Dehydration foods: ਗਰਮੀਆਂ ਦਾ ਮੌਸਮ ਅਜੇ ਸ਼ੁਰੂ ਹੋਇਆ ਹੈ। ਅਜਿਹੇ ‘ਚ ਹਰ ਕਿਸੇ ਨੂੰ ਆਪਣੀ ਡਾਇਟ ਦਾ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਦਰਅਸਲ ਇਸ ਸਮੇਂ ਦੌਰਾਨ ਤੇਜ਼ ਧੁੱਪ ਦੇ ਸੰਪਰਕ ‘ਚ ਆਉਣ ਕਾਰਨ ਪਸੀਨੇ ਦੀ ਸਮੱਸਿਆ ਆਉਂਦੀ ਹੈ। ਅਜਿਹੇ ‘ਚ ਭਰਪੂਰ ਮਾਤਰਾ ‘ਚ ਪਾਣੀ ਨਾ ਪੀਣ ਨਾਲ ਡੀਹਾਈਡਰੇਸ਼ਨ ਦੀ ਸਮੱਸਿਆ ਦਾ ਖਤਰਾ ਰਹਿੰਦਾ ਹੈ। ਇਸਦੇ ਲਈ ਤੁਸੀਂ ਆਪਣੀ ਡੇਲੀ ਡਾਇਟ ‘ਚ 7-8 ਗਲਾਸ ਪਾਣੀ ਦੇ ਨਾਲ ਡਾਇਟ ‘ਚ ਕੁਝ ਵਿਸ਼ੇਸ਼ ਚੀਜ਼ਾਂ ਸ਼ਾਮਲ ਕਰ ਸਕਦੇ ਹੋ। ਤਾਂ ਆਓ ਅੱਜ ਅਸੀਂ ਤੁਹਾਨੂੰ ਇਸ ਲੇਖ ‘ਚ ਪਾਣੀ ਨਾਲ ਭਰਪੂਰ ਚੀਜ਼ਾਂ ਬਾਰੇ ਦੱਸਦੇ ਹਾਂ। ਇਨ੍ਹਾਂ ਦਾ ਸੇਵਨ ਕਰਨ ਨਾਲ ਸਰੀਰ ‘ਚ ਪਾਣੀ ਦੀ ਕਮੀ ਪੂਰੀ ਹੋਣ ਦੇ ਨਾਲ ਦਿਨਭਰ ਫਰੈਸ਼ ਫੀਲ ਹੋਣ ‘ਚ ਮਦਦ ਮਿਲੇਗੀ।
ਨਿੰਬੂ ਪਾਣੀ: ਡੀਹਾਈਡਰੇਸ਼ਨ ਦੀ ਸਮੱਸਿਆ ਤੋਂ ਬਚਣ ਲਈ ਰੋਜ਼ਾਨਾ 2 ਗਲਾਸ ਨਿੰਬੂ ਪਾਣੀ ਪੀਣਾ ਸਭ ਤੋਂ ਵਧੀਆ ਹੈ। ਇਸ ਨਾਲ ਗਰਮੀ ਤੋਂ ਰਾਹਤ ਮਿਲਣ ਦੇ ਨਾਲ ਥਕਾਵਟ ਅਤੇ ਕਮਜ਼ੋਰੀ ਦੂਰ ਹੋਵੇਗੀ। ਨਾਲ ਹੀ ਇਮਿਊਨਿਟੀ ਨੂੰ ਵਧਾਉਣ ‘ਚ ਵੀ ਮਦਦ ਮਿਲੇਗੀ।
ਖੀਰੇ: ਖੀਰਾ ਪੋਸ਼ਟਿਕ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਦੇ ਸੇਵਨ ਨਾਲ ਪਾਣੀ ਦੀ ਕਮੀ ਪੂਰੀ ਹੋਣ ਦੇ ਨਾਲ ਸਰੀਰ ‘ਚੋਂ ਜ਼ਹਿਰੀਲੇਪਨ ਨੂੰ ਦੂਰ ਕਰਨ ‘ਚ ਮਦਦ ਮਿਲਦੀ ਹੈ। ਇਸ ਦੇ ਨਾਲ ਹੀ ਸਕਿਨ ਅਤੇ ਵਾਲ ਸੁੰਦਰ ਦਿਖਾਈ ਦਿੰਦੇ ਹਨ।
ਨਾਰੀਅਲ ਪਾਣੀ: ਗਰਮੀਆਂ ‘ਚ ਨਾਰੀਅਲ ਪਾਣੀ ਪੀਣਾ ਸਭ ਤੋਂ ਵਧੀਆ ਆਪਸ਼ਨ ਹੈ। ਇਸ ‘ਚ ਸਾਰੇ ਜ਼ਰੂਰੀ ਤੱਤ ਅਤੇ ਐਂਟੀ-ਆਕਸੀਡੈਂਟ ਹੋਣ ਨਾਲ ਸਰੀਰ ਨੂੰ ਪੋਸ਼ਣ ਮਿਲਦਾ ਹੈ। ਗਰਮੀ ਤੋਂ ਰਾਹਤ ਮਿਲਣ ਦੇ ਨਾਲ ਪੇਟ ਠੀਕ ਰਹਿੰਦਾ ਹੈ। ਇਸ ਦੇ ਨਾਲ ਹੀ ਇਮਿਊਨਿਟੀ ਬੂਸਟ ਹੋਣ ਨਾਲ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ।
ਦਹੀਂ: ਗਰਮੀਆਂ ‘ਚ ਦਹੀਂ ਖਾਣ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ। ਤੁਸੀਂ ਇਸ ਨੂੰ ਸਿੱਧਾ, ਰਾਇਤਾ, ਲੱਸੀ ਆਦਿ ਦੇ ਰੂਪ ‘ਚ ਸੇਵਨ ਕਰ ਸਕਦੇ ਹੋ।
ਤਰਬੂਜ: ਤਰਬੂਜ ਖਾਸ ਕਰਕੇ ਗਰਮੀਆਂ ‘ਚ ਮਿਲਦਾ ਹੈ। ਇਸ ‘ਚ 90 ਪ੍ਰਤੀਸ਼ਤ ਪਾਣੀ ਪਾਇਆ ਜਾਂਦਾ ਹੈ। ਅਜਿਹੇ ‘ਚ ਸਰੀਰ ਹਾਈਡਰੇਟ ਰਹਿਣ ਦੇ ਨਾਲ ਦਿਨ ਭਰ ਫਰੈਸ਼ ਫੀਲ ਹੁੰਦਾ ਹੈ। ਨਾਲ ਹੀ ਸਕਿਨ ‘ਤੇ ਵੀ ਗਲੋ ਆਉਂਦਾ ਹੈ।
ਸਲਾਦ: ਸ਼ਾਮ ਨੂੰ ਭੁੱਖ ਲੱਗਣ ‘ਤੇ ਤੁਸੀਂ ਖੀਰਾ, ਗਾਜਰ, ਮੂਲੀ, ਟਮਾਟਰ ਆਦਿ ਚੀਜ਼ਾਂ ਦਾ ਸਲਾਦ ਖਾ ਸਕਦੇ ਹੋ। ਇਸ ਨਾਲ ਪਾਣੀ ਦੀ ਕਮੀ ਪੂਰੀ ਹੋਣ ਦੇ ਨਾਲ ਸਰੀਰ ਨੂੰ ਪੋਸ਼ਣ ਮਿਲੇਗਾ। ਨਾਲ ਹੀ ਭਾਰ ਕੰਟਰੋਲ ‘ਚ ਰਹੇਗਾ।
ਹਰੀਆਂ ਸਬਜ਼ੀਆਂ: ਡਾਇਟ ‘ਚ ਕੱਦੂ, ਬੀਨਜ਼, ਲੌਕੀ, ਟਿੰਡੇ, ਭਿੰਡੀ ਆਦਿ ਹਰੀਆਂ ਸਬਜ਼ੀਆਂ ਸ਼ਾਮਲ ਕਰੋ। ਇਸ ਨਾਲ ਪਾਣੀ ਦੀ ਪੂਰੀ ਕਮੀ ਪੂਰੀ ਹੋਣ ਦੇ ਨਾਲ ਠੰਡਕ ਦਾ ਅਹਿਸਾਸ ਹੋਵੇਗਾ।