Diabetes patients tips: ਨਵੇਂ ਸਾਲ ਦੀ ਰੌਣਕ ਅਤੇ ਪਾਰਟੀ ਦੇ ਵਿਚਕਾਰ ਡਾਇਬਟੀਜ਼ ਦੇ ਮਰੀਜ਼ ਆਪਣੀ ਸਿਹਤ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਜੋ ਕਿ ਸਹੀ ਨਹੀਂ ਹੈ। ਤੁਹਾਡੀ ਇਹ ਲਾਪਰਵਾਹੀ ਸ਼ੂਗਰ ਲੈਵਲ ਨੂੰ ਵਧਾ ਸਕਦੀ ਹੈ ਜਿਸ ਨਾਲ ਡਾਈਬੀਟਿਕ ਅਟੈਕ ਵੀ ਆ ਸਕਦਾ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਕੁਝ ਟਿਪਸ ਦੱਸਾਂਗੇ ਜਿਸ ਨਾਲ ਤੁਹਾਡੇ ਨਵੇਂ ਯੀਅਰ ਸੈਲੀਬ੍ਰੇਸ਼ਨ ਦਾ ਮਜ਼ਾ ਵੀ ਕਿਰਕਿਰਾ ਨਹੀਂ ਹੋਵੇਗਾ ਅਤੇ ਤੁਹਾਡੀ ਸ਼ੂਗਰ ਵੀ ਕੰਟਰੋਲ ਵਿਚ ਰਹੇਗੀ।
- ਇੱਕ ਫ਼ੂਡ ਡਾਇਰੀ ਬਣਾਓ ਤਾਂ ਜੋ ਤੁਸੀਂ ਇਸ ਦਿਨ ਜ਼ਿਆਦਾ ਨਾ ਖਾ ਪਾਓ। ਦਵਾਈਆਂ ਅਤੇ ਇਨਸੁਲਿਨ ਦਾ ਵਿਸ਼ੇਸ਼ ਧਿਆਨ ਰੱਖੋ। ਜੇ ਕੋਈ ਸਮੱਸਿਆ ਹੋਵੇ ਤਾਂ ਤੁਰੰਤ ਡਾਕਟਰ ਤੋਂ ਚੈੱਕਅਪ ਕਰਵਾਓ।
- ਮਸਾਲੇਦਾਰ, ਮਿੱਠੀਆ ਚੀਜ਼ਾਂ ਅਤੇ ਸ਼ਰਾਬ ਤੋਂ ਦੂਰ ਬਣਾਕੇ ਰੱਖੋ। ਇਸ ਦੇ ਬਜਾਏ ਤੁਸੀਂ ਹਲਕਾ-ਫੁਲਕਾ ਅਤੇ ਘੱਟ ਤੇਲ ਵਾਲਾ ਭੋਜਨ, ਬ੍ਰਾਊਨ ਰਾਈਸ, ਰਾਗੀ, ਸੂਪ ਅਤੇ ਸਲਾਦ ਖਾਓ। ਬਹੁਤ ਜ਼ਿਆਦਾ ਕੈਲੋਰੀ ਵਾਲੀਆਂ ਚੀਜ਼ਾਂ ਨਾ ਖਾਓ ਤਾਂ ਜੋ ਭਾਰ ਵੀ ਕੰਟਰੋਲ ਵਿੱਚ ਰਹੇ।
- ਦਿਨ ਭਰ ਵਿੱਚ ਘੱਟੋ-ਘੱਟ 8-9 ਗਲਾਸ ਪਾਣੀ ਪੀਓ ਤਾਂ ਕਿ ਸਰੀਰ ਡੀਟੌਕਸ ਹੋਵੇ। ਨਾਲ ਹੀ ਸ਼ੂਗਰ ਲੈਵਲ ਚੈੱਕ ਕਰਦੇ ਰਹੋ। ਕੋਲਡ ਡਰਿੰਕਸ ਦੀ ਬਜਾਏ ਨਿੰਬੂ ਪਾਣੀ, ਨਾਰੀਅਲ ਪਾਣੀ ਜਾਂ ਫਲਾਂ ਦਾ ਜੂਸ ਪੀਓ।
- ਹਰ 2 ਘੰਟੇ ਬਾਅਦ ਫਲ, ਡ੍ਰਾਈ ਫਰੂਟਸ, ਬਦਾਮ, ਅੰਜੀਰ, ਸ਼ੂਗਰ ਫ੍ਰੀ ਸਨੈਕਸ ਖਾਂਦੇ ਰਹੋ। ਇਸ ਨਾਲ ਤੁਹਾਡੇ ਮੂੰਹ ਦਾ ਸੁਆਦ ਰਹਿਣ ਦੇ ਨਾਲ ਸ਼ੂਗਰ ਲੈਵਲ ਵੀ ਨਹੀਂ ਵਧੇਗਾ।
- ਕਈ ਵਾਰ ਲੋਕ ਖੁਸ਼ੀ-ਖੁਸ਼ੀ ‘ਚ ਓਵਰ ਈਟਿੰਗ ਕਰ ਲੈਂਦੇ ਹਨ ਜਿਸ ਨਾਲ ਐਸੀਡਿਟੀ, ਪੇਟ ਦਰਦ, ਦਿਲ ਜਲਣ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਅਜਿਹੇ ‘ਚ ਇਹ ਵਧੀਆ ਹੈ ਕਿ ਤੁਸੀਂ ਹਰ ਚੀਜ਼ ਨੂੰ ਲਿਮਿਟ ਵਿੱਚ ਖਾਓ।
- ਤਿਉਹਾਰ ਦੇ ਦੌਰਾਨ ਆਪਣੀ ਕਸਰਤ ਨੂੰ ਮਿਸ ਨਾ ਕਰੋ ਅਤੇ ਸਵੇਰੇ ਕਸਰਤ ਜ਼ਰੂਰ ਕਰੋ। ਸਵੇਰੇ ਯੋਗਾ ਕਰੋ ਤਾਂ ਜੋ ਤੁਸੀਂ ਦਿਨ ਭਰ ਫਰੈਸ਼ ਰਹੋ।
ਇਨ੍ਹਾਂ ਚੀਜ਼ਾਂ ਤੋਂ ਰੱਖੋ ਪਰਹੇਜ਼
- ਚਾਂਦੀ ਦੀ ਕੋਟਿੰਗ ਵਾਲੀ ਮਠਿਆਈ ਨਾ ਖਾਓ ਕਿਉਂਕਿ ਇਨ੍ਹਾਂ ‘ਚ ਐਲੂਮੀਨੀਅਮ ਕਵਰ ਲੱਗਿਆ ਹੁੰਦਾ ਹੈ ਜੋ ਸਰੀਰ ਦੇ ਟਿਸ਼ੂਆਂ ‘ਚ ਜਮਾ ਹੋ ਕੇ ਨੁਕਸਾਨ ਪਹੁੰਚਾਉਂਦਾ ਹੈ।
- ਅੱਜ ਕੱਲ ‘ਮਿਠਾਈਆਂ’ ਅਤੇ ਸਨੈਕਸ, ਲੋਅ-ਫੈਟ, ਲੋਅ-ਸ਼ੂਗਰ ਅਤੇ ਬੇਕਡ ਆਉਂਦੀਆਂ ਹਨ ਇਸ ਲਈ ਰਵਾਇਤੀ ਮਿਠਾਈਆਂ ਦੀ ਜਗ੍ਹਾ ਇਨ੍ਹਾਂ ਨੂੰ ਲਓ।