Diabetes patients pulses benefits: ਸ਼ੂਗਰ ਦੇ ਮਰੀਜ਼ਾਂ ਲਈ ਸ਼ੂਗਰ ਲੈਵਲ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਅਨਕੰਟਰੋਲ ਸ਼ੂਗਰ ਅੱਖਾਂ ਦੇ ਨਾਲ-ਨਾਲ ਸਰੀਰ ਦੇ ਕਈ ਹਿੱਸਿਆਂ ਨੂੰ ਪ੍ਰਭਾਵਿਤ ਕਰਦੀ ਹੈ। ਅਜਿਹੇ ‘ਚ ਸ਼ੂਗਰ ਨੂੰ ਕੰਟਰੋਲ ‘ਚ ਰੱਖਣ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਘੱਟ ਗਲਾਈਸੈਮਿਕ ਇੰਡੈਕਸ ਵਾਲੇ ਭੋਜਨ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਦਾਲਾਂ ਬਾਰੇ ਦੱਸਾਂਗੇ ਜਿਨ੍ਹਾਂ ਦਾ ਗਲਾਈਸੈਮਿਕ ਇੰਡੈਕਸ ਬਹੁਤ ਘੱਟ ਹੁੰਦਾ ਹੈ।
ਕੀ ਹੁੰਦਾ ਹੈ ਗਲਾਈਸੈਮਿਕ ਇੰਡੈਕਸ: ਗਲਾਈਸੈਮਿਕ ਇੰਡੈਕਸ ਇੱਕ ਪੈਮਾਨਾ ਹੈ ਜਿਸ ਨਾਲ ਪਤਾ ਚਲਦਾ ਹੈ ਕਿ ਇੱਕ ਭੋਜਨ ਸਰੀਰ ‘ਚ ਸ਼ੂਗਰ ਨੂੰ ਕਿੰਨੀ ਤੇਜ਼ੀ ਨਾਲ ਵਧਾਉਂਦਾ ਹੈ। ਇਸ ‘ਚ ਗਲੂਕੋਜ਼ ਦਾ ਸਕੋਰ 0 ਤੋਂ 100 ਤੱਕ ਹੁੰਦਾ ਹੈ।
ਸ਼ੂਗਰ ‘ਚ ਦਾਲ ਖਾਣ ਦੇ ਫਾਇਦੇ
- ਦਾਲਾਂ ‘ਚ ਪੌਸ਼ਟਿਕ ਤੱਤ ਜ਼ਿਆਦਾ ਅਤੇ ਫੈਟ ਘੱਟ ਹੁੰਦਾ ਹੈ।
- ਇਨ੍ਹਾਂ ‘ਚ ਘੁਲਣਸ਼ੀਲ ਅਤੇ ਅਘੁਲਣਸ਼ੀਲ ਡਾਇਟਰੀ ਫਾਈਬਰ ਹੁੰਦੇ ਹਨ ਜੋ ਪਾਚਨ ਤੰਤਰ ਨੂੰ ਠੀਕ ਰੱਖਦੇ ਹਨ।
- ਲੰਚ ਜਾਂ ਡਿਨਰ ‘ਚ ਦਾਲ ਦਾ ਸੇਵਨ ਕਰਨ ਨਾਲ ਕਬਜ਼, ਐਸੀਡਿਟੀ ਨਹੀਂ ਹੁੰਦੀ।
- ਕੰਮਪਲੈਕਸ ਕਾਰਬੋਹਾਈਡਰੇਟ ਅਤੇ ਪ੍ਰੋਟੀਨ ਹੋਣ ਕਾਰਨ ਦਾਲਾਂ ਨਾਲ ਖੂਨ ‘ਚ ਗਲੂਕੋਜ਼ ਨੂੰ ਤੋੜਨ ਦੀ ਪ੍ਰਕਿਰਿਆ ਨੂੰ ਹੌਲੀ ਕਰ ਦਿੰਦੀਆਂ ਹਨ।
ਡਾਇਟ ‘ਚ ਸ਼ਾਮਿਲ ਕਰੋ ਇਹ ਦਾਲਾਂ
- ਕਾਬੁਲੀ ਛੋਲਿਆਂ ‘ਚ ਘੱਟ ਗਲਾਈਸੈਮਿਕ ਇੰਡੈਕਸ ਅਤੇ ਹਾਈ ਪ੍ਰੋਟੀਨ ਅਤੇ ਫਾਈਬਰ ਹੁੰਦਾ ਹੈ। ਸ਼ੂਗਰ ਦੇ ਮਰੀਜ਼ ਬਿਨਾਂ ਕਿਸੇ ਝਿਜਕ ਦੇ ਇਸ ਦਾ ਸੇਵਨ ਕਰ ਸਕਦੇ ਹਨ।
- ਛੋਲਿਆਂ ਦੀ ਦਾਲ ‘ਚ ਗਲਾਈਸੈਮਿਕ ਇੰਡੈਕਸ 8 ਤੋਂ ਘੱਟ ਹੁੰਦਾ ਹੈ ਜੋ ਸ਼ੂਗਰ ਨੂੰ ਕੰਟਰੋਲ ਕਰਦਾ ਹੈ। ਇਹ ਰੈੱਡ ਬਲੱਡ ਰਕਤਾਣੂਆਂ ਦੇ ਨਿਰਮਾਣ ‘ਚ ਵੀ ਮਦਦਗਾਰ ਹੁੰਦਾ ਹੈ।
- ਰਾਜਮਾ ਦਾ GI ਲੈਵਲ 19 ਹੈ। ਇਸ ‘ਚ ਫਾਈਬਰ ਵੀ ਭਰਪੂਰ ਹੁੰਦਾ ਹੈ ਜੋ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦਗਾਰ ਹੁੰਦਾ ਹੈ।
- ਮੂੰਗੀ ਦੀ ਦਾਲ ਦਾ GI 38 ਹੁੰਦਾ ਹੈ ਜੋ ਸ਼ੂਗਰ ਰੋਗੀਆਂ ਲਈ ਫਾਇਦੇਮੰਦ ਹੁੰਦਾ ਹੈ। ਇਹ ਫਾਈਬਰ ਨਾਲ ਭਰਪੂਰ ਹੁੰਦਾ ਹੈ ਜੋ ਪਾਚਨ ਤੰਤਰ ਲਈ ਫਾਇਦੇਮੰਦ ਹੁੰਦਾ ਹੈ।
- ਉੜਦ ਦਾਲ ‘ਚ GI 43 ਹੁੰਦਾ ਹੈ ਅਤੇ ਇਹ ਪ੍ਰੋਟੀਨ ਦਾ ਇੱਕ ਵਧੀਆ ਸਰੋਤ ਵੀ ਹੈ। ਇਸ ਦਾ ਸੇਵਨ ਸ਼ੂਗਰ ਦੇ ਰੋਗੀਆਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।
ਇਹ ਦਾਲਾਂ ਵੀ ਹਨ ਫਾਇਦੇਮੰਦ: ਇਸ ਤੋਂ ਇਲਾਵਾ ਡਾਇਬਟੀਜ਼ ਦੇ ਮਰੀਜ਼ ਆਪਣੀ ਡਾਇਟ ‘ਚ ਤੂਰ ਦੀ ਦਾਲ, ਛੋਲੇ, ਸਾਬਤ ਮਸਰ, ਸੋਇਆਬੀਨ, ਕਾਲੇ ਛੋਲੇ ਵੀ ਲੈ ਸਕਦੇ ਹਨ ਕਿਉਂਕਿ ਉਨ੍ਹਾਂ ਦਾ ਗਲਾਈਸੈਮਿਕ ਇੰਡੈਕਸ ਲੈਵਲ ਵੀ ਘੱਟ ਹੁੰਦਾ ਹੈ। ਜੇਕਰ ਤੁਸੀਂ ਵੀ ਸ਼ੂਗਰ ਦੇ ਮਰੀਜ਼ ਹੋ ਤਾਂ ਕਿਸੇ ਮਾਹਿਰ ਦੀ ਸਲਾਹ ਤੋਂ ਬਾਅਦ ਇਨ੍ਹਾਂ ਦਾਲਾਂ ਨੂੰ ਆਪਣੀ ਡਾਇਟ ਦਾ ਹਿੱਸਾ ਬਣਾਓ।