Dandruff free hair tips: ਬਦਲਦੇ ਮੌਸਮ ਅਤੇ ਵਾਲਾਂ ਦੀ ਸਹੀ ਦੇਖਭਾਲ ਨਾ ਕਰਨ ਕਾਰਨ ਇਸ ਨਾਲ ਜੁੜੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਸ ਕਾਰਨ ਵਾਲ ਜੜ੍ਹਾਂ ਤੋਂ ਕਮਜ਼ੋਰ ਹੋ ਜਾਂਦੇ ਹਨ ਅਤੇ ਟੁੱਟਣ ਲੱਗਦੇ ਹਨ। ਇਸ ਤੋਂ ਇਲਾਵਾ ਵਾਲਾਂ ‘ਚ ਰੁੱਖਾਪਣ ਵਧਣ ਕਾਰਨ ਡੈਂਡਰਫ ਅਤੇ ਫ੍ਰਿਜੀਨੈੱਸ ਦੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਬਚਣ ਲਈ ਤੁਸੀਂ ਵਾਲਾਂ ‘ਚ ਬਦਾਮ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ। ਇਸ ‘ਚ ਪ੍ਰੋਟੀਨ, ਵਿਟਾਮਿਨ ਈ, ਫੋਲਿਕ ਐਸਿਡ ਦੀ ਮੌਜੂਦਗੀ ਕਾਰਨ ਵਾਲ ਜੜ੍ਹਾਂ ਤੋਂ ਮਜ਼ਬੂਤ ਹੋਣਗੇ। ਅਜਿਹੇ ‘ਚ ਵਾਲ ਸੁੰਦਰ, ਸੰਘਣੇ, ਨਰਮ, ਸ਼ਾਇਨੀ ਦਿਖਾਈ ਦੇਣਗੇ।
ਬਦਾਮ ਦਾ ਤੇਲ ਅਤੇ ਨਿੰਬੂ ਹੇਅਰ ਮਾਸਕ: ਜੇਕਰ ਤੁਸੀਂ ਡੈਂਡਰਫ, ਫ੍ਰਿਜੀ ਵਾਲਾਂ ਤੋਂ ਪਰੇਸ਼ਾਨ ਹੋ ਤਾਂ ਬਦਾਮ ਦੇ ਤੇਲ ਨਾਲ ਹੇਅਰ ਮਾਸਕ ਬਣਾਕੇ ਲਗਾਓ। ਇਹ ਤੁਹਾਡੇ ਵਾਲਾਂ ਦਾ ਰੁੱਖਾਪਣ ਦੂਰ ਹੋ ਕੇ ਜੜ੍ਹਾਂ ਤੋਂ ਪੋਸ਼ਣ ਹੋਣਗੇ। ਰੁੱਖੇ, ਬੇਜਾਨ ਅਤੇ ਫ੍ਰਿਜੀ ਵਾਲ ਰਿਪੇਅਰ ਹੋਣਗੇ। ਸਕੈਲਪ ਦੀ ਚੰਗੀ ਤਰ੍ਹਾਂ ਸਫਾਈ ਹੋਣ ਨਾਲ ਡੈਂਡਰਫ ਦੂਰ ਹੋਣ ‘ਚ ਮਦਦ ਮਿਲੇਗੀ। ਇਸ ਦੇ ਨਾਲ ਹੀ ਵਾਲਾਂ ਦੇ ਝੜਨ ਦੀ ਸਮੱਸਿਆ ਦੂਰ ਹੋ ਜਾਵੇਗੀ ਅਤੇ ਵਾਲਾਂ ਦਾ ਵਿਕਾਸ ਤੇਜ਼ ਹੋਵੇਗਾ। ਇਸ ਦੇ ਲਈ ਇਕ ਕੌਲੀ ‘ਚ 2-3 ਚੱਮਚ ਗੁਣਗੁਣਾ ਬਦਾਮ ਦਾ ਤੇਲ ਅਤੇ 4-5 ਬੂੰਦਾਂ ਨਿੰਬੂ ਦਾ ਰਸ ਮਿਲਾਓ। ਇਸ ਤੋਂ ਬਾਅਦ ਹਲਕੇ ਹੱਥਾਂ ਨਾਲ ਮਸਾਜ ਕਰਦੇ ਹੋਏ ਸਕੈਲਪ ‘ਤੇ ਲਗਾਓ। ਇਸ ਨੂੰ ਰਾਤ ਭਰ ਜਾਂ 1 ਘੰਟੇ ਲਈ ਛੱਡ ਦਿਓ। ਬਾਅਦ ‘ਚ Mild ਸ਼ੈਂਪੂ ਨਾਲ ਧੋ ਲਓ।
ਬਦਾਮ ਦਾ ਤੇਲ ਅਤੇ ਸ਼ਹਿਦ ਹੇਅਰ ਮਾਸਕ: ਤੁਸੀਂ ਵਾਲਾਂ ‘ਤੇ ਬਦਾਮ ਦਾ ਤੇਲ, ਕੇਲੇ ਅਤੇ ਸ਼ਹਿਦ ਨਾਲ ਹੇਅਰ ਮਾਸਕ ਬਣਾਕੇ ਲਗਾ ਸਕਦੇ ਹੋ। ਇਸ ਨਾਲ ਤੁਹਾਡੇ ਵਾਲਾਂ ਨੂੰ ਜੜ੍ਹਾਂ ਤੋਂ ਪੋਸ਼ਣ ਮਿਲੇਗਾ। ਅਜਿਹੇ ‘ਚ ਵਾਲ ਸੁੰਦਰ, ਸੰਘਣੇ, ਨਰਮ ਅਤੇ ਡੈਂਡਰਫ ਫ੍ਰੀ ਦਿਖਾਈ ਦੇਣਗੇ। ਇਸ ਲਈ 1 ਕੇਲਾ ਮੈਸ਼ ਕਰੋ। ਇਸ ਤੋਂ ਬਾਅਦ ਬਾਊਲ ‘ਚ ਮੈਸ਼ ਕੀਤਾ ਹੋਇਆ ਕੇਲਾ, 1-1 ਚੱਮਚ ਨਾਰੀਅਲ ਅਤੇ ਸ਼ਹਿਦ ਮਿਲਾਓ। ਤਿਆਰ ਪੇਸਟ ਨੂੰ ਵਾਲਾਂ ਦੀਆਂ ਜੜ੍ਹਾਂ ‘ਤੇ 1 ਘੰਟੇ ਲਈ ਲਗਾਓ। ਇਸ ਤੋਂ ਬਾਅਦ Mild ਸ਼ੈਂਪੂ ਨਾਲ ਵਾਲਾਂ ਨੂੰ ਧੋ ਲਓ। ਵਧੀਆ ਰਿਜ਼ਲਟ ਲਈ ਇਸ ਹੇਅਰ ਮਾਸਕ ਨੂੰ ਹਫ਼ਤੇ ‘ਚ 2 ਵਾਰ ਜ਼ਰੂਰ ਲਗਾਓ।
ਨੋਟ: ਇਹਨਾਂ ‘ਚੋਂ ਕਿਸੀ ਵੀ ਨੁਸਖ਼ੇ ਨੂੰ ਅਪਣਾਉਣ ਤੋਂ ਪਹਿਲਾਂ ਇੱਕ ਵਾਰ ਕਿਸੇ ਐਕਸਪਰਟ ਨਾਲ ਸਲਾਹ ਕਰਨਾ ਨਾ ਭੁੱਲੋ।