Cucumber Water benefits: ਜਿਸ ਤਰ੍ਹਾਂ ਨਿੰਬੂ ਪਾਣੀ, ਸ਼ਿਕੰਜਵੀ, ਲੱਸੀ, ਛਾਛ ਆਦਿ ਗਰਮੀ ਤੋਂ ਬਚਾਉਂਦੇ ਹਨ ਉਸੇ ਤਰ੍ਹਾਂ ਖੀਰੇ ਦਾ ਪਾਣੀ ਵੀ ਚਿਲਚਿਲਾਉਂਦੀ ਧੁੱਪ ਤੋਂ ਰਾਹਤ ਦਿੰਦਾ ਹੈ। ਗਰਮੀਆਂ ‘ਚ ਜ਼ਿਆਦਾਤਰ ਲੋਕ ਇਸ ਦਾ ਸਲਾਦ ਦੇ ਰੂਪ ‘ਚ ਸੇਵਨ ਕਰਦੇ ਹਨ ਪਰ ਤੁਸੀਂ ਇਸ ਦਾ ਪਾਣੀ ਵੀ ਪੀ ਸਕਦੇ ਹੋ। ਖੀਰੇ ਦੇ ਪਾਣੀ ‘ਚ ਐਂਟੀ-ਆਕਸੀਡੈਂਟਸ, ਆਇਰਨ, ਪੋਟਾਸ਼ੀਅਮ, ਮੈਂਗਨੀਜ, ਫੋਲੇਟ, ਵਿਟਾਮਿਨ ਸੀ ਅਤੇ ਕੇ, ਮੈਗਨੀਸ਼ੀਅਮ ਅਤੇ ਕੋਪਰ ਜਿਹੇ ਪੌਸ਼ਟਿਕ ਤੱਤ ਹੁੰਦੇ ਹਨ ਜੋ ਸਰੀਰ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਣ ‘ਚ ਸਹਾਇਤਾ ਕਰਦੇ ਹਨ।
ਸਭ ਤੋਂ ਪਹਿਲਾਂ ਜਾਣੋ ਖੀਰੇ ਦਾ ਪਾਣੀ ਬਣਾਉਣ ਦਾ ਤਰੀਕਾ: ਇਸ ਦੇ ਲਈ 1-2 ਖੀਰੇ ਨੂੰ ਚੰਗੀ ਤਰ੍ਹਾਂ ਧੋ ਕੇ ਉਨ੍ਹਾਂ ਦਾ ਛਿਲਕਾ ਉਤਾਰ ਦਿਓ। ਇੱਕ ਜਾਰ ਪਾਣੀ ‘ਚ ਖੀਰੇ ਦੇ ਟੁਕੜੇ, ਤਾਜ਼ਾ ਪੁਦੀਨਾ, ਕੱਟਿਆ ਹੋਇਆ ਅਦਰਕ, ਖੱਟੇ ਫਲ ਜਿਵੇਂ ਨਿੰਬੂ, ਸੰਤਰੇ ਦੇ ਟੁਕੜੇ ਜਾਂ ਸਟ੍ਰਾਬੇਰੀ ਅਤੇ ਆਈਸ ਕਿਊਬ ਪਾ ਕੇ ਇੱਕ ਘੰਟੇ ਤੱਕ ਇਸ ‘ਚ ਹੀ ਰਹਿਣ ਦਿਓ। 1 ਘੰਟੇ ਬਾਅਦ ਇਸ ਦਾ ਸੇਵਨ ਕਰ ਸਕਦੇ ਹੋ।
ਆਓ ਹੁਣ ਜਾਣਦੇ ਹਾਂ ਖੀਰੇ ਦਾ ਪਾਣੀ ਪੀਣ ਨਾਲ ਕੀ-ਕੀ ਫਾਇਦੇ ਮਿਲਦੇ ਹਨ…
ਪਾਣੀ ਦੀ ਕਮੀ ਪੂਰੀ ਕਰੇ: ਖੀਰੇ ‘ਚ 90% ਪਾਣੀ ਹੁੰਦਾ ਹੈ। ਅਜਿਹੇ ‘ਚ ਜਦੋਂ ਤੁਸੀਂ ਇਸ ਦਾ ਜੂਸ ਬਣਾ ਕੇ ਪੀਂਦੇ ਹੋ ਤਾਂ ਸਰੀਰ ਨੂੰ ਦੋ ਤਰ੍ਹਾਂ ਦਾ ਪਾਣੀ ਮਿਲਦਾ ਹੈ ਜੋ ਬਿਮਾਰੀਆਂ ਤੋਂ ਬਚਾਅ ‘ਚ ਮਦਦਗਾਰ ਹੁੰਦਾ ਹੈ। ਸੁਆਦ ਵਧਾਉਣ ਲਈ ਤੁਸੀਂ ਇਸ ‘ਚ ਨਿੰਬੂ ਅਤੇ ਪੁਦੀਨਾ ਵੀ ਪਾ ਸਕਦੇ ਹੋ। ਕਿਉਂਕਿ ਇਸ ‘ਚ ਫਾਈਬਰ ਭਰਪੂਰ ਮਾਤਰਾ ‘ਚ ਹੁੰਦਾ ਹੈ ਇਸ ਦਾ ਸੇਵਨ ਪਾਚਨ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨਾਲ ਪੇਟ ਦਰਦ, ਕਬਜ਼, ਐਸਿਡਿਟੀ, ਪੇਟ ਐਸਿਡ ਬਣਨ ਵਰਗੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ।
ਸਰੀਰ ਨੂੰ ਠੰਡਕ ਦੇਵੇ: ਖੀਰੇ ਦਾ ਪਾਣੀ ਸਰੀਰ ਨੂੰ ਅੰਦਰੋਂ ਠੰਡਕ ਦਿੰਦਾ ਹੈ। ਨਾਲ ਹੀ ਸਰੀਰ ‘ਚ ਮੌਜੂਦ ਗੰਦਗੀ ਵੀ ਯੂਰਿਨ ਰਾਹੀਂ ਬਾਹਰ ਨਿਕਲ ਜਾਂਦੀ ਹੈ। ਇਹ ਕਿਡਨੀ ਨੂੰ ਡੀਟੋਕਸ ਕਰਨ ‘ਚ ਵੀ ਫਾਇਦੇਮੰਦ ਹੈ। ਹਰ ਰੋਜ਼ 1 ਗਲਾਸ ਖੀਰੇ ਦਾ ਜੂਸ ਲੈਣ ਨਾਲ ਮੂੰਹ ਦੇ ਬੈਕਟੀਰੀਆ ਖਤਮ ਹੋ ਜਾਂਦੇ ਹਨ। ਇਸ ਨਾਲ ਮੂੰਹ ‘ਚੋ ਬਦਬੂ ਆਉਣ ਦੀ ਸਮੱਸਿਆ ਵੀ ਦੂਰ ਹੁੰਦੀ ਹੈ ਅਤੇ ਮਸੂੜੇ ਵੀ ਤੰਦਰੁਸਤ ਰਹਿੰਦੇ ਹਨ। ਇਸ ‘ਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਅਤੇ ਜ਼ਿਆਦਾ ਫਾਈਬਰ। ਇਸ ਨਾਲ ਭੋਜਨ ਹੌਲੀ-ਹੌਲੀ ਹਜ਼ਮ ਹੁੰਦਾ ਹੈ ਜਿਸ ਨਾਲ ਭੁੱਖ ਘੱਟ ਲੱਗਦੀ ਹੈ। ਭੋਜਨ ਤੋਂ ਬਾਅਦ 500 ਮਿਲੀਲੀਟਰ ਖੀਰੇ ਦਾ ਪਾਣੀ ਪੀਣ ਨਾਲ 2 ਕਿਲੋ ਭਾਰ ਘਟਾਉਣ ‘ਚ ਮਦਦ ਮਿਲਦੀ ਹੈ।
ਬਲੱਡ ਪ੍ਰੈਸ਼ਰ ਕੰਟਰੋਲ: ਭੋਜਨ ‘ਚ ਸੋਡੀਅਮ ਦੀ ਮਾਤਰਾ ਬਲੱਡ ਪ੍ਰੈਸ਼ਰ ਨੂੰ ਵਧਾਉਂਦੀ ਹੈ ਪਰ ਖੀਰੇ ‘ਚ ਮੌਜੂਦ ਪੋਟਾਸ਼ੀਅਮ ਇਸ ਨੂੰ ਘੱਟ ਕਰਦਾ ਹੈ। ਅਜਿਹੇ ‘ਚ ਜੇਕਰ ਤੁਹਾਨੂੰ ਵੀ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਜ਼ਰੂਰ ਇਸ ਨੂੰ ਲਓ। ਖੀਰੇ ਦੇ ਪਾਣੀ ‘ਚ ਵਿਟਾਮਿਨ-ਏ ਅਤੇ ਜ਼ਰੂਰੀ ਮਿਨਰਲਜ਼ ਇਮਿਊਨਿਟੀ ਵਧਾਉਂਦੇ ਹਨ। ਨਾਲ ਹੀ ਇਸ ਨਾਲ ਸਰੀਰ ‘ਚ ਨਮੀ ਵੀ ਬਣੀ ਰਹਿੰਦੀ ਹੈ। ਇਹ ਵਧੀਆ ਡੀਟੌਕਸ ਡ੍ਰਿੰਕ ਦਾ ਕੰਮ ਕਰਦਾ ਹੈ। ਖੀਰੇ ਦਾ ਪਾਣੀ ਸਿਰਫ ਸਿਹਤ ਲਈ ਹੀ ਨਹੀਂ ਬਲਕਿ ਸਕਿਨ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ‘ਚ ਵਿਟਾਮਿਨ ਕੇ, ਸੀ ਅਤੇ ਬੀਟਾ ਕੈਰੋਟੀਨ ਨਾਲ ਭਰਪੂਰ ਮਾਤਰਾ ‘ਚ ਹੁੰਦਾ ਹੈ ਜੋ ਸਕਿਨ ਨੂੰ ਗਲੋਇੰਗ ਬਣਾਉਂਦਾ ਹੈ। ਨਾਲ ਹੀ ਸਕਿਨ ਡੀਟੌਕਸ ਵੀ ਹੁੰਦੀ ਹੈ।