diabetes patients diet plan: ਅੱਜ ਕੱਲ ਖ਼ਰਾਬ ਲਾਈਫਸਟਾਈਲ ਦੇ ਕਾਰਨ ਸਰੀਰ ਨੂੰ ਬਹੁਤ ਸਾਰੀਆਂ ਬਿਮਾਰੀਆਂ ਨੇ ਘੇਰ ਲਿਆ ਹੈ। ਇਨ੍ਹਾਂ ‘ਚੋਂ ਇੱਕ ਸ਼ੂਗਰ ਹੁਣ ਆਮ ਸਮੱਸਿਆ ਬਣ ਗਈ ਹੈ। ਚਾਹੇ ਤੁਸੀਂ ਇਸ ਦੀ ਦਵਾਈ ਸਮੇਂ ਸਿਰ ਖਾਓ ਪਰ ਇਸ ਬਿਮਾਰੀ ਤੋਂ ਬਚਣ ਲਈ ਡਾਇਟ ਵੀ ਮਹੱਤਵਪੂਰਣ ਭੂਮਿਕਾ ਅਦਾ ਕਰਦੀ ਹੈ। ਖਾਣ-ਪੀਣ ਦੀਆਂ ਆਦਤਾਂ ‘ਚ ਥੋੜ੍ਹਾ ਬਦਲਾਅ ਕਰਕੇ ਇਸ ਬਿਮਾਰੀ ਦੇ ਖ਼ਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ ਅਤੇ ਇਸ ਦੇ ਨਾਲ ਹੀ ਬਲੱਡ ਸ਼ੂਗਰ ਵੀ ਕੰਟਰੋਲ ‘ਚ ਰਹਿੰਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸ਼ੂਗਰ ਦੌਰਾਨ ਤੁਹਾਡਾ ਡਾਇਟ ਪਲੈਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
ਡੈਸ਼ ਡਾਈਟ: ਇਸ ਡਾਇਟ ‘ਚ ਫਲ, ਸਬਜ਼ੀਆਂ, ਸਮੁੰਦਰੀ ਭੋਜਨ, ਘੱਟ ਫੈਟ ਵਾਲੇ ਡੇਅਰੀ ਪ੍ਰੋਡਕਟਸ ਸ਼ਾਮਲ ਕੀਤੇ ਜਾਂਦੇ ਹਨ। ਜੋ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਕਾਰਗਰ ਹੈ। ਇਸਦੇ ਨਾਲ ਹੀ ਡੈਸ਼ ਡਾਈਟ ਇਨਸੁਲਿਨ ‘ਚ ਸੁਧਾਰ ਕਰਦਾ ਹੈ ਜੋ ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੈ। ਪ੍ਰੋਸੈਸਡ ਭੋਜਨ, ਖੰਡ ਜਾਂ ਅਨਾਜ ਨੂੰ ਇਸ ਡਾਇਟ ‘ਚ ਸ਼ਾਮਲ ਨਹੀਂ ਕੀਤਾ ਜਾਂਦਾ। ਪਾਲੀਓ ਡਾਇਟ ‘ਚ ਸਿਰਫ ਹੈਲਥੀ ਭੋਜਨ ਭਾਵ ਫਲ, ਤਾਜ਼ੀਆਂ ਸਬਜ਼ੀਆਂ, ਨਟਸ ਅਤੇ ਬੀਜ ਸ਼ਾਮਲ ਹੁੰਦੇ ਹਨ। ਮੈਡੀਟੇਰੀਅਨ ਡਾਈਟ ‘ਚ ਫਲ, ਸਬਜ਼ੀਆਂ, ਸਮੁੰਦਰੀ ਭੋਜਨ ਹੁੰਦੇ ਹਨ। ਇਸ ‘ਚ ਓਮੇਗਾ 3 ਫੈਟੀ ਐਸਿਡ ਵੀ ਹੁੰਦੇ ਹਨ ਜੋ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਦੇ ਹਨ। ਤੁਸੀਂ ਇਸ ਡਾਇਟ ‘ਚ ਚਿਕਨ ਵੀ ਸ਼ਾਮਲ ਕਰ ਸਕਦੇ ਹੋ ਪਰ ਰੈੱਡ ਮੀਟ ਖਾਣ ਤੋਂ ਪਰਹੇਜ਼ ਕਰੋ।
ਗਲੂਟਨ ਫ੍ਰੀ ਡਾਇਟ: ਗਲੂਟਨ ਫ੍ਰੀ ਡਾਇਟ ‘ਚ ਅਨਾਜ ਦਾ ਸੇਵਨ ਨਾ ਕਰਨ ਬਾਰੇ ਕਿਹਾ ਜਾਂਦਾ ਹੈ। ਇਸ ‘ਚ ਮੀਟ, ਮੱਛੀ, ਆਂਡੇ, ਡੇਅਰੀ ਪ੍ਰੋਡਕਟਸ, ਦੁੱਧ, ਦਹੀਂ, ਫਲ ਅਤੇ ਹਰੀਆਂ ਸਬਜ਼ੀਆਂ ਸ਼ਾਮਲ ਹਨ ਜੋ ਗਲੂਟਨ ਫ੍ਰੀ ਹੁੰਦੀਆਂ ਹਨ। ਅਲਕਲਾਈਨ ਡਾਇਟ ‘ਚ ਸਿਰਫ ਫਲ ਅਤੇ ਸਬਜ਼ੀਆਂ ਦਾ ਹੀ ਸੇਵਨ ਕਰ ਸਕਦੇ ਹੋ। ਇਸ ‘ਚ ਖੰਡ ਜਾਂ ਮੀਟ ਵਰਗੀਆਂ ਚੀਜ਼ਾਂ ਨੂੰ ਨਾ ਖਾਣ ਦੀਆਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ।
ਇਸ ਤਰ੍ਹਾਂ ਕਰੋ ਦਿਨ ਦੀ ਸ਼ੁਰੂਆਤ
- ਸ਼ੂਗਰ ਰੋਗੀਆਂ ਨੂੰ ਆਪਣੇ ਦਿਨ ਦੀ ਸ਼ੁਰੂਆਤ 1 ਗਲਾਸ ਪਾਣੀ ਨਾਲ ਕਰਨੀ ਚਾਹੀਦੀ ਹੈ। ਤੁਸੀਂ ਇਸ ਪਾਣੀ ‘ਚ ਅੱਧਾ ਚਮਚ ਮੇਥੀ ਪਾਊਡਰ ਮਿਲਾਓ ਅਤੇ ਹੁਣ ਇਸ ਨੂੰ ਪੀਓ।
- ਇਸਦੇ ਨਾਲ ਜੇ ਤੁਸੀਂ ਮੇਥੀ ਪਾਊਡਰ ਨਹੀਂ ਪੀ ਸਕਦੇ ਤਾਂ ਤੁਸੀਂ ਜੌਂ ਨੂੰ ਰਾਤ ਭਰ ਭਿਓਂ ਕੇ ਸਵੇਰੇ ਇਸ ਨੂੰ ਛਾਣ ਕੇ ਪੀਓ।
- ਇਸਤੋਂ ਬਾਅਦ ਇੱਕ ਘੰਟੇ ਲਈ ਕੁਝ ਨਾ ਖਾਓ
- ਫਿਰ ਤੁਸੀਂ ਚਾਹ ਪੀ ਸਕਦੇ ਹੋ ਉਹ ਵੀ ਸ਼ੂਗਰ ਫ੍ਰੀ। ਇਸ ਦੇ ਨਾਲ ਤੁਸੀਂ ਕੁਝ ਵੀ ਹਲਕਾ ਖਾ ਸਕਦੇ ਹੋ ਜਿਵੇਂ ਕਿ ਨਮਕੀਨ ਜਾਂ ਬਿਸਕੁਟ।