Diabetes control foods tips: ਸਰੀਰ ‘ਚ ਸ਼ੂਗਰ ਲੈਵਲ ਦਾ ਵਧਣਾ ਜਾਂ ਘੱਟ ਹੋਣਾ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਸ਼ੂਗਰ ਲੈਵਲ uncontrol ਹੋਣ ‘ਤੇ ਸਰੀਰ ਦੇ ਕਈ organs ਡੈਮੇਜ਼ ਵੀ ਹੋ ਸਕਦੇ ਹਨ। ਇਸ ਲਈ ਸਰੀਰ ‘ਚ ਸ਼ੂਗਰ ਲੈਵਲ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੈ। ਜੇ ਅਸੀਂ ਕੁਝ ਅਜਿਹੇ ਤਰੀਕੇ ਅਪਣਾਉਂਦੇ ਹਾਂ ਜੀਸ ਨਾਲ ਸ਼ੂਗਰ ਕੰਟਰੋਲ ‘ਚ ਰਹੇ ਤਾਂ ਇਸ ਬਿਮਾਰੀ ਨੂੰ ਰੋਕਿਆ ਜਾ ਸਕਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਬਹੁਤ ਹੀ ਅਸਾਨ ਅਤੇ ਚਮਤਕਾਰੀ ਟਿਪਸ ਦੱਸਣ ਜਾ ਰਹੇ ਹਾਂ ਜਿਸਦਾ ਕੋਈ ਮਾੜਾ ਪ੍ਰਭਾਵ ਵੀ ਨਹੀਂ ਹੈ ਅਤੇ ਉਸ ਨਾਲ ਤੁਹਾਡਾ ਸ਼ੂਗਰ ਲੈਵਲ ਕੰਟਰੋਲ ‘ਚ ਆ ਜਾਵੇਗਾ।
ਦਾਲਚੀਨੀ: ਸ਼ੂਗਰ ਦੇ ਮਰੀਜ਼ ਦਾਲਚੀਨੀ ਪਾਊਡਰ ਅਤੇ ਨਿੰਬੂ ਦੀ ਡ੍ਰਿੰਕ ਪੀਓ। ਇਸ ਤੋਂ ਇਲਾਵਾ ਦਾਲਚੀਨੀ ਦੀ ਚਾਹ ਜਾਂ ਕਾੜਾ ਪੀਣ ਨਾਲ ਸ਼ੂਗਰ ਲੈਵਲ ਕੰਟਰੋਲ ‘ਚ ਰਹੇਗਾ। ਜਾਮਣ ਦੇ ਪੱਤਿਆਂ ਅਤੇ ਬੀਜਾਂ ‘ਚ ਐਂਟੀ-ਆਕਸੀਡੈਂਟ ਪਾਏ ਜਾਂਦੇ ਹਨ ਜੋ ਕਿ ਸ਼ੂਗਰ ਨੂੰ ਕੰਟਰੋਲ ਕਰਨ ‘ਚ ਮਦਦਗਾਰ ਹੈ। ਜਾਮਣ ਦੇ ਬੀਜ ਨੂੰ ਸੁਕਾਕੇ ਇਸ ਦਾ ਪੇਸਟ ਤਿਆਰ ਕਰੋ। ਸਵੇਰੇ ਖਾਲੀ ਪੇਟ ਇਸਦਾ ਸੇਵਨ ਕਰਨ ਨਾਲ ਲਾਭ ਹੋਵੇਗਾ।
ਗ੍ਰੀਨ ਟੀ: ਗ੍ਰੀਨ ਟੀ ‘ਚ ਮੌਜੂਦ ਐਂਟੀ-ਆਕਸੀਡੈਂਟ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ‘ਚ ਕਾਰਗਰ ਹਨ। ਇਹ ਪੌਲੀਫੇਨੋਲ ਦਾ ਇੱਕ ਵਧੀਆ ਸਰੋਤ ਹਨ ਜੋ ਸ਼ੂਗਰ ਲੈਵਲ ਨੂੰ ਕੰਟਰੋਲ ਕਰਦਾ ਹੈ। ਸ਼ੂਗਰ ਦੇ ਮਰੀਜ਼ ਦਿਨ ‘ਚ ਦੋ ਵਾਰ ਗ੍ਰੀਨ ਟੀ ਦਾ ਸੇਵਨ ਕਰ ਸਕਦੇ ਹਨ।
ਮੇਥੀ ਦੇ ਬੀਜ: ਮੇਥੀ ਦੇ ਬੀਜਾਂ ਨੂੰ ਰਾਤ ਭਰ ਭਿਓਕੇ ਰੱਖੋ। ਅਗਲੇ ਦਿਨ ਸਵੇਰੇ ਇਸ ਨੂੰ ਛਾਣ ਕੇ ਇਸਦਾ ਪਾਣੀ ਖਾਲੀ ਪੇਟ ਪੀਓ। ਸ਼ੂਗਰ ਲੈਵਲ ਕੰਟਰੋਲ ਰਹੇਗਾ। ਨਾਲ ਹੀ ਤੰਦਰੁਸਤ ਰਹਿਣ ਲਈ ਕਸਰਤ ਜ਼ਰੂਰ ਕਰੋ। ਜੇ ਸ਼ੂਗਰ ਲੈਵਲ ਨੂੰ ਕੰਟਰੋਲ ‘ਚ ਰੱਖਣਾ ਹੈ ਤਾਂ ਨਿਯਮਤ ਕਸਰਤ ਕਰੋ। ਸਿਹਤ ਮਾਹਰ ਕਹਿੰਦੇ ਹਨ ਕਿ ਕਸਰਤ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੁੰਦੀ ਹੈ।