ਸੇਬ ਅਜਿਹਾ ਫਲ ਹੈ ਜੋ ਸਾਰੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ। ਤੁਸੀਂ ਸੇਬ ਤਾਂ ਬਹੁਤ ਖਾਧੇ ਹੋ ਪਰ ਤੁਸੀਂ ਕਦੇ ਇਸ ਦਾ ਜੂਸ ਟ੍ਰਾਈ ਕੀਤਾ ਹੈ। ਸੇਬ ਖਾਣ ਦੇ ਨਾਲ-ਨਾਲ ਇਸ ਦਾ ਜੂਸ ਪੀਣਾ ਸਿਹਤ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ। ਸੇਬ ਵਿਚ ਐਂਟੀ ਆਕਸੀਡੈਂਟਸ ਭਰਪੂਰ ਮਾਤਰਾ ਵਿਚ ਹੁੰਦਾ ਹੈ। ਇਸ ਨਾਲ ਸਿਹਤ ਨੂੰ ਕਾਫੀ ਫਾਇਦਾ ਪਹੁੰਚਦਾ ਹੈ। ਰੋਜ਼ ਇਕ ਗਿਲਾਸ ਜੂਸ ਪੀਣ ਨਾਲ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ।
ਨਾਸ਼ਤੇ ਵਿਚ ਸੇਬ ਖਾਣ ਦੀ ਬਜਾਏ ਇਸ ਦਾ ਜੂਸ ਪੀ ਸਕਦੇ ਹੋ। ਜੂਸ ਸਰੀਰ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਨੂੰ ਪੀਣ ਨਾਲ ਚਿਹਰੇ ‘ਤੇ ਨਿਖਾਰ ਆਉਂਦਾ ਹੈ। ਸੇਬ ਦਾ ਜੂਸ ਪੀਣ ਸਰੀਰ ਨੂੰ ਕਈ ਤਰ੍ਹਾਂ ਫਾਇਦਾ ਪਹੁੰਚਾਉਂਦਾ ਹੈ।
ਸਰੀਰ ਵਿਚ ਜਦੋਂ ਕੋਲੈਸਟ੍ਰਾਲ ਦਾ ਲੈਵਲ ਵਧ ਜਾਂਦਾ ਹੈ ਤਾਂ ਉਸ ਨੂੰ ਕੰਟਰੋਲ ਕਰਨ ਲਈ ਸੇਬ ਦਾ ਜੂਸ ਫਾਇਦੇਮੰਦ ਹੁੰਦਾ ਹੈ। ਸੇਬ ਵਿਚ ਐਂਟੀ ਆਕਸੀਡੈਂਟਸ ਕਾਫੀ ਜ਼ਿਆਦਾ ਹੁੰਦਾ ਹੈ। ਇਸ ਲਈ ਹਰ ਦਿਨ ਸੇਬ ਦਾ ਜੂਸ ਪੀਣ ਨਾਲ ਸਰੀਰ ਵਿਚ ਕੋਲੈਸਟ੍ਰਾਲ ਦਾ ਲੈਵਲ ਕੰਟਰੋਲ ਵਿਚ ਰਹਿੰਦਾ ਹੈ।
ਇਸ ਵਿਚ ਵਿਟਾਮਿਨ ਏ ਹੁੰਦਾ ਹੈ ਜੋ ਅੱਖਾਂ ਲਈ ਕਾਫੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਰੋਜ਼ ਜੂਸ ਪੀਂਦੇ ਹੋ ਤਾਂ ਅੱਖਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਬਚੇ ਰਹੋਗੇ ਜਿਸ ਕਾਰਨ ਅੱਖਾਂ ਦੀ ਰੌਸ਼ਨੀ ਘੱਟ ਨਹੀਂ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬ ‘ਚ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਤੋਂ ਖਜ਼ਾਨੇ ‘ਚ ਇਕ ਮਹੀਨੇ ‘ਚ 16 ਫੀਸਦੀ ਤੋਂ ਜ਼ਿਆਦਾ ਆਮਦਨ ਆਈ : ਜਿੰਪਾ
ਸੇਬ ਐਂਟੀ ਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਇਸ ਵਿਚ ਪਾਲੀ-ਫਿਨਾਏਲ ਤੇ ਫਲੇਵੇਨਾਇਡਸ ਵੀ ਹੁੰਦੇ ਹਨ। ਇਹ ਹਾਰਟ ਲਈ ਕਾਫੀ ਜ਼ਿਆਦਾ ਚੰਗਾ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਰੋਜ਼ਾਨਾ ਜੂਸ ਪੀਓਗੇ ਤਾਂ ਸਰੀਰ ਵਿਚ ਪੋਟਾਸ਼ੀਅਮ ਦੀ ਕਮੀ ਨਹੀਂ ਹੋਵੇਗੀ। ਦਿਲ ਲਈ ਸੇਬ ਦਾ ਜੂਸ ਚੰਗਾ ਮੰਨਿਆ ਜਾਂਦਾ ਹੈ।