Drinking Warm water benefits: ਸਿਹਤਮੰਦ ਰਹਿਣ ਲਈ ਸਰੀਰ ਨੂੰ ਹਾਈਡਰੇਟ ਰੱਖਣਾ ਬਹੁਤ ਜ਼ਰੂਰੀ ਹੈ ਜਿਸ ਦਾ ਸਭ ਤੋਂ ਵਧੀਆ ਤਰੀਕਾ ਹੈ ਗਰਮ ਪਾਣੀ ਪੀਣਾ। ਡਾਕਟਰ ਵੀ ਤੰਦਰੁਸਤ ਰਹਿਣ ਲਈ ਦਿਨ ਵਿਚ 8-10 ਗਲਾਸ ਪਾਣੀ ਪੀਣ ਦੀ ਸਲਾਹ ਦਿੰਦੇ ਹਨ। ਪਰ ਠੰਡੇ ਦੇ ਬਜਾਏ ਗੁਣਗੁਣਾ ਜਾਂ ਗਰਮ ਪਾਣੀ ਪੀਣਾ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਆਓ ਅੱਜ ਤੁਹਾਨੂੰ ਗਰਮ ਪਾਣੀ ਪੀਣ ਦੇ ਫਾਇਦੇ ਦੱਸਦੇ ਹਾਂ ਜਿਸ ਤੋਂ ਬਾਅਦ ਤੁਸੀਂ ਵੀ ਇਸ ਨੂੰ ਪੀਣਾ ਸ਼ੁਰੂ ਕਰੋਗੇ।
- ਅਸਥਮਾ ਅਤੇ ਗਠੀਏ ਦੇ ਮਰੀਜ਼ਾਂ ਲਈ ਗਰਮ ਪਾਣੀ ਵਿਸ਼ੇਸ਼ ਤੌਰ ‘ਤੇ ਲਾਭਕਾਰੀ ਹੁੰਦਾ ਹੈ। ਅਜਿਹੇ ਮਰੀਜ਼ਾਂ ਨੂੰ ਪੀਣ ਅਤੇ ਨਹਾਉਣ ਲਈ ਹਲਕਾ ਗਰਮ ਪਾਣੀ ਪੀਣਾ ਚਾਹੀਦਾ ਹੈ।
- ਕਬਜ਼, ਉਪਚ, ਬਦਹਜ਼ਮੀ ਵਿਚ ਗੁਣਗੁਣਾ ਪਾਣੀ ਪੀਣ ਨਾਲ ਪੂਰਾ ਫ਼ਾਇਦਾ ਮਿਲਦਾ ਹੈ। ਨਾਲ ਹੀ ਇਸ ਨਾਲ ਪਾਚਨ ਕਿਰਿਆ ਵੀ ਸਹੀ ਰਹਿੰਦੀ ਹੈ।
- ਗੁਣਗੁਣਾ ਜਾਂ ਗਰਮ ਪਾਣੀ ਪੀਣ ਨਾਲ ਸਰੀਰਕ ਕਿਰਿਆਵਾਂ ਠੀਕ ਰਹਿੰਦੀਆਂ ਹਨ। ਇਸ ਨਾਲ ਬਾਡੀ ਡੀਟੌਕਸ ਹੋਣ ਦੇ ਨਾਲ ਬਲੱਡ ਸਰਕੂਲੇਸ਼ਨ ਵੀ ਵਧੀਆ ਹੁੰਦਾ ਹੈ।
- ਗੁਣਗੁਣਾ ਪਾਣੀ ਪੀਂਦੇ ਰਹਿਣ ਨਾਲ ਮੋਟਾਪਾ ਘੱਟ ਜਾਂਦਾ ਹੈ। ਸਵੇਰੇ ਗੁਣਗੁਣੇ ਪਾਣੀ ਵਿਚ ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਐਕਸਟਰਾ ਚਰਬੀ ਘੱਟ ਜਾਂਦੀ ਹੈ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ।
- ਗੁਣਗੁਣੇ ਪਾਣੀ ਨਾਲ ਨਹਾਉਣ ਨਾਲ ਸਰਦੀ ਤੋਂ ਬਚਾਅ ਰਹਿੰਦਾ ਹੈ। ਇਸ ਤੋਂ ਇਲਾਵਾ ਗਰਮ ਪਾਣੀ ਪੀਣ ਨਾਲ ਸਰੀਰ ਵੀ ਡੀਟੋਕਸ ਹੋ ਜਾਂਦਾ ਹੈ ਅਤੇ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚੇ ਰਹਿੰਦੇ ਹੋ।
- ਪਾਣੀ ‘ਚ ਨਿੰਮ ਦੇ ਪੱਤਿਆਂ ਨੂੰ ਉਬਾਲ ਕੇ ਗੁਣਗੁਣਾ ਕਰਕੇ ਨਹਾਓ। ਇਸ ਨਾਲ ਸਕਿਨ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ।
- ਗਰਮ ਪਾਣੀ ਦਾ ਸੇਵਨ ਕਰਨ ਨਾਲ ਸਿਰਦਰਦ, ਸਰੀਰ ‘ਚ ਏਂਠਨ ਅਤੇ ਪੇਟ ਦਰਦ ਦੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ। ਜੇ ਤੁਸੀਂ ਚਾਹੋ ਤਾਂ ਤੁਸੀਂ ਗਰਮ ਪਾਣੀ ਨੂੰ ਬੈਗ ਵਿਚ ਪਾ ਕੇ ਪੇਟ ‘ਤੇ ਵੀ ਰੱਖ ਸਕਦੇ ਹੋ। ਇਸ ਨਾਲ ਵੀ ਤੁਹਾਨੂੰ ਆਰਾਮ ਮਿਲੇਗਾ।
- ਗੁਣਗੁਣੇ ਪਾਣੀ ਵਿਚ ਫਿਟਕਰੀ ਮਿਲਾ ਕੇ ਕੁਰਲੀ ਕਰਨ ਨਾਲ ਦੰਦਾਂ ਅਤੇ ਮਸੂੜਿਆਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲਦਾ ਹੈ। ਨਾਲ ਹੀ ਇਸ ਨਾਲ ਮੂੰਹ ਦੇ ਛਾਲੇ ਵੀ ਠੀਕ ਹੁੰਦੇ ਹਨ।
- ਗਰਮ ਪਾਣੀ ਨਾਲ ਖੂਨ ਕੁਦਰਤੀ ਤੌਰ ‘ਤੇ ਪਤਲਾ ਹੁੰਦਾ ਹੈ ਇਸ ਲਈ ਹਾਈ ਕੋਲੇਸਟ੍ਰੋਲ ਵਿਚ ਇਹ ਜ਼ਿਆਦਾ ਫਾਇਦੇਮੰਦ ਸਾਬਤ ਹੁੰਦਾ ਹੈ।
- ਅਕਸਰ ਔਰਤਾਂ ਥਕਾਵਟ ਅਤੇ ਸਰੀਰ ਵਿੱਚ ਦਰਦ ਮਹਿਸੂਸ ਕਰਦੀਆਂ ਹਨ। ਗਰਮ ਪਾਣੀ ਉਨ੍ਹਾਂ ਲਈ ਪੈੱਨ ਕਿਲਰ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਨਾਲ ਸਰੀਰ ਹਮੇਸ਼ਾਂ ਐਕਟਿਵ ਰਹਿੰਦਾ ਹੈ ਅਤੇ ਦਰਦ ਦੀ ਸ਼ਿਕਾਇਤ ਘੱਟ ਹੋਵੇਗੀ।