿਹਰੇ ਨੂੰ ਫੇਸ ਵਾਸ਼ ਨਾਲ ਧੋਂਦੇ ਰਹੋ ਅਤੇ ਅੱਖਾਂ ‘ਤੇ ਪਾਣੀ ਦੇ ਛਿੱਟੇ ਵੀ ਮਾਰੋ।
- social Distancing ਦੀ ਪਾਲਣਾ ਕਰੋ ਅਤੇ ਲੋਕਾਂ ਤੋਂ 6 ਫੁੱਟ ਦੀ ਦੂਰੀ ਬਣਾ ਕੇ ਰੱਖੋ।
- ਜੇ ਕੰਨਾਂ ਨਾਲ ਜੁੜੀ ਕੋਈ ਬਿਮਾਰੀ ਹੈ ਤਾਂ ਡਾਕਟਰ ਦੀ ਸਲਾਹ ਲਓ।