Drinking water ways: ਪਾਣੀ ਬਹੁਤ ਸਾਰੀਆਂ ਬਿਮਾਰੀਆਂ ਨੂੰ ਦੂਰ ਕਰਦਾ ਹੈ। ਜੇ ਅਸੀਂ ਦਿਨ ‘ਚ ਸਹੀ ਮਾਤਰਾ ‘ਚ ਪਾਣੀ ਪੀਂਦੇ ਹਾਂ ਤਾਂ ਸਾਡੀ ਸਿਹਤ ਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ। ਬਹੁਤ ਸਾਰੀਆਂ ਬਿਮਾਰੀਆਂ ਵੀ ਇਸ ਨਾਲ ਦੂਰ ਰਹਿੰਦੀਆਂ ਹਨ। ਜ਼ਿਆਦਾ ਪਾਣੀ ਪੀਣ ਨਾਲ ਸਾਡੇ ਸਰੀਰ ਦੇ ਸਾਰੇ ਗੰਦੇ ਕਣ ਦੂਰ ਹੋ ਜਾਂਦੇ ਹਨ ਜਿਸ ਕਾਰਨ ਸਾਡੀ ਸਕਿਨ ਸਾਫ਼ ਹੁੰਦੀ ਹੈ ਅਤੇ ਦੂਸਰਾ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ। ਬਹੁਤ ਸਾਰੇ ਲੋਕ ਹਨ ਜੋ ਦਿਨ ‘ਚ 2 ਤੋਂ 3 ਲੀਟਰ ਪਾਣੀ ਪੀਂਦੇ ਹਨ ਪਰ ਇਸਦੇ ਬਾਵਜੂਦ ਪਾਣੀ ਉਨ੍ਹਾਂ ਦੇ ਸਰੀਰ ਨੂੰ ਲਾਭ ਨਹੀਂ ਦੇ ਰਿਹਾ। ਤਾਂ ਆਓ ਅਸੀਂ ਤੁਹਾਨੂੰ ਦੱਸ ਦੇਈਏ ਕਿ ਇਸਦਾ ਕਾਰਨ ਤੁਹਾਡੇ ਦੁਆਰਾ ਕੀਤੀਆਂ ਇਹ 5 ਗਲਤੀਆਂ ਹੋ ਸਕਦੀਆਂ ਹਨ। ਬਹੁਤ ਸਾਰੇ ਲੋਕ ਭੋਜਨ ਖਾਣ ਤੋਂ ਪਹਿਲਾਂ ਅਤੇ ਬਾਅਦ ‘ਚ ਪਾਣੀ ਨਹੀਂ ਪੀਂਦੇ ਪਰ ਜੇ ਤੁਸੀਂ ਪਾਣੀ ਪੀਂਦਿਆਂ ਇਹ 5 ਗ਼ਲਤੀਆਂ ਕਰਦੇ ਹੋ ਤਾਂ ਇਹ ਪਾਣੀ ਤੁਹਾਡੇ ਲਈ ਨੁਕਸਾਨਦੇਹ ਹੋ ਸਕਦਾ ਹੈ।
ਕਸਰਤ ਤੋਂ ਬਾਅਦ ਪਾਣੀ ਨਾ ਪੀਣਾ: ਸਰੀਰ ਨੂੰ ਫਿੱਟ ਰੱਖਣ ਵਾਲੇ ਲੋਕ ਅਕਸਰ ਕਸਰਤ ਤੋਂ ਪਹਿਲਾਂ ਪਾਣੀ ਪੀਂ ਕੇ ਹੀ ਜਾਂਦੇ ਹਨ ਪਰ ਕਸਰਤ ਤੋਂ ਬਾਅਦ ਉਹ ਪਾਣੀ ਨਹੀਂ ਪੀਂਦੇ ਅਤੇ ਅਜਿਹਾ ਕਰਕੇ ਉਹ ਸਭ ਤੋਂ ਵੱਡੀ ਗਲਤੀ ਕਰਦੇ ਹਨ। ਇਸ ਲਈ ਜੇ ਤੁਸੀਂ ਆਪਣੇ ਸਰੀਰ ਨੂੰ ਸਿਹਤਮੰਦ ਅਤੇ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਕਸਰਤ ਤੋਂ ਬਾਅਦ ਪਾਣੀ ਪੀਓ। ਦੂਜੀ ਸਭ ਤੋਂ ਵੱਡੀ ਗਲਤੀ ਉਹ ਕਰਦੇ ਹਨ ਜੋ ਉਹ ਖੜ੍ਹੇ ਹੋ ਕੇ ਪਾਣੀ ਪੀਂਦੇ ਹਨ। ਤੁਹਾਨੂੰ ਗਲਤੀ ਨਾਲ ਵੀ ਅਜਿਹੀ ਗਲਤੀ ਨਹੀਂ ਕਰਨੀ ਚਾਹੀਦੀ। ਤੁਹਾਡੇ ਬਜ਼ੁਰਗਾਂ ਨੇ ਵੀ ਇਸ ਤਰ੍ਹਾਂ ਪਾਣੀ ਪੀਣ ਤੋਂ ਮਨ੍ਹਾ ਕੀਤਾ ਹੋਵੇਗਾ। ਪਰ ਇਹ ਸੱਚ ਹੈ ਕਿ ਤੁਹਾਨੂੰ ਖੜ੍ਹੇ ਹੋ ਕੇ ਪਾਣੀ ਨਹੀਂ ਪੀਣਾ ਚਾਹੀਦਾ। ਇਸ ਨਾਲ ਤੁਹਾਡੇ ਸਰੀਰ ਨੂੰ ਸਾਰੇ ਪੋਸ਼ਕ ਤੱਤ ਨਹੀਂ ਮਿਲਦੇ ਹਨ।
ਸਵੇਰੇ ਖਾਲੀ ਪੇਟ ਪਾਣੀ ਨਾ ਪੀਣਾ: ਤੁਸੀਂ ਬਹੁਤ ਸਾਰੇ ਲੋਕਾਂ ਨੂੰ ਦੇਖਿਆ ਹੋਵੇਗਾ ਜੋ ਸਵੇਰੇ ਪਾਣੀ ਨਹੀਂ ਪੀਂਦੇ ਪਰ ਤੁਹਾਨੂੰ ਸਵੇਰ ਦੀ ਸ਼ੁਰੂਆਤ ਇਕ ਗਲਾਸ ਪਾਣੀ ਨਾਲ ਕਰਨੀ ਚਾਹੀਦੀ ਹੈ। ਇਸ ਲਈ ਤੁਸੀਂ ਸਵੇਰੇ ਖਾਲੀ ਪੇਟ 1 ਲੀਟਰ ਗੁਣਗੁਣਾ ਪਾਣੀ ਜ਼ਰੂਰ ਪੀਓ। ਇਸ ਨਾਲ ਜੇ ਤੁਹਾਨੂੰ ਕੋਈ ਵੀ ਸਮੱਸਿਆ ਹੈ ਤਾਂ ਇਹ ਦੂਰ ਹੋ ਜਾਵੇਗੀ। ਜੇ ਕਿਸੇ ਦਾ ਪੇਟ ਸਾਫ਼ ਨਹੀਂ ਰਹਿੰਦਾ ਹੈ ਤਾਂ ਉਸਨੂੰ ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ਲਈ ਸਵੇਰੇ ਪਾਣੀ ਪੀਓ।
ਇਕ ਘੁੱਟ ‘ਚ ਹੀ ਪਾਣੀ ਪੀ ਜਾਣਾ: ਜੇ ਤੁਸੀਂ ਇਕ ਘੁੱਟ ‘ਚ ਹੀ ਸਾਰਾ ਪਾਣੀ ਪੀ ਜਾਂਦੇ ਹੋ ਤਾਂ ਤੁਹਾਡੇ ਸਰੀਰ ਨੂੰ ਪਾਣੀ ਦਾ ਕੋਈ ਲਾਭ ਨਹੀਂ ਮਿਲੇਗਾ। ਇਸ ਲਈ ਇੱਕ ਘੁੱਟ ‘ਚ ਪਾਣੀ ਪੀਣ ਦੀ ਬਜਾਏ ਇਸ ਨੂੰ ਸਿਪ-ਸਿਪ ਕਰਕੇ ਪੀਓ। ਇਸ ਨਾਲ ਤੁਹਾਡੀ ਇਮਿਊਨਿਟੀ ਪ੍ਰਣਾਲੀ ਮਜ਼ਬੂਤ ਹੋਵੇਗੀ ਅਤੇ ਤੁਹਾਡਾ ਸਰੀਰ ਵੀ ਤੰਦਰੁਸਤ ਰਹੇਗਾ। ਭਾਵੇਂ ਤੁਹਾਨੂੰ ਪਿਆਸ ਲੱਗੀ ਹੈ ਪਰ ਖਾਣ ਦੇ ਤੁਰੰਤ ਬਾਅਦ ਪਾਣੀ ਦਾ ਸੇਵਨ ਨਾ ਕਰੋ। ਤੁਸੀਂ ਖਾਣਾ ਖਾਣ ਦੇ 30 ਮਿੰਟ ਦਾ ਗੈਪ ਜ਼ਰੂਰ ਰੱਖੋ। ਜੇ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਭੋਜਨ ਚੰਗੀ ਤਰ੍ਹਾਂ ਹਜ਼ਮ ਨਹੀਂ ਹੁੰਦਾ। ਇਸ ਲਈ ਖਾਣ ਦੇ 30 ਮਿੰਟ ਬਾਅਦ ਹੀ ਪਾਣੀ ਪੀਓ।
ਗਲਤ ਤਰੀਕੇ ਨਾਲ ਪਾਣੀ ਪੀਂਦੇ ਹੋ ਤਾਂ ਇਹ ਨੁਕਸਾਨ ਹੋਏਗਾ
- ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀਆਂ ਸਮੱਸਿਆਵਾਂ
- ਕਿਡਨੀ ਦੀ ਸਮੱਸਿਆ ਹੋ ਸਕਦੀ ਹੈ
- ਸਿਰ ਦਰਦ ਹੋਣਾ
- ਭਾਰੀਪਣ ਰਹਿਣਾ
- ਢਿੱਡ ਵਿੱਚ ਦਰਦ
- ਪੇਟ ਦੀਆਂ ਸਮੱਸਿਆਵਾਂ ਹੋਣਾ
- ਲੀਵਰ ਕਮਜ਼ੋਰ ਹੋਣਾ
- ਸਕਿਨ ਐਲਰਜੀ ਹੋਣਾ