Desi ghee health benefits: ਤੁਸੀਂ ਅਕਸਰ ਆਪਣੀ ਦਾਦੀ-ਨਾਨੀ ਤੋਂ ਦੇਸੀ ਘਿਓ ਖਾਣ ਬਾਰੇ ਸੁਣਿਆ ਹੋਵੇਗਾ। ਪਰ ਬਹੁਤ ਸਾਰੇ ਲੋਕ ਭਾਰ ਵਧਣ ਦੇ ਡਰ ਤੋਂ ਇਸਦਾ ਸੇਵਨ ਕਰਨ ਤੋਂ ਕਤਰਾਉਂਦੇ ਹਨ। ਪਰ ਆਯੁਰਵੇਦ ਅਨੁਸਾਰ ਦੇਸੀ ਘਿਓ ਖਾਣਾ ਸਵਾਦ ਅਤੇ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਹ ਪੋਸ਼ਕ ਤੱਤਾਂ ਅਤੇ ਆਯੁਰਵੈਦਿਕ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਦਾ ਸੇਵਨ ਇਮਿਊਨਿਟੀ ਵਧਾਉਣ ‘ਚ ਮਦਦ ਕਰਦਾ ਹੈ। ਖਾਸ ਕਰਕੇ ਸਰਦੀਆਂ ‘ਚ ਇਸ ਦਾ ਸੇਵਨ ਕਰਨ ਨਾਲ ਦੁੱਗਣਾ ਫਾਇਦਾ ਮਿਲਦਾ ਹੈ। ਅਜਿਹੇ ‘ਚ ਤੁਸੀਂ ਰੋਜ਼ਾਨਾ 1 ਚਮਚ ਦੇਸੀ ਘਿਓ ਨੂੰ ਆਪਣੀ ਡੇਲੀ ਡਾਇਟ ‘ਚ ਸ਼ਾਮਲ ਕਰ ਸਕਦੇ ਹੋ। ਆਯੁਸ਼ ਮੰਤਰਾਲੇ ਨੇ ਵੀ ਦੇਸੀ ਘਿਓ ਖਾਣ ਦੀ ਸਲਾਹ ਦਿੱਤੀ ਹੈ। ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ਨਾਲ…
ਦੇਸੀ ਘਿਓ ‘ਚ ਮੌਜੂਦ ਪੋਸ਼ਕ ਤੱਤ: ਦੇਸੀ ਘਿਓ ‘ਚ ਓਮੇਗਾ-3, 9 ਫੈਟੀ ਐਸਿਡ, ਵਿਟਾਮਿਨ ਏ, ਕੇ, ਈ, ਕੈਲਸ਼ੀਅਮ, ਫਾਸਫੋਰਸ, ਮਿਨਰਲ, ਪੋਟਾਸ਼ੀਅਮ ਆਦਿ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਮਿਊਨਿਟੀ ਅਤੇ ਪਾਚਨ ਤੰਤਰ ਨੂੰ ਬਣਾਈ ਰੱਖਣ ‘ਚ ਮਦਦ ਕਰਦਾ ਹੈ। ਅਜਿਹੇ ‘ਚ ਇਸ ਨੂੰ ਸਿਹਤ ਲਈ ਕਿਸੇ ਖਜ਼ਾਨੇ ਤੋਂ ਘੱਟ ਨਹੀਂ ਕਿਹਾ ਜਾ ਸਕਦਾ।
ਆਯੁਸ਼ ਮੰਤਰਾਲੇ ਨੇ ਦਿੱਤੀ ਦੇਸੀ ਘਿਓ ਖਾਣ ਦੀ ਸਲਾਹ: ਕੋਰੋਨਾ ਦੇ ਨਵੇਂ ਰੂਪ ਦੇਸ਼ ਭਰ ‘ਚ ਦਸਤਕ ਦੇ ਰਹੇ ਹਨ। ਇਸ ਤੋਂ ਬਚਣ ਲਈ ਮਾਹਿਰਾਂ ਵੱਲੋਂ ਇਮਿਊਨਿਟੀ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਸਲਾਹ ਦਿੱਤੀ ਜਾ ਰਹੀ ਹੈ। ਅਜਿਹੇ ‘ਚ ਆਯੁਸ਼ ਮੰਤਰਾਲੇ ਨੇ ਵੀ ਆਪਣੇ ਟਵਿਟਰ ਅਕਾਊਂਟ ‘ਤੇ ਪੌਸ਼ਟਿਕ ਦੇਸੀ ਘਿਓ ਨੂੰ ਖਾਣ ਦੇ ਤਰੀਕੇ ਅਤੇ ਇਸ ਦੇ ਫਾਇਦੇ ਦੱਸੇ ਹਨ। ਆਓ ਜਾਣਦੇ ਹਾਂ ਇਸ ਬਾਰੇ…
ਆਯੁਸ਼ ਮੰਤਰਾਲਾ ਅਨੁਸਾਰ ਇਸ ਤਰ੍ਹਾਂ ਕਰੋ ਦੇਸੀ ਘਿਓ ਦਾ ਸੇਵਨ
ਜ਼ਖ਼ਮ ਅਤੇ ਜਲੀ ਸਕਿਨ ਤੋਂ ਰਾਹਤ: ਕਈ ਵਾਰ ਗੈਸ ‘ਤੇ ਕੰਮ ਕਰਦੇ ਸਮੇਂ ਸਕਿਨ ਜਲਣ ਅਤੇ ਜ਼ਖ਼ਮ ਹੋਣ ਦੀ ਸਮੱਸਿਆ ਹੋ ਜਾਂਦੀ ਹੈ। ਇਸ ਤੋਂ ਰਾਹਤ ਪਾਉਣ ਲਈ ਦੇਸੀ ਘਿਓ ਨੂੰ ਆਯੁਰਵੈਦਿਕ ਦਵਾਈ ਮੰਨਿਆ ਜਾਂਦਾ ਹੈ। ਇਸ ਦੇ ਲਈ ਹਲਦੀ ਅਤੇ ਮੁਲੱਠੀ ਦੇ ਪਾਊਡਰ ਨੂੰ ਦੇਸੀ ਘਿਓ ‘ਚ ਮਿਲਾ ਕੇ ਉਬਾਲ ਲਓ। ਫਿਰ ਇਸ ਨੂੰ ਠੰਡਾ ਕਰਕੇ ਪ੍ਰਭਾਵਿਤ ਥਾਂ ‘ਤੇ ਲਗਾਓ। ਇਸ ਨਾਲ ਦਰਦ ਤੋਂ ਰਾਹਤ ਮਿਲੇਗੀ ਅਤੇ ਜ਼ਖਮਾਂ ਨੂੰ ਜਲਦੀ ਠੀਕ ਕਰਨ ‘ਚ ਮਦਦ ਮਿਲੇਗੀ।
ਭੁੱਖ ਨਾ ਲੱਗਣ ਦੀ ਸਮੱਸਿਆ ਤੋਂ ਛੁਟਕਾਰਾ: ਜੋ ਲੋਕ ਭੁੱਖ ਨਾ ਲੱਗਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਇਸ ਤੋਂ ਇਲਾਵਾ ਕਈ ਬੱਚਿਆਂ ਨੂੰ ਭੁੱਖ ਨਾ ਲੱਗਣ ਦੀ ਸਮੱਸਿਆ ਵੀ ਹੁੰਦੀ ਹੈ। ਆਯੁਰਵੇਦ ਅਨੁਸਾਰ ਦੇਸੀ ਘਿਓ ਨੂੰ ਭੁੱਖ ਵਧਾਉਣ ‘ਚ ਕਾਰਗਰ ਮੰਨਿਆ ਜਾਂਦਾ ਹੈ। ਇਸ ਦੇ ਲਈ ਘਿਓ ‘ਚ ਇਕ ਚੁਟਕੀ ਹਿੰਗ, ਭੁੰਨਿਆ ਹੋਇਆ ਜੀਰੇ ਨੂੰ ਮਿਲਾ ਕੇ ਸੇਵਨ ਕਰੋ। ਕੁਝ ਦਿਨਾਂ ਤੱਕ ਅਜਿਹਾ ਕਰਨ ਤੋਂ ਬਾਅਦ ਤੁਹਾਨੂੰ ਭੁੱਖ ਲੱਗਣ ਲੱਗ ਜਾਵੇਗੀ।
ਬੱਚਿਆਂ ਦੀ ਯਾਦ ਸ਼ਕਤੀ ਵਧਾਏ: ਕੋਰੋਨਾ ਦੇ ਕਾਰਨ ਬੱਚੇ ਔਨਲਾਈਨ ਕਲਾਸਾਂ ਜਾਂ ਟਾਈਮ ਪਾਸ ਕਰਨ ਲਈ ਮੋਬਾਈਲ, ਟੀਵੀ, ਲੈਪਟਾਪ ਆਦਿ ਇਲੈਕਟ੍ਰਾਨਿਕ ਗੈਜੇਟ ਦੀ ਬਹੁਤ ਜ਼ਿਆਦਾ ਵਰਤੋਂ ਕਰ ਰਹੇ ਹਨ। ਸਿਹਤ ਮਾਹਿਰਾਂ ਅਨੁਸਾਰ ਇਸ ਨਾਲ ਬੱਚੇ ਦੇ ਦਿਮਾਗ ‘ਤੇ ਬੁਰਾ ਅਸਰ ਪੈਂਦਾ ਹੈ। ਇਸ ਕਾਰਨ ਉਨ੍ਹਾਂ ਦੀ ਯਾਦ ਸ਼ਕਤੀ ਘੱਟ ਸਕਦੀ ਹੈ। ਅਜਿਹੇ ‘ਚ ਬੱਚਿਆਂ ਦੀ ਯਾਦਾਸ਼ਤ ਵਧਾਉਣ ਲਈ ਤੁਸੀਂ ਡੇਲੀ ਡਾਇਟ ‘ਚ ਦੇਸੀ ਘਿਓ ਨੂੰ ਸ਼ਾਮਲ ਕਰ ਸਕਦੇ ਹੋ।
ਕਬਜ਼ ਦੀ ਸਮੱਸਿਆ ਦੂਰ: ਸਰਦੀਆਂ ‘ਚ ਲੋਕ ਅਕਸਰ ਕਸਰਤ ਘੱਟ ਕਰ ਪਾਉਂਦੇ ਹਨ। ਇਸ ਦੇ ਨਾਲ ਹੀ ਉਹ ਖਾਣਾ ਖਾਣ ਦੇ ਤੁਰੰਤ ਬਾਅਦ ਸੌਂ ਜਾਂਦੇ ਹਨ। ਪਰ ਇਸ ਰੁਟੀਨ ਦੇ ਕਾਰਨ ਪਾਚਨ ਤੰਤਰ ਹੌਲੀ ਹੋਣ ਅਤੇ ਖਾਸ ਕਰਕੇ ਕਬਜ਼ ਦੀ ਸਮੱਸਿਆ ਹੋ ਸਕਦੀ ਹੈ। ਅਜਿਹੇ ‘ਚ ਜੇਕਰ ਤੁਸੀਂ ਵੀ ਕਬਜ਼ ਤੋਂ ਪਰੇਸ਼ਾਨ ਹੋ ਤਾਂ ਇਸ ਤੋਂ ਬਚਣ ਲਈ ਦੇਸੀ ਘਿਓ ਦਾ ਸੇਵਨ ਕਰ ਸਕਦੇ ਹੋ। ਇਸ ਦੇ ਲਈ ਆਯੁਸ਼ ਮੰਤਰਾਲਾ ਨੇ ਦੱਸਿਆ ਹੈ ਕਿ ਸੌਣ ਤੋਂ ਪਹਿਲਾਂ ਇਕ ਕੱਪ ਗਰਮ ਦੁੱਧ ‘ਚ 5 ਮਿਲੀਲੀਟਰ ਘਿਓ ਅਤੇ ਥੋੜੀ ਜਿਹੀ ਸ਼ੱਕਰ ਮਿਲਾ ਕੇ ਪੀਣ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ। ਦਿਲ ਜਾਂ ਹਾਈ ਕੋਲੈਸਟ੍ਰੋਲ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਨੂੰ ਦੇਸੀ ਘਿਓ ਦਾ ਸੇਵਨ ਕਰਨ ਤੋਂ ਪਹਿਲਾਂ ਇੱਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲਓ।