Diabetes white foods: ਸ਼ੂਗਰ ਦੇ ਮਰੀਜ਼ਾਂ ਨੂੰ ਹਰ ਸਮੇਂ ਆਪਣੇ ਬਲੱਡ ਸ਼ੂਗਰ ਦੇ ਲੈਵਲ ਨੂੰ ਕੰਟਰੋਲ ‘ਚ ਰੱਖਣਾ ਚਾਹੀਦਾ ਹੈ। ਉਹ ਅਕਸਰ ਹੈਲਦੀ ਲਾਈਫਸਟਾਈਲ ਤੇ ਖਾਣੇ ਦੀਆਂ ਆਦਤਾਂ ਨੂੰ ਅਪਣਾਉਂਦੇ ਹਨ ਤਾਂ ਕਿ ਉਨ੍ਹਾਂ ਦਾ ਬੱਲਡ ਸ਼ੂਗਰ ਲੈਵਲ ਠੀਕ ਰਹੇ। ਸ਼ੂਗਰ ਦੇ ਮਰੀਜ਼ਾਂ ਨੂੰ ਹਰ ਸਮੇਂ ਖਾਣ ਵਾਲੀਆਂ ਸਫੇਦ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ‘ਚ ਸ਼ੂਗਰ ਤੇ ਕਾਰਬਜ਼ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ।
ਖਾਣੇ ‘ਚ 4 ਸਫ਼ੇਦ ਚੀਜ਼ਾਂ ਜੋ ਸ਼ੂਗਰ ਦੇ ਮਰੀਜ਼ਾਂ ਨੂੰ ਨਹੀਂ ਖਾਣੀਆਂ ਚਾਹੀਦੀਆਂ
ਪਾਸਤਾ: ਪਾਸਤਾ ਸੌਸ, ਕਰੀਮ, ਪਨੀਰ ਤੇ ਮੱਖਣ ਤੋਂ ਬਣਾਇਆ ਜਾਂਦਾ ਹੈ। ਇਸ ‘ਚ ਬਹੁਤ ਜ਼ਿਆਦਾ ਮਾਤਰਾ ‘ਚ ਕੈਲੋਰੀਜ਼, ਕਾਰਬੋਹਾਈਡ੍ਰੇਟਸ ਹੁੰਦਾ ਹੈ। ਇਹ ਮੈਦੇ ‘ਤੋਂ ਬਣਾਇਆ ਜਾਂਦਾ ਹੈ। ਨਾਲ ਹੀ ਇਹ ਮੋਟਾਪੇ ਦਾ ਕਾਰਨ ਵੀ ਬਣਦਾ ਹੈ। ਜੇ ਤੁਹਾਨੂੰ ਸ਼ੂਗਰ ਹੈ ਤਾਂ ਪਾਸਤਾ ਨਾ ਖਾਓ।
ਆਲੂ: ਆਲੂ ‘ਚ ਕੈਲੋਰੀਜ਼, ਕਾਰਬੋਹਾਈਡ੍ਰੇਟਜ਼, ਫੈਟਜ਼, ਪ੍ਰੋਟੀਨ ਤੇ ਫਾਈਬਰ ਹੁੰਦਾ ਹੈ। ਇਸ ‘ਚ ਹਾਈ ਗਲਾਈਸੈਮਿਕ ਇੰਡੈਕਸ ਹੁੰਦਾ ਹੈ ਜੋ ਸ਼ੂਗਰ ਦੇ ਮਰੀਜ਼ਾਂ ਲਈ ਠੀਕ ਨਹੀਂ ਹੁੰਦਾ। ਆਲੂ ਖਾਣ ਨਾਲ ਸਰੀਰ ਦਾ ਬਲੱਡ ਸ਼ੂਗਰ ਲੈਵਲ ਵਧਦਾ ਹੈ, ਇਸ ਲਈ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ।
ਚੌਲ: ਇੱਕ ਅਧਿਐਨ ਅਨੁਸਾਰ ਜਿਹੜੇ ਲੋਕ ਚਿੱਟੇ ਚੌਲ ਖਾਂਦੇ ਹਨ ਉਨ੍ਹਾਂ ‘ਚ ਟਾਈਪ-2 ਡਾਇਬਟੀਜ਼ ਹੋਣ ਦਾ ਖ਼ਤਰਾ ਬਹੁਤ ਜ਼ਿਆਦਾ ਹੁੰਦਾ ਹੈ। ਇਸ ਲਈ ਜੇਕਰ ਤੁਸੀਂ ਪ੍ਰੀ-ਡਾਇਬੀਟੀਜ਼ ਹੋ ਤਾਂ ਤੁਹਾਨੂੰ ਚੌਲ ਨਹੀਂ ਖਾਣੇ ਚਾਹੀਦੇ। ਚਿੱਟੇ ਚੌਲਾਂ ‘ਚ ਹਾਈ ਗਲਾਈਸੈਮਿਕ ਇੰਡੈਕਸ ਹੁੰਦਾ ਹੈ, ਜੋ ਸਰੀਰ ਦੇ ਬਲੱਡ ਸ਼ੂਗਰ ਲੈਵਲ ਨੂੰ ਵਧਾ ਸਕਦਾ ਹੈ।
ਵਾਈਟ ਬਰੈੱਡ: ਵਾਈਟ ਬਰੈੱਡ ਰਿਫਾਇੰਡ ਸਟਾਰਚ ਨਾਲ ਭਰਪੂਰ ਸਮੱਗਰੀ ਤੋਂ ਬਣਾਈ ਜਾਂਦੀ ਹੈ। ਇਹ ਚੀਜ਼ਾਂ ਸ਼ੂਗਰ ਦੀ ਤਰ੍ਹਾਂ ਕੰਮ ਕਰਦੀਆਂ ਹਨ ਤੇ ਬਹੁਤ ਜਲਦੀ ਪਚ ਜਾਂਦੀਆਂ ਹਨ। ਇਸ ਨਾਲ ਸਰੀਰ ਦਾ ਬਲੱਡ ਸ਼ੂਗਰ ਲੈਵਲ ਵਧ ਸਕਦਾ ਹੈ। ਚਿੱਟੀ ਬਰੈੱਡ ‘ਚ ਹਾਈ ਗਲਾਈਸੈਮਿਕ ਇੰਡੈਕਸ ਹੁੰਦਾ ਹੈ।