Dhanteras Ayurveda connection: ਧਨਤੇਰਸ ਦਾ ਤਿਉਹਾਰ ਦੀਵਾਲੀ ਤੋਂ 2 ਦਿਨ ਪਹਿਲਾਂ ਮਨਾਇਆ ਜਾਂਦਾ ਹੈ ਪਰ ਸਾਲ 2020 ਵਿਚ ਇਹ ਤਿਉਹਾਰ ਦੀਵਾਲੀ ਤੋਂ ਇਕ ਦਿਨ ਪਹਿਲਾਂ ਯਾਨੀ ਕਿ 13 ਤਰੀਕ ਨੂੰ ਪੈ ਰਿਹਾ ਹੈ। ਇਸ ਦਿਨ ਲੋਕ ਸੋਨਾ ਅਤੇ ਚਾਂਦੀ, ਬਰਤਨ, ਕਲਸ਼, ਕੱਪੜੇ, ਸੁੱਕਾ ਧਨੀਆ ਅਤੇ ਝਾੜੂ ਆਦਿ ਖਰੀਦਦੇ ਹਨ ਅਤੇ ਭਗਵਾਨ ਧਨਵੰਤਰੀ ਦੀ ਪੂਜਾ ਕੀਤੀ ਜਾਂਦੀ ਹੈ। ਪਰ ਸਿਰਫ ਸੋਨੇ ਅਤੇ ਚਾਂਦੀ ਹੀ ਨਹੀਂ ਬਲਕਿ ਸਿਹਤ ਨਾਲ ਵੀ ਧਨਤੇਰਸ ਦਾ ਗਹਿਰਾ ਕਨੈਕਸ਼ਨ ਹੈ ਅਤੇ ਅੱਜ ਅਸੀਂ ਤੁਹਾਨੂੰ ਇਸ ਬਾਰੇ ਹੀ ਦੱਸਾਂਗੇ।
ਧਨਤੇਰਸ ਅਤੇ ਸਿਹਤ ਦਾ ਕੀ ਹੈ ਸੰਬੰਧ: ਪੌਰਾਣਿਕ ਕਥਾਵਾਂ ਦੇ ਅਨੁਸਾਰ ਇਸ ਦਿਨ ਭਗਵਾਨ ਧਨਵੰਤਰੀ ਸਮੁੰਦਰ ਮੰਥਨ ਤੋਂ ਅੰਮ੍ਰਿਤ ਦਾ ਕਲਸ਼ ਅਤੇ ਆਯੁਰਵੈਦ ਲੈ ਕੇ ਪ੍ਰਗਟ ਹੋਏ ਸਨ ਇਸ ਲਈ ਭਗਵਾਨ ਧਨਵੰਤਰੀ ਨੂੰ ਔਸ਼ਧੀ ਦਾ ਜਨਕ ਵੀ ਕਿਹਾ ਜਾਂਦਾ ਹੈ। ਸੋਨਾ ਸਿਰਫ ਸਜਾਵਟ ਦੀ ਚੀਜ਼ ਨਹੀਂ ਹੈ ਬਲਕਿ ਸਿਹਤ ਲਈ ਵੀ ਫਾਇਦੇਮੰਦ ਹੈ। ਦਵਾਈਆਂ ਦੇ ਨਾਲ-ਨਾਲ ਮਠਿਆਈਆਂ ‘ਤੇ ਵੀ ਸੋਨੇ ਦੇ ਵਰਕ ਦੀ ਵਰਤੋਂ ਹੁੰਦੀ ਹੈ। ਇਸ ਦੇ ਨਾਲ ਹੀ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਦੂਰ ਕਰਨ ਲਈ ਆਯੁਰਵੈਦ ਵਿਚ ਸੋਨੇ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਵਿੱਚ ਮਾਨਸਿਕ ਤੋਂ ਦਿਲ ਤੱਕ ਦੀਆਂ ਬਿਮਾਰੀਆਂ ਦਾ ਇਲਾਜ ਸ਼ਾਮਲ ਹੈ।
ਸੋਨੇ ਦੀ ਭਸਮ ਦੇ ਹੋਰ ਫ਼ਾਇਦੇ
- ਸੋਨੇ ਦੀ ਭਸਮ ਅੱਖ ਨਿਕਲਣ, ਸ਼ੂਗਰ, ਗਠੀਆ, ਅਸਥਮੇ ਵਿੱਚ ਕਿਸੇ ਵੀ ਦਵਾਈ ਤੋਂ ਘੱਟ ਨਹੀਂ ਹੈ।
- ਇਸ ਨੂੰ ਲਗਾਉਣ ਨਾਲ ਸਕਿਨ ਰੋਗ, ਸੋਜ, ਸਕਿਨ ‘ਚ ਰੇਡਨੈੱਸ, ਜਲਣ, ਅਤੇ ਖੁਜਲੀ ਦੂਰ ਹੋ ਜਾਂਦੀ ਹੈ। ਨਾਲ ਹੀ ਇਸ ਨਾਲ ਸਕਿਨ ਵੀ ਗਲੋਇੰਗ ਹੁੰਦੀ ਹੈ।
- ਸੋਨੇ ਦੀ ਭਸਮ ਇਕਾਗਰਤਾ, ਯਾਦਦਾਸ਼ਤ ਵਧਾਉਣ, ਅਲਜ਼ਾਈਮਰ, ਪਾਰਕਿਨਸਨ ਦੇ ਇਲਾਜ ਵਿਚ ਵੀ ਪ੍ਰਭਾਵਸ਼ਾਲੀ ਹੈ।
- ਕੋਰੋਨਾ ਪੀਰੀਅਡ ਵਿੱਚ ਇਮਿਊਨਿਟੀ ਵਧਾਉਣ ਲਈ ਵੀ ਸੋਨੇ ਦੀ ਭਸਮ ਬਹੁਤ ਫਾਇਦੇਮੰਦ ਹੈ।
- ਬੈਕਟਰੀਅਲ ਬਿਮਾਰੀਆਂ ਤੋਂ ਇਲਾਵਾ ਇਹ ਕੈਂਸਰ ਤੋਂ ਬਚਾਅ ਵਿਚ ਵੀ ਮਦਦ ਕਰਦੀ ਹੈ।
- ਅੱਖਾਂ ‘ਚ ਹੋਣ ਵਾਲੇ ਸੰਕ੍ਰਮਣ ਜਿਵੇਂ ਕਿ ਅੱਖ ਆਉਣੀ, ਖੁਜਲੀ, ਜਲਣ, ਸੋਜ ਲਈ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ।
- ਸ਼ੂਗਰ ਦੇ ਮਰੀਜ਼ਾਂ ਲਈ ਵੀ ਇਹ ਰਾਮਬਾਣ ਇਲਾਜ਼ ਹੈ ਕਿਉਂਕਿ ਇਸ ਨਾਲ ਬਲੱਡ ਸ਼ੂਗਰ ਕੰਟਰੋਲ ‘ਚ ਰਹਿੰਦੀ ਹੈ।
- ਸੋਨੇ ਦੀ ਭਸਮ ਵਿਚ ਖਣਿਜ ਹੁੰਦੇ ਹਨ ਜੋ ਬਾਂਝਪਨ, ਫਰਟੀਲਿਟੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਦੇ ਹਨ।
ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖੋ…
- ਸੋਨੇ ਦੀ ਭਸਮ ਸੋਨੇ ਤੋਂ ਬਣੀ ਹੋਈ ਹੁੰਦੀ ਹੈ ਇਸ ਲਈ ਇਸ ਦਾ ਹੱਦ ਤੋਂ ਜ਼ਿਆਦਾ ਸੇਵਨ ਸਿਹਤ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਨੂੰ ਖੜੀ ਕਰ ਸਕਦਾ ਹੈ। ਇਸ ਨਾਲ ਪੇਟ ਵਿੱਚ ਦਰਦ, ਅੰਤੜੀਆਂ ਦੀ ਸੋਜ, ਪੇਟ ਵਿੱਚ ਏਂਠਨ, ਸਰੀਰਕ ਕਮਜ਼ੋਰੀ ਅਤੇ ਥਕਾਵਟ ਹੋ ਸਕਦੀ ਹੈ।
- 9 ਮਹੀਨਿਆਂ ਤੋਂ ਵੱਧ ਸਮੇਂ ਲਈ ਸੋਨੇ ਦੀ ਭਸਮ ਦਾ ਸੇਵਨ ਨਾ ਕਰੋ ਅਤੇ ਇਸਨੂੰ ਹਮੇਸ਼ਾ ਡਾਕਟਰ ਦੀ ਸਲਾਹ ਨਾਲ ਖਾਓ। ਇਸ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ।