Diabetes causes: ਅੱਜ ਦੇ ਬਦਲਦੇ ਲਾਈਫ ਸਟਾਈਲ ਦੇ ਕਾਰਨ ਲੋਕਾਂ ਦੀ ਡੇਲੀ ਰੁਟੀਨ ਵਿੱਚ ਵੀ ਬਹੁਤ ਸਾਰੀਆਂ ਤਬਦੀਲੀਆਂ ਆਈਆਂ ਹਨ। ਅਜਿਹੇ ‘ਚ ਲੋਕ ਆਪਣੀ ਸਹੀ ਦੇਖਭਾਲ ਨਾ ਕਰਨ ਕਰਕੇ ਸ਼ੂਗਰ ਦੇ ਸ਼ਿਕਾਰ ਹੋ ਰਹੇ ਹਨ। ਇਸ ਬਿਮਾਰੀ ਦੀ ਚਪੇਟ ‘ਚ ਆਉਣ ਦਾ ਮੁੱਖ ਕਾਰਨ ਜ਼ਿਆਦਾ ਮਿਠਾਈਆਂ ਦਾ ਸੇਵਨ ਕਰਨ ਦੇ ਨਾਲ ਲੋਕ ਆਪਣੇ ਖਾਣ-ਪੀਣ ਪ੍ਰਤੀ ਲਾਪਰਵਾਹ ਹੋਣਾ ਕਿਹਾ ਜਾ ਸਕਦਾ ਹੈ। ਅਜਿਹੇ ‘ਚ ਗਲਤ ਸਮੇਂ ਜਾਂ ਗਲਤ ਚੀਜ਼ਾਂ ਖਾਣ ਨਾਲ ਖੂਨ ਵਿਚ ਸ਼ੂਗਰ ਦਾ ਪੱਧਰ ਵੱਧਣਾ ਸ਼ੁਰੂ ਹੋ ਜਾਂਦਾ ਹੈ ਜਿਸ ਕਾਰਨ ਵਿਅਕਤੀ ਸ਼ੂਗਰ ਦੀ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ। ਤਾਂ ਆਓ ਜਾਣਦੇ ਹਾਂ ਕਿ ਮਿੱਠੇ ਤੋਂ ਇਲਾਵਾ ਕਿੰਨਾ ਕਾਰਨਾਂ ਨਾਲ ਸਰੀਰ ਵਿੱਚ ਵੱਧਦਾ ਹੈ ਸ਼ੂਗਰ ਲੈਵਲ…
ਦੇਰ ਰਾਤ ਨੂੰ ਭੋਜਨ ਕਰਨਾ: ਅਕਸਰ ਲੋਕ ਰਾਤ ਨੂੰ ਦੇਰੀ ਨਾਲ ਭੋਜਨ ਕਰਨ ਤੋਂ ਬਾਅਦ ਸਿੱਧਾ ਸੌ ਜਾਂਦੇ ਹਨ। ਅਜਿਹੇ ‘ਚ ਉਨ੍ਹਾਂ ਦਾ ਭਾਰ ਵਧਣਾ ਸ਼ੁਰੂ ਹੋ ਜਾਂਦਾ ਹੈ। ਇਸ ਦੇ ਕਾਰਨ ਸਰੀਰ ਵਿੱਚ ਬਲੱਡ ਸ਼ੂਗਰ ਲੈਵਲ ਵਿਗੜ ਜਾਦਾ ਹੈ। ਅਜਿਹੇ ਵਿਚ ਇਕ ਵਿਅਕਤੀ ਸ਼ੂਗਰ ਦਾ ਸ਼ਿਕਾਰ ਹੋ ਸਕਦਾ ਹੈ। ਰੋਜ਼ਾਨਾ ਯੋਗਾ, ਸੈਰ ਜਾਂ ਕਸਰਤ ਕਰਨ ਨਾਲ ਸਰੀਰ ਵਧੀਆ ਕੰਮ ਕਰਦਾ ਹੈ। ਪਰ ਇਕ ਜਗ੍ਹਾ ਤੇ ਕਈ ਘੰਟੇ ਬੈਠੇ ਰਹਿਣ ਨਾਲ ਸਰੀਰ ਦਾ ਅੰਦਰ ਤੋਂ ਬੈਲੈਂਸ ਵਿਗੜਨ ਲੱਗਦਾ ਹੈ। ਇਹੀ ਕਾਰਨ ਹੈ ਕਿ ਸ਼ੂਗਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।
ਸਹੀ ਮਾਤਰਾ ‘ਚ ਪਾਣੀ ਨਾ ਪੀਣਾ: ਬਹੁਤ ਸਾਰੇ ਲੋਕਾਂ ਨੂੰ ਪਾਣੀ ਨਾ ਪੀਣ ਦੀ ਆਦਤ ਹੁੰਦੀ ਹੈ। ਅਜਿਹੇ ‘ਚ ਜੇ ਸਰੀਰ ਨੂੰ ਪਾਣੀ ਦੀ ਸਹੀ ਮਾਤਰਾ ਨਹੀਂ ਮਿਲਦੀ ਤਾਂ ਸਰੀਰ ਸਹੀ ਤਰ੍ਹਾਂ ਹਾਈਡਰੇਟ ਨਹੀਂ ਕਰ ਪਾਉਂਦਾ। ਇਸ ਦੇ ਕਾਰਨ ਖੂਨ ਵਿੱਚ ਸ਼ੂਗਰ ਲੈਵਲ ਵੱਧਣਾ ਸ਼ੁਰੂ ਹੋ ਜਾਂਦਾ ਹੈ ਜਿਸ ਕਾਰਨ ਇੱਕ ਵਿਅਕਤੀ ਨੂੰ ਸ਼ੂਗਰ ਦੀ ਬਿਮਾਰੀ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਸਰੀਰ ਦਾ ਵਧਿਆ ਹੋਇਆ ਵਜ਼ਨ ਕਿਸੇ ਵੀ ਬਿਮਾਰੀ ਦਾ ਮੁੱਖ ਕਾਰਨ ਹੈ। ਜੇ ਇਸ ਨੂੰ ਸਮੇਂ ਸਿਰ ਕੰਟਰੋਲ ਨਾ ਕੀਤਾ ਗਿਆ ਤਾਂ ਇਹ ਸ਼ੂਗਰ ਦੇ ਨਾਲ-ਨਾਲ ਕਈ ਹੋਰ ਗੰਭੀਰ ਬਿਮਾਰੀਆਂ ਦਾ ਕਾਰਨ ਬਣਦਾ ਹੈ।
ਭੋਜਨ ਦੇ ਤੁਰੰਤ ਬਾਅਦ ਮਿੱਠਾ ਖਾਣਾ: ਬਹੁਤ ਸਾਰੇ ਲੋਕ ਭੋਜਨ ਤੋਂ ਬਾਅਦ ਕੁਝ ਮਿੱਠਾ ਖਾਣਾ ਪਸੰਦ ਕਰਦੇ ਹਨ। ਪਰ ਇਸ ਤਰੀਕੇ ਨਾਲ ਮਿੱਠੇ ਦਾ ਸੇਵਨ ਕਰਨ ਨਾਲ ਖੂਨ ਵਿਚ ਸ਼ੂਗਰ ਦੀ ਮਾਤਰਾ ਤੇਜ਼ੀ ਨਾਲ ਵਧਣੀ ਸ਼ੁਰੂ ਹੋ ਜਾਂਦੀ ਹੈ। ਅਜਿਹੇ ‘ਚ ਬਲੱਡ ਸ਼ੂਗਰ ਦੀ ਸਮੱਸਿਆ ਹੋ ਸਕਦੀ ਹੈ। ਬਦਲਦੇ ਲਾਈਫ ਸਟਾਈਲ ਅਤੇ ਜ਼ਿਆਦਾ ਕੰਮ ਦਾ ਭਾਰ ਹੋਣ ਦੇ ਕਾਰਨ ਲੋਕ ਦੇਰ ਰਾਤ ਤੱਕ ਜਾਗਦੇ ਰਹਿੰਦੇ ਹਨ। ਇਸ ਦੇ ਨਾਲ ਹੀ ਸਵੇਰੇ ਜਲਦੀ ਉੱਠ ਜਾਂਦੇ ਹਨ। ਅਜਿਹੇ ‘ਚ ਇੱਕ ਵਿਅਕਤੀ ਪੂਰੀ ਨੀਂਦ ਨਾ ਆਉਣ ਕਾਰਨ ਸ਼ੂਗਰ ਦੀ ਸ਼ਿਕਾਇਤ ਹੋ ਸਕਦੀ ਹੈ।