Drinking milk right time: ਦੁੱਧ ਪੀਣ ਦੇ ਸਹੀ ਢੰਗ ਜਾਣ ਕੇ ਤੁਸੀਂ ਨਾ ਸਿਰਫ ਬੱਚਿਆਂ ਨੂੰ ਬੁੱਧੀਮਾਨ ਅਤੇ ਸ਼ਕਤੀਸ਼ਾਲੀ ਬਣਾ ਸਕਦੇ ਹੋ, ਬਲਕਿ ਵੱਡੇ ਲੋਕ ਦੁੱਧ ਪੀ ਕੇ ਆਪਣੀਆਂ ਬਹੁਤ ਸਾਰੀਆਂ ਆਦਤਾਂ ਨੂੰ ਛੱਡ ਸਕਦੇ ਹਨ ਜੋ ਉਹ ਚਾਹੁੰਦੇ ਹੋਏ ਵੀ ਨਹੀਂ ਛੱਡ ਸਕਦੇ ਸੀ।
ਦੁੱਧ ਪੀਣ ਦਾ ਸਹੀ ਸਮਾਂ: ਸਵੇਰੇ ਨਾਸ਼ਤੇ ਵਿਚ ਦੁੱਧ ਦਾ ਸੇਵਨ ਕੀਤਾ ਜਾ ਸਕਦਾ ਹੈ। ਪਰ ਇਹ ਯਾਦ ਰੱਖੋ ਕਿ ਦੁੱਧ ਦੇ ਨਾਲ ਤੁਸੀਂ ਨਾਸ਼ਤੇ ‘ਚ ਕੁੱਝ ਅਜਿਹਾ ਨਹੀਂ ਖਾ ਰਹੇ ਹੋ ਜਿਸ ਵਿੱਚ ਨਮਕ ਹੋਵੇ। ਨਮਕ ਵਾਲੀਆਂ ਚੀਜ਼ਾਂ ਨੂੰ ਕਦੇ ਵੀ ਦੁੱਧ ਦੇ ਨਾਲ ਨਹੀਂ ਖਾਣਾ ਚਾਹੀਦਾ। ਤੁਸੀਂ ਦਿਨ ਦੇ ਕਿਸੇ ਵੀ ਸਮੇਂ ਦੁੱਧ ਪੀ ਸਕਦੇ ਹੋ। ਪਰ ਇਹ ਯਾਦ ਰੱਖੋ ਕਿ ਤੁਹਾਨੂੰ ਦੁੱਧ ਪੀਣ ਤੋਂ ਤੁਰੰਤ ਪਹਿਲਾਂ ਨਮਕ ਜਾਂ ਖੱਟੀਆਂ ਚੀਜ਼ਾਂ ਨਾ ਖਾਧੀਆਂ ਹੋਣ ਅਤੇ ਤੁਹਾਨੂੰ ਦੁੱਧ ਪੀਣ ਤੋਂ ਤੁਰੰਤ ਬਾਅਦ ਨਮਕੀਨ ਜਾਂ ਖੱਟੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ।
ਭੋਜਨ ਖਾਣ ਤੋਂ ਇੰਨ੍ਹਾਂ ਸਮਾਂ ਬਾਅਦ ਪੀਓ ਦੁੱਧ: ਤੁਸੀਂ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਵੀ ਦੁੱਧ ਦਾ ਸੇਵਨ ਕਰ ਸਕਦੇ ਹੋ। ਪਰ ਤੁਹਾਡੇ ਭੋਜਨ ਅਤੇ ਦੁੱਧ ਦੇ ਵਿਚਕਾਰ ਘੱਟੋ-ਘੱਟ ਦੋ ਘੰਟੇ ਦਾ ਅੰਤਰ ਹੋਣਾ ਚਾਹੀਦਾ ਹੈ। ਕੇਵਲ ਤਾਂ ਹੀ ਤੁਹਾਨੂੰ ਇਸਦਾ ਪੂਰਾ ਲਾਭ ਮਿਲੇਗਾ। ਨਹੀਂ ਤਾਂ, ਭੋਜਨ ਖਾਣ ਦੇ ਤੁਰੰਤ ਬਾਅਦ ਦੁੱਧ ਪੀਣਾ ਮੁਸ਼ਕਲਾਂ ਦਾ ਕਾਰਨ ਬਣ ਸਕਦਾ ਹੈ ਜਿਵੇਂ ਕਿ ਫ਼ੂਡ poisoning, ਗੈਸ, ਬਦਹਜ਼ਮੀ, ਉਲਟੀਆਂ, ਪੇਟ ਵਿੱਚ ਦਰਦ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਨਮਕ ਅਤੇ ਤੇਲ ਵਿਚ ਬਣਿਆ ਭੋਜਨ ਅਤੇ ਦੁੱਧ ਇਕ ਦੂਜੇ ਦੇ ਵਿਰੋਧੀ ਹੁੰਦੇ ਹਨ।
ਵੱਡਿਆ ਨੂੰ ਦੁੱਧ ਪੀਣ ਦੇ ਫਾਇਦੇ: ਦੁੱਧ ਪੀਣ ਨਾਲ ਕੈਲਸ਼ੀਅਮ ਅਤੇ ਦਿਮਾਗ ਦਾ ਵਿਕਾਸ ਹੁੰਦਾ ਹੈ। ਇਹ ਚੀਜ਼ਾਂ ਆਮ ਤੌਰ ਤੇ ਬੱਚਿਆਂ ਲਈ ਸਹੀ ਮੰਨੀਆਂ ਜਾਂਦੀਆਂ ਹਨ। ਕਿਉਂਕਿ ਵੱਡੇ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੇ ਮਨ ਦਾ ਵਿਕਾਸ ਹੋ ਚੁੱਕਿਆ ਹੈ। ਜਦ ਕਿ ਅਜਿਹਾ ਬਿਲਕੁਲ ਨਹੀਂ ਹੈ ਕਿ ਜੇ ਵੱਡੇ ਲੋਕ ਦੁੱਧ ਦਾ ਸੇਵਨ ਕਰਦੇ ਹਨ, ਤਾਂ ਉਨ੍ਹਾਂ ਦੇ ਦਿਮਾਗ ਨੂੰ ਲਾਭ ਪਹੁੰਚਦਾ ਹੈ। ਦਰਅਸਲ ਦੁੱਧ ਪੀਣ ਨਾਲ ਹਾਰਮੋਨ ਡੋਪਾਮਾਈਨ ਦਾ ਖ਼ੂਨ ਵੱਧ ਜਾਂਦਾ ਹੈ ਜੋ ਸਾਡੇ ਸਰੀਰ ਨੂੰ ਅਤੇ ਮਨ ਸ਼ਾਂਤ ਰੱਖਦਾ ਹੈ। ਜਿਸ ਨਾਲ ਮਾਨਸਿਕ ਸ਼ਾਂਤੀ ਮਿਲਦੀ ਹੈ।
ਤਣਾਅ ਤੋਂ ਛੁਟਕਾਰਾ: ਡੋਪਾਮਾਈਨ ਸਾਨੂੰ ਤਣਾਅ ਤੋਂ ਛੁਟਕਾਰਾ ਦਿਵਾ ਕੇ ਦਿਮਾਗ ਨੂੰ ਸ਼ਾਂਤ ਕਰਦਾ ਹੈ। ਇਸੇ ਲਈ ਦੁੱਧ ਪੀਣ ਤੋਂ ਬਾਅਦ ਅਸੀਂ ਸਰੀਰਕ ਤੌਰ ਤੇ ਰਾਹਤ ਅਤੇ ਮਾਨਸਿਕ ਤੌਰ ‘ਤੇ ਅਰਾਮ ਮਹਿਸੂਸ ਕਰਦੇ ਹਾਂ। ਇਸ ਦੇ ਨਾਲ ਹੀ ਜੇਕਰ ਤੁਸੀਂ ਦੁੱਧ ਵਿਚ ਥੋੜੀ ਜਿਹੀ ਹਲਦੀ ਮਿਲਾਓ ਤਾਂ ਤੁਹਾਡੇ ਸਰੀਰ ਵਿਚ ਦਰਦ ਅਤੇ ਜਕੜਨ ਵੀ ਦੂਰ ਹੋ ਜਾਂਦੀ ਹੈ। ਕਿਉਂਕਿ ਦੁੱਧ ਅਤੇ ਹਲਦੀ ਮਿਲ ਕੇ pain killer ਦਾ ਕੰਮ ਕਰਦੇ ਹਨ। ਜਿਹੜੇ ਦਰਦ ਨੂੰ ਖ਼ਤਮ ਕਰਦੇ ਹਨ।
ਸਮੋਕਿੰਗ ਛੱਡਣ ਲਈ ਮਦਦਗਾਰ: ਇਹ ਜਾਣ ਕੇ ਤੁਸੀਂ ਥੋੜਾ ਅਜੀਬ ਮਹਿਸੂਸ ਕਰ ਸਕਦੇ ਹੋ। ਪਰ ਜੋ ਹੈ ਉਹ ਹੈ। ਵੱਡਿਆ ਦੇ ਮੂਡ ਅਤੇ ਸਿਹਤ ‘ਤੇ ਦੁੱਧ ਪੀਣ ਦਾ ਕੀ ਪ੍ਰਭਾਵ ਹੁੰਦਾ ਹੈ, ਅਤੇ ਨਾਲ ਹੀ ਕਹਿੰਦੇ ਭੋਜਨ ਸਮੋਕਿੰਗ ਦੀ ਆਦਤ ਛੱਡਣ ਵਿਚ ਕਾਰਗਰ ਹੋ ਸਕਦੇ ਹਨ, ਇਸ ਵਿਸ਼ੇ’ ਤੇ ਕੀਤੀ ਗਈ ਖੋਜ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਦੁੱਧ ਪੀਣ ਨਾਲ ਸਮੋਕਿੰਗ ਦੀ ਤਲਬ ਨੂੰ ਘੱਟ ਕੀਤਾ ਜਾ ਸਕਦਾ ਹੈ। ਖੋਜ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਜੇ ਕੋਈ ਵਿਅਕਤੀ ਸਮੋਕਿੰਗ ਦੀ ਤਲਬ ਹੋਣ ‘ਤੇ ਘੁੱਟ-ਘੁੱਟ ਕਰਕੇ ਦੁੱਧ ਦਾ ਸੇਵਨ ਕਰਦਾ ਹੈ ਤਾਂ ਕੁਝ ਹਫ਼ਤਿਆਂ ਵਿੱਚ ਉਹ ਆਪਣੀ ਇੱਛਾ ਸ਼ਕਤੀ ਅਤੇ ਦੁੱਧ ਦੇ ਗੁਣਾਂ ਕਾਰਨ ਇਸ ਤਲਬ ਨੂੰ ਕਾਬੂ ਕਰ ਸਕਦਾ ਹੈ।