ਭਾਰ ਘੱਟ ਕਰਨ ਲਈ ਖਾਣਾ ਛੱਡ ਦੇਣਾ ਤੇ ਸਿਰਫ ਸਲਾਦ ਖਾਣਾ ਸਹੀ ਨਹੀਂ ਹੈ ਕਿਉਂਕਿ ਇਸ ਨਾਲ ਵਿਅਕਤੀ ਨੂੰ ਕਮਜ਼ੋਰੀ ਹੋ ਸਕਦੀ ਹੈ। ਭਾਰ ਘੱਟ ਕਰਨ ਲਈ ਘਰ ਵਿਚ ਬਣੀ ਖਿਚੜੀ ਖਾਓ। ਖਿਚੜੀ ਭਾਰ ਘਟਾਉਣ ਲਈ ਬਹੁਤ ਮਦਦਗਾਰ ਸਾਬਤ ਹੋ ਸਕਦੀ ਹੈ, ਜੋ ਪੌਸ਼ਟਿਕ ਹੋਣ ਦੇ ਨਾਲ-ਨਾਲ ਬਣਨ ਵਿਚ ਵੀ ਆਸਾਨ ਹੈ। ਤੁਸੀਂ ਰਾਤ ਜਾਂ ਦੁਪਹਿਰ ਦੇ ਖਾਣੇ ਵਿਚ ਖਿਚੜੀ ਖਾ ਕੇ ਆਪਣਾ ਪੇਟ ਭਰ ਸਕਦੇ ਹੋ। ਇਸ ਨਾਲ ਭਾਰ ਵੀ ਘੱਟ ਹੋ ਜਾਵੇਗਾ।
ਹੈਲਦੀ ਵੇਟ ਲਾਸ ਲਈ ਪ੍ਰੋਟੀਨ ਵਾਲੀ ਡਾਇਟ ਲੈਣਾ ਬਹੁਤ ਜ਼ਰੂਰੀ ਹੈ। ਖਿਚੜੀ ਇਕ ਹੈਲਦੀ ਫੂਡ ਹੈ ਕਿਉਂਕਿ ਇਹ ਚਾਵਲ ਤੇ ਦਾਲ ਨਾਲ ਬਣਾਇਆ ਜਾਂਦਾ ਹੈ। ਇਸ ਵਿਚ ਪ੍ਰੋਟੀਨ ਦੀ ਵੀ ਚੰਗੀ ਮਾਤਰਾ ਹੁੰਦੀ ਹੈ। ਇਸ ਦੇ ਨਾਲ ਹੀ ਇਸ ਵਿਚ ਬਹੁਤ ਜ਼ਿਆਦਾ ਮਸਾਲੇ ਨਹੀਂ ਹੁੰਦੇ। ਅਜਿਹੇ ਵਿਚ ਇਹ ਪੇਟ ਤੇ ਅੰਤੜੀਆਂ ਲਈ ਬਹੁਤ ਚੰਗੀ ਹੁੰਦੀ ਹੈ। ਪੋਸ਼ਕ ਤੱਤਾਂ ਨਾਲ ਭਰਪੂਰ ਖਿਚੜੀ ਨੂੰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਲਈ ਬੈਸਟ ਮੰਨਿਆ ਜਾਂਦਾ ਹੈ। ਖਿਚੜੀ ਖਾ ਕੇ ਪਾਚਣ ਸੰਤੁਲਨ ਬਣਾਏ ਰੱਖਿਆ ਜਾ ਸਕਦਾ ਹੈ ਤੇ ਭਾਰ ਘਟਾਉਣ ਵਿਚ ਵੀ ਮਦਦ ਮਿਲਦੀ ਹੈ। ਖਿਚੜੀ ਖਾ ਕੇ ਲੰਬੇ ਸਮੇਂ ਤੱਕ ਪੇਟ ਭਰਿਆ ਹੋਇਆ ਰਹਿੰਦਾ ਹੈ।
ਇਹ ਵੀ ਪੜ੍ਹੋ : ਮੋਗਾ ‘ਚ ਡਕੈਤੀ ਤੋਂ ਪਹਿਲਾਂ ਫੜਿਆ ਗਿਆ ਗਿਰੋਹ, ਪਿਸ/ਤੌਲ, ਮੋਬਾਈਲ ਸਣੇ 7 ਮੁਲਜ਼ਮ ਕਾਬੂ
ਭਾਰ ਘੱਟ ਕਰਨ ਲਈ ਸਰੀਰ ਦਾ ਹੈਲਦੀ ਤੇ ਮਜ਼ਬੂਤ ਹੋਣਾ ਜ਼ਰੂਰੀ ਹੈ। ਅਜਿਹੇ ਵਿਚ ਖਿਚੜੀ ਤੁਹਾਡੇ ਸਰੀਰ ਨੂੰ ਮਜ਼ਬੂਤ ਰੱਖ ਸਕਦੀ ਹੈ ਕਿਉਂਕਿ ਇਹ ਬਿਨਾਂ ਮਸਾਲਿਆਂ ਦੇ ਤਿਆਰ ਹੁੰਦੀ ਹੈ। ਇਸ ਵਿਚ ਮੁੱਖ ਤੌਰ ਤੋਂ ਹਲਦੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਕਈ ਲੋਕ ਜੋ ਖਿਚੜੀ ਖਾਂਦੇ ਹਨ, ਉਨ੍ਹਾਂ ਨੂੰ ਸੋਜਿਸ਼, ਪੇਟ ਫੁੱਲਣਾ ਜਾਂ ਹੋਰ ਪਾਚਣ ਸਬੰਧੀ ਸਮੱਸਿਆਵਾਂ ਨਹੀਂ ਹੁੰਦੀਆਂ ਹਨ। ਪੌਸ਼ਟਿਕ ਖਿਚੜੀ ਉਨ੍ਹਾਂ ਨੂੰ ਲੰਬੇ ਸਮੇਂ ਯਾਨੀ 4 ਤੋਂ 5 ਘੰਟੇ ਲਈ ਸੰਤੁਸ਼ਟ ਰੱਖਦੀ ਹੈ। ਅਜਿਹੇ ਵਿਚ ਭਾਰਤ ਘਟਾਉਣ ਵਿਚ ਮਦਦ ਮਿਲਦੀ ਹੈ।