Diabetes Cinnamon benefits: ਲਗਾਤਾਰ ਵਿਗੜਦਾ ਲਾਈਫਸਟਾਈਲ, ਸਹੀ ਖਾਣ-ਪੀਣ ਨਾ ਖਾਣਾ ਅਤੇ ਦਿਨ ਭਰ ਸਟ੍ਰੈੱਸ ‘ਚ ਰਹਿਣ ਨਾਲ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਘੇਰ ਰਹੀਆਂ ਹਨ। ਇਹੀ ਕਾਰਨ ਹੈ ਕਿ ਅੱਜ ਮਨੁੱਖ ਖੁਦ ਬਹੁਤ ਸਾਰੀਆਂ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਗ਼ਲਤ ਲਾਈਫਸਟਾਈਲ ਦੇ ਕਾਰਨ ਅੱਜ ਜ਼ਿਆਦਾਤਰ ਲੋਕਾਂ ਨੂੰ ਡਾਇਬੀਟੀਜ਼ ਦੀ ਸਮੱਸਿਆ ਹੈ ਅਤੇ ਹਰ 5 ਵਿੱਚੋਂ 3 ਵਿਅਕਤੀ ਇਸ ਤੋਂ ਪੀੜਤ ਹਨ। ਹਾਲਾਂਕਿ ਲੋਕਾਂ ਨੂੰ ਸਰੀਰ ਤੋਂ ਕੁਝ ਅਜਿਹੇ ਸੰਕੇਤ ਵੀ ਮਿਲਦੇ ਹਨ ਜੋ ਸ਼ੂਗਰ ਵੱਲ ਇਸ਼ਾਰਾ ਕਰਦੇ ਹਨ ਪਰ ਉਹ ਇਸ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਨ ਜਿਸ ਕਾਰਨ ਇਹ ਆਮ ਦਿਖਾਈ ਦੇਣ ਵਾਲੀ ਬਿਮਾਰੀ ਜਾਨਲੇਵਾ ਵੀ ਬਣ ਸਕਦੀ ਹੈ। ਇਸਦੀ ਦਵਾਈ ਤਾਂ ਚਲਦੀ ਰਹਿੰਦੀ ਹੈ ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਘਰੇਲੂ ਨੁਸਖ਼ੇ ਨਾਲ ਤੁਸੀਂ ਡਾਇਬਟੀਜ਼ ਨੂੰ ਕਿਵੇਂ ਕੰਟਰੋਲ ਕਰ ਸਕਦੇ ਹੋ। ਇਸ ਬਿਮਾਰੀ ਦਾ ਇਲਾਜ਼ ਕੋਈ ਹੋਰ ਚੀਜ਼ ਨਹੀਂ ਬਲਕਿ ਆਪਣੀ ਕਿਚਨ ‘ਚ ਮੌਜੂਦ ਦਾਲਚੀਨੀ ਹੀ ਕਰੇਗੀ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਇਸ ਦੀ ਵਰਤੋਂ ਕਿਵੇਂ ਕਰ ਸਕਦੇ ਹੋ।
ਬਹੁਤ ਕਾਰਗਰ ਹੈ ਦਾਲਚੀਨੀ: ਦਾਲਚੀਨੀ ਕਿਸੇ ਵੀ ਦਵਾਈ ਤੋਂ ਘੱਟ ਨਹੀਂ ਹੈ। ਅਸੀਂ ਇਸਨੂੰ ਬਹੁਤ ਸਾਰੇ ਮਸਾਲੇ ‘ਚ ਵਰਤਦੇ ਹਾਂ ਪਰ ਇਹ ਸਿਰਫ ਖੁਸ਼ਬੂ ਵਾਲਾ ਮਸਾਲਾ ਹੀ ਨਹੀਂ, ਬਲਕਿ ਚਿਕਿਤਸਕ ਗੁਣਾਂ ਨਾਲ ਵੀ ਭਰਪੂਰ ਹੈ। ਇਸ ‘ਚ ਕੈਲਸ਼ੀਅਮ ਅਤੇ ਫਾਈਬਰ ਦੀ ਵੀ ਭਰਪੂਰ ਮਾਤਰਾ ਹੁੰਦੀ ਹੈ ਜੋ ਬਲੱਡ ਸ਼ੂਗਰ ਨੂੰ ਘਟਾ ਕੇ ਡਾਇਬਟੀਜ਼ ਦੇ ਖ਼ਤਰੇ ਨੂੰ ਘਟਾਉਂਦੀ ਹੈ।
ਇਸ ਤਰ੍ਹਾਂ ਕਰੋ ਦਾਲਚੀਨੀ ਦਾ ਸੇਵਨ
ਪਹਿਲਾਂ ਤਰੀਕਾ: ਸ਼ੂਗਰ ਦੇ ਮਰੀਜ਼ ਲਈ ਇਹ ਜ਼ਰੂਰੀ ਹੈ ਕਿ ਤੁਹਾਡੀ ਬਲੱਡ ਸ਼ੂਗਰ ਲੈਵਲ ਕੰਟਰੋਲ ‘ਚ ਰਹੇ। ਇਸ ਦੇ ਲਈ ਤੁਸੀਂ ਦਾਲਚੀਨੀ ਪਾਊਡਰ ਲਓ। ਤੁਸੀਂ ਲਗਭਗ 2-3 ਲੀਟਰ ਪਾਣੀ ‘ਚ ਦਾਲਚੀਨੀ ਪਾਊਡਰ ਮਿਲਾਓ ਅਤੇ ਇਸ ਨੂੰ ਉਬਲਣ ਦਿਓ। ਹੁਣ ਤੁਸੀਂ ਦਿਨ ਭਰ ਇਸਦਾ ਸੇਵਨ ਕਰੋ।
ਦੂਜਾ ਤਰੀਕਾ: ਜੇ ਤੁਸੀਂ ਪਾਣੀ ਨਹੀਂ ਪੀ ਸਕਦੇ ਤਾਂ ਤੁਸੀਂ ਇਸ ਦੀ ਚਾਹ ਦਾ ਸੇਵਨ ਕਰ ਸਕਦੇ ਹੋ। ਦਾਲਚੀਨੀ ‘ਚ ਐਂਟੀ-ਆਕਸੀਡੈਂਟ ਅਤੇ ਐਂਟੀ-ਇਨਫਲੇਮੇਟਰੀ ਗੁਣ ਹੁੰਦੇ ਹਨ ਜੋ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਵਧੀਆ ਅਤੇ ਬਹੁਤ ਪ੍ਰਭਾਵਸ਼ਾਲੀ ਹੁੰਦੇ ਹਨ। ਇਸ ਦੇ ਲਈ ਤੁਹਾਨੂੰ ਦਾਲਚੀਨੀ ਦੀ ਚਾਹ ਪੀਣੀ ਚਾਹੀਦੀ ਹੈ। ਦਾਲਚੀਨੀ ਦੀ ਚਾਹ ਖਾਸ ਤੌਰ ‘ਤੇ ਉਨ੍ਹਾਂ ਲਈ ਪ੍ਰਭਾਵਸ਼ਾਲੀ ਹੁੰਦੀ ਹੈ ਜਿਨ੍ਹਾਂ ਨੂੰ ਟਾਈਪ 2 ਸ਼ੂਗਰ ਅਤੇ ਇਨਸੁਲਿਨ ਰੈਸਿਸਟੇਂਟਸ ਹੁੰਦਾ ਹੈ। ਅਜਿਹੇ ‘ਚ ਰੋਜ਼ਾਨਾ ਸਵੇਰੇ ਅਤੇ ਸ਼ਾਮ ਇਸ ਦਾ ਸੇਵਨ ਕਰੋ। ਇਸ ਨਾਲ ਸ਼ੂਗਰ ਵੀ ਬਹੁਤ ਕੰਟਰੋਲ ਰਹਿੰਦੀ ਹੈ।
ਤੀਜਾ ਤਰੀਕਾ: ਜੇ ਤੁਸੀਂ ਚਾਹੋ ਤਾਂ ਦਾਲਚੀਨੀ ਅਤੇ ਸ਼ਹਿਦ ਮਿਲਾ ਕੇ ਪੀਓ। ਇਸਦੇ ਲਈ ਤੁਸੀਂ ਕਰਨਾ ਇਹ ਹੈ ਕਿ ਇੱਕ ਪੈਨ ‘ਚ 200 ਮਿਲੀਲੀਟਰ ਪਾਣੀ ਲੈਣਾ ਹੈ ਅਤੇ ਇਸ ‘ਚ 1 ਚੱਮਚ ਦਾਲਚੀਨੀ ਪਾਊਡਰ ਪਾਓ। ਇਸ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਇਸ ਮਿਸ਼ਰਣ ਨੂੰ ਉਬਾਲੋ। ਜਦੋਂ ਪਾਣੀ ਉਬਲ ਜਾਵੇ ਤਾਂ ਗੈਸ ਬੰਦ ਕਰ ਦਿਓ। ਹੁਣ ਤੁਸੀਂ ਇਸ ‘ਚ 1 ਚੱਮਚ ਸ਼ਹਿਦ ਮਿਲਾਓ ਅਤੇ ਇਸ ਨੂੰ ਦਿਨ ‘ਚ ਦੋ ਵਾਰ ਪੀਓ। ਇਸ ਨਾਲ ਤੁਹਾਡੇ ਸਰੀਰ ਨੂੰ ਬਹੁਤ ਲਾਭ ਹੋਵੇਗਾ ਅਤੇ ਤੁਹਾਡਾ ਭਾਰ ਵੀ ਕੰਟਰੋਲ ‘ਚ ਰਹੇਗਾ। ਇਸ ਦਾ ਜ਼ਿਆਦਾ ਸੇਵਨ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ ਨਿਯਮਤ ਰੂਪ ‘ਚ ਉਚਿਤ ਮਾਤਰਾ ‘ਚ ਹੀ ਇਸ ਦਾ ਸੇਵਨ ਕਰਨਾ ਚੰਗਾ ਹੈ। ਦਾਲਚੀਨੀ ਲੈਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।