Cough problems tips: ਕੋਰੋਨਾ ਵਾਇਰਸ ਦੁਨੀਆ ਭਰ ‘ਚ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਵਾਇਰਸ ਦੇ ਲੱਛਣਾਂ ‘ਚ ਗਲਾ ਖ਼ਰਾਬ, ਕਫ਼, ਸਰਦੀ, ਖੰਘ ਆਦਿ ਸ਼ਾਮਲ ਹੈ। ਇਸ ਦੇ ਨਾਲ ਹੀ ਛਾਤੀ ‘ਤੇ ਬਲਗਮ ਜੰਮਣ ਨਾਲ ਸਾਹ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਦਾ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਕੁਝ ਦੇਸੀ ਉਪਾਅ ਦੱਸਦੇ ਹਾਂ ਜਿਨ੍ਹਾਂ ਨੂੰ ਡੇਲੀ ਡਾਇਟ ‘ਚ ਸ਼ਾਮਿਲ ਕਰਕੇ ਤੁਸੀਂ ਖੰਘ ਅਤੇ ਗਲੇ ‘ਚ ਜਮਾ ਕਟ ਦੀ ਪ੍ਰੇਸ਼ਾਨੀ ਤੋਂ ਰਾਹਤ ਪਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਇਸ ਬਾਰੇ…
ਕੇਲਾ: ਅਕਸਰ ਲੋਕਾਂ ਨੂੰ ਜ਼ੁਕਾਮ ਅਤੇ ਖ਼ੰਘ ਹੋਣ ‘ਤੇ ਕੇਲਾ ਖਾਣਾ ਬੰਦ ਕਰ ਦਿੰਦੇ ਹਨ। ਪਰ ਕੇਲਾ ਪੋਟਾਸ਼ੀਅਮ ਨਾਲ ਭਰਪੂਰ ਹੁੰਦਾ ਹੈ। ਸਰੀਰ ‘ਚ ਪਾਣੀ ਦੀ ਕਮੀ ਇਸ ਦੇ ਸੇਵਨ ਨਾਲ ਪੂਰੀ ਹੁੰਦੀ ਹੈ। ਨਾਲ ਹੀ ਇਸ ‘ਚ ਮੌਜੂਦ ਇਲੈਕਟ੍ਰੋਲਾਈਟਸ ਅਤੇ ਮਿਨਰਲਜ਼ ਇਮਿਊਨਿਟੀ ਵਧਾਉਣ ‘ਚ ਸਹਾਇਤਾ ਕਰਦੇ ਹਨ। ਅਜਿਹੇ ‘ਚ ਇਸਦਾ ਸੇਵਨ ਕਰਨ ਨਾਲ ਸਰਦੀ, ਜ਼ੁਕਾਮ, ਖੰਘ ‘ਚ ਲਾਭਕਾਰੀ ਹੁੰਦਾ ਹੈ। ਅਨਾਨਾਸ ਦਾ ਸੇਵਨ ਕਰਨ ਨਾਲ ਖ਼ੰਘ ਅਤੇ ਬਲਗਮ ਨੂੰ ਦਬਾਉਣ ‘ਚ ਸਹਾਇਤਾ ਮਿਲਦੀ ਹੈ। ਨਾਲ ਹੀ ਫੇਫੜੇ ਵੀ ਸਾਫ ਹੋ ਜਾਂਦੇ ਹਨ। ਅਜਿਹੇ ‘ਚ ਬਲਗਮ ਦੀ ਸਮੱਸਿਆ ਤੋਂ ਜਲਦੀ ਰਾਹਤ ਮਿਲਦੀ ਹੈ। ਗੁੜ ਦੀ ਤਾਸੀਰ ਗਰਮ ਹੁੰਦੀ ਹੈ। ਅਜਿਹੇ ‘ਚ ਇਸ ਦਾ ਸੇਵਨ ਕਰਨ ਨਾਲ ਕਫ਼, ਖੰਘ ਆਦਿ ਤੋਂ ਛੁਟਕਾਰਾ ਮਿਲਦਾ ਹੈ। ਤੁਸੀਂ ਇਸ ਨੂੰ ਚਾਹ ਜਾਂ ਮਿਠਆਈ ‘ਚ ਮਿਲਾ ਕੇ ਖਾ ਸਕਦੇ ਹੋ। ਇਸ ਤੋਂ ਇਲਾਵਾ ਭੁੱਜੇ ਛੋਲਿਆਂ ਨਾਲ ਇਸ ਦਾ ਸੇਵਨ ਕਰਨਾ ਵੀ ਫਾਇਦੇਮੰਦ ਹੁੰਦਾ ਹੈ।
ਅਦਰਕ ਅਤੇ ਤੁਲਸੀ: ਅਦਰਕ ਅਤੇ ਤੁਲਸੀ ‘ਚ ਐਂਟੀ-ਬੈਕਟਰੀਅਲ, ਐਂਟੀ-ਵਾਇਰਲ ਆਦਿ ਗੁਣ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਬਲਗਮ ਤੋਂ ਰਾਹਤ ਮਿਲਣ ਦੇ ਨਾਲ ਆਮ ਜ਼ੁਕਾਮ, ਖੰਘ ਤੋਂ ਵੀ ਛੁਟਕਾਰਾ ਮਿਲਦਾ ਹੈ। ਇਸ ਨਾਲ ਇਮਿਊਨਿਟੀ ਵੱਧਦੀ ਹੈ। ਅਜਿਹੇ ‘ਚ ਬਿਮਾਰੀਆਂ ਦੀ ਚਪੇਟ ‘ਚ ਆਉਣ ਦਾ ਖ਼ਤਰਾ ਘੱਟ ਹੁੰਦਾ ਹੈ। ਤੁਸੀਂ ਇਸ ਨੂੰ ਖਾਣੇ ‘ਚ ਮਿਲਾਉਣ ਦੇ ਨਾਲ ਇਸ ਦੀ ਚਾਹ ਜਾਂ ਕਾੜਾ ਬਣਾਕੇ ਵੀ ਪੀ ਸਕਦੇ ਹੋ। ਇਸਦੇ ਲਈ 2 ਕੱਪ ਪਾਣੀ ‘ਚ ਅਦਰਕ ਦਾ 1 ਟੁਕੜਾ ਅਤੇ ਤੁਲਸੀ ਦੇ 2-3 ਪੱਤੇ ਉਬਾਲੋ। ਜਦੋਂ ਪਾਣੀ ਦਾ ਇਕ ਚੌਥਾਈ ਹਿੱਸਾ ਰਹਿ ਜਾਵੇ ਤਾਂ ਇਸ ਨੂੰ ਛਾਣ ਕੇ ਪੀਓ। ਇਸ ਤੋਂ ਇਲਾਵਾ ਅਦਰਕ ਦਾ 1 ਟੁਕੜਾ ਚਬਾਉਣ ਨਾਲ ਵੀ ਗਲ਼ੇ ਨੂੰ ਰਾਹਤ ਮਿਲਦੀ ਹੈ।
ਨਿੰਬੂ ਅਤੇ ਸ਼ਹਿਦ: ਕਫ਼, ਖੰਘ, ਜ਼ੁਕਾਮ, ਗਲੇ ‘ਚ ਖਰਾਸ਼ ਦੀ ਸਮੱਸਿਆ ‘ਚ ਨਿੰਬੂ ਅਤੇ ਸ਼ਹਿਦ ਬਹੁਤ ਪ੍ਰਭਾਵਸ਼ਾਲੀ ਮੰਨੇ ਜਾਂਦੇ ਹਨ। ਇਸ ਦੇ ਲਈ 1 ਕੱਪ ਗਰਮ ਪਾਣੀ ‘ਚ 1 ਛੋਟਾ ਚੱਮਚ ਸ਼ਹਿਦ ਅਤੇ 2 ਛੋਟੇ ਚਮਚ ਨਿੰਬੂ ਦਾ ਰਸ ਮਿਲਾ ਕੇ ਸੇਵਨ ਕਰੋ। ਇਸ ਨਾਲ ਕਫ਼ ਅਤੇ ਗਲੇ ਦੀਆਂ ਹੋਰ ਸਮੱਸਿਆਵਾਂ ਤੋਂ ਰਾਹਤ ਮਿਲੇਗੀ। ਨਾਲ ਹੀ ਇਮਿਊਨਿਟੀ ਮਜ਼ਬੂਤ ਹੋਣ ‘ਚ ਸਹਾਇਤਾ ਮਿਲੇਗੀ। ਅਦਰਕ ਦੀ ਤਰ੍ਹਾਂ ਲਸਣ ਵੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ‘ਚ ਐਂਟੀ-ਬੈਕਟਰੀਅਲ, ਐਂਟੀ-ਵਾਇਰਲ, ਐਂਟੀ-ਇਨਫਲੇਮੇਟਰੀ ਗੁਣ ਹੁੰਦੇ ਹਨ। ਇਸ ਦੇ ਨਾਲ ਹੀ ਆਯੁਰਵੈਦ ‘ਚ ਇਸ ਨੂੰ ਚਿਕਿਤਸਕ ਰੂਪ ਮੰਨਿਆ ਜਾਂਦਾ ਹੈ। ਰੋਜ਼ਾਨਾ ਲਸਣ ਦੀਆਂ 2-3 ਕਲੀਆਂ ਖਾਣ ਨਾਲ ਸਰਦੀ, ਖੰਘ ਅਤੇ ਜ਼ੁਕਾਮ ਤੋਂ ਰਾਹਤ ਮਿਲਦੀ ਹੈ। ਨਾਲ ਹੀ ਇਮਿਊਨਟੀ ਮਜ਼ਬੂਤ ਹੋਣ ‘ਚ ਮਦਦ ਮਿਲਦੀ ਹੈ।
ਕਾਲੀ ਮਿਰਚ: ਬਲਗਮ, ਖੰਘ ਅਤੇ ਸਾਹ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਕਾਲੀ ਮਿਰਚ ਬਹੁਤ ਪ੍ਰਭਾਵਸ਼ਾਲੀ ਹੈ। ਤੁਸੀਂ ਇਸ ਨੂੰ ਸਬਜ਼ੀਆਂ ‘ਚ ਮਿਲਾਉਣ ਦੇ ਨਾਲ ਕਾੜਾ ਬਣਾਕੇ ਵੀ ਪੀ ਸਕਦੇ ਹੋ। ਇਸਦੇ ਲਈ 2 ਕੱਪ ਪਾਣੀ ‘ਚ 2 ਚੁਟਕੀ ਕਾਲੀ ਮਿਰਚ ਪਾਓ। ਪਾਣੀ ਨੂੰ ਇੱਕ ਚੌਥਾਈ ਹੋਣ ਤੱਕ ਉਬਾਲੋ। ਬਾਅਦ ‘ਚ ਇਸ ਨੂੰ ਛਾਣ ਕੇ 1 ਛੋਟਾ ਚਮਚ ਸ਼ਹਿਦ ਮਿਲਾ ਕੇ ਹਲਕਾ ਗੁਣਗੁਣਾ ਪੀਓ। ਤੁਸੀਂ ਇਸ ਨੂੰ ਸਵੇਰ ਅਤੇ ਸ਼ਾਮ ਦੋਵੇਂ ਸਮੇਂ ਪੀ ਸਕਦੇ ਹੋ। ਫੇਫੜਿਆਂ ਦੀ ਚੰਗੀ ਤਰ੍ਹਾਂ ਸਫ਼ਾਈ ਹੋ ਕੇ ਕਫ਼ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।