Drinking water health benefits: ਪਾਣੀ ਪੀਣਾ ਸਰੀਰ ਦੇ ਲਈ ਕਈ ਤਰੀਕਿਆਂ ਨਾਲ ਲਾਭਕਾਰੀ ਅਤੇ ਮਹੱਤਵਪੂਰਨ ਹੈ। ਪਾਣੀ ਪੀਣ ਨਾਲ ਸਰੀਰ ਵਿੱਚ ਮੌਜੂਦ ਬਹੁਤ ਸਾਰੇ ਜ਼ਹਿਰੀਲੇ ਪਿਸ਼ਾਬ ਰਾਹੀਂ ਬਾਹਰ ਨਿਕਲ ਜਾਂਦੇ ਹਨ। ਗੱਲ ਜੇ ਸਹੀ ਸਮੇਂ ‘ਤੇ ਪਾਣੀ ਪੀਣ ਦੀ ਕਰੀਏ ਤਾਂ ਸਵੇਰੇ ਪਾਣੀ ਪੀਣਾ ਸਰੀਰ ਨੂੰ ਬਹੁਤ ਲਾਭ ਦਿੰਦਾ ਹੈ। ਜਿਵੇਂ ਕਿ ਸਵੇਰੇ 2 ਗਲਾਸ ਪਾਣੀ ਪੀਣ ਨਾਲ ਤੁਹਾਡੇ ਸਰੀਰ ਨੂੰ ਪੂਰੇ ਦਿਨ ਕੰਮ ਕਰਨ ਦੀ ਤਾਕਤ ਮਿਲਦੀ ਹੈ। ਇਹ ਤੁਹਾਡੇ ਸਰੀਰ ਨੂੰ ਸਾਫ ਕਰਨ ਵਿਚ ਵੀ ਮਦਦ ਕਰਦਾ ਹੈ। ਸਾਰਾ ਦਿਨ ਐਕਟਿਵ ਰਹਿਣ ਦਾ ਮੁੱਖ ਕਾਰਨ ਇਹ ਵੀ ਹੈ।
ਮੈਟਾਬੋਲਿਜ਼ਮ ਮਜ਼ਬੂਤ ਹੁੰਦਾ: ਸਵੇਰੇ ਖਾਲੀ ਪੇਟ ਪਾਣੀ ਪੀਣਾ ਤੁਹਾਡੀ ਪਾਚਕ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦਾ ਹੈ। ਜਿਸ ਨਾਲ ਤੁਹਾਡੇ ਦੁਆਰਾ ਖਾਇਆ ਜਾਣ ਵਾਲਾ ਭੋਜਨ ਚੰਗੀ ਤਰ੍ਹਾਂ ਪਚ ਜਾਂਦਾ ਹੈ। ਸਵੇਰੇ ਗਰਮ ਪਾਣੀ ਪੀਣ ਨਾਲ ਤੁਹਾਡੇ ਢਿੱਡ ਦੀ ਚਰਬੀ ਵੀ ਘੱਟ ਜਾਂਦੀ ਹੈ। ਕੁਝ ਲੋਕਾਂ ਨੂੰ ਅਕਸਰ ਸਿਰ ਦਰਦ ਦੀ ਸਮੱਸਿਆ ਹੁੰਦੀ ਹੈ। ਸਵੇਰੇ ਖਾਲੀ ਪੇਟ ਪਾਣੀ ਪੀਣ ਨਾਲ ਸਰੀਰ ਵਿਚ ਮੌਜੂਦ ਆਕਸੀਜਨ ਦਿਮਾਗ ਤੋਂ ਪੈਰਾਂ ਤਕ ਚੰਗੀ ਤਰ੍ਹਾਂ ਵਗਦੀ ਹੈ। ਜਿਸ ਦੇ ਕਾਰਨ ਤੁਸੀਂ ਸਿਰਦਰਦ, ਭਾਰਾਪਣ ਅਤੇ ਸੁਸਤ ਵਰਗੀਆਂ ਸਮੱਸਿਆਵਾਂ ਤੋਂ ਦੂਰ ਰਹਿੰਦੇ ਹੋ।
ਸਕਿਨ ਲਈ ਫਾਇਦੇਮੰਦ: ਉਹ ਲੋਕ ਜਿਨ੍ਹਾਂ ਦੇ ਚਿਹਰੇ ‘ਤੇ ਮੁਹਾਸੇ ਹਨ ਜਾਂ ਤੁਹਾਡੇ ਚਿਹਰੇ ‘ਤੇ ਸ਼ਾਈਨ ਜਾਂ ਗਲੋਂ ਨਹੀਂ ਹੈ ਤਾਂ ਸਵੇਰੇ ਉੱਠੋ ਅਤੇ 3 ਤੋਂ 4 ਗਲਾਸ ਪਾਣੀ ਪੀਣਾ ਸ਼ੁਰੂ ਕਰੋ। ਸਿਰਫ 1 ਜਾਂ ਅੱਧਾ ਗਲਾਸ ਪਾਣੀ ਨਾਲ ਸ਼ੁਰੂ ਕਰੋ। ਪਰ ਹੌਲੀ-ਹੌਲੀ ਪਾਣੀ ਪੀਣ ਦੀ ਯੋਗਤਾ ਨੂੰ ਵਧਾਓ। ਖ਼ਾਸਕਰ ਗਰਮੀਆਂ ਵਿੱਚ ਜੋ ਲੋਕ ਜ਼ਿਆਦਾ ਏ.ਸੀ. ‘ਚ ਬੈਠ ਕੇ ਕੰਮ ਕਰਦੇ ਹਨ ਉਨ੍ਹਾਂ ਲਈ ਸਵੇਰੇ ਅਤੇ ਸਾਰਾ ਦਿਨ ਪਾਣੀ ਪੀਂਦੇ ਰਹਿਣਾ ਬਹੁਤ ਜ਼ਰੂਰੀ ਹੈ।
ਕੁਝ ਸਾਵਧਾਨੀਆਂ
- ਸਵੇਰੇ ਉੱਠਕੇ ਕਦੇ ਵੀ ਫਰਿੱਜ ਦਾ ਠੰਡਾ ਪਾਣੀ ਨਾ ਪੀਓ। ਘੜੇ ਦਾ ਪਾਣੀ ਪੀਣ ਦੀ ਕੋਸ਼ਿਸ਼ ਕਰੋ।
- ਖੜ੍ਹੇ ਹੋ ਕੇ ਵੀ ਪਾਣੀ ਪੀਣਾ ਨਹੀਂ ਚਾਹੀਦਾ ਇਹ ਤੁਹਾਡੇ ਇਮਿਊਨ ਸਿਸਟਮ ਨੂੰ ਖਰਾਬ ਕਰ ਦਿੰਦਾ ਹੈ।
- ਤੁਰਦੇ ਸਮੇਂ ਬਿਲਕੁਲ ਵੀ ਪਾਣੀ ਨਾ ਪੀਓ ਇਸ ਨਾਲ ਕਿਡਨੀ ਵਿਚ ਸਟੋਨ ਬਣਦਾ ਹੈ।
- ਵਰਕਆਊਟ ਤੋਂ ਵਾਪਸ ਆਉਣ ਤੋਂ ਤੁਰੰਤ ਬਾਅਦ ਪਾਣੀ ਨਾ ਪੀਓ।
- ਜ਼ਿਆਦਾ ਗਰਮ ਪਾਣੀ, ਹਲਕਾ ਗੁਣਗੁਣਾ ਜਾਂ ਹਲਕਾ ਗਰਮ ਪਾਣੀ ਪੀਣਾ ਸਿਹਤ ਲਈ ਚੰਗਾ ਹੁੰਦਾ ਹੈ।
- ਤਾਂਬੇ ਦੇ ਗਲਾਸ ਵਿਚ ਪਾਣੀ ਪੀਣ ਦੀ ਆਦਤ ਬਣਾਓ। ਸਵੇਰੇ ਖਾਲੀ ਪੇਟ ਤਾਂਬੇ ਦੇ ਭਾਂਡੇ ਵਿਚ ਰੱਖਿਆ ਪਾਣੀ ਪੀਣ ਨਾਲ ਜੋੜਾਂ ਦੇ ਦਰਦ ਵਿਚ ਰਾਹਤ ਮਿਲਦੀ ਹੈ।
- ਪਾਣੀ ਪੀਣ ਤੋਂ ਬਾਅਦ 10 ਮਿੰਟ ਲਈ ਥੋੜ੍ਹੀ ਜਿਹੀ ਸੈਰ ਕਰੋ। ਪਾਣੀ ਦੇ 1 ਘੰਟੇ ਬਾਅਦ ਚਾਹ ਜਾਂ ਦੁੱਧ ਆਦਿ ਪੀਓ।
- ਸਵੇਰੇ ਦੁੱਧ ਵਾਲੀ ਚਾਹ ਪੀਣ ਤੋਂ ਪਰਹੇਜ਼ ਕਰੋ। ਨਿੰਬੂ ਵਾਲੀ ਜਾਂ ਗ੍ਰੀਨ ਟੀ ਪੀਣਾ ਸ਼ੁਰੂ ਕਰੋ।