ਜ਼ਿਆਦਾਤਰ ਲੋਕਾਂ ਨੂੰ ਅਕਸਰ ਸਰਦੀ-ਜ਼ੁਕਾਮ ਦੀ ਸਮੱਸਿਆ ਹੁੰਦੀ ਰਹਿੰਦੀ ਹੈ ਪਰ ਜੇਕਰ ਇਹ ਦਿੱਕਤ ਵਾਰ-ਵਾਰ ਹੁੰਦੀ ਹੈ ਤਾਂ ਇਹ ਲੰਗਸ ਇੰਫੈਕਸ਼ਨ ਦਾ ਕਾਰਨ ਹੋ ਸਕਦਾ ਹੈ। ਫੇਫੜੇ ਸਰੀਰਦੇ ਸਭ ਤੋਂ ਨਾਜ਼ੁਕ ਤੇ ਜ਼ਰੂਰੀ ਅੰਗਾਂ ਵਿਚੋਂ ਇਕ ਹਨ। ਅਜਿਹੇ ਵਿਚ ਜਦੋਂ ਇੰਫੈਕਸ਼ਨ ਹੁੰਦਾ ਹੈ ਤਾਂ ਤੁਹਾਨੂੰ ਕਈ ਤਰ੍ਹਾਂ ਦੇ ਲੱਛਣ ਦਿਖ ਸਕਦੇ ਹਨ। ਅਜਿਹੇ ਵਿਚ ਜ਼ਰੂਰੀ ਹੈ ਕਿ ਸਮੇਂ ਰਹਿੰਦੇ ਲੱਛਣਾਂ ਦੀਪਛਾਣ ਹੋ ਜਾਵੇ ਤਾਂ ਕਿ ਇਲਾਜ ਹੋ ਸਕੇ।
ਛਾਤੀ ਵਿਚ ਦਰਦ
ਛਾਤੀ ਵਿਚ ਜੇਕਰ ਤੇਜ਼ ਦਰਦ ਹੈ ਤਾਂ ਇਹ ਫੇਫੜਿਆਂ ਦੇ ਸੰਕਰਮਣ ਦਾ ਲੱਛਣ ਹੋ ਸਕਦਾ ਹੈ। ਖੰਘਦੇ ਸਮੇਂ ਜਾਂ ਡੂੰਘਾ ਸਾਹ ਲੈਂਦੇ ਸਮੇਂ ਛਾਤੀ ਵਿਚ ਦਰਦ ਵਧ ਜਾਂਦਾ ਹੈ। ਇਸ ਤੋਂ ਇਲਾਵਾ ਕਦੇ-ਕਦੇ ਤੁਹਾਡੀ ਪਿੱਠ ਦੇ ਉਪਰੀ ਹਿੱਸੇ ਵਿਚ ਤੇਜ਼ ਦਰਦ ਮਹਿਸੂਸ ਹੋ ਸਕਦਾ ਹੈ।
ਬੁਖਾਰ
ਬੁਖਾਰ ਉਦੋਂ ਹੁੰਦਾ ਹੈ ਜਦੋਂ ਤੁਹਾਡਾ ਸਰੀਰ ਸੰਕਰਮਣ ਤੋਂ ਲੜਨ ਦੀ ਕੋਸ਼ਿਸ਼ ਕਰਦਾ ਹੈ। ਜੇਕਰ ਫੇਫੜਿਆਂ ਵਿਚ ਇੰਫੈਕਸ਼ਨ ਹੈ ਤਾਂ ਤੁਹਾਡਾ ਬੁਖਾਰ ਤੇਜ਼ੀ ਨਾਲ ਵਧ ਸਕਦਾ ਹੈ। ਹਾਲਾਂਕਿ ਬੁਖਾਰ ਆਉਣਾ ਕਿਸੇ ਹੋਰ ਬੀਮਾਰੀ ਦਾ ਲੱਛਣ ਵੀ ਹੋ ਸਕਦਾ ਹੈ। ਇਸ ਲਈ ਘਬਰਾਓ ਨਹੀਂ ਤੇ ਐਕਸਪਰਟ ਦੀ ਸਲਾਹ ਲਓ।
ਸਰੀਰ ਵਿਚ ਦਰਦ
ਫੇਫੜਿਆਂ ਵਿਚ ਇੰਫੈਕਸ਼ਨ ਹੋਣ ‘ਤੇ ਤੁਹਾਡੀਆਂ ਮਾਸਪੇਸ਼ੀਆਂ ਤੇ ਪਿੱਠ ਵਿਚ ਦਰਦ ਹੋ ਸਕਦਾ ਹੈ। ਇਸ ਤੋਂ ਇਲਾਵਾ ਕਦੇ-ਕਦੇ ਤੁਹਾਡੀਆਂ ਮਾਸਪੇਸ਼ੀਆਂ ਵਿਚ ਸੋਜਿਸ਼ ਆ ਸਕਦੀ ਹੈ।
ਵਧਦੀ ਨੱਕ
ਉਂਝ ਤਾਂ ਵਹਿੰਦੀ ਨੱਕ ਤੇ ਦੂਜੇ ਫਲੂ ਵਰਗੂ ਸਮੱਸਿਆ ਦਾ ਲੱਛਣ ਹੋ ਸਕਦਾ ਹੈ। ਕਫ ਹੋਣ ਕਾਰਨ ਅਕਸਰ ਇੰਫੈਕਸ਼ਨ ਵਿਚ ਨੱਕ ਵਹਿਣ ਦੀ ਸਮੱਸਿਆ ਹੁੰਦੀ ਹੈ।
ਖਾਸੀ ਜਾਂ ਜੁਕਾਮ
ਗਾੜ੍ਹੇ ਕਫ ਵਾਲੀ ਖਾਂਸੀਤੇ ਜੁਕਾਮ ਇੰਫੈਕਸ਼ਨ ਦਾ ਸੰਕੇਤ ਹੋ ਸਕਦਾ ਹੈ। ਅਜਿਹੇ ਵਿਚ ਕਫ ਦੇ ਰੰਗ ‘ਤੇ ਧਿਆਨ ਦਿਓ।
ਸਾਹ ਲੈਣ ਵਿਚ ਮੁਸ਼ਕਲ
ਇੰਫੈਕਸ਼ਨ ਨਲਾ ਪੀੜਤ ਲੋਕਾਂ ਨੂੰ ਸਾਹ ਲੈਣ ਵਿਚ ਮੁਸ਼ਕਲ ਹੋ ਸਕਦੀ ਹੈ। ਜੇਕਰ ਤੁਹਾਨੂੰ ਸਾਹ ਲੈਣ ਵਿਚ ਪ੍ਰੇਸ਼ਾਨੀ ਹੋ ਰਹੀ ਹੈ ਤਾਂ ਤੁਹਾਨੂੰ ਤੁਰੰਤ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ।
ਥਕਾਵਟ
ਜਦੋਂ ਤੁਹਾਡਾ ਸਰੀਰ ਕਿਸੇ ਸੰਕਰਣ ਨਾਲ ਲੜ ਰਿਹਾ ਹੁੰਦਾ ਹੈ ਤਾਂ ਤੁਹਾਨੂੰ ਸੁਸਤੀ ਤੇ ਥਕਾਵਟ ਮਹਿਸੂਸ ਹੋ ਸਕਦੀ ਹੈ। ਇਸ ਦੌਰਾਨ ਆਰਾਮ ਜ਼ਰੂਰੀ ਹੈ।