Desi Ghee Weight Loss: ਦੇਸੀ ਘਿਓ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਪਰ ਲੋਕ ਭਾਰ ਘਟਾਉਣ ਲਈ ਇਸ ਤੋਂ ਦੂਰੀ ਬਣਾ ਲੈਂਦੇ ਹਨ। ਦਰਅਸਲ ਲੋਕਾਂ ਨੂੰ ਲੱਗਦਾ ਹੈ ਕਿ ਦੇਸੀ ਘਿਓ ਭਾਰ ਵਧਾਉਂਦਾ ਹੈ। ਇਹੀ ਕਾਰਨ ਹੈ ਕਿ ਲੋਕ ਭਾਰ ਘਟਾਉਂਦੇ ਹੋਏ ਦੇਸੀ ਘਿਓ ਦਾ ਸੇਵਨ ਨਹੀਂ ਕਰਦੇ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਮਾਹਰ ਦੀ ਇਸ ਬਾਰੇ ਕੀ ਰਾਇ ਹੈ।
ਕੀ ਦੇਸੀ ਘਿਓ ਨਾਲ ਵੱਧਦਾ ਹੈ ਭਾਰ: ਕੈਲੋਰੀ, ਫੈਟ, ਸੈਚੂਰੇਟਿਡ ਫੈਟ, ਵਿਟਾਮਿਨਜ਼ ਨਾਲ ਭਰਪੂਰ ਦੇਸੀ ਘਿਓ ਦਿਲ, ਪੇਟ, ਸਕਿਨ, ਵਾਲਾਂ ਲਈ ਫਾਇਦੇਮੰਦ ਹੁੰਦਾ ਹੈ। ਲੋਕਾਂ ਨੂੰ ਗ਼ਲਤਫ਼ਹਿਮੀ ਹੈ ਕਿ ਦੇਸੀ ਘਿਓ ਭਾਰ ਵਧਾਉਂਦਾ ਹੈ ਜਦੋਂ ਕਿ ਅਜਿਹਾ ਨਹੀਂ ਹੁੰਦਾ। ਡਾਇਟੀਸ਼ੀਅਨ ਦੇ ਅਨੁਸਾਰ ਘਿਓ ਖਾਣ ਨਾਲ ਵਜ਼ਨ, ਲੰਬਾਈ, ਉਮਰ ਅਤੇ ਰੋਜ਼ਾਨਾ ਸਰੀਰਕ ਗਤੀਵਿਧੀਆਂ ਦੇ ਹਿਸਾਬ ਨਾਲ ਘਿਓ ਖਾਣ ਨਾਲ ਭਾਰ ਨਹੀਂ ਵਧਦਾ। ਇਸ ‘ਚ ਸਿਹਤਮੰਦ ਕੈਲੋਰੀ ਹੁੰਦੀ ਹੈ। ਅਜਿਹੇ ‘ਚ ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਕ ਦਿਨ ਵਿਚ ਇਕ ਚੱਮਚ ਘਿਓ ਖਾ ਸਕਦੇ ਹੋ।
ਕੀ ਕਹਿੰਦੇ ਹਨ ਮਾਹਰ: ਮਾਹਰਾਂ ਦੇ ਅਨੁਸਾਰ ਇਸ ਵਿੱਚ ਮੌਜੂਦ ਪੌਸ਼ਟਿਕ ਤੱਤ ਇਮਿਊਨਿਟੀ ਨੂੰ ਵਧਾਉਂਦੇ ਹਨ ਪਰ ਫਿਰ ਵੀ ਇਸ ਦਾ ਸੇਵਨ ਹੱਦ ਵਿੱਚ ਕਰਨਾ ਚਾਹੀਦਾ ਹੈ। ਮਾਹਰਾਂ ਅਨੁਸਾਰ ਘਿਓ 99% ਫੈਟ ਅਤੇ 1% ਨਮੀ ਵਾਲਾ ਹੁੰਦਾ ਹੈ ਇਸ ਲਈ 2 ਚੱਮਚ ਘਿਓ ਦਾ ਸੇਵਨ ਕਰਨ ਨਾਲ ਕੋਈ ਨੁਕਸਾਨ ਨਹੀਂ ਹੋਏਗਾ। ਜੇ ਤੁਸੀਂ ਮਾਰਕੀਟ ਦਾ ਘਿਓ ਨਹੀਂ ਖਾਣਾ ਚਾਹੁੰਦੇ ਤਾਂ ਤੁਸੀਂ ਘਰ ਵਿਚ ਘਿਓ ਬਣਾ ਸਕਦੇ ਹੋ ਜੋ ਸਿਹਤ ਲਈ ਬਿਲਕੁਲ ਸੁਰੱਖਿਅਤ ਰਹੇਗਾ।
ਕਿਹੜੀ ਉਮਰ ਵਿਚ ਰੋਜ਼ਾਨਾ ਕਿੰਨਾ ਘਿਓ ਖਾਣਾ ਸਹੀ ?
- ਗਰਭਵਤੀ ਅਤੇ ਬ੍ਰੈਸਟ ਫੀਡਿੰਗ ਵਾਲੀਆਂ ਔਰਤਾਂ: 3 ਚੱਮਚ
- 10 ਤੋਂ 17 ਸਾਲ ਤੱਕ ਦੇ ਬੱਚੇ: 3 ਚੱਮਚ
- 3 ਤੋਂ 9 ਸਾਲ ਦੇ ਬੱਚੇ: 2-3 ਚੱਮਚ
- 7-24 ਮਹੀਨੇ ਦੇ ਬੱਚੇ: 2-3 ਚੱਮਚ
- ਬਾਲਗ ਪੁਰਸ਼ ਅਤੇ ਔਰਤ: 2 ਚੱਮਚ
ਗਾਂ ਜਾਂ ਮੱਝ, ਕਿਹੜਾ ਘਿਓ ਜ਼ਿਆਦਾ ਫਾਇਦੇਮੰਦ: ਮਾਹਰਾਂ ਦੇ ਅਨੁਸਾਰ ਚੰਗੀ ਸਿਹਤ ਲਈ A2 ਗਾਂ ਦਾ ਘਿਓ ਫਾਇਦੇਮੰਦ ਹੈ। ਘੱਟ ਫੈਟ ਅਤੇ ਕੈਲੋਰੀ ਵਾਲਾ ਇਹ ਘਿਓ ਪਾਚਕ ਕਿਰਿਆ ਨੂੰ ਕੰਟਰੋਲ ਕਰਨ ਅਤੇ ਭਾਰ ਘਟਾਉਣ ਵਿਚ ਮਦਦਗਾਰ ਹੈ। ਨਾਲ ਹੀ ਇਹ ਸਰੀਰ ਨੂੰ ਡੀਟੌਕਸ ਅਤੇ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ਬਣਾਉਂਦਾ ਹੈ। ਇਸ ਤੋਂ ਇਲਾਵਾ ਇਸ ਨਾਲ ਅੰਤੜੀਆਂ, ਹੱਡੀਆਂ, ਵਾਲਾਂ, ਸਕਿਨ ਅਤੇ ਜੋੜ ਵੀ ਤੰਦਰੁਸਤ ਰਹਿੰਦੇ ਹਨ।
ਆਓ ਜਾਣਦੇ ਹਾਂ ਦੇਸੀ ਘਿਓ ਦੇ ਬੇਮਿਸਾਲ ਫਾਇਦੇ…
- ਬਿਊਟ੍ਰਿਕ ਐਸਿਡ ਨਾਲ ਭਰਪੂਰ ਦੇਸੀ ਘਿਓ ਪੇਟ ਦੀਆਂ ਅੰਤੜੀਆਂ ਲਈ ਫ਼ਾਇਦੇਮੰਦ ਹੁੰਦਾ ਹੈ।
- ਦੇਸੀ ਘਿਓ ਨਾਲ ਮਾਲਿਸ਼ ਕਰਨ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ।
- ਦੇਸੀ ਘਿਓ ਗਲੋਇੰਗ ਸਕਿਨ ਅਤੇ ਲੰਬੇ ਵਾਲਾਂ ਲਈ ਵੀ ਫਾਇਦੇਮੰਦ ਹੁੰਦਾ ਹੈ।
- 1 ਗਲਾਸ ਦੁੱਧ ਵਿਚ 1/2 ਚੱਮਚ ਦੇਸੀ ਘਿਓ ਮਿਲਾ ਕੇ ਪੀਣ ਨਾਲ ਨੀਂਦ ਦੀ ਸਮੱਸਿਆ ਦੂਰ ਹੁੰਦੀ ਹੈ।
- ਇਹ ਨਾ ਸਿਰਫ ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਕਰਦਾ ਹੈ ਬਲਕਿ ਦੇਸੀ ਘਿਓ ਅੱਖਾਂ ਦੀ ਥਕਾਨ, ਜਲਣ ਅਤੇ ਕਮਜ਼ੋਰੀ ਨੂੰ ਵੀ ਦੂਰ ਕਰਦਾ ਹੈ।
- ਦੇਸੀ ਘਿਓ ਦਾ ਸੇਵਨ ਖੂਨ ਨੂੰ ਸਾਫ ਕਰਨ ਅਤੇ ਬਲੱਡ ਸਰਕੂਲੇਸ਼ਨ ਨੂੰ ਵਧਾਉਣ ਵਿਚ ਵੀ ਸਹਾਇਤਾ ਕਰਦਾ ਹੈ।
- ਨੱਕ ਵਿਚ 2 ਬੂੰਦਾਂ ਗਾਂ ਦੇ ਦੇਸੀ ਘਿਓ ਦੀਆਂ ਪਾਉਣ ਨਾਲ ਮਾਈਗਰੇਨ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।
- ਦੇਸੀ ਘਿਓ ਦਾ ਸੇਵਨ ਕਰਨ ਨਾਲ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ। ਇਸ ਲਈ ਡਾਇਟ ‘ਚ ਇਸ ਦਾ ਸੇਵਨ ਕਰੋ।
- ਇਹ ਯਾਦ ਰੱਖੋ ਕਿ ਜੇ ਤੁਸੀਂ ਕਿਸੇ ਬਿਮਾਰੀ ਤੋਂ ਪੀੜਤ ਹੋ ਤਾਂ ਘਿਓ ਖਾਣ ਤੋਂ ਪਹਿਲਾਂ ਆਪਣੇ ਮਾਹਰ ਦੀ ਸਲਾਹ ਲਓ।