Diabetes patient potatoes: ਆਲੂ ਖਾਣ ਵਿਚ ਨਾ ਸਿਰਫ ਸੁਆਦੀ ਹੁੰਦੇ ਹਨ ਬਲਕਿ ਪੌਸ਼ਟਿਕ ਤੱਤ ਨਾਲ ਭਰਪੂਰ ਇਹ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। ਪਰ ਸ਼ੂਗਰ ਦੇ ਮਰੀਜ਼ ਅਕਸਰ ਆਲੂ ਖਾਣ ਤੋਂ ਪਰਹੇਜ਼ ਕਰਦੇ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਸ਼ੂਗਰ ਲੈਵਲ ਵਧ ਸਕਦਾ ਹੈ। ਆਓ ਅੱਜ ਤੁਹਾਨੂੰ ਇਹੀ ਦੱਸਦੇ ਹਾਂ ਕਿ ਸ਼ੂਗਰ ਦੇ ਮਰੀਜ਼ ਆਲੂ ਖਾ ਸਕਦੇ ਹਨ ਜਾਂ ਨਹੀਂ…
ਕੀ ਸ਼ੂਗਰ ਮਰੀਜ਼ਾਂ ਨੂੰ ਖਾਣਾ ਚਾਹੀਦਾ ਹੈ ਆਲੂ: ਸ਼ੂਗਰ ਦੇ ਮਰੀਜ਼ ਪੌਸ਼ਟਿਕ ਅਤੇ ਸਵਾਦ ਆਲੂ ਖਾ ਸਕਦੇ ਹਨ ਪਰ ਲਿਮਿਟ ਅਤੇ ਸਹੀ ਤਰੀਕੇ ਨਾਲ। ਦਰਅਸਲ ਇਨ੍ਹਾਂ ਵਿਚ ਕਾਰਬਜ਼ ਹੁੰਦੇ ਹਨ ਜਿਸ ਨਾਲ ਸ਼ੂਗਰ ਲੈਵਲ ਵੱਧ ਸਕਦਾ ਹੈ। ਅਜਿਹੇ ‘ਚ ਸ਼ੂਗਰ ਦੇ ਮਰੀਜ਼ਾਂ ਨੂੰ ਇਸਦਾ ਸੇਵਨ ਕਰਦੇ ਸਮੇਂ ਕੁਝ ਸਾਵਧਾਨੀ ਵਰਤਣੀ ਚਾਹੀਦੀ ਹੈ।
ਕਿਉਂ ਸ਼ੂਗਰ ਲੈਵਲ ਵਧਾਉਂਦੇ ਹਨ ਆਲੂ: ਜਦੋਂ ਤੁਸੀਂ ਕੁੱਝ ਖਾਂਦੇ ਹੋ ਤਾਂ ਸਰੀਰ ਉਸ ਕਾਰਬਸ ਨੂੰ ਸਿੰਪਲ ਕਾਰਬੋਹਾਈਡਰੇਟ ‘ਚ ਬਦਲ ਦਿੰਦਾ ਹੈ। ਜਿਸ ਨੂੰ ਗਲੂਕੋਜ਼ ਕਿਹਾ ਜਾਂਦਾ ਹੈ। ਜਦੋਂ ਇਹ ਗਲੂਕੋਜ਼ ਖੂਨ ‘ਚ ਮਿਲਦਾ ਹੈ ਤਾਂ ਸ਼ੂਗਰ ਲੈਵਲ ਵੱਧ ਜਾਂਦਾ ਹੈ। ਨਾਰਮਲ ਲੋਕਾਂ ਦਾ ਸਰੀਰ ਇੰਸੁਲਿਨ ਦਾ ਸਹੀ ਤਰ੍ਹਾਂ ਨਾਲ ਇਸਤੇਮਾਲ ਕਰ ਕੇ ਸ਼ੂਗਰ ਨੂੰ ਵਧਣ ਤੋਂ ਰੋਕਦਾ ਹੈ। ਜਦੋਂ ਕਿ ਸ਼ੂਗਰ ਦੇ ਮਰੀਜ਼ਾਂ ਵਿਚ ਅਜਿਹਾ ਨਹੀਂ ਹੁੰਦਾ। ਇਸ ਲਈ ਉਨ੍ਹਾਂ ਨੂੰ ਆਪਣੀ ਡਾਇਟ ਦਾ ਵਿਸ਼ੇਸ਼ ਧਿਆਨ ਰੱਖਣਾ ਪੈਂਦਾ ਹੈ।
ਸ਼ੂਗਰ ਦੇ ਮਰੀਜਾਂ ਨੂੰ ਇਸ ਤਰ੍ਹਾਂ ਖਾਣੇ ਚਾਹੀਦੇ ਹਨ ਆਲੂ: ਆਲੂ ਵਿਚ ਭਰਪੂਰ ਸਟਾਰਚ ਹੁੰਦਾ ਹੈ ਜੋ ਇਕ ਕਿਸਮ ਦਾ ਗੁੰਝਲਦਾਰ ਕਾਰਬ ਹੈ। ਜੇ ਤੁਸੀਂ ਆਲੂ ਖਾਣੇ ਹੀ ਹਨ ਤਾਂ ਉਬਲੇ ਹੋਏ ਜਾਂ ਬੇਕਡ ਆਲੂ ਖਾਓ, ਤਲੇ ਹੋਏ, ਚਿਪਸ ਜਾਂ ਫਰੈਂਚ ਫਰਾਈ ਨਹੀਂ। ਬਿਨਾਂ ਨਮਕ ਦੇ ਛਿਲਕੇ ਦੇ ਨਾਲ ਉਬਲੇ ਹੋਏ 2/3 ਕੱਪ (100 ਗ੍ਰਾਮ) ਆਲੂ ਵਿਚ 87 ਕੈਲੋਰੀ, 77% ਪਾਣੀ, 1.9 ਗ੍ਰਾਮ ਪ੍ਰੋਟੀਨ, 20.1 ਗ੍ਰਾਮ ਕਾਰਬਜ਼, 0.9 ਗ੍ਰਾਮ ਸ਼ੂਗਰ, 1.8 ਗ੍ਰਾਮ ਫਾਈਬਰ ਅਤੇ 0.1 ਗ੍ਰਾਮ ਫੈਟ ਹੁੰਦਾ ਹੈ। ਆਲੂ ਦੀ ਬਜਾਏ ਤੁਸੀਂ ਆਪਣੀ ਡਾਇਟ ‘ਚ ਸ਼ਕਰਕੰਦੀ ਵੀ ਸ਼ਾਮਲ ਕਰ ਸਕਦੇ ਹੋ ਜੋ ਸਰਦੀਆਂ ਵਿਚ ਖਾਧੀ ਜਾਂਦੀ ਹੈ। ਇਸਦਾ ਸੁਆਦ ਲਗਭਗ ਆਲੂ ਦੀ ਤਰ੍ਹਾਂ ਹੁੰਦਾ ਹੈ ਪਰ ਇਸ ਵਿਚ ਆਲੂ ਨਾਲੋਂ ਜ਼ਿਆਦਾ ਪੌਸ਼ਟਿਕ ਤੱਤ ਹੁੰਦੇ ਹਨ। ਸਿਰਫ ਇਹ ਹੀ ਨਹੀਂ ਇਸਦਾ ਗਲਾਈਸੈਮਿਕ ਇੰਡੈਕਸ ਵੀ ਆਲੂ ਦੇ ਮੁਕਾਬਲੇ ਬਹੁਤ ਘੱਟ ਹੁੰਦਾ ਹੈ।
ਆਲੂ ਖਾਣ ਦਾ ਸਹੀ ਤਰੀਕਾ
- ਹਮੇਸ਼ਾਂ ਉਬਲੇ ਹੋਏ, ਗਰਿੱਲਡ ਜਾਂ ਥੋੜੇ ਭੁੰਨੇ ਹੋਏ ਆਲੂ ਖਾਓ। ਨਾਲ ਹੀ ਇਨ੍ਹਾਂ ਨੂੰ ਸੇਮ, ਗਾਜਰ, ਮਟਰਾਂ ਜਿਹੀਆਂ ਸਬਜ਼ੀਆਂ ਨਾਲ ਪਕਾ ਕੇ ਖਾਓ। ਇਸ ਨਾਲ ਇਸ ਦੀ Nutrition value ਵੱਧ ਜਾਵੇਗੀ ਅਤੇ ਇਸ ਨਾਲ ਸ਼ੂਗਰ ਲੈਵਲ ਵੀ ਨਹੀਂ ਵਧੇਗਾ।
- ਆਲੂ ਦੀ ਜ਼ਿਆਦਾ ਪਕਾਉਣ ਨਾਲ ਗਲਾਈਸੈਮਿਕ ਇੰਡੈਕਸ ਵਧ ਜਾਂਦਾ ਹੈ। ਅਜਿਹੇ ‘ਚ ਇਸ ਨੂੰ ਪਕਾਉਣ ਤੋਂ ਬਾਅਦ ਥੋੜ੍ਹੀ ਦੇਰ ਲਈ ਠੰਡਾ ਹੋਣ ਲਈ ਛੱਡ ਦਿਓ। ਇਸ ਨਾਲ ਆਲੂ ਦਾ ਗਲਾਈਸੈਮਿਕ ਇੰਡੈਕਸ 25 ਤੋਂ 28% ਤੱਕ ਘੱਟ ਹੋ ਸਕਦਾ ਹੈ।
- ਉਬਲੇ ਹੋਏ ਆਲੂ ‘ਚ ਨਿੰਬੂ ਜਾਂ ਸਿਰਕੇ ਦੀਆਂ ਕੁੱਝ ਬੂੰਦਾਂ ਮਿਲਾ ਕੇ ਖਾਓ। ਇਸ ਨਾਲ ਆਲੂ ਦਾ ਗਲਾਈਸੈਮਿਕ ਇੰਡੈਕਸ ਘੱਟ ਹੋ ਜਾਂਦਾ ਹੈ।
ਆਲੂ ਦੀ ਜਗ੍ਹਾ ਖਾਓ ਇਹ ਫੂਡਜ਼: ਆਲੂ ਦੀ ਬਜਾਏ ਤੁਸੀਂ ਆਪਣੀ ਡਾਇਟ ਵਿਚ ਹੋਰ ਹੈਲਥੀ ਵਿਕਲਪ ਅਤੇ ਨਾਨ-ਸਟਾਰਚ ਸਬਜ਼ੀਆਂ ਜਿਵੇਂ ਸ਼ਕਰਕੰਦੀ, ਬ੍ਰੋਕਲੀ, ਗਾਜਰ, ਸ਼ਿਮਲਾ ਮਿਰਚ, ਪਾਲਕ, ਸਾਗ, ਟਮਾਟਰ, ਚੁਕੰਦਰ ਸ਼ਾਮਲ ਕਰੋ।