Diseases natural home remedies: ਅੱਜਕੱਲ੍ਹ ਲੋਕ ਛੋਟੀ-ਮੋਟੀ ਪ੍ਰਾਬਲਮ ਹੋਣ ‘ਤੇ ਵੀ ਡਾਕਟਰ ਜਾਂ ਮੈਡੀਕਲ ਦੀ ਦੁਕਾਨ ‘ਤੇ ਦਵਾਈ ਲੈਣ ਪਹੁੰਚ ਜਾਂਦੇ ਹਨ। ਹਾਲਾਂਕਿ ਦਵਾਈਆਂ ਦਾ ਜ਼ਿਆਦਾ ਸੇਵਨ ਨਾ ਸਿਰਫ ਕਿਡਨੀ, ਲੀਵਰ ਅਤੇ ਸਰੀਰ ਦੇ ਹੋਰ ਅੰਗਾਂ ਨੂੰ ਡੈਮੇਜ਼ ਕਰ ਸਕਦਾ ਹੈ ਬਲਕਿ ਇਸ ਨਾਲ ਤੁਹਾਨੂੰ ਕਈ ਨੁਕਸਾਨ ਵੀ ਹੋ ਸਕਦੇ ਹਨ। ਅਜਿਹੇ ‘ਚ ਕਿਉਂ ਨਾ ਤੁਸੀਂ ਛੋਟੀਆਂ-ਮੋਟੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਪੁਰਾਣੇ ਆਯੁਰਵੇਦ ਵਿਗਿਆਨ ਦਾ ਸਹਾਰਾ ਲਓ। ਦਾਦੀ-ਨਾਨੀ ਦੇ ਅਜਿਹੇ ਕਈ ਪੱਕੇ ਨੁਸਖ਼ੇ ਹਨ ਜੋ ਸਰਦੀ-ਖ਼ੰਘ, ਦੰਦ ਦਰਦ, ਸਿਰ ਦਰਦ ਨੂੰ ਦੂਰ ਕਰਨ ‘ਚ ਮਦਦਗਾਰ ਹੁੰਦੇ ਹਨ। ਖਾਸ ਗੱਲ ਇਹ ਹੈ ਕਿ ਇਸ ਨਾਲ ਕਿਸੀ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੁੰਦਾ। ਆਓ ਤੁਹਾਨੂੰ ਦੱਸਦੇ ਹਾਂ ਛੋਟੀਆਂ-ਮੋਟੀਆਂ ਸਮੱਸਿਆਵਾਂ ਲਈ ਕੁਝ ਨੈਚੂਰਲ Pain Killers ਬਾਰੇ….
- ਜਾਮਣ ਦੇ ਬੀਜਾਂ ਨੂੰ ਬਾਰੀਕ ਪੀਸ ਲਓ। ਰੋਜ਼ਾਨਾ 1/2 ਚੱਮਚ ਪਾਊਡਰ ਨੂੰ ਪਾਣੀ ਜਾਂ ਦਹੀਂ ਦੇ ਨਾਲ ਖਾਓ। ਇਸ ਨਾਲ ਕਿਡਨੀ ਸਟੋਨ ਨਿਕਲ ਜਾਵੇਗਾ।
- ਰੋਜ਼ਾਨਾ ਸ਼ਹਿਦ ‘ਚ ਭਿੱਜਿਆ ਇੱਕ ਆਂਵਲਾ ਖਾਣ ਨਾਲ ਲੀਵਰ ਸਿਹਤਮੰਦ ਰਹਿੰਦਾ ਹੈ ਅਤੇ ਪੇਟ ਦੀਆਂ ਸਮੱਸਿਆਵਾਂ ਵੀ ਨਹੀਂ ਹੁੰਦੀਆਂ।
- ਰੋਜ਼ਾਨਾ 1 ਕੱਪ ਵੱਡੀ ਇਲਾਇਚੀ ਵਾਲੀ ਚਾਹ ਪੀਣ ਨਾਲ ਮੌਸਮੀ ਇੰਫੈਕਸ਼ਨ, ਕਫ਼ ਅਤੇ ਕੰਜੈਸ਼ਨ ਅਤੇ ਦਿਲ ਦੀਆਂ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਇਸ ਨਾਲ ਬਲੱਡ ਸਰਕੂਲੇਸ਼ਨ ਵੀ ਵਧਦਾ ਹੈ।
- ਸੌਣ ਤੋਂ ਪਹਿਲਾਂ ਗੁਣਗੁਣੇ ਦੁੱਧ ‘ਚ ਕਾਲੀ ਮਿਰਚ ਅਤੇ ਹਲਦੀ ਮਿਲਾ ਕੇ ਪੀਓ। ਇਸ ਤੋਂ ਇਲਾਵਾ ਗਲੇ ‘ਚ ਦਰਦ, ਦਰਦ, ਬਲਗਮ ਜਾਂ ਇੰਫੈਕਸ਼ਨ ਹੋਣ ‘ਤੇ ਗੁਣਗੁਣੇ ਪਾਣੀ ‘ਚ ਨਿੰਬੂ ਅਤੇ ਨਮਕ ਪਾ ਕੇ ਗਰਾਰੇ ਕਰੋ। ਇਸ ਨਾਲ ਜਲਦੀ ਰਾਹਤ ਮਿਲੇਗੀ।
- ਦੰਦਾਂ ‘ਚ ਦਰਦ ਹੋਵੇ ਤਾਂ ਸਵੇਰੇ ਬਰੱਸ਼ ਕਰਨ ਤੋਂ ਬਾਅਦ ਨਿੰਮ ਦੀਆਂ 2-3 ਪੱਤੀਆਂ ਚਬਾਓ। ਨਾਲ ਹੀ ਨਿੰਮ ਦਾ ਤੇਲ ਲਗਾਉਣ ਨਾਲ ਵੀ ਦੰਦਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ।
- ਭੁੱਖ ਘੱਟ ਲੱਗਦੀ ਹੈ ਤਾਂ ਰੋਜ਼ਾਨਾ 1 ਕੱਪ ਹਰੇ ਧਨੀਏ ਦੇ ਰਸ ‘ਚ ਕਾਲਾ ਨਮਕ ਮਿਲਾਕੇ ਪੀਓ। ਇਸ ਨਾਲ ਭੁੱਖ ਵਧੇਗੀ ਅਤੇ ਬਾਡੀ ਵੀ ਡੀਟੋਕਸ ਹੋਵੇਗੀ।
- ਸਿਰ ਦਰਦ ਹੋਣ ‘ਤੇ ਪੇਨਕਿੱਲਰ ਨਹੀਂ 10-12 ਬਦਾਮ ਖਾਓ। ਬਦਾਮ ਦੇ ਤੇਲ ਦੀ ਇੱਕ ਬੂੰਦ ਨੱਕ ‘ਚ ਪਾਉਣ ਨਾਲ ਵੀ ਸਿਰ ਦਰਦ ਤੋਂ ਰਾਹਤ ਮਿਲੇਗੀ।
- ਅਨਾਰ ਦੇ 100 ਗ੍ਰਾਮ ਜੂਸ ‘ਚ ਥੋੜ੍ਹਾ ਜਿਹਾ ਸੇਂਦਾ ਨਮਕ ਅਤੇ ਸ਼ਹਿਦ ਮਿਲਾ ਕੇ ਖਾਓ। ਇਸ ਨਾਲ ਪਾਚਨ ਸ਼ਕਤੀ ਮਜ਼ਬੂਤ ਹੋਵੇਗੀ ਅਤੇ ਭੁੱਖ ਵੀ ਵਧੇਗੀ।
- ਰੋਜ਼ਾਨਾ ਰੋਟੀ ‘ਤੇ ਦੇਸੀ ਘਿਓ ਲਗਾਕੇ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸ ਨਾਲ ਜੋੜਾਂ ਦੇ ਦਰਦ ਅਤੇ ਵਾਲ ਝੜਨ ਦੀ ਸਮੱਸਿਆ ਵੀ ਨਹੀਂ ਹੁੰਦੀ ਹੈ।
- ਭਾਰ ਘਟਾਉਣ ਲਈ ਸੌਂਫ ਇੱਕ ਵਧੀਆ ਫੈਟ ਬਰਨਰ ਮੰਨਿਆ ਜਾਂਦਾ ਹੈ। ਇਸ ਦੇ ਲਈ ਰੋਜ਼ ਖਾਲੀ ਪੇਟ 1 ਗਲਾਸ ਸੌਂਫ ਦਾ ਪਾਣੀ ਜਾਂ ਚਾਹ ਪੀਓ।