ਗਰਮੀ ਦੇ ਮੌਸਮ ਵਿਚ ਦਹੀਂ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਮੌਸਮ ਵਿਚ ਦਹੀਂ ਤੋਂ ਵੱਖ-ਵੱਖ ਤਰ੍ਹਾਂ ਦੀ ਡ੍ਰਿੰਕਸ ਤਿਆਰ ਕਰਦੇ ਹਨ। ਮਾਰਕੀਟ ਵਿਚ ਵੀ ਦਹੀਂ ਨਾਲ ਬਣੀਆਂ ਕਈ ਚੀਜ਼ਾਂ ਮਿਲਦੀਆਂ ਹਨ। ਯੋਗਰਟ ਇਕ ਅਜਿਹਾ ਆਈਟਮ ਹੈ ਜਿਸ ਨੂੰ ਲੋਕ ਬਹੁਤ ਚਾਅ ਨਾਲ ਖਾਂਦੇ ਹਨ। ਜ਼ਿਆਦਾਤਰ ਲੋਕਾਂ ਨੂੰ ਲੱਗਦਾ ਹੈ ਕਿ ਦਹੀਂ ਤੇ ਯੋਗਰਟ ਇਕ ਹੀ ਚੀਜ਼ ਹੈ। ਹਾਲਾਂਕਿ ਇਨ੍ਹਾਂ ਦੋਵਾਂ ਵਿਚ ਬਹੁਤ ਫਰਕ ਹੈ।
ਦਹੀਂ ਤੇ ਯੋਗਰਟ ਦੋਵਾਂ ਨੂੰ ਦੁੱਧ ਨਾਲ ਬਣਾਇਆ ਜਾਂਦਾ ਹੈ। ਹਾਲਾਂਕਿ ਦੋਵਾਂ ਨੂੰ ਬਣਾਉਣ ਦਾ ਤਰੀਕਾ ਵੱਖਰਾ ਹੁੰਦਾ ਹੈ। ਦੁੱਧ ਜਦੋਂ ਨੈਚੁਰਲ ਤਰੀਕੇ ਨਾਲ ਫਾਰਮੇਟ ਹੋ ਜਾਂਦਾ ਹੈ ਤਾਂ ਦਹੀਂ ਬਣ ਜਾਂਦਾ ਹੈ। ਹਾਲਾਂਕਿ ਯੋਗਰਟ ਇਕ ਤਰ੍ਹਾਂ ਦਾ ਫਲੇਵਰ ਵਾਲਾ ਦਹੀਂ ਹੈ। ਯੋਗਰਟ ਨੂੰ ਜ਼ਿਆਦਾ ਕੰਟਰੋਲਡ ਫਰਮੇਟੇਸ਼ਨ ਪ੍ਰੋਸੈਸ ਨਾਲ ਬਣਾਇਆ ਜਾਂਦਾ ਹੈ। ਇਸ ਦਾ ਸੁਆਦ ਥੋੜ੍ਹਾ ਖੱਟਾ ਹੁੰਦਾ ਹੈ ਜਦੋਂ ਕਿ ਦਹੀਂ ਮਿੱਠਾ ਹੁੰਦਾ ਹੈ।
ਇਹ ਵੀ ਪੜ੍ਹੋ : ਕੀ ਤੁਸੀਂ ਧੂੜ-ਮਿੱਟੀ ਦੀ ਐਲਰਜੀ ਤੋਂ ਹੋ ਪ੍ਰੇਸ਼ਾਨ? ਅਪਣਾਓ ਇਨ੍ਹਾਂ 7 ਆਸਾਨ ਘਰੇਲੂ ਨੁਸਖਿਆਂ ਨੂੰ
ਦਹੀਂ ਤੇ ਯੋਗਰਟ ਦੋਵਾਂ ਵਿਚ ਹੀ ਪੌਸ਼ਕ ਤੱਤ ਹੁੰਦੇ ਹਨ। ਯੋਗਰਟ ਪ੍ਰੋਟੀਨ, ਪੋਟਾਸ਼ੀਅਮ, ਮੋਲਿਬਡੇਨਮ, ਪੈਂਟੋਥੇਨਿਕ ਐਸਿਡ ਜਾਂ ਵਿਟਾਮਿਨ ਬੀ5 ਦਾ ਇਕ ਵੱਡਾ ਸਰੋਤ ਹੈ, ਜੋ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ। ਅਜਿਹਾ ਇਹ ਭਾਰ ਘਟਾਉਣ ਲਈ ਵੀ ਫਾਇਦੇਮੰਦ ਹੁੰਦਾ ਹੈ। ਦਹੀਂ ਵਿਚ ਪ੍ਰੋਬਾਇਓਟਿਕਸ ਵੀ ਹੁੰਦੇ ਹਨ ਜੋ ਅੰਤੜੀ ਨੂੰ ਸਿਹਤਮੰਦ ਬਣਾਏ ਰੱਖਣ ਵਿਚ ਮਦਦ ਕਰਦੇ ਹਨ। ਪਾਚਣ ਦੀ ਸਮੱਸਿਆ ਵਾਲੇ ਲੋਕਾਂ ਲਈ ਦਹੀਂ ਇਕ ਵਧੀਆ ਆਪਸ਼ਨ ਹੈ ਕਿਉਂਕਿ ਇਹ ਬੇਹਤਰ ਪਾਚਣ ਵਿਚ ਮਦਦ ਕਰਾਦ ਹੈ। ਦਹੀਂ ਵਿਚ ਮੌਜੂਦ ਚੰਗੇ ਬੈਕਟੀਰੀਆ ਇਮਿਊਨ ਸਿਸਟਮ ਨੂੰ ਮਜ਼ਬੂਤ ਤੇ ਸਿਹਤਮੰਦ ਬਣਾਏ ਰੱਖਣ ਵਿਚ ਮਦਦ ਕਰਦੇ ਹਨ। ਇਹ ਕੈਲਸ਼ੀਅਮ ਤੇ ਫਾਸਫੋਰਸ ਦਾ ਇਕ ਮਜ਼ਬੂਤ ਸਰੋਤ ਹੈ ਜੋ ਹੱਡੀਆਂ ਦੀ ਸਿਹਤ ਲਈ ਚੰਗਾ ਹੈ। ਦਹੀਂ ਨੂੰ ਸਿਹਤ ਲਈ ਬੇਹਤਰ ਮੰਨਿਆ ਜਾਂਦਾ ਹੈ ਕਿਉਂਕਿ ਇਸ ਨੂੰ ਬਣਾਉਣ ਲਈ ਕਿਸੇ ਤਰ੍ਹਾਂ ਦੀ ਮਿਠਾਸ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ ਜਦੋਂ ਕਿ ਯੋਗਰਟ ਵਿਚ ਮਿਠਾਸ ਜੋੜੀ ਜਾਂਦੀ ਹੈ।