Corona Virus Womb: ਦੁਨੀਆ ਭਰ ‘ਚ ਕਹਿਰ ਮਚਾ ਚੁੱਕਿਆ ਕੋਰੋਨਾ ਵਾਇਰਸ ਭਾਰਤ ‘ਚ ਵੀ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਸਿਰਫ ਵੱਡੇ ਅਤੇ ਬਜ਼ੁਰਗ ਹੀ ਨਹੀਂ ਬਲਕਿ ਬੱਚੇ ਵੀ ਇਸ ਦੀ ਚਪੇਟ ‘ਚ ਆ ਰਹੇ ਹਨ। ਗੱਲ ਜੇ ਗਰਭਵਤੀ ਔਰਤਾਂ ਦੀ ਕਰੀਏ ਤਾਂ ਉਹ ਵੀ ਇਸ ਤੋਂ ਅਛੂਤੀ ਨਹੀਂ ਹਨ। ਉੱਥੇ ਹੀ ਹਾਲ ਹੀ ਵਿਚ ਇਕ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਡਾਕਟਰ ਅੰਦਾਜ਼ਾ ਲਗਾ ਰਹੇ ਹਨ ਕਿ ਇਹ ਵਾਇਰਸ ਗਰਭ ਦੇ ਰਾਹੀਂ ਵੀ ਫੈਲ ਸਕਦਾ ਹੈ।
ਗਰਭ ਦੇ ਜਰੀਏ ਵੀ ਫੈਲ ਸਕਦਾ ਹੈ ਵਾਇਰਸ: ਦਰਅਸਲ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਗਰਭਵਤੀ ਔਰਤਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਥੇ ਇਕ ਕੋਰੋਨਾ ਪੋਜ਼ੀਟਿਵ ਔਰਤ ਨੇ ਬੱਚੀ ਨੂੰ ਜਨਮ ਦਿੱਤਾ, ਜਿਸ ਦੀ ਜਾਂਚ ਕਰਨ ਤੋਂ ਬਾਅਦ ਬੱਚੀ ਦੀ ਰਿਪੋਰਟ ਵੀ ਪੋਜ਼ੀਟਿਵ ਪਾਈ ਗਈ। ਡਾਕਟਰਾਂ ਅਨੁਸਾਰ ਕੋਰੋਨਾ ਸੰਕ੍ਰਮਣ ਗਰਭ ਦੇ ਜਰੀਏ ਵੀ ਫੈਲ ਸਕਦਾ ਹੈ, ਜਿਸ ਕਾਰਨ ਬੱਚੀ ਦੀ ਟੈਸਟ ਰਿਪੋਰਟ ਪੋਜ਼ੀਟਿਵ ਪਾਈ ਗਈ।
ਜਨਮ ਤੋਂ ਤੁਰੰਤ ਬਾਅਦ ਕਰਵਾਇਆ ਗਿਆ ਟੈਸਟ: ਦੱਸ ਦਈਏ ਕਿ ਡਾਕਟਰਾਂ ਨੇ ਜਨਮ ਤੋਂ ਤੁਰੰਤ ਬਾਅਦ ਬੱਚੀ ਦਾ ਟੈਸਟ ਕੀਤਾ ਸੀ। ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇ ਗਰਭਵਤੀ ਔਰਤ ਗੰਭੀਰ ਰੂਪ ਨਾਲ ਸੰਕਰਮਿਤ ਹੈ ਤਾਂ ਗਰਭ ‘ਚ ਪਲ ਰਹੇ ਸ਼ਿਸ਼ੂ ‘ਚ ਪਲੈਸੇਂਟਾ ਦੇ ਜਰੀਏ ਇਹ ਵਾਇਰਸ ਪਹੁੰਚ ਸਕਦਾ ਹੈ। ਖੋਜਕਰਤਾਵਾਂ ਦੇ ਅਨੁਸਾਰ ਔਰਤਾਂ ਦੇ ਪਲੇਸੈਂਟਾ, ਬ੍ਰੈਸਟ ਮਿਲਕ ਅਤੇ ਵੈਜਾਇਨਾ ਵਿੱਚ ਵਾਇਰਸ ਮੌਜੂਦ ਹੋ ਸਕਦਾ ਹੈ। ਅਜਿਹੇ ‘ਚ ਮਾਂ ਦੁਆਰਾ ਗਰਭ ‘ਚ ਪਲ ਰਹੇ ਬੱਚੇ ਤੱਕ ਵਾਇਰਸ ਦੇ ਪਹੁੰਚਣ ਦੀ ਸੰਭਾਵਨਾ ਹੋ ਸਕਦੀ ਹੈ। ਦਰਅਸਲ ਗਰਭ ਅਵਸਥਾ ਦੇ ਦੌਰਾਨ ਔਰਤਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ‘ਚ ਕੋਰੋਨਾ ਦਾ ਖ਼ਤਰਾ ਵੀ ਵੱਧ ਜਾਂਦਾ ਹੈ।
ਗਰਭ ਅਵਸਥਾ ਦੌਰਾਨ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
ਗਰਭਵਤੀ ਔਰਤਾਂ ਨਿਯਮਿਤ ਤੌਰ ‘ਤੇ ਵਾਰ-ਵਾਰ ਹੱਥ ਧੋਣ।
ਦਰਵਾਜ਼ੇ ਦੇ ਹੈਂਡਲ ਜਾਂ ਹੋਰ ਕਿਸੇ ਵੀ ਚੀਜ਼ ਨੂੰ ਹੱਥ ਲਗਾਉਣ ਤੋਂ ਬਾਅਦ ਸੇਨੇਟਾਈਜ ਜ਼ਰੂਰ ਕਰੋ।
ਅੱਖਾਂ, ਮੂੰਹ ਜਾਂ ਨੱਕ ਨੂੰ ਘੱਟ ਤੋਂ ਘੱਟ ਛੂਹੋ। ਨਾਲ ਹੀ ਖੰਘ ਜਾਂ ਛਿੱਕ ਆਉਣ ਵੇਲੇ ਟਿਸ਼ੂ, ਰੁਮਾਲ ਜਾਂ ਕੂਹਣੀ ਦੀ ਵਰਤੋਂ ਕਰੋ।
ਲੋਕਾਂ ਤੋਂ ਘੱਟੋ-ਘੱਟ 6 ਫਿੱਟ ਦੀ ਦੂਰੀ ਬਣਾ ਕੇ ਰੱਖੋ, ਫਿਰ ਚਾਹੇ ਉਹ ਸਿਹਤਮੰਦ ਹੀ ਕਿਉਂ ਨਾ ਹੋਣ। ਘਰ ਰਹਿਣ ਦੀ ਕੋਸ਼ਿਸ਼ ਕਰੋ।
ਦਿਨ ਭਰ 8-9 ਗਲਾਸ ਪਾਣੀ ਪੀਣ ਦੇ ਨਾਲ ਭਰਪੂਰ ਨੀਂਦ ਵੀ ਲਓ।
ਬ੍ਰੈਸਟ ਫੀਡ ਕਰਾਉਣਾ ਕਿੰਨਾ ਸੁਰੱਖਿਅਤ: WHO ਦੇ ਅਨੁਸਾਰ ਨਵਜੰਮੇ ਬੱਚੇ ਨੂੰ ਬ੍ਰੈਸਟ ਫੀਡ ਕਰਾਉਂਦੇ ਸਮੇਂ ਵੀ ਕੋਰੋਨਾ ਹੋ ਸਕਦਾ ਹੈ। ਅਜਿਹੇ ‘ਚ ਆਪਣੇ ਬੱਚੇ ਨੂੰ ਛੂਹਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ। ਔਰਤਾਂ ਸਾਫ਼-ਸੁਥਰੇ ਕੱਪੜੇ ਪਾਉਣ ਅਤੇ ਬ੍ਰੈਸਟ ਫੀਡ ਕਰਵਾਉਂਦੇ ਸਮੇਂ ਮਾਸਕ ਲਗਾਉਣ। ਨਾਲ ਹੀ ਖ਼ੰਘਦੇ ਅਤੇ ਛਿੱਕਦੇ ਸਮੇਂ ਆਪਣੇ ਮੂੰਹ ਨੂੰ ਦੂਸਰੇ ਪਾਸੇ ਮੋੜ ਲੈਣ।