Dengue Corona virus: ਮਾਨਸੂਨ ਨੇ ਜਿੱਥੇ ਗਰਮੀ ਤੋਂ ਲੋਕਾਂ ਨੂੰ ਰਾਹਤ ਦਿੱਤੀ ਹੈ ਉਥੇ ਹੀ ਮੱਛਰਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਕੋਰੋਨਾ ਨੇ ਤਾਂ ਪਹਿਲਾਂ ਹੀ ਤਬਾਹੀ ਮਚਾ ਰੱਖੀ ਹੈ। ਹੁਣ ਡੇਂਗੂ ਆ ਗਿਆ ਹੈ ਅਤੇ ਵਿਅਕਤੀ ਦੀ ਸਮੱਸਿਆ ਨੂੰ ਹੋਰ ਵੀ ਵਧਾ ਦਿੱਤਾ ਹੈ। ਦਰਅਸਲ ਕੋਰੋਨਾ ਅਤੇ ਡੇਂਗੂ ਦੋਵਾਂ ਵਿੱਚ ਵਿਅਕਤੀ ਨੂੰ ਬੁਖਾਰ, ਥਕਾਵਟ ਆਦਿ ਹੋਣ ਦੇ ਲੱਛਣ ਦਿਖਾਈ ਦਿੰਦੇ ਹਨ। ਪਰ ਕੁਝ ਖਾਸ ਧਿਆਨ ਦੇ ਕੇ ਦੋਵਾਂ ਵਿਚਕਾਰ ਅੰਤਰ ਪਤਾ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਲੱਛਣਾਂ ਬਾਰੇ…
ਡੇਂਗੂ ‘ਚ ਪਾਏ ਜਾਣ ਵਾਲੇ ਲੱਛਣ
- ਬੁਖਾਰ ਨਾਲ ਚੱਕਰ ਆਉਣੇ
- ਵਾਰ-ਵਾਰ ਉਲਟੀਆਂ ਆਉਣਾ
- ਸਰੀਰ ਵਿੱਚ ਸੋਜ ਅਤੇ ਦਰਦ
- ਥੱਕੇ ਮਹਿਸੂਸ ਕਰਨਾ
- ਧੜਕਣ ਤੇਜ਼ ਹੋਣਾ
- ਸਾਹ ਲੈਣ ‘ਚ ਤਕਲੀਫ਼
- ਢਿੱਡ ਵਿੱਚ ਦਰਦ ਅਤੇ ਗੜਬੜੀ ਹੋਣਾ
- ਸਰੀਰ ‘ਤੇ ਧੱਫੜ ਹੋਣਾ
- ਮਸੂੜਿਆਂ ‘ਚ ਖੂਨ ਆਉਣ ਨਾਲ ਖੂਨ ਦੀਆਂ ਉਲਟੀਆਂ ਆਉਣਾ
ਕੋਰੋਨਾ ‘ਚ ਦਿਖਣ ਵਾਲੇ ਲੱਛਣ
- ਤੇਜ਼ ਬੁਖਾਰ ਹੋਣਾ
- ਸਾਹ ਲੈਣ ਵਿਚ ਮੁਸ਼ਕਲ ਹੋਣ ਨਾਲ ਬਲਗਮ ਵਾਲੀ ਖੰਘ ਆਉਣਾ
- ਪੇਟ ਖ਼ਰਾਬ ਹੋਣਾ
- ਸਵਾਦ ਨਾ ਆਉਣਾ
- ਸਕਿਨ ਐਲਰਜੀ
ਬਚਾਅ ਕਿਵੇਂ ਕਰੀਏ
- ਦੋਵੇਂ ਬੀਮਾਰੀਆਂ ਦੇ ਲੱਛਣ ਚਾਹੇ ਕਿਵੇਂ ਦੇ ਹੋਣ ਪਰ ਇਸ ਦੀ ਚਪੇਟ ‘ਚ ਆਉਣ ਤੋਂ ਬਚਣਾ ਚਾਹੀਦਾ ਹੈ। ਇਸ ਦੇ ਲਈ ਸਭ ਤੋਂ ਪਹਿਲਾਂ ਤੁਰੰਤ ਡਾਕਟਰ ਦੀ ਸਲਾਹ ਲਓ। ਅਜਿਹੀਆਂ ਚੀਜ਼ਾਂ ਲਓ ਜਿਸ ਨਾਲ ਪ੍ਰਤੀਰੋਧ ਸ਼ਕਤੀ ਮਜ਼ਬੂਤ ਹੋ ਸਕਦੀ ਹੈ। ਇਸ ਲਈ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ…
- ਗਿਲੋਅ ਦੇ 2 ਤਣਿਆਂ ਨੂੰ ਪਾਣੀ ਵਿੱਚ ਉਬਾਲੋ। ਤਿਆਰ ਪਾਣੀ ਨੂੰ ਛਾਣ ਕੇ ਠੰਡਾ ਕਰਕੇ ਪੂਰੇ ਦਿਨ ਵਿਚ ਥੋੜਾ-ਥੋੜਾ ਪੀਓ।
- ਪਪੀਤੇ ਦੇ ਪੱਤਿਆਂ ਵਿੱਚ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ ਅਤੇ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦੇ ਹਨ। ਇਸ ਦੇ ਲਈ ਪਪੀਤੇ ਦੇ ਪੱਤੇ ਉਬਾਲਣ ਤੋਂ ਬਾਅਦ ਇਸ ਦਾ ਰਸ ਕੱਢ ਲਓ ਅਤੇ ਦਿਨ ਵਿਚ 2-3 ਵਾਰ ਇਸ ਦਾ ਸੇਵਨ ਕਰੋ।
- ਹਰ ਰੋਜ਼ ਰਾਤ ਨੂੰ 1 ਗਲਾਸ ਦੁੱਧ ‘ਚ ਹਲਦੀ ਮਿਲਾ ਕੇ ਪੀਓ।