Cycling diet clothes: ਸਾਈਕਲਿੰਗ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ। ਇਸ ਨਾਲ ਸਾਡੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ। ਸਵੇਰੇ ਉੱਠ ਕੇ 30 ਮਿੰਟ ਸਾਈਕਲ ਚਲਾਉਣ ਨਾਲ ਸਾਡਾ ਸਰੀਰ ਤੰਦਰੁਸਤ ਅਤੇ ਸਾਰਾ ਦਿਨ ਫਰੈਸ਼ ਰਹਿੰਦਾ ਹੈ। ਜੇ ਤੁਸੀਂ ਆਪਣੀ ਡੇਲੀ ਰੁਟੀਨ ਵਿਚ ਸਾਈਕਲ ਚਲਾਉਣ ਦਾ ਨਿਯਮ ਬਣਾਇਆ ਹੈ ਤਾਂ ਇਹ ਬਹੁਤ ਚੰਗੀ ਗੱਲ ਹੈ ਪਰ ਸਾਈਕਲਿੰਗ ਕਰਦੇ ਸਮੇਂ ਲੋਕ ਸਭ ਤੋਂ ਵੱਡੀ ਗ਼ਲਤੀ ਕਰਦੇ ਹਨ ਚੰਗਾ ਭੋਜਨ ਨਾ ਖਾ ਕੇ ਅਤੇ ਸਾਈਕਲਿੰਗ ਕਰਦੇ ਸਮੇਂ ਸਹੀ ਕੱਪੜੇ ਨਾ ਪਹਿਨ ਕੇ। ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਹਾਡੇ ਲਈ ਸਹੀ ਡਾਇਟ ਅਤੇ ਸਹੀ ਕਪੜੇ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਹਨ।
ਗੱਲ ਜੇ ਡਾਇਟ ਦੀ ਕਰੀਏ ਤਾਂ ਸਾਈਕਲ ਚਲਾਉਣ ਵਾਲੇ ਲੋਕਾਂ ਨੂੰ ਚੰਗੀ ਅਤੇ ਸਿਹਤਮੰਦ ਖੁਰਾਕ ਖਾਣੀ ਚਾਹੀਦੀ ਹੈ। ਉਹ ਡਾਇਟ ਜੋ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਵੇ। ਤੁਹਾਨੂੰ ਹਮੇਸ਼ਾਂ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜਿਹੜੀ ਡਾਇਟ ਤੁਸੀਂ ਲੈ ਰਹੇ ਹੋ ਉਹ ਵਿਟਾਮਿਨ, ਕੈਲਸੀਅਮ ਅਤੇ ਪ੍ਰੋਟੀਨ ਨਾਲ ਭਰਪੂਰ ਹੋਵੇ। ਹੁਣ ਅਸੀਂ ਤੁਹਾਨੂੰ ਪੂਰਾ ਡਾਈਟ ਪਲੈਨ ਬਾਰੇ ਦੱਸਦੇ ਹਾਂ ਕਿ ਤੁਹਾਨੂੰ ਨਾਸ਼ਤੇ ਲਈ ਕੀ ਖਾਣਾ ਚਾਹੀਦਾ ਹੈ, ਦੁਪਹਿਰ ਨੂੰ ਕੀ ਖਾਣਾ ਚਾਹੀਦਾ ਹੈ ਅਤੇ ਰਾਤ ਨੂੰ ਕੀ ਖਾਣਾ ਚਾਹੀਦਾ ਹੈ।
ਨਾਸ਼ਤੇ ‘ਚ ਲਓ ਇਹ ਚੀਜ਼ਾਂ
- 100 ਗ੍ਰਾਮ ਜਈ ਦਾ ਦਲੀਆ
- ਆਲਸੀ ਦਾ ਕੁੱਝ ਹਿੱਸਾ
- ਕਣਕ ਦੀਆਂ 2 ਰੋਟੀਆਂ
- 300 ਮਿਲੀਗ੍ਰਾਮ ਮਲਾਈ ਰਹਿਤ ਦੁੱਧ
- 250 ਮਿ.ਲੀ. ਤਾਜ਼ੇ ਫਲਾਂ ਦਾ ਜੂਸ
- ਨਾਸ਼ਤੇ ਕਰਨ ਦੇ ਕੁੱਝ ਦੇਰ ਬਾਅਦ ਫਲ ਖਾਓ
- ਇੱਕ ਕੱਪ ਗ੍ਰੀਨ ਟੀ
- ਇਸ ਭੋਜਨ ਦੇ ਸੇਵਨ ਨਾਲ ਤੁਹਾਡੇ ਸਰੀਰ ‘ਚ ਪੂਰਾ ਦਿਨ ਐਨਰਜ਼ੀ ਬਣੀ ਰਹੇਗੀ।
ਦੁਪਹਿਰ ਨੂੰ ਲਓ ਇਹ ਚੀਜ਼ਾਂ
- 2 ਕਣਕ ਦੀ ਰੋਟੀ (ਜੈਤੂਨ ਦੇ ਤੇਲ ਵਿੱਚ ਬਣੀਆਂ)
- ਮੁੱਠੀ ਭਰ ਸੁੱਕੇ ਮੇਵੇ
- ਖੀਰੇ, ਤਰਾਂ, ਚੁਕੰਦਰ ਅਤੇ ਹੋਰ ਫਲਾਂ ਨਾਲ ਬਣਿਆ ਹੋਇਆ ਇੱਕ ਪਲੇਟ ਸਲਾਦ ਖਾਓ।
- ਇੱਕ ਕੌਲੀ ਦਹੀਂ
ਇਸ ਤੋਂ ਬਾਅਦ ਸ਼ਾਮ ਨੂੰ ਇਹ ਖਾਓ
- ਮੁੱਠੀ ਭਰ ਸੁੱਕੇ ਮੇਵੇ ਖਾਓ
- ਇੱਕ ਕੇਲੇ ‘ਚ 200 ਗ੍ਰਾਮ ਦਹੀਂ ਮਿਲਾਕੇ ਖਾਓ
- ਜੇ ਤੁਸੀਂ ਚਾਹੋ ਤਾਂ ਗ੍ਰੀਨ ਟੀ ਵੀ ਪੀ ਸਕਦੇ ਹੋ
ਅਜਿਹਾ ਹੋਵੇ ਡਿਨਰ
- ਬਾਸਮਤੀ ਚੌਲ, ਕਣਕ ਦਾ ਪਾਸਤਾ, ਭੁੰਨਿਆ ਜਾਂ ਉਬਲਿਆ ਹੋਇਆ ਆਲੂ ਖਾਓ
- ਰਾਤ ਦੇ ਖਾਣੇ ਵਿਚ ਹਰੀਆਂ ਅਤੇ ਮੌਸਮੀ ਸਬਜ਼ੀਆਂ ਸ਼ਾਮਲ ਕਰੋ
- ਬਿਨਾਂ ਖੰਡ ਦੇ 200 ਗ੍ਰਾਮ ਦਹੀਂ (ਨੋਟ- ਜੇਕਰ ਤੁਹਾਨੂੰ ਰਾਤ ਨੂੰ ਦਹੀ ਖਾਣ ਨਾਲ ਸਿਹਤ ਸੰਬੰਧੀ ਕੋਈ ਸਮੱਸਿਆ ਨਹੀਂ ਹੈ ਤਾਂ ਤੁਸੀਂ ਦਹੀਂ ਖਾ ਸਕਦੇ ਹੋ)
- ਰਾਤ ਦੇ ਖਾਣੇ ਤੋਂ ਇੱਕ ਘੰਟੇ ਬਾਅਦ ਇੱਕ ਗਲਾਸ ਦੁੱਧ ਪੀਓ। ਧਿਆਨ ਰੱਖਿਓ ਕਿ ਉਸ ‘ਚ ਮਲਾਈ ਨਾ ਹੋਵੇ
ਕੁਝ ਜ਼ਰੂਰੀ ਗੱਲਾਂ
- ਸਾਈਕਲ ਚਲਾਉਣ ਤੋਂ ਪਹਿਲਾਂ ਬਹੁਤ ਜ਼ਿਆਦਾ ਨਾ ਖਾਓ
- ਜਦੋਂ ਸਾਈਕਲਿੰਗ ਤੋਂ ਆਓ ਤਾਂ ਤੁਰੰਤ ਨਾ ਖਾਓ
- ਜਿਨ੍ਹਾਂ ਹੋ ਸਕੇ ਵੱਧ ਤੋਂ ਵੱਧ ਪਾਣੀ ਪੀਓ
ਸਾਈਕਲਿੰਗ ਦੇ ਸਮੇਂ ਜਿਨ੍ਹਾਂ ਜ਼ਰੂਰੀ ਭੋਜਨ ਹੈ ਉਨੇ ਹੀ ਜ਼ਰੂਰੀ ਹਨ ਕੱਪੜੇ। ਇਸ ਲਈ ਆਓ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਹਾਡੇ ਕੱਪੜੇ ਕਿਵੇਂ ਦੇ ਹੋਣੇ ਚਾਹੀਦੇ ਹਨ।
- ਸਾਈਕਲਿੰਗ ਦੇ ਸਮੇਂ ਨਾਲ ਢਿੱਲੇ ਕਪੜੇ ਪਾਓ। ਜੇ ਹੋ ਸਕੇ ਤਾਂ ਫਿੱਟ ਕੱਪੜੇ ਪਾਓ
- ਆਪਣੇ ਨਾਲ ਸਾਈਕਲਿੰਗ ਕਿੱਟ ਜ਼ਰੂਰ ਰੱਖੋ
- ਹੈਲਮੇਟ ਪਹਿਨੋ
- ਕੋਸ਼ਿਸ਼ ਕਰੋ ਸਪੋਰਟਸ ਕੱਪੜੇ ਪਾਓ।