Diabetes patients Navaratri Fast: ਚੇਤ ਦੇ ਨਰਾਤੇ ਅੱਜ ਸ਼ੁਰੂ ਹੋ ਗਏ ਹਨ। ਇਸ ‘ਚ ਦੇਵੀ ਦੁਰਗਾ ਦੀ ਪੂਜਾ ਦੇ ਨਾਲ ਵਰਤ ਰੱਖਿਆ ਜਾਂਦਾ ਹੈ। ਨਵਰਾਤਰੀ ਦੇ ਵਰਤ ‘ਚ ਖੁਦ ਨੂੰ ਸਿਹਤਮੰਦ ਰੱਖਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਜੇ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਸਿਹਤ ਦਾ ਧਿਆਨ ਰੱਖਣਾ ਹੋਰ ਵੀ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ। ਉਹਨਾਂ ਨੂੰ ਨਾ ਸਿਰਫ ਆਪਣੇ ਖਾਣ-ਪੀਣ ਦਾ ਧਿਆਨ ਰੱਖਣਾ ਪੈਂਦਾ ਹੈ ਬਲਕਿ ਕੁਝ ਸਾਵਧਾਨੀਆਂ ਵੀ ਵਰਤਣੀਆਂ ਪੈਦੀਆਂ ਹਨ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸ਼ੂਗਰ ਦੇ ਮਰੀਜ਼ਾਂ ਨੂੰ ਵਰਤ ਰੱਖਣ ‘ਤੇ ਕਿਹੜੀਆਂ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਸਿਹਤ ਦੀ ਕੋਈ ਸਮੱਸਿਆ ਨਾ ਹੋਵੇ।
ਕੁਝ ਨਾ ਕੁਝ ਖਾਂਦੇ ਰਹੋ: ਸ਼ੂਗਰ ਦੇ ਮਰੀਜ਼ਾਂ ਨੂੰ ਹਰ 2 ਘੰਟੇ ਬਾਅਦ ਕੁਝ ਨਾ ਕੁਝ ਖਾਣਾ ਜ਼ਰੂਰੀ ਹੈ ਇਸ ਲਈ ਤੁਸੀਂ ਖਾਲੀ ਪੇਟ ਰਹਿਣ ਤੋਂ ਬਚੋ। ਵਰਤ ਦੌਰਾਨ ਸਮੇਂ-ਸਮੇਂ ਹਲਕਾ-ਫੁਲਕਾ ਖਾ ਲਓ ਤਾਂ ਜੋ ਬਲੱਡ ਪ੍ਰੈਸ਼ਰ ਨਾਰਮਲ ਰਹੇ।
ਗਲਾਈਸੈਮਿਕ ਇੰਡੈਕਸ ਭਰਪੂਰ ਡਾਇਟ: ਵਰਤ ਦੇ ਦੌਰਾਨ ਸ਼ੂਗਰ ਦੇ ਮਰੀਜ਼ ਗਲਾਈਸੈਮਿਕ ਇੰਡੈਕਸ ਭਰਪੂਰ ਚੀਜ਼ਾਂ ਦਾ ਹੀ ਸੇਵਨ ਕਰੋ ਕਿਉਂਕਿ ਇਨ੍ਹਾਂ ਨੂੰ ਹਜ਼ਮ ਕਰਨਾ ਅਸਾਨ ਹੁੰਦਾ ਹੈ। ਇਸ ਦੌਰਾਨ ਸਮੇਂ-ਸਮੇਂ ‘ਤੇ ਬਲੱਡ ਸ਼ੂਗਰ ਦੀ ਜਾਂਚ ਕਰਦੇ ਰਹੋ। ਜੇ ਸ਼ੂਗਰ ਲੈਵਲ 70 ਤੋਂ ਘੱਟ ਹੋ ਜਾਵੇ ਤਾਂ ਤੁਹਾਡੇ ਲਈ ਵਰਤ ਨੂੰ ਤੋੜਨਾ ਸਹੀ ਹੋਵੇਗਾ। ਵਰਤ ਦੇ ਦੌਰਾਨ ਵੱਧ ਤੋਂ ਵੱਧ ਪਾਣੀ ਪੀਓ ਤਾਂ ਜੋ ਤੁਸੀਂ ਦਿਨ ਭਰ ਐਂਰਜੈਟਿਕ ਰਹੋ। ਇਸ ਨਾਲ ਸਰੀਰ ਹਾਈਡਰੇਟ ਰਹੇਗਾ ਅਤੇ ਸਿਹਤ ਵੀ ਚੰਗੀ ਰਹੇਗੀ। ਜੇ ਤੁਸੀਂ ਕਮਜ਼ੋਰੀ ਮਹਿਸੂਸ ਕਰਦੇ ਹੋ ਤਾਂ ਚਾਹ ਅਤੇ ਕੌਫੀ ਦਾ ਸੇਵਨ ਕਰਨ ਤੋਂ ਪਰਹੇਜ਼ ਕਰੋ। ਇਸ ਦੀ ਬਜਾਏ ਤੁਸੀਂ ਫਲਾਂ ਦਾ ਜੂਸ ਪੀ ਸਕਦੇ ਹੋ। ਇਸ ਨਾਲ ਕਮਜ਼ੋਰੀ ਵੀ ਦੂਰ ਹੋਵੇਗੀ ਅਤੇ ਬਲੱਡ ਸ਼ੂਗਰ ਵੀ ਕੰਟਰੋਲ ‘ਚ ਰਹੇਗੀ।
ਹਲਕਾ-ਫੁਲਕਾ ਖਾਓ: ਸ਼ੂਗਰ ਦੇ ਮਰੀਜ਼ ਵਰਤ ਦੇ ਦੌਰਾਨ ਸਿਰਫ ਫਲ, ਫਰੂਟ ਜੂਸ ਅਤੇ ਹਲਕਾ-ਫੁਲਕਾ ਭੋਜਨ ਹੀ ਕਰੋ। ਫਰਾਈ ਫ਼ੂਡ ਤੋਂ ਦੂਰ ਰਹੋ ਅਤੇ ਮਿਠਾਈਆਂ ਵੀ ਘੱਟ ਫੈਟ ਦੀਆਂ ਖਾਓ। ਵਰਤ ‘ਚ ਆਪਣੀਆਂ ਦਵਾਈਆਂ ਲੈਣਾ ਨਾ ਭੁੱਲੋ ਭਾਵੇਂ ਤੁਸੀਂ ਕਿੰਨੇ ਵੀ ਬੀਜੀ ਹੋ। ਦਵਾਈਆਂ ‘ਤੇ ਕਿਸੇ ਵੀ ਕਿਸਮ ਦੀ ਲਾਪਰਵਾਹੀ ਤੁਹਾਡੇ ‘ਤੇ ਭਾਰੀ ਪੈ ਸਕਦੀ ਹੈ। ਸ਼ੂਗਰ ਦੇ ਮਰੀਜ਼ ਨੂੰ ਵਰਤ ਰੱਖਣ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਸਲਾਹ ਜਰੂਰ ਕਰੋ ਅਤੇ ਉਸ ਤੋਂ ਬਾਅਦ ਹੀ ਵਰਤ ਰੱਖੋ। ਇਸ ਤੋਂ ਇਲਾਵਾ ਆਪਣੇ ਖਾਣ-ਪੀਣ ਬਾਰੇ ਵੀ ਆਪਣੇ ਡਾਕਟਰ ਨੂੰ ਪੁੱਛੋ।