Dinner Skip weight loss: ਵਜ਼ਨ ਵਧਣ ਦੀ ਸਮੱਸਿਆ ਅੱਜ ਕੱਲ ਲੋਕਾਂ ਵਿੱਚ ਆਮ ਦਿਖਾਈ ਦਿੰਦੀ ਹੈ। ਅਜਿਹੇ ‘ਚ ਬਹੁਤ ਸਾਰੇ ਲੋਕ ਕੋਈ ਚੰਗੀ ਡਾਇਟ ਪਲੈਨ ਫੋਲੋ ਕਰਦੇ ਹਨ। ਪਰ ਕੁਝ ਲੋਕ ਅਜਿਹੇ ਵੀ ਹਨ ਜੋ ਭਾਰ ਘੱਟ ਕਰਨ ਦੇ ਚੱਕਰ ‘ਚ ਖਾਣਾ ਬੰਦ ਕਰ ਦਿੰਦੇ ਹਨ। ਬਹੁਤ ਸਾਰੇ ਲੋਕ ਨੂੰ ਡਿਨਰ ਕੀਤੇ ਬਿਨਾਂ ਹੀ ਸੋਂਣਾ ਠੀਕ ਸਮਝਦੇ ਹਨ। ਇਸ ਨਾਲ ਭਾਰ ਭਾਵੇ ਘੱਟ ਹੋ ਜਾਵੇ। ਪਰ ਸਰੀਰ ਵਿਚ ਕਮਜ਼ੋਰੀ ਅਤੇ ਬਿਮਾਰੀਆਂ ਹੋਣ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ। ਅਜਿਹੇ ‘ਚ ਜੇ ਤੁਸੀਂ ਵੀ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਅਜਿਹੀਆਂ ਚੀਜ਼ਾਂ ਦੇ ਬਾਰੇ ਦੱਸਦੇ ਹਾਂ ਜਿਸ ਦੇ ਸੇਵਨ ਨਾਲ ਤੁਹਾਨੂੰ ਸਾਰੇ ਜ਼ਰੂਰੀ ਤੱਤ ਮਿਲਣ ਦੇ ਨਾਲ ਕੈਲੋਰੀ ਦੀ ਮਾਤਰਾ ਨੂੰ ਘੱਟ ਹੋਣ ਦੇ ਕਾਰਨ ਵਜ਼ਨ ਘੱਟ ਕਰਨ ‘ਚ ਮਦਦ ਮਿਲੇਗੀ।
ਸਲਾਦ: ਸਲਾਦ ਵਿਚ ਸਾਰੇ ਜ਼ਰੂਰੀ ਵਿਟਾਮਿਨ, ਮਿਨਰਲਜ਼ ਹੁੰਦੇ ਹਨ। ਇਸ ਨੂੰ ਖਾਣ ਨਾਲ ਸਰੀਰ ਵਿਚ ਜਮਾ ਐਕਸਟਰਾ ਚਰਬੀ ਨੂੰ ਘਟਾਉਣ ਵਿਚ ਮਦਦ ਮਿਲਦੀ ਹੈ। ਜੇ ਖਾਣ ‘ਚ ਜਲਦੀ ਪਚ ਜਾਣ ਕਾਰਨ ਸਰੀਰ ਨੂੰ ਭਾਰੀ ਮਹਿਸੂਸ ਨਹੀਂ ਹੁੰਦਾ। ਆਪਣੀਆਂ ਮਨਪਸੰਦ ਸਬਜ਼ੀਆਂ ਤੋਂ ਇਲਾਵਾ, ਤੁਸੀਂ ਤਾਜ਼ੇ ਫਲ, ਸੋਇਆਬੀਨ, ਅੰਕੁਰਿਤ ਅਨਾਜ਼, ਭਿੱਜੇ ਹੋਏ ਜਾਂ ਉਬਲੇ ਹੋਏ ਛੋਲੇ, ਪਨੀਰ, ਟੋਫੂ ਆਦਿ ਨਾਲ ਤਿਆਰ ਕਰ ਸੇਵਨ ਕਰ ਸਕਦੇ ਹੋ। ਇਸ ‘ਚ ਫਾਈਬਰ ਦੀ ਜ਼ਿਆਦਾ ਮਾਤਰਾ ਦੇ ਕਾਰਨ ਪੇਟ ਲੰਬੇ ਸਮੇਂ ਲਈ ਭਰਿਆ ਰਹਿੰਦਾ ਹੈ। ਅਜਿਹੇ ‘ਚ ਭਾਰ ਵਧਣ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਇਸ ਤੋਂ ਇਲਾਵਾ ਤੁਸੀਂ ਕੁਇਨੋਆ ਨੂੰ ਡਿਨਰ ‘ਚ ਸਬਜ਼ੀ ਜਾਂ ਸਲਾਦ ਵਿੱਚ ਮਿਕਸ ਕਰਕੇ ਖਾ ਸਕਦੇ ਹੋ। ਕੁਇਨੋਆ ਵਿਚ ਵਿਟਾਮਿਨ, ਪ੍ਰੋਟੀਨ, ਫਾਈਬਰ, ਆਇਰਨ ਆਦਿ ਪੋਸ਼ਟਿਕ ਤੱਤ ਸਹੀ ਮਾਤਰਾ ਹੋਣ ਕਾਰਨ ਸਰੀਰ ਦਾ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਨਾਲ ਹੀ ਹੈਲਥੀ ਤਰੀਕੇ ਨਾਲ ਵਜ਼ਨ ਕੰਟਰੋਲ ਕਰਨ ‘ਚ ਵੀ ਸਹਾਇਤਾ ਮਿਲਦੀ ਹੈ।
ਸੂਪ: ਰਾਤ ਦੇ ਸਮੇਂ 1 ਕੌਲੀ ਸੂਪ ਪੀਣਾ ਸਿਹਤ ਦੇ ਨਾਲ ਭਾਰ ਨੂੰ ਕੰਟਰੋਲ ‘ਚ ਰੱਖਣ ਲਈ ਸਭ ਤੋਂ ਵਧੀਆ ਆਪਸ਼ਨ ਹੈ। ਤੁਸੀਂ ਇਸ ਨੂੰ ਆਪਣੀ ਪਸੰਦ ਦੀਆਂ ਸਬਜ਼ੀਆਂ ਨਾਲ ਤਿਆਰ ਕਰ ਸਕਦੇ ਹੋ। ਅਜਿਹੇ ‘ਚ ਇਹ ਟੇਸਟੀ ਹੋਣ ਦੇ ਨਾਲ ਹੈਲਥੀ ਵੀ ਹੋਵੇਗਾ। ਇਸ ਨੂੰ ਬਣਾਉਣ ਲਈ ਆਪਣੀਆਂ ਮਨਪਸੰਦ ਸਬਜ਼ੀਆਂ ਅਤੇ ਥੋੜਾ ਪਾਣੀ ਕੂਕਰ ‘ਚ ਪਾ ਕੇ 2-3 ਸੀਟੀਆਂ ਵਜਾਓ। ਫਿਰ ਇਸ ਨੂੰ ਮਿਕਸਚਰ ‘ਚ ਪਾ ਕੇ ਬਲੈਂਡ ਕਰੋ। ਨਾਲ ਹੀ ਨਿੰਬੂ ਦੇ ਰਸ ਦੀਆਂ ਕੁੱਝ ਬੂੰਦਾਂ, ਨਮਕ ਅਤੇ ਕਾਲੀ ਵੀ ਮਿਲਾਓ। ਤੁਹਾਡਾ ਸੂਪ ਤਿਆਰ ਹੈ। ਇਸ ਨੂੰ ਪੀਣ ਨਾਲ ਪੇਟ ਵੀ ਲੰਬੇ ਸਮੇਂ ਲਈ ਭਰਿਆ ਰਹੇਗਾ। ਇਹ ਸਰੀਰ ਨੂੰ ਹਾਈਡਰੇਟ ਕਰਨ ਦੇ ਨਾਲ ਹਜ਼ਮ ਕਰਨਾ ਵੀ ਅਸਾਨ ਹੁੰਦਾ ਹੈ।
ਇਡਲੀ: ਤੁਸੀਂ ਰਾਗੀ ਅਤੇ ਓਟਸ ਨਾਲ ਤਿਆਰ ਇਡਲੀ ਦਾ ਵੀ ਸੇਵਨ ਕਰ ਸਕਦੇ ਹੋ। ਜੇ ਤੁਸੀਂ ਚੌਲ ਦੀ ਇਡਲੀ ਖਾਣਾ ਚਾਹੁੰਦੇ ਹੋ ਤਾਂ ਬ੍ਰਾਊਨ ਰਾਈਸ ਦੀ ਵਰਤੋਂ ਕਰਨਾ ਸਭ ਤੋਂ ਵਧੀਆ ਰਹੇਗਾ। ਇਸ ਦੇ ਨਾਲ ਇਸ ‘ਚ ਆਪਣੇ ਮਨਪਸੰਦ ਸੁੱਕੇ ਮੇਵੇ ਪਾ ਕੇ ਇਸ ਦੀ ਪੋਸ਼ਟਿਕਤਾ ਨੂੰ ਵਧਾ ਸਕਦੇ ਹੋ। ਜੇ ਤੁਸੀਂ ਇਸਨੂੰ ਸਾਂਬਰ ਨਾਲ ਖਾਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਉਸ ‘ਚ ਸਬਜ਼ੀਆਂ ਜ਼ਿਆਦਾ ਅਤੇ ਤੇਲ ਮਸਾਲਿਆਂ ਦੀ ਵਰਤੋਂ ਘੱਟ ਕਰੋ।
ਗ੍ਰਿਲਡ ਚਿਕਨ ਜਾਂ ਫਿਸ਼: ਭਾਰ ਨੂੰ ਕੰਟਰੋਲ ਵਿਚ ਰੱਖਣ ਲਈ ਗ੍ਰਿਲਡ ਚਿਕਨ ਜਾਂ ਮੱਛੀ ਵੀ ਫ਼ਾਇਦੇਮੰਦ ਹੁੰਦੇ ਹਨ। ਇਸ ਵਿਚ ਪ੍ਰੋਟੀਨ ਦੀ ਜ਼ਿਆਦਾ ਮਾਤਰਾ ਹੋਣ ਕਰਕੇ ਸਰੀਰ ਵਿਚ ਇਸਦੀ ਕਮੀ ਨਹੀਂ ਹੁੰਦੀ ਹੈ। ਇਹ ਹਜ਼ਮ ਕਰਨ ਵਿਚ ਵੀ ਸਮਾਂ ਲੈਂਦਾ ਹੈ। ਅਜਿਹੇ ‘ਚ ਜ਼ਿਆਦਾ ਖਾਣ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਇਸ ਲਈ ਰਾਤ ਨੂੰ ਡਿਨਰ ‘ਚ ਗ੍ਰਿਲਡ ਚਿਕਨ ਜਾਂ ਮੱਛੀ ਖਾਣਾ ਇਕ ਵਧੀਆ ਆਪਸ਼ਨ ਹੈ।
ਦਾਲ: ਘੱਟ ਮਸਾਲੇ ਅਤੇ ਤੇਲ ਨਾਲ ਤਿਆਰ ਕੀਤੀ ਗਈ ਦਾਲ ਦਾ ਸੇਵਨ ਕਰਨਾ ਸਿਹਤ ਦੇ ਨਾਲ ਭਾਰ ਨੂੰ ਕੰਟਰੋਲ ਵਿਚ ਰੱਖਣ ਵਿਚ ਸਹਾਇਤਾ ਕਰਦਾ ਹੈ। ਇਸ ਦੇ ਲਈ ਮੂੰਗੀ ਦੀ ਦਾਲ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੈ। ਇਸ ‘ਚ ਚਰਬੀ ਦੀ ਮਾਤਰਾ ਘੱਟ ਅਤੇ ਵਿਟਾਮਿਨ, ਪ੍ਰੋਟੀਨ, ਫਾਈਬਰ ਆਦਿ ਦੀ ਜ਼ਿਆਦਾ ਮਾਤਰਾ ਹੋਣ ਕਰਕੇ ਰੋਜ਼ਾਨਾ ਡਿਨਰ ‘ਚ 1 ਕੌਲੀ ਦਾਲ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।
ਪਨੀਰ: ਪ੍ਰੋਟੀਨ ਦਾ ਉਚਿਤ ਸਰੋਤ ਹੋਣ ਕਾਰਨ ਪਨੀਰ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ। ਰਾਤ ਨੂੰ ਇਸ ਨੂੰ ਖਾਣ ਨਾਲ ਸਿਹਤ ਨਾਲ ਭਾਰ ਘਟਾਉਣ ਵਿਚ ਵੀ ਮਦਦ ਮਿਲਦੀ ਹੈ। ਪਰ ਤੁਹਾਨੂੰ ਇਸ ਨੂੰ ਕੱਚਾ ਜਾਂ ਘੱਟ ਮਸਾਲਿਆਂ ਨਾਲ ਭੁਰਜੀ ਤਿਆਰ ਕਰ ਖਾਣਾ ਪਏਗਾ। ਇਸਦੇ ਉਲਟ ਸ਼ਾਹੀ ਜਾਂ ਕੜਾਹੀ ਪਨੀਰ ਖਾਣ ਨਾਲ ਭਾਰ ਕੰਟਰੋਲ ‘ਚ ਰਹਿਣ ਦੀ ਜਗ੍ਹਾ ਵਧਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।