Drinking tea side effects: ਹਰ ਕੋਈ ਚਾਹ ਪੀਣ ਦਾ ਸ਼ੌਕੀਨ ਹੁੰਦਾ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਚਾਹ ਪੀਣ ਨਾਲ ਸਰੀਰ ‘ਚ ਤਾਜ਼ਗੀ ਆਉਂਦੀ ਹੈ ਅਤੇ ਕੰਮ ਕਰਨ ਦੀ ਸਮਰੱਥਾ ਵਧਦੀ ਹੈ। ਸਵੇਰੇ 1 ਕੱਪ ਚਾਹ ਪੀਣ ਨਾਲ ਸਾਰਾ ਦਿਨ ਆਸਾਨੀ ਨਾਲ ਕੰਮ ਕੀਤਾ ਜਾ ਸਕਦਾ ਹੈ। ਜਿੱਥੇ ਦਿਨ ਦੀ ਸ਼ੁਰੂਆਤ ਚਾਹ ਪੀਣ ਨਾਲ ਹੁੰਦੀ ਹੈ ਉੱਥੇ ਸ਼ਾਮ ਵੀ ਬਿਨਾਂ ਚਾਹ ਤੋਂ ਖਤਮ ਨਹੀਂ ਹੁੰਦੀ। ਹਾਲਾਂਕਿ ਚਾਹ ਪੀਣ ਦੇ ਕਈ ਨੁਕਸਾਨ ਵੀ ਹਨ। ਇਸ ਨਾਲ ਐਸੀਡਿਟੀ, ਪੇਟ ‘ਚ ਜਲਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ‘ਚ ਚਾਹ ਪੀਣੀ ਬੰਦ ਕਰ ਦੇਣੀ ਚਾਹੀਦੀ ਹੈ ਪਰ ਮਾਹਿਰਾਂ ਦੇ ਮੁਤਾਬਕ ਚਾਹ ਨੂੰ ਛੱਡਣਾ ਤੋਂ ਚੰਗਾ ਹੈ ਕਿ ਤੁਸੀਂ ਚਾਹ ਬਣਾਉਣ ਲਈ ਕੁਝ ਹੈਲਦੀ ਟਿਪਸ ਦੀ ਵਰਤੋਂ ਕਰ ਸਕਦੇ ਹੋ।
ਚਾਹ ਬਣਾਉਣ ਦੇ ਕੁਝ ਹੈਲਥੀ ਟਿਪਸ
ਚੰਗੀ ਚਾਹ ਪੱਤੀ ਦੀ ਵਰਤੋਂ ਕਰੋ: ਚਾਹ ਦਾ ਚੰਗਾ ਸਵਾਦ ਉਦੋਂ ਹੀ ਆਵੇਗਾ ਜਦੋਂ ਉਸ ‘ਚ ਚੰਗੀ ਪੱਤੀ ਪਾਈ ਜਾਵੇਗੀ। ਚਾਹ ਪੱਤੀ ਚਾਹ ਦਾ ਹੋਰ ਵੀ ਸੁਆਦ ਵਧਾ ਦਿੰਦੀ ਹੈ। ਬਾਜ਼ਾਰ ‘ਚ ਮਿਲਣ ਵਾਲੀਆਂ ਚਾਹ ਪੱਤੀ ‘ਚ ਮਿਲਾਵਟ ਵੀ ਹੋ ਸਕਦੀ ਹੈ। ਅਜਿਹੇ ‘ਚ ਮਿਲਾਵਟੀ ਚਾਹ ਪੀਣ ਨਾਲ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਅਜਿਹੇ ‘ਚ ਜਦੋਂ ਵੀ ਚਾਹ ਦੀ ਪੱਤੀ ਦੀ ਚੋਣ ਕਰੋ ਤਾਂ ਉਸ ਦੀ ਚੰਗੀ ਤਰ੍ਹਾਂ ਜਾਂਚ ਕਰਕੇ ਲਓ।
ਦੁੱਧ ਦੀ ਕੁਆਲਿਟੀ ਚੈੱਕ ਕਰੋ: ਦੁੱਧ ‘ਚ ਵੀ ਮਿਲਾਵਟ ਹੋ ਸਕਦੀ ਹੈ। ਇਸ ਲਈ ਤੁਸੀਂ ਚਾਹ ਬਣਾਉਣ ਲਈ ਚੰਗੀ ਕੁਆਲਿਟੀ ਦੇ ਦੁੱਧ ਦੀ ਹੀ ਵਰਤੋਂ ਕਰੋ। ਇਸ ਨਾਲ ਚਾਹ ਦਾ ਸਵਾਦ ਵੀ ਵਧੇਗਾ ਅਤੇ ਸਿਹਤ ਸੰਬੰਧੀ ਕੋਈ ਸਮੱਸਿਆ ਨਹੀਂ ਹੋਵੇਗੀ। ਇਸ ਦੇ ਨਾਲ ਹੀ ਕਈ ਲੋਕਾਂ ਨੂੰ ਪੈਕਟ ਵਾਲੇ ਦੁੱਧ ਨਾਲ ਪੇਟ ‘ਚ ਜਲਣ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਅਜਿਹ ‘ਚ ਦੁੱਧ ਦੀ ਕੁਆਲਿਟੀ ਚੈੱਕ ਕਰਕੇ ਉਸ ਨੂੰ ਖਰੀਦੋ।
ਮਿਠਾਸ ਲਈ ਬਾਹਰੀ ਮਿੱਠੇ ਤੋਂ ਬਚੋ: ਚਾਹ ‘ਚ ਆਰਟੀਫਿਸ਼ੀਅਲ ਸਵੀਟਨਰਜ ਦੀ ਹੀ ਵਰਤੋਂ ਨਾ ਕਰੋ। ਇਸ ਨਾਲ ਤੁਹਾਡੀ ਸਕਿਨ ਨੂੰ ਨੁਕਸਾਨ ਹੋ ਸਕਦਾ ਹੈ। ਤੁਸੀਂ ਚਾਹ ‘ਚ ਗੁੜ ਦੀ ਵਰਤੋਂ ਵੀ ਕਰ ਸਕਦੇ ਹੋ। ਗੁੜ ਵਾਲੀ ਚਾਹ ਪਾਚਨ ਕਿਰਿਆ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਦੇ ਨਾਲ ਹੀ ਇਮਿਊਨਿਟੀ ਬੂਸਟ ਹੋਣ ਨਾਲ ਬੀਮਾਰੀਆਂ ਤੋਂ ਸੰਕਰਮਿਤ ਹੋਣ ਦਾ ਖਤਰਾ ਘੱਟ ਰਹਿੰਦਾ ਹੈ।
ਸਵਾਦ ਵਧਾਉਣ ਲਈ ਚਾਹ ‘ਚ ਮਸਾਲੇ ਪਾਓ: ਸਰਦੀਆਂ ‘ਚ ਸੁਆਦ ਵਾਲੀ ਚਾਹ ਦਾ ਸਵਾਦ ਵਧਾਉਣ ਲਈ ਉਸ ‘ਚ ਲੌਂਗ, ਇਲਾਇਚੀ, ਅਦਰਕ ਅਤੇ ਮਸਾਲਿਆਂ ਦੀ ਵੀ ਵਰਤੋਂ ਕਰ ਸਕਦੇ ਹੋ। ਐਂਟੀ-ਆਕਸੀਡੈਂਟ, ਐਂਟੀ-ਵਾਇਰਲ, ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਇਸ ਚਾਹ ਨੂੰ ਪੀਣ ਨਾਲ ਇਮਿਊਨਿਟੀ ਤੇਜ਼ੀ ਨਾਲ ਵਧੇਗੀ। ਇਸ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ। ਇਸ ਤਰ੍ਹਾਂ ਤੁਹਾਡਾ ਸੁਆਦ ਅਤੇ ਸਿਹਤ ਦੋਵੇਂ ਬਰਕਰਾਰ ਰਹਿਣਗੇ।
ਚਾਹ ਪੀਣ ਦਾ ਸਹੀ ਸਮਾਂ: ਸਵੇਰੇ ਖਾਲੀ ਪੇਟ ਅਤੇ ਰਾਤ ਨੂੰ ਸੌਣ ਵੇਲੇ ਚਾਹ ਨਹੀਂ ਪੀਣੀ ਚਾਹੀਦੀ। ਇਸ ਨਾਲ ਪੇਟ ‘ਚ ਗੈਸ ਬਣ ਸਕਦੀ ਹੈ। ਤੁਸੀਂ ਸਵੇਰੇ ਅਤੇ ਸ਼ਾਮ ਨਾਸ਼ਤੇ ਤੋਂ ਬਾਅਦ ਚਾਹ ਪੀ ਸਕਦੇ ਹੋ। ਇਸ ਦੇ ਨਾਲ ਹੀ ਜ਼ਿਆਦਾ ਗਰਮ ਚਾਹ ਪੀਣਾ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਅਜਿਹੇ ‘ਚ ਤੁਸੀਂ ਚਾਹ ਨੂੰ ਥੋੜ੍ਹਾ ਠੰਡਾ ਕਰਕੇ ਹੀ ਪੀਓ। ਨਾਲ ਹੀ ਦਿਨ ‘ਚ 2 ਕੱਪ ਤੋਂ ਵੱਧ ਚਾਹ ਪੀਣ ਤੋਂ ਬਚੋ।