Drinking water rules: ਚੰਗੀ ਸਿਹਤ ਲਈ ਦਿਨ ਵਿਚ ਘੱਟੋ-ਘੱਟ 8-9 ਗਲਾਸ ਪਾਣੀ ਪੀਣਾ ਜ਼ਰੂਰੀ ਹੈ ਪਰ ਪਾਣੀ ਪੀਣ ਵੇਲੇ ਕੁਝ ਗੱਲਾਂ ਨੂੰ ਧਿਆਨ ਵਿਚ ਰੱਖਣਾ ਬਹੁਤ ਜ਼ਰੂਰੀ ਹੈ। ਆਯੁਰਵੈਦ ਦੇ ਅਨੁਸਾਰ ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਪਾਣੀ ਪੀਣ ਦੇ ਕੁਝ ਨਿਯਮ ਹਨ ਜੋ ਤੰਦਰੁਸਤ ਰਹਿਣ ਲਈ ਜ਼ਰੂਰੀ ਹਨ। ਆਓ ਜਾਣਦੇ ਹਾਂ ਪਾਣੀ ਪੀਣ ਨਾਲ ਜੁੜੇ ਕੁਝ ਅਜਿਹੇ ਨਿਯਮ ਹਨ, ਜਿਨ੍ਹਾਂ ਬਾਰੇ ਹਰ ਕਿਸੀ ਨੂੰ ਪਤਾ ਹੋਣਾ ਚਾਹੀਦਾ ਹੈ।
ਕਦੋਂ, ਕਿੰਨਾ ਅਤੇ ਕਿਵੇਂ ਪਾਣੀ ਪੀਣਾ ਚਾਹੀਦਾ ?
- ਸਵੇਰੇ ਉੱਠਣ ਤੋਂ ਬਾਅਦ ਖਾਲੀ ਪੇਟ 1 ਗਲਾਸ ਪਾਣੀ ਪੀਓ।
- ਭੋਜਨ ਕਰਨ ਤੋਂ 1 ਘੰਟੇ ਪਹਿਲਾਂ 1 ਗਲਾਸ ਪਾਣੀ
- ਦਿਨ ਭਰ 8-9 ਗਲਾਸ ਪਾਣੀ ਪੀਣਾ ਜ਼ਰੂਰੀ ਹੈ
- ਖੜ੍ਹੇ ਹੋ ਕੇ ਪਾਣੀ ਪੀਣ ਨਾਲ ਜੁਆਂਇੰਟ ਕਮਜ਼ੋਰ ਹੁੰਦੇ ਹਨ
- ਘੁੱਟ-ਘੁੱਟ ਕਰਕੇ ਪਾਣੀ ਪੀਣਾ ਚਾਹੀਦਾ
ਕਦੋਂ ਪਾਣੀ ਨਹੀਂ ਪੀਣਾ ਚਾਹੀਦਾ
- ਗਰਮ ਭੋਜਨ, ਫਲ ਜਿਵੇਂ ਤਰ, ਖੀਰਾ, ਤਰਬੂਜ ਅਤੇ ਖਰਬੂਜਾ ਖਾਣ ਤੋਂ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ।
- ਕਸਰਤ ਕਰਨ ਤੋਂ ਤੁਰੰਤ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ ਕਿਉਂਕਿ ਇਸ ਸਮੇਂ ਦੌਰਾਨ ਸਰੀਰ ਦਾ ਤਾਪਮਾਨ ਬਦਲਦਾ ਹੈ।
- ਚਿਕਨੇ ਜਾਂ ਤਲਿਆ ਹੋਇਆ ਭੋਜਨ ਖਾਨ ਤੋਂ ਬਾਅਦ ਪਾਣੀ ਪੀਣਾ ਸਿਹਤ ਲਈ ਨੁਕਸਾਨਦੇਹ ਹੈ। ਇਸ ਤੋਂ ਇਲਾਵਾ ਮੂੰਗਫਲੀ ਖਾਣ ਤੋਂ ਬਾਅਦ ਵੀ ਪਾਣੀ ਨਹੀਂ ਪੀਣਾ ਚਾਹੀਦਾ।
- ਗਰਮ ਦੁੱਧ ਅਤੇ ਚਾਹ ਅਤੇ ਧੁੱਪ ‘ਚ ਆਉਣ ਦੇ ਤੁਰੰਤ ਬਾਅਦ ਪਾਣੀ ਪੀਣਾ ਸਿਹਤ ਲਈ ਨੁਕਸਾਨਦੇਹ ਹੈ।
ਪਾਣੀ ਕਿੰਨਾ ਜ਼ਰੂਰੀ ਹੈ?
- ਰੋਜ਼ਾਨਾ ਸਵੇਰੇ ਖਾਲੀ ਪੇਟ ਪਾਣੀ ਪੀਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ ਜਿਸ ਨਾਲ ਤੁਸੀਂ ਕਬਜ਼, ਐਸਿਡਿਟੀ ਅਤੇ ਪੇਟ ਦਰਦ ਵਰਗੀਆਂ ਸਮੱਸਿਆਵਾਂ ਤੋਂ ਬਚੇ ਰਹਿੰਦੇ ਹੋ।
- ਸਵੇਰੇ ਖਾਲੀ ਪੇਟ ਪਾਣੀ ਪੀਣ ਨਾਲ ਸਕਿਨ, ਲੀਵਰ, ਕਿਡਨੀ ਅਤੇ ਅੱਖਾਂ ਨਾਲ ਸਬੰਧਤ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਸਰੀਰ ਨੂੰ ਤੰਦਰੁਸਤ ਰੱਖਣ ਲਈ ਦਿਨ ਭਰ ਭਰਪੂਰ ਪਾਣੀ ਪੀਣਾ ਵੀ ਜ਼ਰੂਰੀ ਹੈ।
- ਖੋਜ ਦੇ ਅਨੁਸਾਰ ਸਿਰਦਰਦ ਦੇ 90% ਮਾਮਲੇ ਸਰੀਰ ਵਿੱਚ ਪਾਣੀ ਦੀ ਕਮੀ ਕਾਰਨ ਹੁੰਦੇ ਹਨ। ਅਜਿਹੇ ‘ਚ ਇਹ ਵਧੀਆ ਹੋਵੇਗਾ ਕਿ ਤੁਸੀਂ ਦਿਨ ‘ਚ ਘੱਟੋ-ਘੱਟ 8-10 ਗਲਾਸ ਪਾਣੀ ਪੀਓ।
- ਪਾਣੀ ਪੀਣ ਨਾਲ ਸਕਿਨ ‘ਚ ਮੌਜੂਦ ਜ਼ਹਿਰੀਲੇ ਟਾਂਕਸਿਨਸ ਨਿਕਲ ਜਾਂਦੇ ਹਨ। ਨਾਲ ਹੀ ਇਸ ਨਾਲ ਸਕਿਨ ਨੂੰ ਨਮੀ ਵੀ ਮਿਲਦੀ ਹੈ, ਜਿਸ ਨਾਲ ਸਕਿਨ ਗਲੋਂ ਕਰਦੀ ਹੈ। ਸਿਰਫ ਇਹੀ ਨਹੀਂ ਜੇਕਰ ਤੁਸੀਂ ਭਰਪੂਰ ਪਾਣੀ ਪੀਓਗੇ ਤਾਂ ਸਕਿਨ ਦੀਆਂ ਬਿਮਾਰੀਆਂ ਤੋਂ ਵੀ ਬਚਾਅ ਰਹੇਗਾ।
- ਪਾਣੀ ‘ਚੋਂ ਜ਼ਹਿਰੀਲੇ ਤੱਤ ਪਸੀਨੇ ਅਤੇ ਯੂਰੀਨ ਰਾਹੀਂ ਸਰੀਰ ਵਿਚੋਂ ਬਾਹਰ ਕੱਢਦਾ ਹੈ। ਜਿਸ ਨਾਲ ਸਰੀਰ ਦੀ ਇਮਿਊਨਿਟੀ ਵੱਧਦੀ ਹੈ। ਸਿਰਫ ਇਹ ਹੀ ਨਹੀਂ ਇਸ ਨਾਲ ਭਾਰ ਵੀ ਕੰਟਰੋਲ ‘ਚ ਰਹਿੰਦਾ ਹੈ।
- ਸੌਣ ਤੋਂ ਪਹਿਲਾਂ ਪਾਣੀ ਪੀਣ ਦੀ ਆਦਤ ਬਹੁਤ ਚੰਗੀ ਹੈ। ਰੋਜ਼ ਸੌਣ ਤੋਂ ਪਹਿਲਾਂ ਇਕ ਗਲਾਸ ਪਾਣੀ ਪੀਓ ਇਸ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਘੱਟ ਜਾਂਦਾ ਹੈ।
- ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਉਨ੍ਹਾਂ ਨੂੰ ਨਹਾਉਣ ਤੋਂ ਪਹਿਲਾਂ ਇਕ ਗਲਾਸ ਪਾਣੀ ਪੀਣਾ ਚਾਹੀਦਾ ਹੈ। ਇਹ ਬਲੱਡ ਪ੍ਰੈਸ਼ਰ ਨੂੰ ਘਟਾਉਣ ਵਿਚ ਮਦਦ ਕਰਦਾ ਹੈ।