Drinking Water weight loss: ਇਹ ਤਾਂ ਹਰ ਕੋਈ ਜਾਣਦਾ ਹੈ ਕਿ ਪਾਣੀ ਪੀਣਾ ਸਰੀਰ ਲਈ ਕਿੰਨਾ ਜ਼ਰੂਰੀ ਹੈ। ਪਰ ਕੀ ਤੁਸੀਂ ਭਾਰ ਘਟਾਉਣ ਲਈ ਪਾਣੀ ਪੀਣ ਦਾ ਸਹੀ ਫਾਰਮੂਲਾ ਜਾਣਦੇ ਹੋ। ਜੀ ਹਾਂ, ਜੇ ਪਾਣੀ ਸਹੀ ਤਰੀਕੇ ਨਾਲ ਪੀਤਾ ਜਾਵੇ ਤਾਂ ਇਹ ਭਾਰ ਘਟਾਉਣ ਵਿਚ ਬਹੁਤ ਮਦਦ ਕਰਦਾ ਹੈ। ਸਿਰਫ ਇਹ ਹੀ ਨਹੀਂ ਪਾਣੀ ਪੀਣ ਦਾ ਸਹੀ ਨੁਸਖਾ ਵਾਰ-ਵਾਰ ਲੱਗਣ ਵਾਲੀ ਭੁੱਖ ਨੂੰ ਕੰਟਰੋਲ ਕਰਨ ਵਿਚ ਵੀ ਮਦਦ ਕਰੇਗਾ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਪਾਣੀ ਪੀ ਕੇ ਕਿਵੇਂ ਘਟਾਏ ਵਜ਼ਨ…
ਪਾਣੀ ਪੀਣ ਦਾ ਸਹੀ ਫਾਰਮੂਲਾ: ਬੱਚਿਆਂ ‘ਤੇ ਕੀਤੀ ਗਈ ਖੋਜ ਵਿੱਚ ਪਾਇਆ ਗਿਆ ਕਿ ਠੰਡਾ ਪਾਣੀ ਪੀਣ ਨਾਲ 25% ਕੈਲੋਰੀ ਬਰਨ ਕਰਨ ਵਿੱਚ ਮਦਦ ਮਿਲਦੀ ਹੈ। ਨਾਲ ਹੀ ਹਰ 10 ਮਿੰਟ ਬਾਅਦ ਇਕ ਕੱਪ ਪਾਣੀ ਪੀਣਾ ਚਾਹੀਦਾ ਹੈ। ਇਸ ਨਾਲ ਸਰੀਰ ਵਿਚ ਐਨਰਜ਼ੀ ਵਧਦੀ ਹੈ ਜਿਸ ਨਾਲ ਭਾਰ ਘਟਾਉਣ ਵਿਚ ਮਦਦ ਮਿਲਦੀ ਹੈ। ਇਸਨੂੰ ਅਰਾਮ ਐਨਰਜੀ (resting energy expenditure) ਫਾਰਮੂਲਾ ਵੀ ਕਿਹਾ ਜਾ ਸਕਦਾ ਹੈ।
ਕਿਉਂ ਹੈ ਫ਼ਾਇਦੇਮੰਦ ਇਹ ਫਾਰਮੂਲਾ: ਦਰਅਸਲ ਪਾਣੀ ਪੀਣ ਨਾਲ ਸਰੀਰ ਦੇ ਸਾਰੇ ਤੰਤਰ ਸਹੀ ਢੰਗ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ। ਜਿਸ ਨਾਲ ਫੈਟ ਬਰਨ ਹੋਣ ਲੱਗਦਾ ਹੈ। ਅਜਿਹੇ ‘ਚ ਜੇ ਤੁਸੀਂ ਬੈਲੀ ਫੈਟ ਜਾਂ ਭਾਰ ਘਟਾਉਣ ਬਾਰੇ ਸੋਚ ਰਹੇ ਹੋ ਤਾਂ ਹਰ 10 ਮਿੰਟਾਂ ਬਾਅਦ 1 ਕੱਪ ਪਾਣੀ ਪੀਓ। ਇਹ ਵੀ ਯਾਦ ਰੱਖੋ ਕਿ ਇੱਕ ਘੁੱਟ ਵਿੱਚ ਪਾਣੀ ਪੀਣ ਦੀ ਬਜਾਏ ਸਿਪ-ਸਿਪ ਕਰਕੇ ਪੀਓ।
ਪਿਆਸ ਨਹੀਂ, ਭੁੱਖ ਲੱਗਣ ‘ਤੇ ਪੀਓ 1 ਕੱਪ ਪਾਣੀ: ਭੁੱਖ ਅਤੇ ਪਿਆਸ ਲੱਗਣਾ ਦੋਵੇਂ ਅਲੱਗ-ਅਲੱਗ ਚੀਜ਼ਾਂ ਹਨ। ਅਜਿਹੇ ‘ਚ ਸਿਰਫ ਪਿਆਸ ਨਹੀਂ ਬਲਕਿ ਭੁੱਖ ਲੱਗਣ ‘ਤੇ ਵੀ ਇੱਕ ਕੱਪ ਪਾਣੀ ਪੀਣਾ ਚਾਹੀਦਾ ਹੈ। ਇਹ ਭੁੱਖ ਨੂੰ ਕਾਬੂ ਵਿਚ ਰੱਖਣ ਵਿਚ ਸਹਾਇਤਾ ਕਰਦਾ ਹੈ ਅਤੇ ਤੁਸੀਂ ਖਾਣਾ ਖਾਣ ਵੇਲੇ ਜ਼ਿਆਦਾ ਓਵਰਈਟਿੰਗ ਨਹੀਂ ਕਰਦੇ। ਖੋਜ ਦੇ ਅਨੁਸਾਰ ਭੋਜਨ ਤੋਂ ਪਹਿਲਾਂ 1 ਕੱਪ ਪਾਣੀ ਪੀਣ ਨਾਲ 12 ਹਫਤਿਆਂ ਵਿੱਚ 2 ਕਿੱਲੋ ਭਾਰ ਘੱਟ ਕੀਤਾ ਜਾ ਸਕਦਾ ਹੈ। ਇਹ 44% ਭਾਰ ਘਟਾਉਣ ਵਿੱਚ ਸਹਾਇਤਾ ਕਰਦਾ ਹੈ।
ਕਰੇਵਿੰਗ ‘ਚ ਅਪਣਾਓ ਇਹੀ ਫਾਰਮੂਲਾ: ਜੇ ਤੁਹਾਨੂੰ ਬਾਰ-ਬਾਰ ਭੁੱਖ ਲੱਗਦੀ ਹੈ ਤਾਂ ਕਰੇਵਿੰਗ ਨੂੰ ਸ਼ਾਂਤ ਕਰਨ ਲਈ ਤੁਸੀਂ ਪਾਣੀ ਵੀ ਪੀ ਸਕਦੇ ਹੋ। ਪਾਣੀ ਨਾਲ ਭੁੱਖ ਮਰ ਜਾਂਦੀ ਹੈ ਅਤੇ ਕਰੇਵਿੰਗ ਘੱਟ ਜਾਂਦੀ ਹੈ। ਜੇ ਇਹ ਨਿਯਮਿਤ ਤੌਰ ‘ਤੇ ਕੀਤਾ ਜਾਂਦਾ ਹੈ ਤਾਂ ਭੋਜਨ ਕਰੇਵਿੰਗ ਦੀ ਸਮੱਸਿਆ ਦੂਰ ਹੋ ਜਾਵੇਗੀ।
ਨਾਸ਼ਤੇ ਤੋਂ ਪਹਿਲਾਂ ਪਾਣੀ ਪੀਓ: ਖੋਜ ਅਨੁਸਾਰ ਨਾਸ਼ਤੇ ਤੋਂ ਅੱਧੇ ਘੰਟੇ ਪਹਿਲਾਂ ਵੀ 2 ਕੱਪ ਪਾਣੀ ਪੀਣਾ ਚਾਹੀਦਾ ਹੈ। ਬਹੁਤ ਸਾਰਾ ਪਾਣੀ ਪੀਣ ਨਾਲ ਤੁਸੀਂ ਘੱਟ ਖਾਓਗੇ, ਜੋ ਮੋਟਾਪੇ ਨੂੰ ਕੰਟਰੋਲ ਕਰੇਗਾ। ਨਾਲ ਹੀ ਇਸ ਨਾਲ 13% ਕੈਲੋਰੀ ਬਰਨ ਹੋਵੇਗੀ ਜਿਸ ਨਾਲ ਭਾਰ ਘਟਾਉਣ ਵਿੱਚ ਮਦਦ ਮਿਲੇਗੀ।