Corona Virus WHO guidelines: ਕੋਰੋਨਾ ਦਾ ਕਹਿਰ ਪੂਰੇ ਦੇਸ਼ ‘ਚ ਤੇਜ਼ੀ ਨਾਲ ਫੈਲ ਰਿਹਾ ਹੈ। ਉੱਥੇ ਹੀ ਰੋਜ਼ਾਨਾ 4 ਲੱਖ ਤੋਂ ਵੱਧ ਲੋਕ ਇਸ ਵਾਇਰਸ ਦਾ ਸ਼ਿਕਾਰ ਹੋ ਰਹੇ ਹਨ। ਇਸ ਦੇ ਨਾਲ ਹੀ 2 ਕਰੋੜ ਤੋਂ ਜ਼ਿਆਦਾ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਅਜਿਹੇ ‘ਚ ਹਰ ਇਕ ਨੂੰ ਸਖਤੀ ਨਾਲ ਕੋਰੋਨਾ ਗਾਈਡਲਾਈਨਜ਼ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਤੰਦਰੁਸਤ ਰਹਿਣ ਲਈ ਖਾਣ-ਪੀਣ ‘ਤੇ ਧਿਆਨ ਦੇਣਾ ਚਾਹੀਦਾ ਹੈ। ਉੱਥੇ ਹੀ WHO ਨੇ ਕੋਰੋਨਾ ਕਾਲ ‘ਚ ਭੋਜਨ ਨਾਲ ਜੁੜੇ ਕੁਝ ਟਿਪਸ ਦਿੱਤੇ ਹਨ। ਇਨ੍ਹਾਂ ਗੱਲਾਂ ਨੂੰ ਫੋਲੋ ਕਰਕੇ ਸਿਹਤਮੰਦ ਰਹਿਣ ਦੇ ਨਾਲ ਕੋਰੋਨਾ ਦੀ ਚਪੇਟ ‘ਚ ਆਉਣ ਦਾ ਖ਼ਤਰਾ ਘੱਟ ਹੋਵੇਗਾ। ਤਾਂ ਆਓ ਜਾਣਦੇ ਹਾਂ ਉਨ੍ਹਾਂ ਟਿਪਸ ਬਾਰੇ…
ਰਸੋਈ ਦੀ ਸਫਾਈ ਜ਼ਰੂਰੀ: ਕੋਰੋਨਾ ਅਤੇ ਹੋਰ ਬਿਮਾਰੀਆਂ ਤੋਂ ਬਚਣ ਲਈ ਸਾਫ਼ ਅਤੇ ਹੈਲਥੀ ਭੋਜਨ ਖਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਖਾਣਾ ਬਣਾ ਕੇ ਰਸੋਈ ਦਾ ਸਫਾਈ ਹੋਣਾ ਵੀ ਬਹੁਤ ਜ਼ਰੂਰੀ ਹੈ। ਨਹੀਂ ਤਾਂ ਰਸੋਈ ‘ਚ ਮੌਜੂਦ ਬੈਕਟਰੀਆ ਭੋਜਨ ‘ਚ ਜਾ ਕੇ ਤੁਹਾਨੂੰ ਬਿਮਾਰ ਕਰ ਸਕਦੇ ਹਨ। ਇਸ ਦੇ ਲਈ ਰੋਜ਼ਾਨਾ ਖ਼ਾਸ ਤੌਰ ‘ਤੇ ਰਸੋਈ ਗੈਸ, ਸਲੈਬ, ਭਾਂਡੇ, ਚੋਪਿੰਗ ਬੋਰਡ, ਡਸਟਬਿਨ ਆਦਿ ਦੀ ਸਫ਼ਾਈ ਕਰੋ। ਇਸ ਦੇ ਨਾਲ ਹੀ ਖਾਣਾ ਬਣਾਉਣ ਤੋਂ ਪਹਿਲਾਂ ਜਾਂ ਵਿਚਕਾਰ ‘ਚ ਜ਼ਰੂਰਤ ਪੈਣ ‘ਤੇ ਆਪਣੇ ਹੱਥ ਧੋਂਦੇ ਰਹੋ।
ਸਾਫ ਪਾਣੀ ਪੀਓ: ਪੀਣ ਦੇ ਨਾਲ ਖਾਣਾ ਬਣਾਉਣ ਲਈ ਵੀ ਸਾਫ ਪਾਣੀ ਦੀ ਵਰਤੋਂ ਕਰੋ। ਜੇ ਤੁਸੀਂ ਚਾਹੋ ਤਾਂ ਪਾਣੀ ਨੂੰ ਗਰਮ ਕਰਕੇ ਇਸ ਨੂੰ ਸਾਫ ਕਰ ਸਕਦੇ ਹੋ। ਕੱਚੇ ਖਾਣਾ ਯਾਨਿ ਸੀ ਫ਼ੂਡ, ਪੋਲਟਰੀ ਉਤਪਾਦਾਂ ਆਦਿ ਨੂੰ ਪੱਕੇ ਹੋਏ ਭੋਜਨ ਦੇ ਕੋਲ ਨਾ ਰੱਖੋ। ਅਸਲ ‘ਚ ਇਸ ਨਾਲ ਕੱਚੇ ਭੋਜਨ ‘ਚ ਮੌਜੂਦ ਬੈਕਟੀਰੀਆ ਪੱਕੇ ਭੋਜਨ ਨੂੰ ਖ਼ਰਾਬ ਕਰ ਸਕਦੇ ਹਨ। ਅਜਿਹੇ ‘ਚ ਤੁਹਾਨੂੰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਮਾਸਾਹਾਰੀ ਭੋਜਨ ਨੂੰ ਚੰਗੀ ਤਰ੍ਹਾਂ ਪਕਾਉਣਾ ਜ਼ਰੂਰੀ: ਜੇ ਤੁਸੀਂ ਮਾਸਾਹਾਰੀ ਹੋ ਤਾਂ ਭੋਜਨ ਨੂੰ ਚੰਗੀ ਤਰ੍ਹਾਂ ਪਕਾਉ। ਇਸ ਨਾਲ ਉਸ ‘ਤੇ ਪਨਪ ਰਹੇ ਸੂਖਮ ਜੀਵ ਖਤਮ ਹੋ ਜਾਂਦੇ ਹਨ। ਇੱਕ ਖੋਜ ਦੇ ਅਨੁਸਾਰ ਨਾਨ-ਵੈੱਜ ਭੋਜਨ ਨੂੰ ਹਮੇਸ਼ਾ 70°C ਦੇ ਤਾਪਮਾਨ ‘ਤੇ ਪਕਾਉ।
ਭੋਜਨ ਨੂੰ ਸਹੀ ਤਾਪਮਾਨ ‘ਚ ਰੱਖਣਾ ਜ਼ਰੂਰੀ: ਖਾਣਾ ਪਕਾਉਣ ਤੋਂ ਬਾਅਦ ਉਸ ‘ਚ ਛੋਟੇ-ਛੋਟੇ ਬੈਕਟੀਰੀਆ ਜਲਦੀ ਪੈਦਾ ਹੋਣ ਲੱਗਦੇ ਹਨ। ਇਸ ਲਈ ਪੱਕੇ ਹੋਏ ਭੋਜਨ ਨੂੰ 2 ਘੰਟਿਆਂ ਤੋਂ ਜ਼ਿਆਦਾ ਸਮੇਂ ਲਈ ਰੂਮ temperature ‘ਤੇ ਨਾ ਰੱਖੋ। ਇਸਦੇ ਨਾਲ ਹੀ ਜਲਦੀ ਖ਼ਰਾਬ ਹੋਣ ਵਾਲੇ ਭੋਜਨ ਨੂੰ 5 ਡਿਗਰੀ ਤਾਪਮਾਨ ‘ਤੇ ਫਰਿੱਜ ‘ਚ ਰੱਖੋ। ਇਸ ਤੋਂ ਇਲਾਵਾ ਭੋਜਨ ਖਾਣ ਤੋਂ ਪਹਿਲਾਂ ਇਸ ਨੂੰ ਤੇਜ਼ ਸੇਕ ‘ਤੇ ਚੰਗੀ ਤਰ੍ਹਾਂ ਗਰਮ ਕਰੋ। ਇਸ ਤਰ੍ਹਾਂ ਕਰਨ ਨਾਲ ਇਸ ‘ਚ ਮੌਜੂਦ ਬੈਕਟੀਰੀਆ ਦਾ ਖਾਤਮਾ ਹੋ ਜਾਵੇਗਾ। ਭੋਜਨ ਨੂੰ ਫਰਿੱਜ ‘ਚ ਰੱਖਣਾ ਥੋੜੇ ਸਮੇਂ ਤੱਕ ਠੀਕ ਰਹਿੰਦਾ ਹੈ। ਅਜਿਹੇ ‘ਚ ਇਸਨੂੰ ਖਾਧਾ ਜਾ ਸਕਦਾ ਹੈ। ਪਰ ਕੋਰੋਨਾ ਕਾਲ ‘ਚ ਲੰਬੇ ਸਮੇਂ ਤੱਕ ਫਰਿੱਜ ‘ਚ ਰੱਖੇ ਭੋਜਨ ਦਾ ਸੇਵਨ ਕਰਨ ਤੋਂ ਬਚੋ। ਇਸ ਨਾਲ ਸੰਕ੍ਰਮਣ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।