Dal Chawal Benefits: ਦੁਨੀਆਂ ਭਰ ‘ਚ ਬਹੁਤ ਸਾਰੇ ਭੋਜਨ ਪੱਕਦੇ ਹਨ ਜੋ ਖਾਣ ‘ਚ ਸੁਆਦੀ ਅਤੇ ਪੋਸ਼ਟਿਕ ਵੀ ਹੁੰਦੇ ਹਨ। ਪਰ ਭਾਰਤ ‘ਚ ਅਜਿਹਾ ਇੱਕ ਭੋਜਨ ਹੈ ਦਾਲ-ਚੌਲ ਜੋ ਖਾਣ ‘ਚ ਸੁਆਦ ਤਾਂ ਹੁੰਦਾ ਹੈ ਪਰ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ। ਦਾਲ-ਚੌਲ ਭਾਰਤ ਦਾ ਸਭ ਤੋਂ ਸਾਦਾ, ਸਭ ਤੋਂ ਮਸ਼ਹੂਰ ਅਤੇ ਸਭ ਤੋਂ ਪ੍ਰਚਲਿਤ ਭੋਜਨ ਹੈ। ਇਸ ਨੂੰ ਬਣਾਉਣਾ ਵੀ ਸੌਖਾਲਾ ਹੁੰਦਾ ਹੈ ਅਤੇ ਪਚਾਉਣਾ ਵੀ। ਹੁਣ ਇਸੇ ਦਾਲ-ਚੌਲ ਨੂੰ ਦੁਨੀਆ ਦੇ ਵਿਗਿਆਨੀਆਂ ਨੇ ਦੁਨੀਆ ਦਾ ਸਭ ਤੋਂ ਚੰਗਾ ਭੋਜਨ ਮੰਨਿਆ ਹੈ। ਇਕ ਖੋਜ ’ਚ ਪਤਾ ਲੱਗਾ ਹੈ ਕਿ ਦਾਲ-ਚੌਲ ਕਈ ਤਰ੍ਹਾਂ ਦੇ ਰੋਗਾਂ ਨਾਲ ਲੜਨ ’ਚ ਮਦਦਗਾਰ ਸਾਬਤ ਹੋ ਸਕਦਾ ਹੈ। ਇਹ ਭਾਰਤੀ ਆਹਾਰ ਗੰਭੀਰ ਬੀਮਾਰੀਆਂ ਨੂੰ ਰੋਕਣ ’ਚ ਮਦਦਗਾਰ ਸਾਬਤ ਹੁੰਦਾ ਹੈ।
ਦਾਲ-ਚੌਲ ਖਾਣ ਦੇ ਫਾਇਦੇ
- ਦਾਲ ’ਚ ਕਈ ਅਜਿਹੇ ਅਮੀਨੋ ਐਸਿਡਸ ਹੁੰਦੇ ਹਨ ਜੋ ਚੌਲਾਂ ’ਚ ਨਹੀਂ ਹੁੰਦੇ। ਅਜਿਹੇ ’ਚ ਜਦੋਂ ਤੁਸੀਂ ਦਾਲ ਅਤੇ ਚੌਲ ਇਕੱਠੇ ਖਾਂਦੇ ਹੋ ਤਾਂ ਤੁਹਾਨੂੰ ਢੇਰ ਸਾਰੇ ਪੋਸ਼ਕ ਤੱਤ ਮਿਲ ਜਾਂਦੇ ਹਨ।
- ਦਾਲ ਅਤੇ ਚੌਲ ਦੋਹਾਂ ’ਚ ਹੀ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ। ਇਹ ਆਸਾਨੀ ਨਾਲ ਹਜ਼ਮ ਹੋਣ ਵਾਲਾ ਵਿਅੰਜਨ ਹੈ। ਫਾਈਬਰ ਦੀ ਮੌਜੂਦਗੀ ਨਾਲ ਪਾਚਨ ਕਿਰਿਆ ਬਿਹਤਰ ਬਣਦੀ ਹੈ। ਜੇ ਤੁਸੀਂ ਸਫੈਦ ਚੌਲ ਦੀ ਥਾਂ ਬ੍ਰਾਊਨ ਰਾਈਸ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਹੋਰ ਵੀ ਫਾਇਦੇਮੰਦ ਹੈ। ਬ੍ਰਾਊਨ ਰਾਈਸ ’ਚ ਸੈਲੇਨੀਅਮ, ਮੈਗਨੀਜ, ਕਾਪਰ, ਫਾਸਫੋਰਸ ਅਤੇ ਮੈਗਨੀਸ਼ੀਅਮ ਵਰਗੇ ਜ਼ਰੂਰੀ ਤੱਤ ਪਾਏ ਜਾਂਦੇ ਹਨ।
- ਮਾਸਾਹਾਰੀ ਲੋਕਾਂ ’ਚ ਪ੍ਰੋਟੀਨ ਦੀ ਕਮੀ ਨਹੀਂ ਹੁੰਦੀ ਪਰ ਸ਼ਾਕਾਹਾਰੀ ਲੋਕਾਂ ਲਈ ਦਾਲ ਹੀ ਪ੍ਰੋਟੀਨ ਦਾ ਪ੍ਰਮੁੱਖ ਸ੍ਰੋਤ ਹੈ। ਇਸ ’ਚ ਮੌਜੂਦ ਫੇਲੇਟ ਦਿਲ ਨੂੰ ਸੁਰੱਖਿਅਤ ਰੱਖਣ ’ਚ ਵੀ ਮਦਦਗਾਰ ਹੁੰਦਾ ਹੈ।
- ਅਜਿਹਾ ਮੰਨਿਆ ਜਾਂਦਾ ਹੈ ਕਿ ਚੌਲ ਖਾਣ ਨਾਲ ਭਾਰ ਵੱਧ ਜਾਵੇਗਾ ਪਰ ਅਜਿਹਾ ਨਹੀਂ ਹੈ। ਦਾਲ-ਚੌਲ ਖਾਣ ਨਾਲ ਕਾਫੀ ਦੇਰ ਤੱਕ ਪੇਟ ਭਰੇ ਹੋਣ ਦਾ ਅਹਿਸਾਸ ਹੁੰਦਾ ਹੈ, ਜਿਸ ਨਾਲ ਦਿਨ ਭਰ ਕੁਝ-ਕੁਝ ਖਾਣ ਦੀ ਲੋੜ ਨਹੀਂ ਪੈਂਦੀ ਅਤੇ ਐਕਟਰਾ ਕੈਲੋਰੀ ਜਮ੍ਹਾ ਨਹੀਂ ਹੁੰਦੀ।