Drinking milk benefits: ਦੁੱਧ ਇੱਕ ਅਜਿਹੀ ਚੀਜ਼ ਹੈ ਜਿਸ ਨੂੰ ਹਰ ਕੋਈ ਪੀਣਾ ਪਸੰਦ ਕਰਦਾ ਹੈ। ਪੌਸ਼ਟਿਕ ਤੱਤਾਂ ਨਾਲ ਭਰਪੂਰ ਦੁੱਧ ਦਾ ਸੇਵਨ ਸਰੀਰ ਵਿਚ ਕੈਲਸ਼ੀਅਮ, ਪ੍ਰੋਟੀਨ ਅਤੇ ਸਾਰੇ ਜ਼ਰੂਰੀ ਤੱਤਾਂ ਦੇ ਮਿਲਣ ਨਾਲ ਸਰੀਰ ਦੇ ਵਧੀਆ ਵਿਕਾਸ ਵਿਚ ਸਹਾਇਤਾ ਕਰਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਦੁੱਧ ਪੀਣ ਦੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨਾਲ ਸਿਹਤ ਨੂੰ ਬਹੁਤ ਫ਼ਾਇਦੇ ਹੋਣਗੇ।
ਭੁੱਖ ਮਿਟਾਏ: 1 ਗਲਾਸ ਠੰਡਾ ਦੁੱਧ ਪੀਣ ਨਾਲ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ। ਅਜਿਹੇ ‘ਚ ਬਾਹਰ ਦਾ ਕੁੱਝ ਤਲਿਆ-ਭੁੰਨਿਆ ਖਾਣ ਦੀ ਬਜਾਏ ਦੁੱਧ ਦਾ ਸੇਵਨ ਕਰਨਾ ਸਭ ਤੋਂ ਵਧੀਆ ਆਪਸ਼ਨ ਹੈ। ਤੁਸੀਂ ਚਾਹੋ ਤਾਂ ਦੁੱਧ ‘ਚ ਓਟਸ ਮਿਲਾ ਕੇ ਵੀ ਖਾ ਸਕਦੇ ਹੋ। ਇਸ ਦੇ ਸੇਵਨ ਨਾਲ ਸਰੀਰ ਨੂੰ ਬਹੁਤ ਮਾਤਰਾ ਵਿਚ ਪਾਣੀ ਮਿਲਦਾ ਹੈ। ਅਜਿਹੇ ‘ਚ ਡੀਹਾਈਡਰੇਸ਼ਨ ਤੋਂ ਰਾਹਤ ਮਿਲਦੀ ਹੈ। ਦਿਨ ‘ਚ 2 ਗਲਾਸ ਦੁੱਧ ਦਾ ਸੇਵਨ ਕਰਨ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ।
ਵਧੀਆ ਪਾਚਨ ਤੰਤਰ: ਇਸ ਦਾ ਸੇਵਨ ਕਰਨ ਨਾਲ ਪਾਚਨ ਤੰਤਰ ਵਧੀਆ ਤਰੀਕੇ ਨਾਲ ਕੰਮ ਕਰਦਾ ਹੈ। ਪੇਟ ਵਿਚ ਐਸਿਡਿਟੀ ਦੀ ਸਥਿਤੀ ਵਿਚ ਠੰਡਾ ਦੁੱਧ ਪੀਣਾ ਬਹੁਤ ਲਾਭਕਾਰੀ ਹੈ। ਇਹ ਭੋਜਨ ਨੂੰ ਜਲਦੀ ਅਤੇ ਸਹੀ ਤਰੀਕੇ ਨਾਲ ਹਜ਼ਮ ਕਰਨ ਵਿਚ ਸਹਾਇਤਾ ਕਰਦਾ ਹੈ। ਇਸ ਦੇ ਨਾਲ ਹੀ ਨਿਯਮਤ ਤੌਰ ‘ਤੇ ਗਰਮ ਦੁੱਧ ਦਾ ਸੇਵਨ ਕਰਨ ਨਾਲ ਕਬਜ਼ ਦੀ ਪ੍ਰੇਸ਼ਾਨੀ ਤੋਂ ਰਾਹਤ ਮਿਲਦੀ ਹੈ। ਦੁੱਧ ਵਿਚ ਪ੍ਰੋਟੀਨ ਦੀ ਸਹੀ ਮਾਤਰਾ ਦੇ ਕਾਰਨ ਰੋਜ਼ 1 ਗਲਾਸ ਗਰਮ ਜਾਂ ਠੰਡਾ ਦੁੱਧ ਪੀਣ ਨਾਲ ਇਸ ਦੀ ਕਮੀ ਪੂਰੀ ਹੁੰਦੀ ਹੈ। ਇਸ ਦੇ ਨਾਲ ਹੀ ਦਿਨ ਭਰ ਸਰੀਰ ‘ਚ ਐਨਰਜ਼ੀ ਰਹਿੰਦੀ ਹੈ। ਹੱਡੀਆਂ ਦੇ ਨਾਲ ਮਾਸਪੇਸ਼ੀਆਂ ਮਜ਼ਬੂਤੀ ਅਤੇ ਵਿਕਾਸ ਵਿਚ ਸਹਾਇਤਾ ਮਿਲਦੀ ਹੈ।
ਥਕਾਵਟ ਦੀ ਸਮੱਸਿਆ ਨੂੰ ਕਰੇ ਦੂਰ: ਜਿਨ੍ਹਾਂ ਲੋਕਾਂ ਨੂੰ ਜਲਦੀ ਹੀ ਥਕਾਨ ਅਤੇ ਕਮਜ਼ੋਰ ਮਹਿਸੂਸ ਹੁੰਦੀ ਹੈ। ਉਨ੍ਹਾਂ ਨੂੰ ਹਰ ਰੋਜ਼ ਗਰਮ ਦੁੱਧ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਥਕਾਨ ਅਤੇ ਕਮਜ਼ੋਰੀ ਨੂੰ ਦੂਰ ਹੋ ਕੇ ਸਰੀਰ ਵਿਚ ਐਨਰਜ਼ੀ ਦਾ ਸੰਚਾਰ ਹੁੰਦਾ ਹੈ। ਬੱਚਿਆਂ ਦੇ ਬਿਹਤਰ ਵਿਕਾਸ ਲਈ ਦੁੱਧ ਨੂੰ ਉਨ੍ਹਾਂ ਦੀ ਖੁਰਾਕ ਵਿਚ ਸ਼ਾਮਲ ਕਰਨਾ ਲਾਜ਼ਮੀ ਹੈ। ਦੁੱਧ ਵਿਚ ਕੈਲਸ਼ੀਅਮ ਦੀ ਮਾਤਰਾ ਜ਼ਿਆਦਾ ਹੋਣ ਦੇ ਕਾਰਨ ਇਹ ਦੰਦਾਂ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿਚ ਸਹਾਇਤਾ ਕਰਦਾ ਹੈ। ਖ਼ਾਸਕਰ ਬੱਚਿਆਂ ਦੇ ਸਰੀਰ ਵਿਚ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਵਿਚ ਮਦਦ ਮਿਲਦੀ ਹੈ।