dates milk benefits: ਫਾਈਬਰ, ਵਿਟਾਮਿਨ ਬੀ6, ਪ੍ਰੋਟੀਨ, ਆਇਰਨ, ਕਾਰਬੋਹਾਈਡਰੇਟ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਖਜੂਰ ਸਿਹਤ ਲਈ ਕਿਸੇ ਦਵਾਈ ਤੋਂ ਘੱਟ ਨਹੀਂ ਹੈ ਪਰ ਇਸ ਨੂੰ ਖਾਣ ਦਾ ਵੀ ਸਹੀ ਤਰੀਕਾ ਹੁੰਦਾ ਹੈ। ਇੱਕ ਦਿਨ ਵਿੱਚ 5 ਤੋਂ ਵੱਧ ਖਜੂਰ ਖਾਣਾ ਸਿਹਤ ਦੀਆਂ ਕਈ ਸਮੱਸਿਆਵਾਂ ਦਾ ਕਾਰਨ ਵੀ ਹੋ ਸਕਦਾ ਹੈ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਖਜੂਰ ਨੂੰ ਖਾਣ ਦਾ ਸਹੀ ਤਰੀਕਾ ਅਤੇ ਇਸਦੇ ਫਾਇਦੇ ਅਤੇ ਨੁਕਸਾਨ…
ਖਜੂਰ ਵਾਲਾ ਦੁੱਧ ਬਣਾਉਣ ਦਾ ਤਰੀਕਾ: 1 ਗਲਾਸ ਗਾਂ ਦੇ ਦੁੱਧ ਵਿਚ 3 ਖਜੂਰ ਪਾ ਕੇ ਗੈਸ ‘ਤੇ ਪਕਾਉ। ਜਦੋਂ ਦੁੱਧ ‘ਚ ਉਬਾਲ ਆ ਜਾਵੇ ਤਾਂ ਉਸ ਨੂੰ ਘੱਟ ਕਰਕੇ ਇਸ ਨੂੰ 5 ਮਿੰਟ ਲਈ ਪਕਾਉ। ਫਿਰ ਇਸ ਨੂੰ ਹਲਕਾ ਗੁਣਗੁਣਾ ਕਰੋ। ਹੁਣ ਖਜੂਰ ਖਾ ਕੇ ਉੱਪਰੋਂ ਦੁੱਧ ਪੀ ਲਓ।
ਆਓ ਹੁਣ ਤੁਹਾਨੂੰ ਖਜੂਰ ਦਾ ਦੁੱਧ ਪੀਣ ਦੇ ਫਾਇਦੇ ਦੱਸਦੇ ਹਾਂ…
- ਜੇ ਬੱਚੇ ਬਿਸਤਰਾ ਗਿੱਲਾ ਕਰ ਦਿੰਦੇ ਹਨ ਤਾਂ ਸਵੇਰੇ ਖਾਲੀ ਪੇਟ ਉਨ੍ਹਾਂ ਨੂੰ ਰੋਜ਼ਾਨਾ ਖਜੂਰ ਵਾਲਾ ਦੁੱਧ ਪਿਲਾਓ ਪਰ 5-10 ਸਾਲ ਦੇ ਬੱਚਿਆਂ ਦੇ ਦੁੱਧ ਵਿਚ 1-2 ਤੋਂ ਜ਼ਿਆਦਾ ਖਜੂਰ ਨਾ ਪਾਓ। 10 ਤੋਂ ਜ਼ਿਆਦਾ ਉਮਰ ਦੇ ਬੱਚਿਆਂ ਨੂੰ ਦੋ ਤੋਂ ਵੱਧ ਖਜੂਰ ਨਾ ਦਿਓ।
- ਉੱਥੇ ਹੀ ਔਰਤਾਂ 3 ਅਤੇ ਪੁਰਸ਼ 4 ਖਜੂਰ ਦੁੱਧ ‘ਚ ਪਾ ਕੇ ਪੀ ਸਕਦੇ ਹਨ। ਇਸ ਨਾਲ ਭਾਰ ਵਧੇਗਾ ਅਤੇ ਹੱਡੀਆਂ ਵੀ ਮਜ਼ਬੂਤ ਹੋਣਗੀਆਂ। ਨਾਲ ਹੀ ਇਸ ‘ਚ ਭਰਪੂਰ ਪ੍ਰੋਟੀਨ ਅਤੇ ਪੌਸ਼ਟਿਕ ਤੱਤ ਹੁੰਦੇ ਹਨ ਜੋ ਇਮਿਊਨਿਟੀ ਵਧਾਉਣ ਵਿਚ ਮਦਦ ਕਰਦੇ ਹਨ।
- ਡਾਇਬਟੀਜ਼ ਦੇ ਮਰੀਜ਼ 1-3 ਖਜੂਰ ਖਾ ਸਕਦੇ ਹਨ ਪਰ ਇਸ ਦੇ ਲਈ ਬਲੱਡ ਸ਼ੂਗਰ ਲੈਵਲ ਕੰਟਰੋਲ ‘ਚ ਹੋਣਾ ਜ਼ਰੂਰੀ ਹੈ। ਜੇ ਤੁਸੀਂ ਚਾਹੋ ਤਾਂ ਇਸ ਨੂੰ ਬਿਨਾਂ ਖੰਡ ਵਾਲੇ ਦੁੱਧ ‘ਚ ਉਬਾਲ ਕੇ ਵੀ ਪੀ ਸਕਦੇ ਹੋ।
- ਰੋਜ਼ਾਨਾ 1 ਗਲਾਸ ਖਜੂਰ ਵਾਲਾ ਦੁੱਧ ਪੀਣ ਨਾਲ ਕੋਲੈਸਟ੍ਰੋਲ ਕੰਟਰੋਲ ਰਹਿੰਦਾ ਹੈ ਜਿਸ ਨਾਲ ਸੈੱਲਜ਼ ਡੈਮੇਜ਼, ਕੈਂਸਰ ਅਤੇ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਕਾਫ਼ੀ ਹੱਦ ਤੱਕ ਘੱਟ ਜਾਂਦਾ ਹੈ।
- ਖਜੂਰ ਅਤੇ ਦੁੱਧ ਦੇ combination ਨਾਲ ਸਰੀਰ ‘ਚ ਗੁਲੂਕੋਜ਼, ਫਰਕਟੋਜ, ਫਾਈਬਰ, ਆਇਰਨ ਅਤੇ ਮੈਗਨੀਸ਼ੀਅਮ ਨਾਲ ਤੱਤਾਂ ਦੀ ਸਪਲਾਈ ਹੁੰਦੀ ਹੈ ਜਿਸ ਨਾਲ ਸਰੀਰ ਐਂਰਜੈਟਿਕ ਅਤੇ ਮੂਡ ਵਧੀਆ ਹੁੰਦਾ ਹੈ।
- ਜਿਨ੍ਹਾਂ ਲੋਕਾਂ ਨੂੰ ਭੋਜਨ ਪਚਾਉਣ ਵਿੱਚ ਮੁਸ਼ਕਲ ਹੁੰਦੀ ਹੈ ਉਨ੍ਹਾਂ ਲਈ ਇਸਦਾ ਸੇਵਨ ਬਹੁਤ ਲਾਭਕਾਰੀ ਹੈ ਪਰ ਲਿਮਿਟ ਵਿੱਚ। ਇਸ ਨਾਲ ਕਬਜ਼ ਅਤੇ ਐਸਿਡਿਟੀ ਵਰਗੀਆਂ ਪ੍ਰੇਸ਼ਾਨੀਆਂ ਦੂਰ ਰਹਿੰਦੀਆਂ ਹਨ।
- ਸਰਦੀ-ਜ਼ੁਕਾਮ ਤੋਂ ਰਾਹਤ ਲਈ ਦੁੱਧ ‘ਚ 2-3 ਖਜੂਰ, ਕਾਲੀ ਮਿਰਚ, ਇਲਾਇਚੀ ਨੂੰ ਉਬਾਲ ਕੇ ਸੌਣ ਤੋਂ ਪਹਿਲਾਂ ਪੀਓ। ਇਸ ਨਾਲ ਆਰਾਮ ਮਿਲੇਗਾ। ਨਾਲ ਹੀ ਇਸ ਨਾਲ ਸਰੀਰ ਵੀ ਅੰਦਰੋਂ ਗਰਮ ਰਹੇਗਾ ਅਤੇ ਠੰਡ ਨਹੀਂ ਲੱਗੇਗੀ।
- ਦੁੱਧ ਅਤੇ ਖਜੂਰ ਵਿਚ ਮੌਜੂਦ ਆਇਰਨ ਸਰੀਰ ਵਿਚ ਖੂਨ ਦੀ ਕਮੀ ਨਹੀਂ ਹੋਣ ਦਿੰਦਾ। ਨਾਲ ਹੀ ਇਸ ਨਾਲ ਖੂਨ ਸਾਫ਼ ਅਤੇ ਬਲੱਡ ਸਰਕੂਲੇਸ਼ਨ ਸਹੀ ਰਹਿੰਦਾ ਹੈ ਜਿਸ ਨਾਲ ਸਕਿਨ ‘ਚ ਆਉਂਦਾ ਹੈ।
- ਇਸ ਵਿਚ ਵਿਟਾਮਿਨ ਬੀ6 ਹੁੰਦਾ ਹੈ ਜਿਸ ਨਾਲ ਦਿਮਾਗ ਤੇਜ਼ ਹੁੰਦਾ ਹੈ। ਨਾਲ ਹੀ ਇਸ ‘ਚ ਮੌਜੂਦ ਕੈਲਸ਼ੀਅਮ ਜੋੜਾਂ ਦੇ ਦਰਦ ਤੋਂ ਵੀ ਬਚਾਉਂਦਾ ਹੈ।
ਜ਼ਿਆਦਾ ਖਜੂਰ ਖਾਣ ਨਾਲ ਹੋਣਗੇ ਇਹ ਨੁਕਸਾਨ: ਜ਼ਿਆਦਾ ਮਾਤਰਾ ‘ਚ ਖਜੂਰ ਖਾਣ ਨਾਲ ਪੇਟ ਦਰਦ, ਗੈਸ, ਪੇਟ ਫੁੱਲਣਾ, ਡਾਇਰੀਆ, ਮਤਲੀ ਆਉਣਾ, ਮਾਸਪੇਸ਼ੀਆਂ ‘ਚ ਝਨਝਨਾਹਟ, ਮੋਟਾਪੇ, ਸ਼ੂਗਰ, ਬੀਪੀ ਦੀ ਸਮੱਸਿਆ ਹੋ ਸਕਦੀ ਹੈ। ਉੱਥੇ ਹੀ ਖਜੂਰ ਤੋਂ ਐਲਰਜੀ ਅਸਥਮਾ ਨੂੰ ਟਰਿੱਗਰ ਕਰ ਸਕਦੀ ਹੈ। ਅਜਿਹੇ ‘ਚ ਇਹ ਵਧੀਆ ਹੋਵੇਗਾ ਤੁਸੀਂ ਇਸ ਦਾ ਲਿਮਿਟ ਵਿੱਚ ਹੀ ਸੇਵਨ ਕਰੋ।