Diabetes patients diet chart: ਅੱਜ ਕੱਲ ਖ਼ਰਾਬ ਲਾਈਫਸਟਾਈਲ ਦੇ ਕਾਰਨ ਸਰੀਰ ਨੂੰ ਬਹੁਤ ਸਾਰੀਆਂ ਬਿਮਾਰੀਆਂ ਨੇ ਘੇਰ ਲਿਆ ਹੈ। ਇਨ੍ਹਾਂ ਵਿੱਚੋਂ ਸ਼ੂਗਰ ਹੁਣ ਆਮ ਸਮੱਸਿਆ ਬਣ ਗਈ ਹੈ। ਜ਼ਿਆਦਾਤਰ ਲੋਕ ਸ਼ੂਗਰ ਤੋਂ ਪੀੜਤ ਹਨ। ਹਾਲਾਂਕਿ ਇਹ ਬਿਮਾਰੀ ਹੁਣ ਆਮ ਹੋ ਗਈ ਹੈ ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਇਸ ਨੂੰ ਹਲਕੇ ‘ਚ ਲਓ ਕਿਉਂਕਿ ਜੋ ਤੁਹਾਡੇ ਦੁਆਰਾ ਕੀਤੀ ਗਈ ਇੱਕ ਗਲਤੀ ਤੁਹਾਡੇ ‘ਤੇ ਭਾਰੀ ਪੈ ਸਕਦੀ ਹੈ। ਤੁਸੀਂ ਚਾਹੋ ਇਸ ਦੀ ਦਵਾਈ ਸਮੇਂ ਸਿਰ ਖਾਓ ਪਰ ਇਸ ਬਿਮਾਰੀ ਨੂੰ ਰੋਕਣ ਲਈ ਡਾਇਟ ਵੀ ਇਕ ਮਹੱਤਵਪੂਰਣ ਭੂਮਿਕਾ ਨਿਭਾਉਂਦੀ ਹੈ ਅਤੇ ਜੇ ਤੁਹਾਡੀ ਖੁਰਾਕ ਸਹੀ ਹੋਵੇਗੀ ਤਾਂ ਤੁਹਾਡਾ ਸਰੀਰ ਇਸ ਬਿਮਾਰੀ ਨਾਲ ਲੜਨ ਲਈ ਤਿਆਰ ਹੋਵੇਗਾ ਕਿਉਂਕਿ ਸ਼ੂਗਰ ਇਕ ਬਿਮਾਰੀ ਹੈ ਜੋ ਹੌਲੀ-ਹੌਲੀ ਸਰੀਰ ਨੂੰ ਅੰਦਰੋਂ ਖੋਖਲਾ ਕਰ ਦਿੰਦੀ ਹੈ। ਬੇਸ਼ਕ ਲੋਕ ਇਸ ਬਿਮਾਰੀ ਤੋਂ ਪੂਰੀ ਤਰ੍ਹਾਂ ਛੁਟਕਾਰਾ ਨਹੀਂ ਪਾਉਂਦੇ ਪਰ ਚੰਗੀ ਡਾਇਟ ਦੁਆਰਾ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸ਼ੂਗਰ ਦੇ ਮਰੀਜ਼ਾਂ ਲਈ ਡਾਇਟ ਕਿਵੇਂ ਦੀ ਹੋਣੀ ਚਾਹੀਦੀ ਹੈ ਅਤੇ ਤੁਹਾਨੂੰ ਕੀ ਖਾਣਾ ਚਾਹੀਦਾ ਹੈ ਅਤੇ ਕੀ ਨਹੀਂ।
ਇਸ ਤਰ੍ਹਾਂ ਕਰੋ ਦਿਨ ਦੀ ਸ਼ੁਰੂਆਤ
- ਸ਼ੂਗਰ ਦੇ ਮਰੀਜ਼ਾਂ ਨੂੰ ਆਪਣੇ ਦਿਨ ਦੀ ਸ਼ੁਰੂਆਤ ਇੱਕ ਗਲਾਸ ਪਾਣੀ ਨਾਲ ਕਰਨੀ ਚਾਹੀਦੀ ਹੈ। ਤੁਸੀਂ ਇਸ ਪਾਣੀ ‘ਚ ਅੱਧਾ ਚੱਮਚ ਮੇਥੀ ਪਾਊਡਰ ਮਿਲਾ ਕੇ ਪੀਓ।
- ਇਸ ਦੇ ਨਾਲ ਜੇ ਤੁਸੀਂ ਮੇਥੀ ਪਾਊਡਰ ਨਹੀਂ ਪੀ ਸਕਦੇ ਤਾਂ ਤੁਸੀਂ ਰਾਤ ਭਰ ਭਿੱਜੇ ਹੋਏ ਜੌਂ ਨੂੰ ਸਵੇਰੇ ਛਾਣ ਕੇ ਪੀਓ।
- ਇਸਤੋਂ ਬਾਅਦ ਇੱਕ ਘੰਟੇ ਕੁਝ ਨਾ ਖਾਓ
- ਫਿਰ ਤੁਸੀਂ ਚਾਹ ਪੀ ਸਕਦੇ ਹੋ ਉਹ ਵੀ ਸ਼ੂਗਰ ਫ੍ਰੀ। ਇਸ ਦੇ ਨਾਲ ਤੁਸੀਂ ਕੁਝ ਵੀ ਹਲਕਾ ਖਾ ਸਕਦੇ ਹੋ ਜਿਵੇਂ ਕਿ ਨਮਕੀਨ ਜਾਂ ਫਿਰ ਬਿਸਕੁਟ।
ਇਸ ਤਰ੍ਹਾਂ ਦਾ ਹੋਵੇ ਨਾਸ਼ਤਾ
- ਤੁਸੀਂ ਨਾਸ਼ਤੇ ‘ਚ ਫੈਟ ਫ੍ਰੀ ਦੁੱਧ ਲਓ
- ਦਲੀਆ ਖਾਓ ਇਸ ਤੋਂ ਵਧੀਆ ਅਤੇ ਸਿਹਤਮੰਦ ਨਾਸ਼ਤਾ ਕੋਈ ਹੋਰ ਨਹੀਂ ਹੋ ਸਕਦਾ
- ਤੁਸੀਂ ਨਾਸ਼ਤੇ ‘ਚ ਬ੍ਰੈਡ ਵੀ ਖਾ ਸਕਦੇ ਹੋ ਇਹ ਵੀ ਵਧੀਆ ਆਪਸ਼ਨ ਹੈ ਪਰ ਜੇ ਤੁਸੀਂ ਬਰਾਊਨ ਬ੍ਰੈਡ ਖਾਓਗੇ ਤਾਂ ਤੁਹਾਨੂੰ ਜ਼ਿਆਦਾ ਫਾਇਦਾ ਹੋਏਗਾ।
- ਜੇਕਰ ਤੁਸੀਂ ਪਰਾਂਠਾ ਖਾਣਾ ਚਾਹੁੰਦੇ ਹੋ ਤਾਂ ਬਿਨ੍ਹਾਂ ਦੇਸੀ ਘਿਓ ਅਤੇ ਤੇਲ ਵਾਲਾ ਖਾਓ। ਬੱਸ ਉਸਨੂੰ ਸੇਕੋ ਅਤੇ ਖਾਓ। ਤੁਸੀਂ ਇਸ ਦੇ ਨਾਲ ਇਕ ਕੌਲੀ ਦਹੀਂ ਵੀ ਖਾ ਸਕਦੇ ਹੋ।
11-12 ਵਜੇ ਦੇ ਵਿਚਕਾਰ ਇਹ ਖਾਓ ਚੀਜ਼ਾਂ: 10 ਵਜੇ ਤੱਕ ਨਾਸ਼ਤਾ ਕਰਨ ਤੋਂ ਬਾਅਦ ਤੁਸੀਂ 12 ਵਜੇ ਦੇ ਵਿਚਕਾਰ ਫਲ ਖਾ ਸਕਦੇ ਹੋ।
ਫਲਾਂ ‘ਚ ਅਮਰੂਦ ਖਾਓ। ਗਰਮੀਆਂ ਦਾ ਮੌਸਮ ਹੈ ਤਾਂ ਸੰਤਰੀ ਬਹੁਤ ਵਧੀਆ ਰਹੇਗਾ। ਤੁਸੀਂ ਪਪੀਤਾ ਵੀ ਖਾ ਸਕਦੇ ਹੋ। ਸੇਬ ਨੂੰ ਵੀ ਡਾਇਟ ‘ਚ ਸ਼ਾਮਲ ਕਰੋ।
ਜੇ ਤੁਸੀਂ ਫਲ ਨਹੀਂ ਖਾਣਾ ਚਾਹੁੰਦੇ ਤਾਂ ਮੂੰਗਫਲੀ ਖਾਓ
ਕਾਲੇ ਛੋਲੇ ਵੀ ਖਾ ਸਕਦੇ ਹੋ।
ਦੁਪਹਿਰ ਦੇ ਖਾਣੇ ‘ਚ ਖਾਓ ਇਹ ਚੀਜ਼ਾਂ
ਦੁਪਹਿਰ ਦੇ ਖਾਣੇ ‘ਚ, ਤੁਸੀਂ ਦਾਲ ਦੀ ਇਕ ਕੌਲੀ ਖਾਓ
2 ਰੋਟੀ ਲਓ
ਸਬਜ਼ੀ ਦਾ ਇੱਕ ਕੌਲੀ (ਕੋਈ ਵੀ)
ਸਲਾਦ ਜ਼ਰੂਰ ਖਾਣੀ ਚਾਹੀਦੀ ਹੈ।
ਸ਼ਾਮ ਦੇ ਸਮੇਂ ਖਾਓ ਇਹ ਚੀਜ਼ਾਂ: ਜੇ ਤੁਹਾਨੂੰ ਸ਼ਾਮ ਨੂੰ ਭੁੱਖ ਲੱਗਦੀ ਹੈ ਜਾਂ ਫਿਰ ਕੁਝ ਖਾਣ ਦਾ ਦਿਲ ਕਰਦਾ ਹੈ ਤਾਂ ਤੁਸੀਂ ਇਸ ਸਮੇਂ
- ਸ਼ੂਗਰ ਫ੍ਰੀ ਚਾਹ ਪੀ ਸਕਦੇ ਹਾਂ
- ਗ੍ਰੀਨ ਟੀ ਪੀਓ
- ਨਾਲ ਹੀ ਨਮਕੀਨ ਖਾਓ
ਇਸ ਤਰ੍ਹਾਂ ਦਾ ਹੋਵੇ ਡਿਨਰ: ਹਮੇਸ਼ਾਂ ਧਿਆਨ ਰੱਖੋ ਕਿ ਤੁਹਾਡਾ ਰਾਤ ਦਾ ਖਾਣਾ ਹਲਕਾ ਹੋਵੇ। ਇਹ ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਸਾਰਾ ਦਿਨ ਹਲਕਾ ਖਾਣਗੇ ਪਰ ਫਿਰ ਰਾਤ ਨੂੰ ਹੈਵੀ ਡਿਨਰ ਕਰਨਗੇ ਪਰ ਤੁਹਾਡਾ ਰਾਤ ਦਾ ਖਾਣਾ ਹਲਕਾ ਹੋਣਾ ਚਾਹੀਦਾ ਹੈ।
- ਰਾਤ ਨੂੰ ਇੱਕ ਕੌਲੀ ਦਾਲ ਦੇ ਨਾਲ ਸਬਜ਼ੀ ਲਓ
- ਇਸ ਦੇ ਨਾਲ ਤੁਸੀਂ 1 ਜਾਂ 2 ਰੋਟੀਆਂ ਖਾਓ
- ਜੇ ਤੁਸੀਂ ਨਹੀਂ ਖਾਣਾ ਚਾਹੁੰਦੇ ਤਾਂ ਤੁਸੀਂ ਸਲਾਦ ਖਾ ਸਕਦੇ ਹੋ, ਫਲ ਖਾ ਸਕਦੇ ਹੋ, ਚਿਕਨ ਖਾ ਸਕਦੇ ਹੋ।
- ਸੌਣ ਤੋਂ ਪਹਿਲਾਂ ਡਿਨਰ ਨਾ ਖਾਓ। ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਸੌਣ ਤੋਂ 2-3 ਘੰਟੇ ਪਹਿਲਾਂ ਹੀ ਡਿਨਰ ਕਰੋ ਤਾਂ ਕਿ ਉਹ ਚੰਗੀ ਤਰ੍ਹਾਂ ਹਜ਼ਮ ਹੋ ਜਾਵੇ।
ਇਨ੍ਹਾਂ ਚੀਜ਼ਾਂ ਤੋਂ ਦੂਰੀ ਬਣਾਓ: ਜਿਵੇਂ ਕਿ ਅਸੀਂ ਤੁਹਾਨੂੰ ਡਾਈਟ ਚਾਰਟ ਬਾਰੇ ਦੱਸਿਆ ਹੈ ਪਰ ਤੁਹਾਨੂੰ ਇਹ ਵੀ ਧਿਆਨ ਰੱਖਣਾ ਹੋਵੇਗਾ ਕਿ ਤੁਸੀਂ ਚੌਲ ਨਾ ਖਾਓ, ਆਲੂ ਦਾ ਸੇਵਨ ਆਪਣੀ ਡਾਇਟ ‘ਚ ਘੱਟ ਕਰੋ। ਮਠਿਆਈਆਂ ਤੋਂ ਦੂਰ ਬਣਾ ਲਓ। ਜੇ ਫਲ ਖਾ ਰਹੇ ਹੋ ਤਾਂ ਚੀਕੂ, ਅੰਬ ਵਰਗੇ ਤਰਬੂਜ ਨਾ ਖਾਓ ਕਿਉਂਕਿ ਉਹ ਬਹੁਤ ਮਿੱਠੇ ਹੁੰਦੇ ਹਨ।